
ਜਿਆਦਾ ਸੱਟਾਂ ਕਾਰਨ ਬੇਹੋਸ਼ ਹੋ ਗਿਆ | ਉਸਦੇ ਨਾਲ ਜਾ ਰਹੇ ਉਸਦੇ ਭਾਣਜੇ ਨੇ ਜੋ ਕਿ ਘੱਟ ਸੱਟ ਲੱਗਣ ਕਰਕੇ ਹੋਸ਼ ਵਿਚ ਸੀ ਕੋਈ ਸਾਧਨ ਸੜਕ ਤੇ ਨਾ ਆਉਂਦਾ ਜਾਂਦਾ ਵੇਖ ਕੇ ਪਿੰਡ ਵੱਲ ਆਉਣਾ ਠੀਕ ਸਮਝਿਆ | ਪਿੰਡ ਪਹੁੰਚਦੇ ਹੀ ਉਹ ਤਰਨਜੀਤ ਸਿੰਘ ( ਸਹਾਰਾ ) ਦੇ ਸੰਪਰਕ ਵਿਚ ਆ ਗਿਆ | ਸਹਾਰਾ ਦੀ ਟੀਮ ਦੇ ਪਹੁੰਚਣ ਤੱਕ ਲੋਕ ਤਾਂ ਸੜਕ ਤੋਂ ਗੁਜਰਦੇ ਰਹੇ ਪਰ ਜਖਮੀ ਬਿੰਦਰ ਸਿੰਘ ਚੁੱਕਣ ਲਈ ਕੋਈ ਨਹੀਂ ਪਹੁੰਚਿਆ | ਸਹਾਰਾ ਟੀਮ ਨੇ ਬਿੰਦਰ ਸਿੰਘ ਮੁਢਲੀ ਸਹਾਇਤਾ ਲਈ ਪਿੰਡ ਦੇ ਡਾਕਟਰ ਭੁਪਿੰਦਰ ਕੁਮਾਰ ਕੋਲ ਲਿਆਂਦਾ | ਜਿਸ ਨੇ ਕੁਝ ਇੰਜੇਕਸ਼ਨ ਦੇਣ ਤੋਂ ਬਾਅਦ ਬਿੰਦਰ ਸਿੰਘ ਦੀ ਹਾਲਤ ਗੰਬੀਰ ਹੋਣ ਕਰਕੇ ਜਲਦੀ ਹਸਪਤਾਲ ਲਿਜਾਣ ਲਈ ਕਿਹਾ | ਘਰ ਵਾਲਿਆਂ ਨੂੰ ਖ੍ਹ੍ਬਰ ਕਰਕੇ ਸਹਾਰਾ ਟੀਮ ਨੇ 10 ਵਜੇ ਤੱਕ ਸਿਵਲ ਹਸਪਤਾਲ ਮੁਕਤਸਰ ਵਿਖੇ ਦਾਖਲ ਕਰਵਾਇਆ ਗਿਆ | ਫਿਰ ਅਗਲੇ ਦਿਨ ਬਿੰਦਰ ਸਿੰਘ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ | ਖ੍ਹ੍ਬਰ ਲਿਖੇ ਜਾਨ ਤੱਕ ਬਿੰਦਰ ਫਰੀਦਕੋਟ ਵਿਖੇ ਜੇਰੇ ਇਲਾਜ ਸਨ | ਅਤੇ ਉਹਨਾ ਦੀ ਹਾਲਤ ਵਿਚ ਬਹੁਤ ਜਿਆਦਾ ਸੁਧਾਰ ਹੋ ਚੁੱਕਿਆ ਹੈ | ਹਸਪਤਾਲ ਵੱਲੋਂ ਧਾਰਾ 126 ਅਧੀਨ ਦੋਸ਼ੀਆਂ ਖਿਲਾਫ਼ ਕਾਰਵਾਈ ਲਈ ਸੂਚਿਤ ਕਰ ਦਿੱਤਾ ਗਿਆ ਸੀ ਪਰ ਹੁਣ ਤੱਕ ਪੁਲਿਸ ਨੇ ਦੋਸ਼ੀਆਂ ਖਿਲਾਫ਼ ਕੋਈ ਵੀ ਕੇਸ ਰਜਿਸਟਰ ਨਹੀ ਕੀਤਾ ਗਿਆ |