ਚਾਰ ਦਿਨ ਪੁੱਛਗਿਛ ਕਰਨ ਤੋਂ ਬਾਅਦ ਮਿਲੀ ਸਫਲਤਾ
![]() |
ਤਸਵੀਰ ਵਿੱਚ ਨਜਰ ਆਉਂਦੇ ਹੋਏ ਸਹਾਰਾ ਟੀਮ ਦੇ ਅਮਨਦੀਪ ਸਿੰਘ ਤੇ ਗੁਰਤੇਜ ਸਿੰਘ ਨਾਲ ਹਾਸ਼ੀਏ ਵਿੱਚ ਗੁੰਮ ਹੋਏ ਮਹਿੰਦਰ ਸਿੰਘ ਤੇ ਉਸਦੇ ਪਰਿਵਾਰ ਦੇ ਮੈਂਬਰ |
ਲਖਵੀਰ ਸਿੰਘ ਬੁੱਟਰ /16 ਜੂਨ / ਅੱਜ ਤੋਂ ਚਾਰ ਦਿਨ ਪਹਿਲਾਂ ਸਹਾਰਾ ਟੀਮ ਨੂੰ ਪਿੰਡ ਆਸਾ ਬੁੱਟਰ ਵਿਚ ਇੱਕ ਮੰਦ੍ਬੁਧੀ ਬਜੁਰਗ ਮਿਲਿਆ । ਜਿਸ ਤੋਂ ਕਾਫੀ ਪੁਸ਼ਗਿਛ ਕੀਤੀ ਗਈ ਪਰ ਜਿਆਦਾ ਜਾਣਕਾਰੀ ਪ੍ਰਾਪਤ ਨਹੀ ਹੋ ਸਕੀ । ਉਸਨੂੰ ਸਹਾਰਾ ਜਨ ਸੇਵਾ ਦੇ ਹੀ ਮੈਂਬਰ ਜਸਵਿੰਦਰ ਆਸਾ ਬੁੱਟਰ ਦੇ ਘਰ ਰੱਖਿਆ ਗਿਆ । ਇਹ ਬਜੁਰਗ ਜਸਵਿੰਦਰ ਸਿੰਘ ਨੂੰ ਹੀ ਪਹਿਲੀ ਵਾਰ ਮਿਲਿਆ ਸੀ । ਫੇਰ ਸਹਾਰਾ ਟੀਮ ਵੱਲੋਂ ਅਗਲੇ ਦੋ ਤਿੰਨ ਦਿਨ ਉਸ ਬਜੁਰਗ ਕੋਲੋਂ ਪੁਸ਼ਗਿਛ ਜਾਰੀ ਰੱਖੀ ਗਈ | ਤੇ ਹੌਲੀ ਹੌਲੀ ਸਹਾਰਾ ਟੀਮ ਦੇ ਮੈਂਬਰ ਲਖਵੀਰ ਸਿੰਘ ,ਤਰਨਜੀਤ ਸਿੰਘ ,ਗੁਰਤੇਜ ਸਿੰਘ ਅਮਨਦੀਪ ਸਿੰਘ ਉਸ ਬਜੁਰਗ ਕੋਲੋ ਉਸ ਦਾ ਪਿੰਡ ਪਤਾ ਕਰਨ ਵਿੱਚ ਕਾਮਯਾਬ ਹੋ ਗਏ , ਉਸ ਬਜੁਰਗ ਅਨੁਸਾਰ ਉਸਦਾ ਪਿੰਡ ਪੀਰੂਵਾਲਾ ਨੇੜੇ ਖਾਈ ਫੇਮੇ ਕੀ ( ਜਿਲਾ ਫਿਰੋਜਪੁਰ ) ਦੱਸਿਆ ਗਿਆ | ਜਿਸਨੂੰ ਇੰਟਰਨੈਟ ਤੇ ਗੂਗਲ ਮੈਪ ਵਿੱਚ ਸਰਚ ਕਰਕੇ ਪਤਾ ਲਗਾਇਆ ਗਿਆ ਕਿ ਇਹ ਪਿੰਡ ਵਾਕਿਆ ਹੀ ਹੈ ਜਾਂ ਨਹੀਂ | ਮੈਪ ਵਿੱਚ ਇਸ ਪਿੰਡ ਦੀ ਲੋਕੇਸ਼ਨ ਪਤਾ ਕੀਤੀ ਗਈ ਤੇ ਪੀਰੂਵਾਲਾ ਪਿੰਡ ਦੇ ਫੋਨ ਨੰਬਰ ਤਲਾਸ਼ਨੇ ਸ਼ੁਰੂ ਕੀਤੇ | ਆਖਰ ਉਸ ਪਿੰਡ ਦੇ ਇੱਕ ਬੰਦੇ ਦਾ ਮੋਬਾਇਲ ਨੰਬਰ ਪਤਾ ਚੱਲਿਆ ਤੇ ਉਕਤ ਬਜੁਰਗ ਬਾਰੇ ਜਾਣਕਾਰੀ ਹਾਸਲ ਕੀਤੀ ਗਈ | ਸਾਰੀ ਛਾਣਬੀਣ ਤੋਂ ਬਾਅਦ ਸਹਾਰਾ ਟੀਮ ਦੇ ਮੈਂਬਰ ਲਖਵੀਰ ਸਿੰਘ ,ਗੁਰਤੇਜ ਸਿੰਘ ਤੇ ਅਮਨਦੀਪ ਬਰਾੜ ਉਕਤ ਬਜੁਰਗ ਨੂੰ ਉਸਦੇ ਪਿੰਡ ਉਸਦੇ ਘਰ ਪਹੁੰਚਾਉਣ ਵਿੱਚ ਸਫਲ ਹੋ ਗਏ | ਬਜੁਰਗ ਦਾ ਨਾਮ ਮਹਿੰਦਰ ਸਿੰਘ ਸੀ |ਘਰ ਵਾਲਿਆਂ ਨੇ ਦੱਸਿਆ ਕੇ ਉਹਨਾ ਨੇ ਬਜੁਰਗ ਦੇ ਗੁੰਮ ਹੋਣ ਬਾਰੇ ਕਈ ਪਿੰਡਾ ਵਿੱਚ ਹੋਕੇ ਵੀ ਦਵਾਏ ਸਨ | ਜਦੋਂ ਸਹਾਰਾ ਟੀਮ ਉਕਤ ਬਜੁਰਗ ਨੂੰ ਉਸਦੇ ਘਰ ਲੈ ਕੇ ਪੁੱਜੀ ਤਾਂ ਘਰ ਵਾਲਿਆਂ ਦੇ ਚੇਹਰੇ ਤੇ ਖੁਸ਼ੀ ਦੀ ਲਹਿਰ ਦੌੜ ਗਈ ਤੇ ਛੋਟੇ ਬਚੇ ਭੱਜ ਭੱਜ ਕੇ ਬਜੁਰਗ ਨੂੰ ਮਿਲੇ ਤੇ ਘਰ ਵਾਲਿਆਂ ਤੇ ਪਿੰਡ ਦੇ ਬੰਦਿਆ ਨੇ ਸਹਾਰਾ ਟੀਮ ਦਾ ਬਹੁਤ ਹੀ ਧੰਨਵਾਦ ਕੀਤਾ |