Skip to main content

Posts

ਸਮਾਜ ਸੇਵਾ ਲਈ ਮਿਲਿਆ ਅਵਾਰਡ

ਪਿਛਲੇ ਦਿਨੀਂ (26 Sept)  ਨਹਿਰੂ ਯੁਵਾ ਕੇਂਦਰ ਵੱਲੋਂ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਸਾਰੇ   ਯੂਥ ਕਲੱਬਾਂ ਤੇ ਸਮਾਜ ਸੇਵੀ ਜਥੇਬੰਦੀਆਂ ਦੀ ਮੀਟਿੰਗ ਗੁਰੂ ਗੋਬਿੰਦ ਸਿੰਘ ਸਟੇਡੀਅਮ ਸ਼੍ਰੀ ਮੁਕਤਸਰ ਸਾਹਿਬ ਵਿਖੇ ਕੀਤੀ ਗਈ | ਮੀਟਿੰਗ ਦੀ ਅਗਵਾਈ ਸ੍ਰ. ਜਗਜੀਤ ਸਿੰਘ ਮਾਨ ਨੇ   ਕੀਤੀ ਅਤੇ ਵੱਖ ਕਲੱਬਾਂ ਦੇ ਅਹੁਦੇਦਾਰਾਂ ਨੇ ਮੀਟਿੰਗ ਨੂੰ ਸੰਬੋਧਨ ਕੀਤਾ | ਇਸ ਮੀਟਿੰਗ ਵਿਚ   ਸ੍ਰ ਦਿਲਜੀਤ ਸਿੰਘ ਰਲਹਨ  ਚੀਫ਼ ਜੁਡਿਸ਼ਿਆਲ ਮਜਿਸਟ੍ਰੇਟ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਬਤੌਰ   ਮੁੱਖ ਮਹਿਮਾਨ  ਹਾਜਰ ਸਨ | ਉਹਨਾਂ ਨੇ ਕਾਨੂੰਨੀ  ਅਧਿਕਾਰਾਂ ਦੀ ਮਹਤਵਪੂਰਨ ਜਾਣਕਾਰੀ ਦਿੱਤੀ |   ਸਹਾਰਾ ਜਨ ਸੇਵਾ ਸੁਸਾਇਟੀ ਆਸਾ ਬੁੱਟਰ ਨੂੰ ਖੂਨਦਾਨ ,ਗਰੀਬ ਲੋਕਾਂ ਲਈ ਮੈਡੀਕਲ ਸਹੂਲਤਾਂ   ਟੂਰਨਾਂਮਿੰਟਾਂ ਦਾ ਆਯੋਜਨ ਤੇ ਮੈਡੀਕਲ ਕੈਂਪਾਂ ਦਾ ਆਯੋਜਨ ਆਦਿ ਦੇ ਖੇਤਰ ਵਿੱਚ ਸ਼ਲਾਘਾਯੋਗ   ਸੇਵਾਵਾਂ ਦੇਣ ਵਾਸਤੇ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਸਭ ਤੋਂ ਵਧੀਆ ਸੰਸਥਾ ਦਾ ਅਵਾਰਡ  ਮਾਨਯੋਗ ਜੱਜ ਸਾਹਬ ਵੱਲੋਂ ਪ੍ਰਦਾਨ ਕੀਤਾ ਗਿਆ | ਅਤੇ ਅੱਗੇ ਤੋਂ ਸਟੇਟ ਅਵਾਰਡ ਜਿੱਤਨ ਦੀ ਆਸ   ਪ੍ਰਗਟਾਈ | ਸ੍ਰ . ਜਗਜੀਤ ਸਿੰਘ ਮਾਨ ਨੇ ਦੱਸਿਆ ਕਿ ਹਰ ਸਾਲ ਇਹ ਅਵਾਰਡ ਪੰਜਾਬ ਸਰਕਾਰ   ਤੇ ਜਿਲ੍ਹਾ ਪ੍ਰਸ਼ਾਸਨ ਵੱਲੋ...

ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਤ ਤੀਸਰਾ ਖੂਨਦਾਨ ਕੈੰਪ ਲਗਾਇਆ (NEWS CLIPS )

ਭਗਤ ਸਿੰਘ ਨੂੰ ਨਾਂ ਮੰਨਣ ਵਾਲਿਓ ਪੰਜਾਬੀਓ ਤੇ ਸਿੱਖੋ !!

ਭਗਤ ਸਿੰਘ ਨੂੰ ਨਾਂ ਮੰਨਣ ਵਾਲਿਓ ਪੰਜਾਬੀਓ ਤੇ ਸਿੱਖੋ  ਭਗਤ ਸਿੰਘ ਨੇ ਸਭ ਤੋਂ ਪਹਿਲਾਂ ਪੂਰਨ ਸਵਰਾਜ ( ਪੂਰੀ ਅਜਾਦੀ ) ਦੀ ਮੰਗ ਕੀਤੀ ਸੀ | ਤੇ ਭਾਰਤ ਦੇਸ਼ ਦੀ ਅਜਾਦੀ ਲਈ ਆਪਣੀ ਭਰ ਜਵਾਨੀ ਦੀ ਉਮਰ ਚ ਫਾਂਸੀ ਦਾ ਰੱਸਾ ਚੁੰਮ ਲਿਆ | ਭਗਤ ਸਿੰਘ ਇੰਨੇ ਕੁ ਚੰਗੇ ਪਰਿਵਾਰ ਦਾ ਬੇਟਾ ਸੀ ਕੇ ਆਰਾਮ ਨਾਲ ਆਪਣੀ ਜਿੰਦਗੀ ਬਸਰ ਕਰ ਸਕਦਾ ਸੀ | ਪਰ ਉਸਨੂੰ ਇਹ ਕਦੇ ਵੀ ਬਰਦਾਸ਼ਤ ਨਹੀਂ ਹੋਇਆ ਕਿ ਜਿਸ ਦੇਸ਼ ਵਿੱਚ ਓਹ ਪੈਦਾ ਹੋਇਆ ਹੈ ਓਹ ਦੇਸ਼ ਗੁਲਾਮੀ ਦੀਆਂ ਬੇੜੀਆਂ ਪਾਈ ਰੱਖੇ | ,,,,,,,,,,,,,ਕੁਝ ਸਾਡੇ ਵੀਰ ਬੜੇ ਹੁੱਬ ਕੇ ਤੇ ਬੜੇ ਬੇਰੁਖੇ ਅੰਦਾਜ ਚ ਬੋਲਦਿਆ ਤੁਸੀਂ ਵੀ ਸਾਰੀਆਂ ਨੇ ਸੁਣਿਆ ਹੋਵੇਗਾ ,, ਉਹ ਕਹਿੰਦੇ ਨੇ ਭਗਤ ਸਿੰਘ ਮਰ ਕੇ ਕਿ ਖੱਟ ਲਿਆ ? ਫੇਰ ਕ਼ੀ ਮਿਲ ਗਿਆ ਸਾਨੂੰ ? ਜਾਂ ਕ਼ੀ ਅਸੀਂ ਅੱਜ ਵੀ ਅਜਾਦ ਹੋ ਗਏ ,, ਭਗਤ ਸਿੰਘ ਵਰਗੇ ਤਾਂ ਐਵੇਂ ਹੀ ਮਰ ਗਏ ਤੇ ਹੋਰ ਵਗੈਰਾ ਵਗੈਰਾ ,,,,,,,,, ਸ਼ਰਮ ਕਰਨੀ ਚਾਹੀਦੀ ਹੈ ਅਜਿਹੀਆਂ ਗੱਲਾਂ ਕਰਦਿਆਂ ,, ਨੋਜਵਾਨਾਂ ਨੂੰ ,,,, ਕ਼ੀ ਭਗਤ ਸਿੰਘ ਹੀ ਅਜਾਦੀ ਵਾਸਤੇ ਲੜਦਾ ਤੇ ਭਗਤ ਸਿੰਘ ਹੀ ਅੱਜ ਦਾ ਸਿਸਟਮ ਠੀਕ ਕਰਦਾ ਤੇ ਭਗਤ ਸਿੰਘ ਹੀ ਸਾਡੇ ਆਉਣ ਵਾਲੇ ਭਵਿੱਖ ਵਾਸਤੇ ਵੀ ਲੜਦਾ ,,, ਸ਼ਰਮ ਕਰੋ ਯਾਰ ਕੁਝ ,, ਤੁਸੀਂ ਆਪ ਕੁਝ ਨਾਂ ਕਰਿਓ ,, ਬਸ ਪੱਕੀਆਂ ਪਕਾਈਆਂ ਹੀ ਭਾਲਦੇ ਰਿਹਾ ਕਰੋ ,,,, ਤੇ ਬਜਾਏ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਸਜਦਾ ਕਰਨ ਦੇ ,,,ਸਗੋਂ ਉਹਨਾਂ ਨੂੰ ਕੋਸਦੇ ਰਿਹਾ ਕਰੋ ...

ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਤ ਤੀਸਰਾ ਖੂਨਦਾਨ ਕੈੰਪ ਲਗਾਇਆ

ਸਹਾਰਾ ਜਨ ਸੇਵਾ ਸੁਸਾਇਟੀ ਆਸਾ ਬੁੱਟਰ ਵੱਲੋਂ ਨਹਿਰੂ ਯੁਵਾ ਕੇਂਦਰ ਸ਼੍ਰੀ  ਮੁਕਤਸਰ ਸਾਹਿਬ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਤ ਤੀਸਰਾ ਖੂਨਦਾਨ ਕੈੰਪ ਲਗਾਇਆ ਗਿਆ | ਕੈੰਪ ਦੀ ਸ਼ੁਰੁਆਤ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਪਾਰਕ ਆਸਾ ਬੁੱਟਰ ਵਿਚ ਲੱਗੇ ਸ਼ਹੀਦ ਭਗਤ ਸਿੰਘ ਦੇ ਬੁੱਤ ਤੇ ਮੁਖ ਮਹਿਮਾਨ ਅਤੇ ਸੁਸਾਇਟੀ ਦੇ ਮੈਂਬਰਾਂ ਨੇ ਸ਼ਰਧਾ ਦੇ ਫੁੱਲ ਭੇਂਟ ਕਰਕੇ ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਨੂੰ ਪ੍ਰਣਾਮ ਕੀਤਾ | ਇਸ ਤੋਂ ਬਾਅਦ ਕੈੰਪ ਦਾ ਰਸਮੀ ਉਦਘਾਟਨ ਸ੍ਰ. ਜਗਜੀਤ ਸਿੰਘ ਮਾਨ ਯੂਥ ਕੋ ਆਰਡੀਨੇਟਰ ਨਹਿਰੂ ਯੁਵਾ ਕੇਂਦਰ ਜਿਲਾ ਮੁਕਤਸਰ ਸਾਹਿਬ ਨੇ ਕੀਤਾ | ਅਤੇ ਉਹਨਾਂ ਨੇ ਸਹਾਰਾ ਜਨ ਸੇਵਾ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਆਪਣੇ ਵੱਲੋਂ ਅੱਗੇ ਤੋਂ ਹਰ ਤਰਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ | ਇਸ ਮੋਕੇ ਸਹਾਰਾ ਜਨ ਸੇਵਾ ਸੁਸਾਇਟੀ ਦੇ ਪ੍ਰਧਾਨ ਲਖਵੀਰ ਸਿੰਘ ਨੇ ਸੰਬੋਧਨ ਕਰਦੇ ਹੋਏ  ਕਿਹਾ ਕਿ ਅਸੀਂ ਖੂਨਦਾਨ ਨੂੰ ਮਹਾਨ ਦਾਨ ਸਮਝਦੇ ਹਨ ਪਰ ਸਰਕਾਰ ਵੱਲੋਂ ਖੂਨ ਦੀ ਟੈਸਟ ਫੀਸ ਵਿੱਚ ਕੀਤਾ ਵਾਧਾ ਇੱਕ ਨਿੰਦਣਯੋਗ ਗੱਲ ਹੈ ਤੇ ਅਸੀਂ ਸਰਕਾਰ ਤੋਂ ਇਸ ਨੂੰ ਵਾਪਸ ਲੈਣ ਦੀ ਮੰਗ ਕਰਦੇ ਹਾਂ | ਇਸ ਕੈੰਪ ਵਿੱਚ 23  ਵਿਅਕਤੀਆਂ ਨੇ ਖੂਨਦਾਨ ਕੀਤਾ | ਸਾਰੇ ਖੂਨਦਾਨੀਆਂ ਨੂੰ ਸੁਸਾਇਟੀ ਵੱਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਤੇ ਸੁਸਾਇਟੀ ਦੇ...

ਆਸਾ ਬੁੱਟਰ ਵਾਸੀਆਂ ਨੇ ਫੜੀ ਹੜ ਪੀੜਤਾਂ ਦੀ ਬਾਂਹ

ਲਖਵੀਰ ਸਿੰਘ / 26  ਅਗਸਤ/ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪਿਸ਼੍ਲੇ ਦਿਨੀਂ ਹੋਈ ਭਾਰੀ ਬਾਰਸ਼ ਨਾਲ ਮੁਕਤਸਰ ਤੇ ਆਸ ਪਾਸ ਜਿਲਿਆਂ ਵਿੱਚ ਭਾਰੀ ਨੁਕਸਾਨ ਹੋਇਆ ਹੈ ,, ਪਰ ਜੋ ਬਾਰਸ਼ ਤੋਂ ਬਾਅਦ ਭਾਵ ਅੱਜ ਦੀ ਹਾਲਤ ਹੈ ਮੁਕਤਸਰ ਦੇ ਕੁਝ ਪਿੰਡਾ ਦੀ ਉਹ ਬਿਆਨ ਨਹੀਂ ਕੀਤੀ ਜਾ ਸਕਦੀ ,, ਮੈਂ ਤੁਹਾਨੂੰ ਸਥਿਤੀ ਦਸਦਾਂ ਹਨ ਪਿੰਡ ਹਰਾਜ ਹਲਕਾ ਮੁਕਤਸਰ , ਸਾਡੇ ਪਿੰਡ ਤੋਂ ਲਗਭਗ 9-10 ਕਿਲੋਮੀਟਰ ਦੁਰ ਹੈ ਪਿੰਡ ਹਰਾਜ ,, ਪਿੰਡ ਦੇ 65 ਫੀਸਦੀ ਘਰ ਪਾਣੀ ਦੀ ਲਪੇਟ ਚ ਹਨ ,, ਕੁਝ ਲੋਕ ਤਾਂ ਆਪਨੇ ਘਰ ਖਾਲੀ ਕਰ ਕੇ ਆਪਣੀਆਂ ਨੇੜੇ ਤੇੜੇ ਰਿਸ਼ਤੇਦਾਰੀਆਂ ਚ ਚਲੇ ਗਾਏ ਹਨ ,, ਕੁਝ ਬਚੇ ਹੋਏ ਪਿੰਡ ਦੇ ਘਰਾਂ ਚ ਹੀ ਸਮਾਨ ਰੱਖੀ ਬੈਠੇ ਹਨ ,,ਪਰ ਗਰੀਬ ਲੋਕ ਕਿਸੇ ਪਾਸੇ ਜੋਗੇ ਨਹੀਂ ਹਨ ,,ਪਿੰਡ ਦਾ ਸੰਪਰਕ ਸਾਰੇ ਪਾਸਿਆਂ ਤੋਂ ਟੁੱਟਿਆ ਹੋਇਆ ਹੈ | ਜਦੋਂ ਸਾਡੇ ਕਲੱਬ ਮੈਂਬਰ ਲਛਮਣ ਸਿੰਘ ਨੇ ਪਿੰਡ ਹਰਾਜ ਚ ਅੱਜ ਤੋਂ ਚਾਰ ਦਿਨ ਪਹਿਲਾਂ ਫੋਨ ਕੀਤਾ ਤਾਂ ਪਤਾ ਚੱਲਿਆ ਕਿ ਬਹੁਤ ਸਾਰੇ ਲੋਕ ਚਾਰ ਚਾਰ ਦਿਨ ਤੋਂ ਚਾਹ ਤੋਂ ਵੀ ਭੁੱਖੇ ਬੈਠੇ ਨੇ ,ਇਹ ਸੁਨ ਕੇ ਸਾਰੇ ਪਿੰਡ ਚੋਂ ਰੋਟੀਆਂ   ਇਕਠੀਆਂ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਤੇ ਵੇਖਦੇ ਹੀ ਵੇਖਦੇ ਸਾਰਾ ਪਿੰਡ ਆਸਾ ਬੁੱਟਰ ਹਰਾਜ ਦੇ ਹੜ ਪੀੜਤ ਲੋਕਾਂ ਦੀ ਮਦਦ ਲਈ ਉਠ ਖੜਾ ਹੋਇਆ ਤੇ ,, ਹੁਣ ਅੱਜ ਚੌਥਾ ਦਿਨ ਹੋ ਗਿਆ ਰੋਜ ਹਰ ਘਰ ਦਸ ਦਸ ਜਾਂ ਪੰਦਰਾਂ ਪੰਦਰਾ ਰੋਟੀਆਂ ਪਕਾ ਕੇ ਰਖਦਾ ਹੈ ,, ਹਰੇਕ ਵਾਰਡ...