Skip to main content

ਸਕੂਲ ਵਿੱਚ ਇਨਾਮ ਵੰਡ ਸਮਾਰੋਹ ਕਰਵਾਇਆ

ਸਹਾਰਾ ਜਨ ਸੇਵਾ ਸੁਸਾਇਟੀ ਆਸਾ ਬੁੱਟਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਸਾ ਬੁੱਟਰ ਵਿਖੇ ਇੱਕ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ | ਇਹ ਸਮਾਰੋਹ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਹੋਈਆਂ 59 ਵੀਆਂ ਪੰਜਾਬ ਰਾਜ ਅੰਡਰ 14  ਖੇਡਾਂ  (ਲੜਕੀਆਂ )  ਵਿੱਚ ਵਧੀਆ ਪ੍ਰਦਰ੍ਸ਼ਨ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਨ ਦੇ ਸੰਬਧ ਵਿੱਚ ਕੀਤਾ ਗਿਆ | ਸਮਾਰੋਹ ਨੂੰ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ | ਪੱਤਰਕਾਰਾਂ ਜਾਣਕਾਰੀ ਦਿੰਦੇ ਹੋਏ ਪ੍ਰਿੰਸਿਪਲ ਨਰੋਤਮ ਦਾਸ ਸ਼ਰਮਾਂ ਨੇ ਦੱਸਿਆ ਕਿ ਸ਼੍ਰੀ ਮੁਕਤਸਰ ਸਾਹਿਬ ਵਾਸਤੇ ਇਹ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਤੇ ਸ਼੍ਰੀ ਮੁਕਤਸਰ ਸਾਹਿਬ ਦੇ ਜਿਲ੍ਹਾ ਬਣਨ ਤੋਂ ਬਾਅਦ  ਇਹ ਪਹਿਲੀ ਵਾਰ ਹੋਇਆ ਹੈ ਕਿ ਮੁਕਤਸਰ ਨੇ ਅੰਡਰ 14 ਲੜਕੀਆਂ ਵੱਲੋਂ ਖੇਡਾਂ ਚ ਕਾਂਸੀ ਦਾ ਤਮਗਾ ਹਾਸਲ ਕੀਤਾ ਹੈ | ਇਸ ਸਮਾਰੋਹ ਨੂੰ ਸ਼੍ਰੀ ਯਸ਼ਵੰਤ ਕੁਮਾਰ , ਸੁਸਾਇਟੀ ਦੇ ਪ੍ਰਧਾਨ ਲਖਵੀਰ ਸਿੰਘ ਬੁੱਟਰ , ਸ੍ਰ ਨਿਹਾਲ ਸਿੰਘ ਬੁੱਟਰ , ਦਲਜੀਤ ਸਿੰਘ ਡੀ .ਪੀ . , ਸੁਖਦ੍ਰ੍ਸ੍ਹਨ ਸਿੰਘ , ਜਸਵਿੰਦਰ ਆਸਾ ਬੁੱਟਰ , ਸ੍ਰ ਜਸਵੀਰ ਸਿੰਘ ਭੁੱਲਰ , ਸ੍ਰ ਇਕਬਾਲ ਸਿੰਘ ਬੁੱਟਰ  ਅਤੇ ਪਰਮਿੰਦਰ ਕੌਰ ਡੀ.ਪੀ. ਨੇ ਸੰਬੋਧਨ ਕੀਤਾ | ਖੇਡਾਂ ਵਿੱਚ ਵੱਖ ਵੱਖ ਸਥਾਨ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨਤ ਕੀਤਾ ਗਿਆ ਅਤੇ ਇਲਾਕੇ ਦੇ ਵਿੱਚ ਸਾਫ਼ ਸੁਥਰੀ ਪੱਤਰਕਾਰੀ ਕਰਨ ਵਾਲੇ ਸ੍ਰ ਜਸਵੀਰ ਸਿੰਘ ਭੁੱਲਰ ਪੱਤਰਕਾਰ ਅਜੀਤ ਅਤੇ ਲਖਵੀਰ ਸ਼ਰਮਾਂ ਪੱਤਰਕਾਰ ਸਪੋਕਸਮੈਨ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਜਸਕਰਨ ਸਿੰਘ ਪੰਚ , ਜਸਮੇਲ ਸਿੰਘ ਬੁੱਟਰ , ਗੁਰਤੇਜ ਸਿੰਘ , ਅਮਨਦੀਪ ਸਿੰਘ ਬਰਾੜ , ਬਲਜੀਤ ਸਿੰਘ ਬੁੱਟਰ , ਕੁਲਦੀਪ ਸਿੰਘ ਬੁੱਟਰ ,ਮਨਜੀਤ ਸਿੰਘ , ਸੁਖਵਿੰਦਰ ਸਿੰਘ ਕੋਚ ਅਤੇ ਅਮਰਜੀਤ ਸਿੰਘ ਕੋਚ ਆਦਿ ਪਤਵੰਤੇ ਸੱਜਣ ਹਾਜਰ ਸਨ | 




Popular posts from this blog

ਪ੍ਰਿੰਸੀਪਲ ਨਰੋਤਮ ਦਾਸ ਸ਼ਰਮਾਂ ਨੇ ਆਸਾ ਬੁੱਟਰ ਸਕੂਲ ਦਾ ਚਾਰਜ ਸੰਭਾਲਿਆ

ਪ੍ਰਿੰਸੀਪਲ ਨਰੋਤਮ ਦਾਸ ਸ਼ਰਮਾਂ ਨੇ ਆਸਾ ਬੁੱਟਰ ਸਕੂਲ ਦਾ ਚਾਰਜ ਸੰਭਾਲਿਆ    

ਆਸਾ ਬੁੱਟਰ ਮੰਡੀ ਵਿਚ ਕਿਸਾਨਾ ਦੀ ਹਾਲਤ ਖਸਤਾ , ਸਰਕਾਰ ਦੇ ਪ੍ਰਬੰਧ ਨਾਕਾਮ

27-10-12/ਲਖਵੀਰ ਸਿੰਘ ਬੁੱਟਰ/ਪਿਸ਼੍ਲੇ ਕਈ ਦਿਨਾਂ ਤੋਂ ਕਿਸਾਨ ਦਾਨਾ ਮੰਡੀਆਂ ਵਿਚ ਬੈਠੇ ਆਪਣੀ ਪੁੱਤਾਂ ਵਾਂਗ ਪਾਲੀ ਫਸਲ ਨੂੰ ਵੇਚਣ ਵਾਸਤੇ ਰੁਲ ਰਿਹਾ ਹੈ | ਮੌਸਮ ਦੇ ਵਾਰ ਵਾਰ ਖਰਾਬ ਹੋਣ ਨਾਲ ਕਿਸਾਨਾਂ ਦੀਆਂ ਮੁਸ਼ਕਿਲਾਂ ਹੋਰ ਵੀ ਵਧ ਰਹੀਆਂ ਹਨ | ਪਰ ਸਰਕਾਰ ਦੇ ਕੰਨਾ ਤੇ ਜੁੰ ਵੀ ਨਹੀ ਸਰ੍ਕ ਰਹੀ | ਇਸੇ ਮੁਸ਼ਕਲ ਦਾ ਸਾਹਮਣਾ ਕਰ ਰਹੇ ਪਿੰਡ ਆਸਾ ਬੁੱਟਰ  ਦੇ ਕਿਸਾਨਾ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਮੈਬਰਾਂ ਨੇ ਸਰਕਾਰ ਦੇ ਪ੍ਰਬੰਧਾ ਦੇ ਖਿਲਾਫ਼ ਨਾਅਰੇਬਾਜੀ ਕੀਤੀ ਅਤੇ ਜਲਦੀ ਹੀ ਕਿਸਨਾਂ ਦੀ ਫਸਲ ਦੀ ਖਰੀਦ ਯਕੀਨੀ ਬਣਾਉਣ ਵਾਸਤੇ ਕਿਹਾ | ਆਸਾ ਬੁੱਟਰ ਦਾਨਾ ਮੰਡੀ ਚ ਸਿਰਫ ਝੋਨੇ ਦੇ ਢੇਰ  ਹੀ ਨਜਰ  ਆ ਰਹੇ ਸਨ ਬਾਰ ਦਾਨਾ ਨਾ ਆਉਣ ਕਾਰਨ ਝੋਨੇ ਦੀ ਖਰੀਦ ਬਿਲਕੁਲ ਠੱਪ  ਗਈ ਹੈ | ਇਸ ਮੋਕੇ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਇਕਾਈ ਆਸਾ ਬੁੱਟਰ ਦੇ ਗੁਰਲਾਲ ਸਿੰਘ ਬਰਾੜ , ਸੁਖਚੈਨ ਸਿੰਘ , ਗੁਰਨਾਮ ਸਿੰਘ ,ਮਘਰ ਸਿੰਘ ਜਸਵੀਰ ਸਿੰਘ , ਸੁਖਪਾਲ ਸਿੰਘ ਭੁੱਲਰ , ਜਗਰੂਪ ਸਿੰਘ ਲਸਾ , ਮਲਕੀਤ ਸਿੰਘ , ਤੇਜਾ ਸਿੰਘ ਕਾਉਣੀ ,ਹਰਨੇਕ ਸਿੰਘ ਕਾਉਣੀ ਸਰਪੰਚ , ਮਹਿੰਦਰ ਸਿੰਘ ਕਾਉਣੀ , ਵਜੀਰ ਸਿੰਘ ਆਦਿ ਹਾਜਰ ਸਨ |

ਸ਼ਹੀਦ ਭਗਤ ਸਿੰਘ ਦੇ ਬੁੱਤ 'ਤੇ ਫੁੱਲ ਚੜਾ ਕੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਜਲੀ

ਦੋਦਾ, 24 ਮਾਰਚ (ਲਖਵੀਰ ਬਿੱਟੂ)-ਅੱਜ ਨੇੜ•ਲੇ ਪਿੰਡ ਆਸਾ ਬੁੱਟਰ ਵਿਖੇ ਦੇਸ਼ ਦੇ ਅਮਰ ਸ਼ਹੀਦਾਂ ਸ਼ਹੀਦ ਭਗਤ ਸਿੰਘ ,ਸ਼ਹੀਦ ਸੁਖਦੇਵ ਅਤੇ ਸ਼ਹੀਦ ਰਾਜਗੁਰੂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਇਲਾਕੇ ਦੀ ਨਾਮਵਰ ਸਹਾਰਾ ਜਨ ਸੇਵਾ ਸੁਸਾਇਟੀ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ, ਪਿੰਡ ਦੇ ਨੌਜਵਾਨਾਂ ਅਤੇ ਸਰਕਾਰੀ ਹਾਈ ਸਕੂਲ ਦੇ ਸਟਾਫ ਵੱਲੋਂ ਸਕੂਲ ਦੇ ਪਾਰਕ 'ਚ ਲੱਗੇ ਸ਼ਹੀਦ ਭਗਤ ਸਿੰਘ ਦੇ ਬੁੱਤ 'ਤੇ ਸ਼ਰਧਾ ਦੇ ਫੁੱਲ ਚੜਾ ਕੇ ਸ਼ਰਧਾਜਲੀ ਦਿੱਤੀ। ਇਸ ਮੌਕੇ ਬੋਲਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਭਗਤ ਸਿੰਘ ਨੇ ਆਪਣੀ ਡਾਇਰੀ ਦਾ ਆਖਰੀ ਪੰਨਾ ਮੋੜ ਕੇ ਇਹ ਸ਼ੰਦੇਸ ਦਿੱਤਾ ਕਿ ਸੀ ਕਿ ਉਹ ਮਜ਼ਲੂਮਾਂ,ਦੱਬੇ ਕੁਚਲਿਆਂ ਲੋਕਾਂ ਅਤੇ ਗਰੀਬਾਂ ਦੀ ਹਰ ਸੰਭਵ ਮੱਦਦ ਲਈ ਆਪਣਾ ਸੰਘਰਸ ਜਾਰੀ ਰੱਖਣਗੇ। ਉਨ•ਾਂ ਸ਼ਹੀਦ ਭਗਤ ਸਿੰਘ ਦੇ ਬੁੱਤ ਕੋਲ ਖੜ• ਕੇ ਪ੍ਰਣ ਲਿਆ ਕਿ ਅਜ ਦੇ ਸਮੇਂ 'ਚ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣਾ ਹੀ ਸ਼ਹੀਦਾਂ ਨੂੰ ਅਸਲ ਸ਼ਰਧਾਜਲੀ ਹੈ। ਇਸ ਮੌਕੇ ਸੁਸਾਇਟੀ ਪ੍ਰਧਾਨ ਗੁਰਤੇਜ ਸਿੰਘ, ਨਿਹਾਲ ਸਿੰਘ ਬੁੱਟਰ, ਜਸਕਰਨ ਸਿੰਘ ਜੱਸੀ ਪੰਚ,ਪ੍ਰਿੰਸ਼ੀਪਲ ਰੀਟਾ ਬਾਂਸ਼ਲ, ਲੈਕਚਰਾਰ ਨਰਿੰਦਰ ਕੁਮਾਰ, ਲੈਕ. ਸੁਖਦਰਸ਼ਨ ਸਿੰਘ, ਲੈਕ. ਰੋਸ਼ਨ ਸਿੰਘ, ਸੁਖਵੰਤ ਸਿੰਘ, ਜਸ਼ਨਦੀਪ ਸਕੱਤਰ, ਗੁਰਧਿਆਨ ਸਿੰਘ,ਜਸਕਰਨ ਫੌਜੀ, ਸੁਚਚੈਨ ਸਿੰਘ, ਸੁਖਰਾਜ ਸਿੰਘ, ਵਿੱਕੀ, ਹੈਪੀ, ਕਿੰਦਾ, ਖੁਸ਼ਵਿੰਦਰ ਸਿੰਘ ਆਦਿ ਸਮੇਤ ਵੱਡੀ ਗਿਣਤੀ 'ਚ ਮੌਜੂਦ ਸਨ।