ਆਸਾ ਬੁੱਟਰ /ਲਖਵੀਰ ਸਿੰਘ /13 ਮਈ/: ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਸਾ ਬੁੱਟਰ ਵਿਖੇ ਰਮਨਦੀਪ ਯਾਦਗਾਰੀ ਸਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ | ਇਹ ਸਮਾਰੋਹ ਸ੍ਰ. ਗੁਰਦਾਸ ਸਿੰਘ ਵਲੋਂ ਸਪਾਂਸਰ ਕੀਤਾ ਗਿਆ | ਇਥੇ ਇਹ ਜਿਕਰਯੋਗ ਹੈ ਕਿ ਗੁਰਦਾਸ ਸਿੰਘ ਦੇ ਇਕਲੋਤੇ ਸਪੁੱਤਰ ਰਮਨਦੀਪ ਸਿੰਘ ਦੀ ਇੱਕ ਦੁਰਘਟਨਾ ਕਾਰਨ ( ਬਿਜਲੀ ਦੇ ਕਰੰਟ ਨਾਲ ) ਮੰਦਭਾਗੀ ਮੌਤ ਹੋ ਗਈ ਸੀ | ਜੋ ਅਜੇ ਸਿਰਫ 18 ਸਾਲ ਦੀ ਉਮਰ ਦੇ ਸਨ ਅਤੇ ਬਾਰਵੀਂ ਕਲਾਸ ਦੇ ਵਿਦਿਆਰਥੀ ਸਨ |ਸ਼੍ਰੀ ਯਸ਼ਵੰਤ ਕੁਮਾਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਰਮਨਦੀਪ ਇੱਕ ਬਹੁਤ ਹੀ ਚੰਗੇ ਸੁਭਾਅ ਵਾਲੇ ਵਿਦਿਆਰਥੀ ਤੇ ਹੋਨਹਾਰ ਖਿਡਾਰੀ ਵੀ ਸਨ | ਜਿੰਨਾ ਦੇ ਚਲੇ ਜਾਣ ਨਾਲ ਗੁਰਦਾਸ ਸਿੰਘ ਜੀ ਦੇ ਪਰਿਵਾਰ ਨੂੰ ਹੀ ਨਹੀ ਸਗੋਂ ਪੂਰੇ ਪਿੰਡ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਉਹਨਾ ਦੀ ਯਾਦ ਨੂੰ ਤਾਜਾ ਕਰਦਿਆਂ ਸ੍ਰ ਗੁਰਦਾਸ ਸਿੰਘ ਬੁੱਟਰ ਵੱਲੋਂ ਇਹ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਇਸ ਮੌਕੇ ਜਿਲਾ ਸਿਖਿਆ ਅਫਸਰ ਸ਼੍ਰੀ ਧਰਮਪਾਲ ਜੀ ਮੁਖ ਮਹਿਮਾਨ ਵਜੋਂ ਸ਼ਾਮਲ ਹੋਏ | ਸਾਰੀਆਂ ਕਲਾਸਾਂ ਵਿਚੋਂ ਪੜਾਈ ਤੇ ਖੇਡਾਂ ਦੇ ਖੇਤਰ ਚੋਂ ਪਹਿਲੇ, ਦੂਜੇ , ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ | ਇਸ ਮੌਕੇ ਪਿੰਡ ਦੇ ਪਤਵੰਤੇ ਸੱਜਣ ਜਿੰਨਾ ਵਿਚ ਨਿਹਾਲ ਸਿੰਘ ਬੁੱਟਰ , ਨਿਰੰਜਨ ਸਿੰਘ ਮੈਂਬਰ , ਜਗਸੀਰ ਸਿੰਘ ਪ੍ਰਧਾਨ , ਨਾਜਰ ਸਿੰਘ ਬੁੱਟਰ , ਸੁਖਵਿੰਦਰ ਸਿੰਘ ਕੋਚ , ਸਹਾਰਾ ਜਨ ਸੇਵਾ ਸੁਸਾਇਟੀ ਵਲੋਂ ਲਖਵੀਰ ਸਿੰਘ , ਸੁਖਚੈਨ ਸਿੰਘ , ਮਨਜੀਤ ਸਿੰਘ ਆਦਿ ਹਾਜਰ ਸਨ |