ਅੱਜ ਆਸਾ ਬੁੱਟਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਇਕ ਸਮਾਗਮ ਦੌਰਾਨ ਪੰਜਾਬ ਰਾਜ ਸਕੂਲ ਖੇਡਾਂ ਵਿੱਚ ਅੰਡਰ 16 ਨੈਸ਼ਨਲ ਕਬੱਡੀ (ਲੜਕੇ ) ਵਿੱਚੋਂ ਮੁਕਤਸਰ ਜਿਲ੍ਹੇ ਨੂੰ ਪਹਿਲਾ ਸਥਾਨ ਦਿਵਾਉਣ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ | ਇਹ ਸਮਾਰੋਹ ਸਕੂਲ ਸਟਾਫ਼ ,ਸਹਾਰਾ ਜਨ ਸੇਵਾ ਸੁਸਾਇਟੀ ਅਤੇ ਗ੍ਰਾਮ ਪੰਚਾਇਤ ਆਸਾ ਬੁੱਟਰ ਵੱਲੋਂ ਸਾਂਝੇ ਤੌਰ ਤੇ ਕਰਵਾਇਆ ਗਿਆ |ਕਬੱਡੀ ਵਿੰਗ ਆਸਾ ਬੁੱਟਰ ਦੇ ਕੋਚ ਸੁਖਵਿੰਦਰ ਸਿੰਘ ਅਤੇ ਡੀ.ਪੀ ਦਲਜੀਤ ਸਿੰਘ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਖੇਡਾਂ ਲੁਧਿਆਣਾ ਵਿਖੇ ਕਰਵਾਈਆਂ ਗਈਆਂ ਸਨ | ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਫਾਇਨਲ ਮੁਕਾਬਲੇ ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਟੀਮ ਨੂੰ 41 ਦੇ ਮੁਕਾਬਲੇ 30 ਅੰਕਾਂ ਦੇ ਵੱਡੇ ਫਰਕ ਨਾਲ ਹਰਾ ਕੇ ਪੰਜਾਬ ਪੱਧਰ ਤੇ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਨਾਮ ਚਮਕਾਇਆ ਹੈ ਅਤੇ ਇਸ ਟੀਮ ਵਿੱਚ ਜਿਆਦਾਤਰ ਖਿਡਾਰੀ ਆਸਾ ਬੁੱਟਰ ਦੇ ਹੀ ਸਨ | ਮੰਚ ਸੰਚਾਲਕ ਸ਼੍ਰੀ ਯਸ਼ਵੰਤ ਕੁਮਾਰ ਜੀ ਨੇ ਦੱਸਿਆ ਕਿ ਆਸਾ ਬੁੱਟਰ ਵਾਸਤੇ ਇੱਕ ਹੋਰ ਖੁਸ਼ੀ ਦੀ ਗੱਲ ਇਹ ਹੈ ਕਿ 13 ਨਵੰਬਰ ਤੋਂ ਜਲੰਧਰ ਵਿਖੇ ਸ਼ੁਰੂ ਹੋ ਰਹੀਆਂ ਪੰਜਾਬ ਰਾਜ ਪੇਂਡੂ ਖੇਡਾਂ ਵਿੱਚ ਅੰਡਰ 16 (ਲੜਕੀਆਂ ) ਦੀ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਟੀਮ ਵਿੱਚ ਆਸਾ ਬੁੱਟਰ ਦੀਆਂ 5 ਲੜਕੀਆਂ ਭਾਗ ਲੈਣਗੀਆਂ ਅਤੇ 19 ਨਵੰਬਰ ਤੋਂ ਮਾਨਸਾ ਵਿੱਚ ਹੋ ਰਹੀਆਂ ਪੰਜਾਬ ਪੱਧਰੀ ਖੇਡਾਂ ( ਲੜਕੇ ) ਅੰਡਰ 17 ਵਿੱਚ ਆਸਾ ਬੁੱਟਰ ਦਾ ਖਿਡਾਰੀ ਬਲਜਿੰਦਰ ਸਿੰਘ ਬੱਬੂ ਜਿਲ੍ਹੇ ਦੀ ਟੀਮ ਵੱਲੋਂ ਅਗਵਾਈ ਕਰੇਗਾ | ਇਸ ਮੌਕੇ ਪ੍ਰਿੰਸਿਪਲ ਸ਼੍ਰੀ ਨਰੋਤਮ ਦਾਸ ਸ਼ਰਮਾਂ ਜੀ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਟੀਮ ਨੂੰ ਵਧਾਈ ਦਿੱਤੀ | ਇਸ ਤੋਂ ਇਲਾਵਾ ਸ੍ਰ. ਨਿਹਾਲ ਸਿੰਘ ਬੁੱਟਰ , ਦਲਜੀਤ ਸਿੰਘ ਡੀ.ਪੀ ਅਤੇ ਜਸਵਿੰਦਰ ਸਿੰਘ ਬੁੱਟਰ ਨੇ ਸਮਾਗਮ ਨੂੰ ਸੰਬੋਧਨ ਕੀਤਾ ਅਤੇ ਸਕੂਲ ਦੇ ਸਟਾਫ਼ ਅਤੇ ਸਹਾਰਾ ਜਨ ਸੇਵਾ ਸੁਸਾਇਟੀ ਅਹੁਦੇਦਾਰਾਂ ਨੇ ਸਕੂਲ ਵਿੱਚ ਪੜਾਈ ਚ ਵਧੀਆ ਪ੍ਰਦਰ੍ਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਨਗਦ ਇਨਾਮ ਦੇਣ ਦਾ ਐਲਾਨ ਵੀ ਕੀਤਾ | ਇਸ ਮੌਕੇ ਗੁਰਤੇਜ ਸਿੰਘ ਉਪ ਪ੍ਰਧਾਨ ਸਹਾਰਾ , ਜਸਕਰਨ ਸਿੰਘ ਪੰਚ , ਲਖਵਿੰਦਰ ਸਿੰਘ , ਜਗਸੀਰ ਸਿੰਘ ਬੁੱਟਰ , ਜਗਰੂਪ ਸਿੰਘ ਬਰਾੜ , ਸੁਖਦਰਸ਼ਨ ਸਿੰਘ , ਕਵਿਤਾ ਰਾਣੀ , ਮਮਤਾ ਰਾਣੀ , ਸੁਖਜਿੰਦਰ ਕੌਰ , ਮਨਪ੍ਰੀਤ ਕੌਰ ,ਪੁਸ਼ਪਿੰਦਰ ਕੌਰ ,ਮਨੀਸ਼ਾ ਗੋਇਲ , ਪਰਮਿੰਦਰ ਸਿੰਘ , ਜਸਕਰਨ ਸਿੰਘ ਅਤੇ ਗੁਰਤੇਜ ਸਿੰਘ , ਸ਼੍ਰੀ ਵਿਨੋਦ ਕੁਮਾਰ ਆਦਿ ਹਾਜਰ ਸਨ |
ਦੇਸ਼ ਸੇਵਕ
ਜਗਬਾਣੀ
ਦੇਸ਼ ਸੇਵਕ