Skip to main content

Posts

ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਗੁਰਪੁਰਬ

ਲਖਵੀਰ ਸਿੰਘ /06-11-2014/ ਹਰ ਵਾਰ ਦੀ ਤਰਾਂ ਇਸ ਵਾਰ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਪਿਸ਼੍ਲੇ ਦੋ ਦਿਨਾਂ ਤੋਂ  ਪ੍ਰਕਾਸ਼  ਹੋਏ ਸ਼੍ਰੀ ਅਖੰਡ ਪਾਠ ਦੇ  ਭੋਗ ਸਵੇਰੇ 10 ਵਜੇ ਗੁਰੁ ਦਵਾਰਾ ਸ਼੍ਰੀ ਨਾਨਕਸਰ ਸਾਹਿਬ ਵਿਖੇ ਪਾਏ ਗਏ | ਸਾਰੇ ਪਿੰਡ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਭੋਗ ਤੇ ਹਾਜਰੀ ਲਗਵਾਈ ਅਤੇ ਇਸ ਉਪਰੰਤ ਸਮੂਹ ਸੰਗਤ ਨੂੰ ਗੁਰੂ ਕਾ ਲੰਗਰ ਵਰਤਾਇਆ ਗਿਆ | ਦੁਪਿਹਰ 2 ਵਜੇ ਤੋਂ ਨਗਰ ਕੀਰਤਨ ਅਤੇ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਸ਼ੋਭਾ ਯਾਤਰਾ ਵਾਸਤੇ ਸੋਹਨੀ ਪਾਲਕੀ ਸਜਾਈ  ਗਈ ਅਤੇ ਵੱਖ ਵੱਖ ਪਡਾਵਾਂ ਤੇ ਪਿੰਡ ਵਾਸੀਆਂ ਵੱਲੋਂ ਚਾਹ , ਕੇਲੇ , ਲੱਡੂ , ਬਰਿਡ ਪਕੋੜੇ , ਪੇਸਟ੍ਰੀਆਂ ਆਦਿ ਦੇ ਲੰਗਰ ਸੰਗਤ ਵਾਸਤੇ ਪੂਰੇ ਉਤਸ਼ਾਹ ਨਾਲ ਲਗਾਏ ਗਏ  | ਢਾਢੀ ਜਥੇ ਵੱਲੋਂ ਗੁਰੂ ਨਾਨਕ ਦੇਵ ਜੀ ਜੀਵਨ ਨਾਲ ਸਬੰਧਿਤ ਵਾਰਾਂ ਪੇਸ਼ ਕੀਤਿਆ ਗਈਆਂ | ਲੋਕਾਂ ਨੇ ਆਪੋ ਆਪਨੇ ਘਰਾਂ ਅੱਗੋਂ ਨਗਰ ਕੀਰਤਨ ਆਉਣ ਦੀ ਖੁਸ਼ੀ ਵਿੱਚ ਸਾਫ਼ ਸਫਾਈ ਕੀਤੀ | ਸ਼ਾਮ 6 : 30 ਵਜੇ ਨਗਰ ਕੀਰਤਨ  ਵੱਖ ਵੱਖ ਪਡਾਵਾਂ ਵਿੱਚ ਦੀ ਗੁਜਰਦਾ ਹੋਇਆ ਗੁਰੂ ਦਵਾਰਾ  ਸਾਹਿਬ ਵਾਪਸ ਪੁੱਜਾ | ਇਸ ਵਾਰ ਨਗਰ ਕੀਰਤਨ  ਵਿੱਚ ਔਰਤਾਂ ਦੀ ਗਿਣਤੀ ਬਹੁਤ ਜਿਆਦਾ ਰਹੀ | ਲੋਕਾਂ ਨੇ ਕਣਕ ਅਤੇ ਗੁਰੂ ਕੀਆਂ ਇਮਾਰਤਾਂ ਵਾਸਤੇ ਮਾਇਕ ਸੇਵਾ ਪ੍ਰਬੰਧਕ ਕਮੇਟੀ ਨੂੰ ਹਰ ਵਾਰ ਦੀ ਤਰਾਂ ਪੂਰੇ ...

ਕਿਸਾਨ ਯੂਨੀਅਨ ਨੇ ਕੀਤੀ ਦਾਨਾ ਮੰਡੀ ਵਿੱਚ ਪ੍ਰਬੰਧ ਸੁਧਾਰਨ ਦੀ ਮੰਗ

ਅੱਜ ਪਿੰਡ ਆਸਾ ਬੁੱਟਰ ਦੀ ਕਿਸਾਨ ਯੂਨੀਅਨ ਲਖੋਵਾਲ ਇਕਾਈ ਦੀ ਦਾਨਾ ਮੰਡੀ ਆਸਾ ਬੁੱਟਰ ਵਿਖੇ ਭਰਵੀਂ ਸਭਾ  ਬਲਾਕ ਪ੍ਰਧਾਨ ਜੋਗਿੰਦਰ ਸਿੰਘ ਦੀ ਅਗਵਾਈ ਵਿਚ ਹੋਈ | ਇਸ ਮੀਟਿੰਗ  ਵਿੱਚ ਕਿਸਾਨ ਆਗੂਆਂ ਨੇ ਦੱਸਿਆ ਕਿ ਇਹ ਦਾਨਾ ਮੰਡੀ 1977  ਵਿਚ ਬਣੀ ਸੀ ਜਦੋਂ ਆਸਾ ਬੁੱਟਰ ਉੱਤਰੀ ਭਾਰਤ ਦਾ ਪਹਿਲਾ ਫੋਕਲ ਪੁਆਨਿੰਟ ਬਣਾਇਆ ਗਿਆ ਸੀ | ਓਸ ਵੇਲੇ ਦੇਸ਼ ਦੇ ਪਰਧਾਨ ਮੰਤਰੀ ਮੁਰਾਰਜੀ ਦੇਸਾਈ ਨੇ ਇਸ ਯੋਜਨਾ ਦੀ ਸ਼ੁਰੁਆਤ ਆਸਾ ਬੁੱਟਰ ਤੋਂ ਕੀਤੀ ਸੀ ਅਤੇ  ਪੰਜਾਬ ਦੇ ਮੁਖ ਮੰਤਰੀ ਸ .ਪ੍ਰਕਾਸ਼ ਸਿੰਘ ਬਾਦਲ  ਦੀਆਂ ਕੋਸ਼ਿਸ਼ਾਂ ਸਦਕਾ ਇਹ ਸ਼ੁਰੁਆਤ ਕਰਨ ਵਾਸਤੇ ਸ਼੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਪਿੰਡ  ਆਸਾ ਬੁੱਟਰ ਦੀ ਚੋਣ ਕੀਤੀ ਗਈ ਸੀ ਪਰ ਅੱਜ ਇਸ ਦਾਨਾ ਮੰਡੀ ਦੀ ਹਾਲਤ ਵੱਲ ਸਬੰਧਤ ਵਿਭਾਗ ਦਾ ਕੋਈ ਧਿਆਨ ਨਹੀਂ ਹੈ | ਮੰਡੀ ਵਿੱਚ ਝੋਨੇ ਦੀ ਆਮਦ ਸ਼ੁਰੂ ਹੋਣ ਵਾਲੀ  ਹੈ  ਪਰ ਮੰਡੀ ਵਿੱਚ ਰੋਸ਼ਨੀ ਵਾਸਤੇ ਲਾਈਟਾਂ ਦੀ ਵਿਵਸਥਾ ਬਿਲਕੁਲ ਖਸਤਾ ਹੈ ਅਤੇ ਕਿਸਾਨਾ ਵਾਸਤੇ ਪਖਾਨਿਆਂ ਤੇ ਬਾਥਰੂਮਾਂ ਦੀ ਕੋਈ ਸਹੁਲਤ ਨਹੀਂ ਹੈ  ਉਹਨਾ ਸਰਕਾਰ ਤੇ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਕਿਸਾਨਾ ਦੀ ਇਸ ਸਮੱਸਿਆ ਵੱਲ ਤੁਰੰਤ ਧਿਆਨ ਦਿੱਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਆਪਣੀ ਫਸਲ ਦੇ ਮੰਡੀ ਕਰਨ ਦੇ ਦੌਰਾਨ ਕੋਈ ਸਮੱਸਿਆ ਪੇਸ਼ ਨਾਂ ਆਵੇ  | ਇਸ ਮੌਕੇ ਇਕਾਈ ਪ੍ਰਧਾਨ ਰਾਮ ਲਾਲ ਸ਼ਰਮਾ , ਇਕਬਾਲ ਸਿੰਘ , ਆਤਮਾ ਸਿੰਘ ,ਸੁਖਚੈਨ ਸਿੰਘ ,...

ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਤ ਅੱਖਾਂ ਦਾ ਮੁਫਤ ਕੈੰਪ ਲਗਾਇਆ

27 ਸਤੰਬਰ / ਲਖਵੀਰ ਸਿੰਘ / ਸਹਾਰਾ ਜਨ ਸੇਵਾ ਸੁਸਾਇਟੀ ਆਸਾ ਬੁੱਟਰ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਤ ਦੂਸਰਾ ਅੱਖਾਂ ਦਾ ਮੁਫਤ ਕੈੰਪ ਲਗਾਇਆ ਗਿਆ | ਕੈੰਪ ਦੇ ਉਦਘਾਟਨ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਯਾਦਗਾਰੀ ਪਾਰਕ ਆਸਾ ਬੁੱਟਰ ਵਿਖੇ ਸੁਸਾਇਟੀ ਮੈਂਬਰਾਂ ਤੇ ਸਕੂਲ ਸਟਾਫ਼ ਅਤੇ ਪਤਵੰਤੇ ਸੱਜਣਾ ਵੱਲੋਂ ਸ਼ਹੀਦ ਭਗਤ ਨੂੰ ਸ਼ਰਧਾਂਜਲੀ ਦਿੱਤੀ ਗਈ | ਇਸ ਦੇ ਬਾਅਦ ਸਵੇਰੇ  10  ਵਜੇ ਕੈੰਪ ਦਾ ਉਦਘਾਟਨ ਸ . ਜਸਮੇਲ ਸਿੰਘ ਬੁੱਟਰ ਨੇ ਕੀਤਾ | ਸੁਸਾਇਟੀ ਦੇ ਪ੍ਰਧਾਨ ਲਖਵੀਰ ਸਿੰਘ ਨੇ ਦੱਸਿਆ ਕਿ ਇਸ ਕੈੰਪ ਵਿੱਚ ਡਾ ਜਸਵੀਰ ਸਿੰਘ , ਰਾਜਿੰਦਰ ਸਿੰਘ ਤੇ ਮਨਪ੍ਰੀਤ ਸਿੰਘ  ਪਟਿਆਲਾ ਅੱਖਾਂ ਦਾ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਦੀ ਟੀਮ ਨੇ 160  ਮਰੀਜਾਂ ਦੀਆਂ ਅੱਖਾਂ ਦਾ ਮੁਫਤ ਨਿਰੀਖਣ ਕੀਤਾ ਅਤੇ ਸੁਸਾਇਟੀ ਵੱਲੋਂ ਮਰੀਜਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ | ਇਸ ਤੋਂ ਇਲਾਵਾ 65  ਮਰੀਜਾਂ ਦੀ ਪਹਿਚਾਨ ਅਪ੍ਰੇਸ਼ਨਾਂ ਵਾਸਤੇ ਕੀਤੀ ਗਈ | ਸਹਾਰਾ ਜਨ ਸੇਵਾ ਸੁਸਾਇਟੀ ਵੱਲੋਂ ਹਸਪਤਾਲ ਦੀ ਟੀਮ ਅਤੇ ਆਏ ਹੋਏ ਮਹਿਮਾਨਾ  ਨੂੰ ਯਾਦਗਾਰੀ ਚਿੰਨ ਪ੍ਰਦਾਨ ਕੀਤੇ ਗਏ | ਇਸ ਮੌਕੇ ਪ੍ਰਿੰਸੀਪਲ ਨਰੋਤਮ ਦਸ ਸ਼ਰਮਾ , ਯਸ਼ਵੰਤ ਕੁਮਾਰ ,ਦਲਜੀਤ ਸਿੰਘ ਡੀ.ਪੀ , ਮਹਿੰਦਰ ਸਿੰਘ ਬੁੱਟਰ ,ਜਸਕਰਨ ਸਿੰਘ ਪੰਚ , ਜਗਰੂਪ ਸਿੰਘ ਖਾਲਸਾ , ਸੁਸਾਇਟੀ ਦੇ ਚੇਅਰਮੈਨ ਤਰਨਜੀਤ ਸਿੰਘ , ਜਸਕਰਨ ਸਿੰਘ  ਸੰਸਥਾਪਕ , ਗੁਰਤੇਜ ਸਿੰਘ , ਜ...

ਕਿਸਾਨ ਯੂਨੀਅਨ ਇਕਾਈ ਆਸਾ ਬੁੱਟਰ ਦੀ ਮੀਟਿੰਗ ਹੋਈ

27 ਸਤੰਬਰ / ਲਖਵੀਰ ਸਿੰਘ /ਅੱਜ ਪਿੰਡ ਆਸਾ ਬੁੱਟਰ ਦੀ ਕਿਸਾਨ ਯੂਨੀਅਨ ਲਖੋਵਾਲ ਇਕਾਈ ਦੀ ਦਾਨਾ ਮੰਡੀ ਆਸਾ ਬੁੱਟਰ ਵਿਖੇ ਭਰਵੀਂ ਮੀਟਿੰਗ ਬਲਾਕ ਪ੍ਰਧਾਨ ਜੋਗਿੰਦਰ ਸਿੰਘ ਦੀ ਅਗਵਾਈ ਵਿਚ ਹੋਈ | ਇਸ ਮੀਟਿੰਗ ਵਿੱਚ ਕਿਸਾਨ ਆਗੂਆਂ ਨੇ ਦੱਸਿਆ ਕਿ ਪਿੰਡ ਆਸਾ ਬੁੱਟਰ ਵਿਖੇ ਬਣਿਆ ਦਫਤਰ ਖੇਤੀ ਵਿਕਾਸ ਅਫਸਰ ਬੰਦ ਪਿਆ ਹੋਇਆ ਹੈ | ਇਸਦਾ ਕਿਸਾਨਾ ਨੂੰ ਕੋਈ ਲਾਭ ਨਹੀਂ ਮਿਲ ਪਾ ਰਿਹਾ | ਇਸ ਦਫਤਰ ਤੋਂ ਕਿਸਾਨਾ ਨੂੰ ਮਿਲਣ ਵਾਲਿਆਂ ਸਾਰੀਆਂ ਸੇਵਾਵਾਂ ਠੱਪ ਹੋ ਚੁੱਕੀਆਂ ਹਨ | ਉਹਨਾ ਸਰਕਾਰ ਤੇ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਕਿਸਾਨਾ ਦੀ ਇਸ ਸਮੱਸਿਆ ਵੱਲ ਤੁਰੰਤ ਧਿਆਨ ਦਿੱਤਾ ਜਾਵੇ ਤਾਂ ਜੋ ਕਿਸਾਨ ਇਸ ਦਫ਼ਤਰ ਤੋਂ ਮਿਲਣ ਵਾਲਿਆਂ ਸੇਵਾਵਾਂ ਦਾ ਲਾਭ ਚੁੱਕ ਸਕਣ | ਇਸ ਮੌਕੇ ਇਕਾਈ ਪ੍ਰਧਾਨ ਰਾਮ ਲਾਲ ਸ਼ਰਮਾ , ਇਕਬਾਲ ਸਿੰਘ , ਆਤਮਾ ਸਿੰਘ ,ਸੁਖਚੈਨ ਸਿੰਘ , ਨਸੀਬ ਸਿੰਘ , ਬਲਜਿੰਦਰ ਸਿੰਘ , ਰੇਸ਼ਮ ਸਿੰਘ , ਕੁਲਵੰਤ ਸਿੰਘ , ਪ੍ਰੀਤਮ ਸਿੰਘ , ਦਰਸ਼ਨ ਸਿੰਘ , ਬਨਤਾ ਸਿੰਘ , ਜੀਤ ਸਿੰਘ , ਗੁਰਦੇਵ ਸਿੰਘ , ਹਰਵਿੰਦਰ ਸਿੰਘ , ਜਸਵਿੰਦਰ ਸਿੰਘ ਆਦਿ ਕਿਸਾਨ ਆਗੂ ਹਾਜਰ ਸਨ | 

ਬਾਬਾ ਜੀਵਨ ਸਿੰਘ ਸਪੋਰਟਸ ਐਂਡ ਯੂਥ ਵੈਲਫੇਅਰ ਕਲੱਬ ਵੱਲੋਂ ਗਰੀਬ ਲੜਕੀ ਦੀ ਸ਼ਾਦੀ ਵਾਸਤੇ ਆਰਥਿਕ ਮਦਦ

ਬਾਬਾ ਜੀਵਨ ਸਿੰਘ ਸਪੋਰਟਸ ਐਂਡ ਯੂਥ ਵੈਲਫੇਅਰ ਕਲੱਬ ਆਸਾ ਬੁੱਟਰ ਵੱਲੋਂ ਗਰੀਬ ਮਜਦੂਰ ਸੁਖਦੇਵ ਸਿੰਘ ਪੁੱਤਰ ਚੰਦ ਸਿੰਘ ਦੀ ਲੜਕੀ ਦੀ ਸ਼ਾਦੀ ਵਾਸਤੇ 5000  ਰੁਪੈ ਦੀ ਆਰਥਿਕ ਸਹਾਇਤਾ ਦਿਤੀ ਗਈ  | ਇਸ ਕਾਰਜ ਵਾਸਤੇ ਜਸਮੇਲ ਸਿੰਘ ਅਕਾਲੀ , ਜਗਰੂਪ ਸਿੰਘ ਖਾਲਸਾ ,ਹਰਜਿੰਦਰ ਸਿੰਘ ਖਾਲਸਾ ਅਤੇ ਜਗਦੇਵ ਸਿੰਘ ਪੰਚ  ਨੇ ਵੀ ਵਿਸ਼ੇਸ਼ ਯੋਗਦਾਨ ਦਿੱਤਾ | ਇਸ ਮੌਕੇ ਕਲੱਬ ਦੇ ਪ੍ਰਧਾਨ ਕੁਲਦੀਪ ਸਿੰਘ , ਸੁਖਪ੍ਰੀਤ ਸਿੰਘ , ਤਰਸੇਮ ਸਿੰਘ , ਸੁਲਤਾਨ ਸਿੰਘ , ਹਰਪਾਲ ਸਿੰਘ , ਹਰਜਿੰਦਰ ਸਿੰਘ , ਬੂਟਾ ਸਿੰਘ , ਦਵਿੰਦਰ ਸਿੰਘ ਆਦਿ ਹਜਾਰ ਸਨ | 

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਨਸ਼ਿਆਂ ਵਿਰੋਧੀ ਪ੍ਰਦਰਸ਼ਨੀ ਦਾ ਆਯੋਜਨ

ਲਖਵੀਰ ਸਿੰਘ /20 ਜਲਾਈ / ਆਸਾ ਬੁੱਟਰ / ਇਥੋਂ ਥੋੜੀ ਦੂਰ ਸਥਿਤ ਪਿੰਡ ਗੁੜੀ ਸੰਘਰ ਵਿਖੇ ਭਾਈ ਪੰਥ ਪ੍ਰੀਤ ਸਿੰਘ ਖਾਲਸਾ ਦੇ ਦੀਵਾਨ ਮਿਤੀ 19 ਜੁਲਾਈ ਤੋਂ ਸ਼ੁਰੂ ਹਨ ਅਤੇ 21 ਜੁਲਾਈ ਨੂੰ ਇਹ ਧਾਰਮਿਕ ਦੀਵਾਨ ਸਮਾਪਤ ਹੋਣਗੇ | ਇਹਨਾਂ ਧਾਰਮਿਕ ਦੀਵਾਨਾਂ ਦੇ ਨਾਲ ਹੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਦੋਦਾ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਇਕਾਈ ਪਿੰਡ ਆਸਾ ਬੁੱਟਰ ਨੇ ਸਾਂਝੇ ਤੌਰ ਤੇ ਨਸ਼ਿਆਂ ਦੇ ਖਿਲਾਫ਼ ਇਕ ਫੋਟੋ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਹੈ | ਇਸ ਪ੍ਰਦਰਸ਼ਨੀ ਵਿੱਚ ਨਸ਼ਿਆਂ ਦੇ ਮਾਰੂ ਪਰਭਾਵਾਂ ਨੂੰ ਦਰਸਾਉਂਦੀਆਂ ਤਸਵੀਰਾਂ ਅਤੇ ਨਾਅਰੇ ਪ੍ਰਦਰਸ਼ਤ ਕੀਤੇ ਗਏ  ਹਨ | ਲੋਕ ਇਸ ਪ੍ਰਦਰਸ਼ਨੀ ਤੋਂ ਬਹੁਤ ਪ੍ਰਭਾਵਤ ਹੋ ਰਹੇ ਹਨ | ਇਸ ਪ੍ਰਦਰਸ਼ਨੀ ਦੇ ਨਾਲ ਹੀ ਇਹਨਾਂ ਗੁਰਮੁਖਾਂ ਵੱਲੋਂ ਦਸਤਖਤ ਮੁਹਿੰਮ ਵੀ ਸ਼ਰੂ  ਕੀਤੀ ਗਈ  ਹੈ | ਜੋ ਲੋਕ ਇਸ ਪ੍ਰਦਰਸ਼ਨੀ ਤੋਂ ਪ੍ਰਭਾਵਤ ਹੋ ਕੇ ਨਸ਼ੇ ਛਡਣ ਦਾ ਪ੍ਰਣ ਕਰਦੇ ਹਨ ਅਤੇ ਇਸ ਮੁਹਿੰਮ ਨਾਲ ਜੁੜਦੇ ਓਹਨਾ ਦੇ ਦਸਤਖਤ ਕਰਵਾਏ ਜਾਂਦੇ ਹਨ | ਹੁਣ ਤੱਕ ਕਰੀਬ 250 ਲੋਕ ਦਸਤਖਤ ਕਰ ਚੁੱਕੇ ਹਨ | ਇਸ ਪ੍ਰਦਰਸ਼ਨੀ ਵਿੱਚ ਜਗਰੂਪ ਸਿੰਘ ਖਾਲਸਾ ਖੇਤਰ ਸਕੱਤਰ ਦੋਦਾ , ਹਰਜਿੰਦਰ ਸਿੰਘ ਖਾਲਸਾ , ਸੰਦੀਪ ਸਿੰਘ ਖਾਲਸਾ ਅਤੇ ਆਸਾ ਬੁੱਟਰ ਇਕਾਈ ਵੱਲੋਂ ਗੁਰਪ੍ਰੀਤ ਸਿੰਘ , ਜਸਵਿੰਦਰ ਸਿੰਘ ਸੂਰੇਵਾਲਾ , ਪਰਵਿੰਦਰ ਸਿੰਘ ਸੂਰੇਵਾਲਾ , ਪ੍ਰੀਤਮ ਸਿੰਘ ਬਰਾੜ , ਭੁਪਿੰਦਰ ਸਿੰਘ ਸੂਰੇਵਾਲਾ , ਜਗਮੀਤ ਸਿੰਘ ਆਦ...

ਆਸਾ ਬੁੱਟਰ ਦੇ ਆਰ ਓ ਪਲਾਂਟ ਦੀ ਹਾਲਤ ਖਸਤਾ , ਲੋਕਾਂ ਚ ਰੋਸ

 ਆਸਾ ਬੁੱਟਰ ਦੇ ਆਰ ਓ ਪਲਾਂਟ ਦੀ ਹਾਲਤ ਖਸਤਾ , ਲੋਕਾਂ ਚ ਰੋਸ