Skip to main content

Posts

ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਵਸ ਮਨਾਇਆ

ਪੇਂਟਿੰਗ ਤੇ ਭਾਸ਼ਣ ਮੁਕਾਬਲੇ ਕਰਵਾਏ : ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਸਾ ਬੁੱਟਰ ਵਿਖੇ ਸਹਾਰਾ ਜਨ ਸੇਵਾ ਸੁਸਾਇਟੀ ਆਸਾ ਬੁੱਟਰ ਵੱਲੋਂ  ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਇੱਕ ਸਮਾਰੋਹ ਕਰਵਾਇਆ ਗਿਆ | ਇਸ ਸਮਾਰੋਹ  ਦੌਰਾਨ ਵਿਦਿਆਰਥੀਆਂ ਦੇ ਪੇਂਟਿੰਗ ਤੇ ਭਾਸ਼ਣ ਮੁਕਾਬਲੇ ਕਰਵਾਏ ਗਏ | ਇਹਨਾਂ ਮੁਕਾਬਲਿਆਂ ਵਿੱਚ ਪਹਿਲੇ ,ਦੂਜੇ,  ਅਤੇ ਤੀਜੇ ਸਥਾਨ ਆਉਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਸਮਾਰੋਹ  ਦਾ ਸੰਚਾਲਨ ਸ਼੍ਰੀ ਯਸ਼ਵੰਤ ਕੁਮਾਰ ਜੀ ਨੇ ਕੀਤਾ ਅਤੇ ਪ੍ਰਧਾਨ ਲਖਵੀਰ ਸਿੰਘ ਬੁੱਟਰ , ਪਰਮਿੰਦਰ ਸਿੰਘ ਖੋਖਰ ,ਲਖਵੀਰ  ਸਿੰਘ ਹਰੀਕੇ ਕਲਾਂ ਜਿਲ੍ਹਾ ਪ੍ਰਧਾਨ (ਡੀ.ਟੀ .ਐਫ.) ਨੇ ਵੀ ਸਮਾਰੋਹ ਨੂੰ ਸੰਬੋਧਨ ਕੀਤਾ ਤੇ ਸ਼ਹੀਦ ਕਰਤਾਰ ਦੇ ਜੀਵਨ ਅਤੇ  ਵਿਚਾਰਧਾਰਾ ਤੇ ਚਾਨਣਾ ਪਾਇਆ | ਪ੍ਰੋਗ੍ਰਾਮ ਦੌਰਾਨ ਅਧਿਆਪਕਾ ਪੁਸ਼ਪਿੰਦਰ ਕੌਰ ਅਤੇ ਸੁਖਜਿੰਦਰ ਕੌਰ ਨੇ ਭਾਸ਼ਣ ਮੁਕਾਬਲਿਆਂ  ਨੂੰ ਜੱਜ ਕਰਨ ਵਿਚ ਭੂਮਿਕਾ ਨਿਭਾਈ | ਇਸ ਮੌਕੇ ਸੰਦੀਪ ਸਿੰਘ ਬੁੱਟਰ (ਆਸਟਰੇਲੀਆ ) , ਮਨਜੀਤ ਸਿੰਘ , ਕੁਲਦੀਪ ਸਿੰਘ ,  ਮਨਪ੍ਰੀਤ ਸਿੰਘ , ਕੋਮਲਪ੍ਰੀਤ ਸਿੰਘ , ਲਖਵਿੰਦਰ ਸਿੰਘ ,ਗੁਰਤੇਜ ਸਿੰਘ , ਧਰਮ ਸਿੰਘ , ਆਦਿ ਹਾਜਰ ਸਨ |

ਕੱਬਡੀ 'ਚ ਜਿਲ੍ਹੇ ਦਾ ਨਾਮ ਪੰਜਾਬ ਪੱਧਰ ਤੇ ਚਮਕਾਉਣ ਵਾਲੇ ਖਿਡਾਰੀਆਂ ਦਾ ਸਨਮਾਨ

ਅੱਜ ਆਸਾ ਬੁੱਟਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਇਕ ਸਮਾਗਮ ਦੌਰਾਨ ਪੰਜਾਬ ਰਾਜ ਸਕੂਲ ਖੇਡਾਂ ਵਿੱਚ ਅੰਡਰ 16 ਨੈਸ਼ਨਲ ਕਬੱਡੀ (ਲੜਕੇ ) ਵਿੱਚੋਂ ਮੁਕਤਸਰ ਜਿਲ੍ਹੇ ਨੂੰ ਪਹਿਲਾ ਸਥਾਨ ਦਿਵਾਉਣ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ | ਇਹ ਸਮਾਰੋਹ ਸਕੂਲ ਸਟਾਫ਼ ,ਸਹਾਰਾ ਜਨ ਸੇਵਾ ਸੁਸਾਇਟੀ ਅਤੇ ਗ੍ਰਾਮ ਪੰਚਾਇਤ ਆਸਾ ਬੁੱਟਰ ਵੱਲੋਂ ਸਾਂਝੇ ਤੌਰ ਤੇ ਕਰਵਾਇਆ ਗਿਆ  |ਕਬੱਡੀ ਵਿੰਗ ਆਸਾ ਬੁੱਟਰ ਦੇ ਕੋਚ ਸੁਖਵਿੰਦਰ ਸਿੰਘ ਅਤੇ ਡੀ.ਪੀ ਦਲਜੀਤ ਸਿੰਘ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਖੇਡਾਂ ਲੁਧਿਆਣਾ ਵਿਖੇ ਕਰਵਾਈਆਂ ਗਈਆਂ ਸਨ | ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਫਾਇਨਲ ਮੁਕਾਬਲੇ ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਟੀਮ ਨੂੰ 41  ਦੇ ਮੁਕਾਬਲੇ 30  ਅੰਕਾਂ ਦੇ ਵੱਡੇ ਫਰਕ ਨਾਲ ਹਰਾ ਕੇ ਪੰਜਾਬ ਪੱਧਰ ਤੇ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਨਾਮ ਚਮਕਾਇਆ ਹੈ ਅਤੇ ਇਸ ਟੀਮ ਵਿੱਚ ਜਿਆਦਾਤਰ ਖਿਡਾਰੀ ਆਸਾ ਬੁੱਟਰ ਦੇ ਹੀ ਸਨ  | ਮੰਚ ਸੰਚਾਲਕ ਸ਼੍ਰੀ ਯਸ਼ਵੰਤ ਕੁਮਾਰ ਜੀ ਨੇ ਦੱਸਿਆ ਕਿ ਆਸਾ ਬੁੱਟਰ ਵਾਸਤੇ ਇੱਕ ਹੋਰ ਖੁਸ਼ੀ ਦੀ ਗੱਲ ਇਹ ਹੈ ਕਿ 13  ਨਵੰਬਰ ਤੋਂ ਜਲੰਧਰ ਵਿਖੇ ਸ਼ੁਰੂ ਹੋ ਰਹੀਆਂ ਪੰਜਾਬ ਰਾਜ ਪੇਂਡੂ ਖੇਡਾਂ ਵਿੱਚ ਅੰਡਰ 16 (ਲੜਕੀਆਂ ) ਦੀ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਟੀਮ ਵਿੱਚ ਆਸਾ ਬੁੱਟਰ ਦੀਆਂ 5 ਲੜਕੀਆਂ ਭਾਗ ਲੈਣਗੀਆਂ ਅਤੇ 19  ਨਵੰਬਰ ਤੋਂ ਮਾਨਸਾ ਵਿੱਚ ਹੋ ਰ...

ਸਕੂਲ ਵਿੱਚ ਇਨਾਮ ਵੰਡ ਸਮਾਰੋਹ ਕਰਵਾਇਆ

ਸਹਾਰਾ ਜਨ ਸੇਵਾ ਸੁਸਾਇਟੀ ਆਸਾ ਬੁੱਟਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਸਾ ਬੁੱਟਰ ਵਿਖੇ ਇੱਕ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ | ਇਹ ਸਮਾਰੋਹ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਹੋਈਆਂ 59 ਵੀਆਂ ਪੰਜਾਬ ਰਾਜ ਅੰਡਰ 14  ਖੇਡਾਂ  (ਲੜਕੀਆਂ )  ਵਿੱਚ ਵਧੀਆ ਪ੍ਰਦਰ੍ਸ਼ਨ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਨ ਦੇ ਸੰਬਧ ਵਿੱਚ ਕੀਤਾ ਗਿਆ | ਸਮਾਰੋਹ ਨੂੰ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ | ਪੱਤਰਕਾਰਾਂ ਜਾਣਕਾਰੀ ਦਿੰਦੇ ਹੋਏ ਪ੍ਰਿੰਸਿਪਲ ਨਰੋਤਮ ਦਾਸ ਸ਼ਰਮਾਂ ਨੇ ਦੱਸਿਆ ਕਿ ਸ਼੍ਰੀ ਮੁਕਤਸਰ ਸਾਹਿਬ ਵਾਸਤੇ ਇਹ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਤੇ ਸ਼੍ਰੀ ਮੁਕਤਸਰ ਸਾਹਿਬ ਦੇ ਜਿਲ੍ਹਾ ਬਣਨ ਤੋਂ ਬਾਅਦ  ਇਹ ਪਹਿਲੀ ਵਾਰ ਹੋਇਆ ਹੈ ਕਿ ਮੁਕਤਸਰ ਨੇ ਅੰਡਰ 14 ਲੜਕੀਆਂ ਵੱਲੋਂ ਖੇਡਾਂ ਚ ਕਾਂਸੀ ਦਾ ਤਮਗਾ ਹਾਸਲ ਕੀਤਾ ਹੈ | ਇਸ ਸਮਾਰੋਹ ਨੂੰ ਸ਼੍ਰੀ ਯਸ਼ਵੰਤ ਕੁਮਾਰ , ਸੁਸਾਇਟੀ ਦੇ ਪ੍ਰਧਾਨ ਲਖਵੀਰ ਸਿੰਘ ਬੁੱਟਰ , ਸ੍ਰ ਨਿਹਾਲ ਸਿੰਘ ਬੁੱਟਰ , ਦਲਜੀਤ ਸਿੰਘ ਡੀ .ਪੀ . , ਸੁਖਦ੍ਰ੍ਸ੍ਹਨ ਸਿੰਘ , ਜਸਵਿੰਦਰ ਆਸਾ ਬੁੱਟਰ , ਸ੍ਰ ਜਸਵੀਰ ਸਿੰਘ ਭੁੱਲਰ , ਸ੍ਰ ਇਕਬਾਲ ਸਿੰਘ ਬੁੱਟਰ  ਅਤੇ ਪਰਮਿੰਦਰ ਕੌਰ ਡੀ.ਪੀ. ਨੇ ਸੰਬੋਧਨ ਕੀਤਾ | ਖੇਡਾਂ ਵਿੱਚ ਵੱਖ ਵੱਖ ਸਥਾਨ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨਤ ਕੀਤਾ ਗਿਆ ਅਤੇ ਇਲਾਕੇ ਦੇ ਵਿੱਚ ਸਾਫ਼ ਸੁਥਰੀ ਪੱਤਰਕਾਰੀ ਕਰਨ ਵਾਲੇ ਸ੍ਰ ਜਸਵੀਰ ਸਿੰਘ ਭੁੱਲਰ ਪੱਤਰਕਾਰ ਅਜੀ...

ਲੋੜਵੰਦ ਦੀ ਮੱਦਦ ਕਰਕੇ ਮਨਾਈ ਦਿਵਾਲੀ

ਲਖਵੀਰ ਸਿੰਘ / 3 ਨਵੰਬਰ / ਅੱਜ ਦਿਵਾਲੀ ਦੇ ਦਿਨ ਇਲਾਕੇ ਦੀ ਸਮਾਜ ਸੇਵੀ ਸੰਸਥਾ  ਸਹਾਰਾ ਜਨ ਸੇਵਾ ਸੁਸਾਇਟੀ ਆਸਾ ਬੁੱਟਰ ਦੇ ਮੈਂਬਰਾਂ ਨੇ ਦਿਵਾਲੀ ਦੇ ਦਿਨ ਪਿੰਡ ਆਸਾ ਬੁੱਟਰ ਦੀ ਹੀ ਇੱਕ ਗਰੀਬ ਔਰਤ ਵੀਰਾਂ ਕੌਰ ਦੇ ਇਲਾਜ ਵਾਸਤੇ ਇੱਕ ਹਜਾਰ ਰੁਪੇ ਦੀ ਸਹਾਇਤਾ ਕੀਤੀ | ਉਕਤ ਮਹਿਲਾ ਆਪਣੇ ਪੇਕੇ ਪਿੰਡ ਹੀ ਆਪਣੀ ਲੜਕੀ ਦੇ ਨਾਲ ਪੇਕੇ ਘਰ ਹੀ ਰਹਿੰਦੀ ਹੈ | ਲੋਕਾਂ ਦੇ ਘਰ ਸਾਫ਼ ਸਫਾਈ ਤੇ ਗੋਹਾ ਕੂੜੇ ਦਾ ਕੰਮ ਕਰਕੇ ਆਪਣੀ ਲੜਕੀ ਨੂੰ ਪੜ੍ਹਾ ਰਹੀ ਹੈ ਤੇ ਆਪਣਾ ਗੁਜਾਰਾ ਕਰਦੀ ਹੈ | ਪਿਛਲੇ ਦਿਨੀਂ ਇਸ ਮਹਿਲਾ ਦੀ ਕੋਠੇ ਤੋਂ ਡਿੱਗਣ ਕਾਰਨ ਬਾਂਹ ਬੁਰੀ ਤਰਾਂ ਟੁੱਟ ਗਈ ਸੀ | ਅਤੇ ਇਹ ਮੰਜੇ ਤੇ ਪਈ ਹੈ | ਅੱਜ ਦਿਵਾਲੀ ਦੇ ਦਿਨ ਸਹਾਰਾ ਦੇ ਮੈਂਬਰਾਂ ਨੇ ਇਸ ਔਰਤ ਦੀ ਕੁਝ ਪੈਸੇ ਦੇ ਕੇ ਸਹਾਇਤਾ  ਕੀਤੀ | ਇਸ ਮੌਕੇ ਲਖਵੀਰ ਸਿੰਘ ਪ੍ਰਧਾਨ , ਗੁਰਤੇਜ ਸਿੰਘ ਉੱਪ ਪ੍ਰਧਾਨ , ਦਲਜੀਤ ਸਿੰਘ ਬਰਾੜ ,ਲਖਵਿੰਦਰ ਸਿੰਘ , ਮਨਜੀਤ ਸਿੰਘ ਹਾਜਰ ਸਨ | 

ਪ੍ਰਿੰਸੀਪਲ ਨਰੋਤਮ ਦਾਸ ਸ਼ਰਮਾਂ ਨੇ ਆਸਾ ਬੁੱਟਰ ਸਕੂਲ ਦਾ ਚਾਰਜ ਸੰਭਾਲਿਆ

ਪ੍ਰਿੰਸੀਪਲ ਨਰੋਤਮ ਦਾਸ ਸ਼ਰਮਾਂ ਨੇ ਆਸਾ ਬੁੱਟਰ ਸਕੂਲ ਦਾ ਚਾਰਜ ਸੰਭਾਲਿਆ    

ਲੋਕ ਚੁਗਿਰਦੇ ਪ੍ਰਤੀ ਆਪਣੇ ਫਰਜਾਂ ਨੂੰ ਸਮਝਣ : ਲਖਵੀਰ ਬੁੱਟਰ

ਸਹਾਰਾ ਜਨ ਸੇਵਾ ਸੁਸਾਇਟੀ ਦੀ ਮੀਟਿੰਗ ਹੋਈ   ਅੱਜ ਸਹਾਰਾ ਜਨ ਸੇਵਾ ਸੁਸਾਇਟੀ ਦੇ ਮੈਂਬਰਾਂ ਦੀ ਮੀਟਿੰਗ ਕੀਤੀ ਗਈ |ਇਸ ਮੀਟਿੰਗ ਦੀ ਅਗਵਾਈ ਪ੍ਰਧਾਨ ਲਖਵੀਰ ਸਿੰਘ ਨੇ ਕੀਤੀ | ਮੀਟਿੰਗ ਵਿਚ ਆਪਣੇ ਵਿਚਾਰ ਪੇਸ਼ ਕਰਦਿਆਂ ਉਹਨਾਂ  ਨੇ ਕਿਹਾ ਕਿ ਇਹ ਠੀਕ ਹੈ ਕਿ ਸਮਾਜ ਸੇਵੀ ਸੰਸਥਾਂਵਾਂ ਲੋਕਾਂ ਨੂੰ ਆਪਣੇ ਚੌਗਿਰਦੇ ਪ੍ਰਤੀ ਜਾਗਰੂਕ ਕਰ ਹਨ | ਕਈ ਸੰਸਥਾਂਵਾਂ ਵਾਤਾਵਰਨ ਦੀ ਸੰਭਾਲ ਪ੍ਰਤੀ ਬਹੁਤ ਵਧੀਆ ਕੰਮ ਕਰ ਰਹੀਆਂ ਹਨ ਪਰ ਲੋਕਾਂ ਨੂੰ ਵੀ ਆਪਣੇ  ਫਰਜ ਨਿਭਾਉਣੇ ਚਾਹੀਦੇ ਹਨ | ਜੇ ਕੋਈ ਸੰਸਥਾ ਕਿਸੇ ਦੇ ਘਰ ਕੋਲ ਬੂਟਾ ਲਗਾ ਦਿੰਦੀ ਹੈ ਤਾਂ ਲੋਕ ਉਸਦੀ ਦੇਖਭਾਲ ਕਰਨ ਦੀ ਬਜਾਏ ਉਸ ਸੰਸਥਾ ਨੂੰ  ਸਵਾਲ ਕਰਨ ਲੱਗ ਜਾਂਦੇ ਹਨ ਕਿ ਹੁਣ ਇਸ ਦੀ ਦੇਖਭਾਲ ਕੌਣ ਕਰੂਗਾ | ਕੀ  ਇਹ ਸਭ ਲੋਕਾਂ ਲਈ ਨਹੀਂ ਹੈ ਤਾਂ ਫੇਰ ਲੋਕ ਇਸਨੂੰ ਆਪਣਾ ਫਰਜ ਕਿਉਂ ਨਹੀਂ ਸਮਝਦੇ | ਇਸ ਮੌਕੇ ਸੁਸਾਇਟੀ ਨੂੰ  ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਪ੍ਰਸ਼ੰਸਾ ਪੱਤਰ ਮਿਲਣ ਤੇ ਉਹਨਾਂ ਸਮੂਹ ਮੈਂਬਰਾਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਤੇ ਸਾਰੇ  ਮੈਂਬਰਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਤੇ ਚੇਅਰਮੈਨ ਤਰਨਜੀਤ ਸਿੰਘ ਬੁੱਟਰ ,  ਉੱਪ ਪ੍ਰਧਾਨ ਗੁਰਤੇਜ ਸਿੰਘ , ਸਕੱਤਰ ਅਮਨਦੀਪ ਬਰਾੜ , ਲਖਵਿੰਦਰ ਸਿੰਘ ਬੁੱਟਰ ,ਕੋਮ੍ਲਜੀਤ ਸਿੰਘ ਅਤੇ  ਮਨਜੀਤ ਸਿੰਘ ਹਜਾਰ ਸਨ |  ...

ਜੱਟ ,ਦੁਸਿਹਰਾ ਤੇ ਪਰਾਲੀ ਦੀ ਅੱਗ

ਜੱਟ ਤਾਂ ਵਿਚਾਰਾ ਮਜਬੂਰੀ ਚ ਪਰਾਲੀ ਸਾੜਦਾ ,, ਉਸ ਨੂੰ ਕੋਈ ਸ਼ੋਕ ਨਹੀਂ ਹੁੰਦਾ ,,, ਪਰਾਲੀ ਨਾਂ ਸਾੜੇ ਤਾਂ ਕਣਕ ਬੀਜਣੀ ਮੁਸ਼ਕਿਲ ਹੋ ਜਾਂਦੀ ਆ ,, ਜੇ ਪਰਾਲੀ ਵਿਚ ਹੀ ਵਾਹ ਵਾਹ ਕੇ ਗ੍ਲਾਉਣੀ ਪਵੇ ਤਾਂ ਡੀਜਲ ਧੁੰਆ ਕੱਦ ਦਿੰਦਾ ,,, ਦੂਜੇ ਪਾਸੇ ਇਕ ਅਖੋਤੀ ਜਿਹਾ ਤਿਉਹਾਰ ਜਿਸ ਵਾਸਤੇ ਜਾਨ ਬੁਝ ਕੇ ਵਾਤਾ ਵਰਨ ਖਰਾਬ ਕੀਤਾ ਜਾਂਦਾ ,,, ਬੁਰਾਈ ਤੇ ਅਛਾਈ ਦੀ ਜਿੱਤ ,,,, ਕੀ ਬੁਰਾਈ ਖਤਮ ਹੋ ਗਈ ਰਾਵਣ ਨੂੰ ਮਾਰ ਕੇ ,,, ਹਰ ਸਾਲ ਹੀ ਜੇ ਰਾਵਣ ਸਾੜਨਾ ਪੈਂਦਾ ਹੈ ਤਾਂ ਫੇਰ ਬੁਰਾਈ ਕਿੱਥੋਂ ਮਰ ਗਈ ,,,,,,,, ਭਾਵ ਜੇ ਬੁਰਾਈ ਰਾਮ ਨੇ ਮਾਰ ਦਿੱਤੀ ਸੀ ਤਾਂ ਉਸਨੂੰ ਹਰ ਸਾਲ ਕਿਉਂ ਮਾਰਨਾ ਪੈਂਦਾ | ,,,,, ਬੁਰਾਈ ਹੈ ਤਾਂ ਅਛਾਈ ਦਾ ਵਜੂਦ ਹੈ ,, ਦਿਨ ਤਾਂ ਹੀ ਦਿਨ ਹੈ ਜੇ ਰਾਤ ਹੈ ਤਾਂ ,, ਚਾਨਣ ਤਾਂ ਹੀ ਚਾਨਣ ਹੈ ਜੇ ਹਨੇਰਾ ਹੈ ਤਾਂ ,,, ਭਗਵਾਨ ਤਾਂ ਹੀ ਭਗਵਾਨ ਹੈ ਜੇ ਸ਼ੈਤਾਨ ਹੈ ਤਾਂ ,,,,,,, ਇਸ ਕਰਕੇ ਫੋਕੇ ਡਕਵੰਜ ਛੱਡੋ ,,, ਕੋਈ ਬੁਰਾਈ ਨੇ ਖਤਮ ਨਹੀਂ ਹੋਣਾ ਜਿੰਨਾ ਚਿਰ ਦੁਨੀਆ ਹੈ ,,,  ਕਿਉਂਕੇ ਰੱਬ ਦੀ ਹੋਂਦ ਵੀ ਤਾਂ ਹੀ ਮਹਿਸੂਸ ਕੀਤੀ ਜਾਂਦੀ ਹੈ ਜੇ ਬੁਰਾਈ ਇਸ ਦੁਨੀਆਂ ਤੇ ਹੈ ,, ਨਹੀਂ ਤਾਂ ਰੱਬ ਦੀ ਵੀ ਕੋਈ ਕਦਰ ਨਹੀ ਹੋਣੀ ,,,, ਲਖਵੀਰ ਸਿੰਘ ਬੁੱਟਰ