![]() |
ਤਰਨਜੀਤ ਬੁੱਟਰ |
ਸੱਚੀ ਪਿੰਡਾ ਅਤੇ ਸ਼ਹਿਰਾਂ ਚ ਫ਼ਰਕ ਬੜਾ ਹੁੰਦਾ ,
ਚੈਨ ਵਾਲੀ ਜਿੰਦਗੀ ਜਿਓਂਦੇ ਲੋਕੀ ਪਿੰਡਾ ਦੇ
ਪਰ ਸ਼ਹਿਰਾ ਵਿਚ ਹਾਣੀਓਂ ਨਰਕ ਬੜਾ ਹੁੰਦਾ
ਚੀਜ ਕੋਈ ਤਾਜ਼ੀ ਸ਼ਹਿਰ ਵਿਚੋ ਲਬੇ ਨਾ
ਲਗ ਜੇ ਬੀਮਾਰੀ ਫਿਰ ਪਿਛਾ ਕਦੇ ਛੱਡੇ ਨਾ ,
ਰੱਬ ਨਾ ਈ ਲਾਵਾਵੇ ਗੇੜਾ ਸਾਡਾ ਸ਼ਹਿਰ ਨੂ
ਉਥੇ ਜਾ ਕੇ ਹਾਣੀਓਂ ਖਰਚ ਬੜਾ ਹੁੰਦਾ
ਸੱਚੀ ਪਿੰਡਾ ਅਤੇ ਸ਼ਹਿਰਾਂ..........
ਕੱਟ ਕੇ ਦਰਖ਼ਤ ਜੋ ਘਰ ਤੂ ਬਣਾਏ
ਜਾਪੇ ਆਪਣੇ ਈ ਬਚਿਆ ਲੀ ਖੂਹ ਪਟਵਾਏ.,
ਇਕ ਦਿਨ ਔਖਾ ਹੋਜੂ ਸਾਹ ਲੇੰਣਾ ਸਜਣਾ
ਜਦੋ ਨਾਵੀਆ ਬੀਮਾਰਿਆ ਨੇ ਆਣ ਤੇਨੂ ਲਗਨਾ ,
ਹਰ sunday ਪਿੰਡ ਵਿਚ ਲਾਈ ਦੇ ਨੇ ਰੁਖ
ਤਾਹੀਊ ਪਿੰਡਾ ਵਾਲੀ ਹਵਾ ਦਾ ਫ਼ਰਕ ਬੜਾ ਹੁੰਦਾ
ਸੱਚੀ ਪਿੰਡਾ ਅਤੇ ਸ਼ਹਿਰਾਂ ...........
ਸ਼ਹਿਰਾ ਵਾਲੇ ਹਾਣੀਓਂ ਬੁਲਾਇਆ ਵੀ ਨੀ ਬੋਲਦੇ
ਪਰ ਸਾਡੇ ਤਾ ,ਤਰਨ,ਇਕਠੇ ਦੁਖ ਸੁਖ ਫੋਲਦੇ ,
ਰਾਤ ਸਾਰੀ ਬੇਠੇ ਰੇਹਿਦੇ ਢਾਣੀਆ ਬਣਾ ਕੇ
ਓਥੇ ਹਰ ਇਕ ਗੱਲ ਦਾ ਚਰਚ ਬੜਾ ਹੁੰਦਾ
ਸੱਚੀ ਪਿੰਡਾ ਅਤੇ ਸ਼ਹਿਰਾਂ ਚ ਫ਼ਰਕ ਬੜਾ ਹੁੰਦਾ ,
ਚੈਨ ਵਾਲੀ ਜਿੰਦਗੀ ਜਿਓਂਦੇ ਲੋਕੀ ਪਿੰਡਾ ਦੇ
ਪਰ ਸ਼ਹਿਰਾਂ ਵਿਚ ਹਾਣੀਓਂ ਨਰਕ ਬੜਾ ਹੁੰਦਾ ,,
by ਤਰਨਜੀਤ ਬੁੱਟਰ
9855244522