Skip to main content

ਸਿਆਸੀ ਕਾਰਕੁੰਨ ਨੌਜਵਾਨਾ ਨੂੰ ਸ਼ਹੀਦ ਭਗਤ ਸਿੰਘ ਦਾ ਸੰਦੇਸ਼-4

ਇਨਕਲਾਬ ਜਿੰਦਾਬਾਦ
ਇਤਨੀ ਵਿਚਾਰ ਕਰ ਲੈਣ ਮਗਰੋ ਮੈ ਆਪਣੀ ਗੱਲ ਬਿਲਕੁਲ ਸਾਫ਼ ਸ਼ਬਦਾ ਵਿਚ ਕਿਹਨਾ ਚਾਹਾਗਾ |
ਅਸੀਂ ਲੋਕ ਭਾਵ ਕੇ ਇਨਕਲਾਬ ਜਿੰਦਾਬਾਦ ਦਾ ਨਾਰਾ ਲਾਉਂਦੇ ਹ | ਇਹ ਨਾਰਾ ਸਾਡੇ ਵਾਸਤੇ ਬਹੁਤ ਪਵਿਤਰ ਹੈ ਅਤੇ ਏਸ ਦੀ ਵਰਤੋ ਬਹੁਤ ਹੀ ਸੋਚ ਸਮਝ ਕੀ ਕਰਨੀ ਚਾਹੀਦੀ ਹੈ |
ਜਦ ਤੁਸੀਂ ਨਾਰਾ ਲਾਉਂਦੇ ਹੋ, ਤਾ ਮੈ ਸਮਝਦਾ ਹ, ਤੁਸੀਂ ਅਸਲ ਵਿਚ ਜੋ ਨਾਰਾ ਮਾਰਦੇ ਹੋ ਉਸ ਤੇ ਅਮਲ ਵੀ ਕਰਨਾ ਚਾਹਿਦਾ ਹੈ | ਅਸੈਬਲੀ ਬੰਬ ਕੇਸ ਸਮੇ ਇਨਕਲਾਬ ਦੀ ਵਿਆਖ੍ਯਾ ਕੀਤੀ ਸੀ ਕੀ ਕਰਾਤੀ ਤੋ ਸਾਡਾ ਭਾਵ ਸਮਾਜ ਦੇ ਮੌਜੂਦਾ ਢੰਗ ਨੂ ਅਤੇ ਸੰਗਠਨ   ਨੂ ਪੂਰੀ ਤਾਰਾ ਉਖਾੜ ਸੁਟਣਾ ਹੈ | ਏਸ ਉਦੇਸ਼ ਲਈ ਪਹਿਲਾ ਅਸੀਂ ਸਰਕਾਰ ਦੀ ਤਾਕਤ ਨੂ ਆਪਣੇ ਹਥਾ ਵਿਚ ਲੈਣਾ ਚਾਹੁੰਦੇ ਹ | ਏਸ ਵੇਲੇ ਰਾਜ ਪਰਬੰਧ ਦੀ ਮਸ਼ੀਨ ਅਮੀਰਾ ਦੇ ਹੇਠ ਵਿਚ ਹੈ | ਆਮ ਜਨਤਾ ਦੇ ਹਿਤਾ ਦੀ ਰਖਿਆ ਲਈ ਅਤੇ ਆਪਣੇ ਆਦਰਸ਼ਾ ਨੂ ਅਮਲੀ ਰੂਪ ਦੇਣ ਲਈ ਅਰਥਾਤ ਸਮਾਜ ਨੂ ਨਵੇ ਸਿਰੇ ਤੋ ਕਾਰਲ ਮਾਰਕਸ ਦੇ ਸਿਧਾਤਾ ਅਨੁਸਾਰ ਜਥੇਬੰਦ ਕਰਨ ਲਈ ਅਸੀਂ ਸਰਕਾਰ ਦੀ ਮਸ਼ੀਨ ਨੂ ਆਪਣੇ ਹਥਾ ਵਿਚ ਲੈਣਾ ਚਾਹੁੰਦੇ ਹਾ | ਪਰ ਏਸ ਲਈ ਸਾਨੂ ਜਨਤਾ ਵਿਚ ਪੜਾਉਣ ਚਾਹੀਦਾ ਹੈ |
ਵਿਧਾਨ ਦੀ ਕਸੁਓਟੀ
ਸਾਡੇ ਲਈ ਹੇਠ ਲਿਖਿਆ ਤਿਨ ਗੱਲਾ ਕਿਸੇ ਵੀ ਰਾਜਨੀਤਿਕ ਵਿਧਾਨ ਦੀ ਪਰਖ ਲਈ ਜਰੂਰੀ ਹਨ :-
੧. ਰਾਜ ਪਰਬੰਧ ਦੀ ਜਿਮੇਦਾਰੀ ਕਿਸ ਹੱਦ ਤੱਕ ਭਾਰਤ ਵਸਿਆ ਦੇ ਸਪੁਰਦ ਕੀਤੀ ਜਾਂਦੀ ਹੈ ?
੨. ਰਾਜ ਪਰਬੰਧ ਚਲਾਉਣ ਵਾਸਤੇ ਕਿਸ ਤਾਰਾ ਦੀ ਸਰਕਾਰ ਬਣਾਈ ਜਾਂਦੀ ਹੈ ਅਤੇ ਏਸ ਵਿਚ ਹਿਸਾ ਲੈਣ ਦਾ ਆਮ ਜਨਤਾ ਨੂ ਕਿਥੋ ਕੁ ਤਕ ਮੌਕਾ ਮਿਲਦਾ ਹੈ ?
੩. ਭਵਿਖ ਵਿਚ ਉਸ ਤੋ ਕੀ ਆਸ ਕੀਤੀ ਜਾ ਸਕਦੀ ਹੈ ? ਉਸ ਤੇ ਕਿਥੋ ਤੱਕ ਰੋਕ ਲਈ ਜਾਂਦੀ ਹੈ |
ਕ੍ਯੋਕਿ ਭਾਰਤ ਸਰਕਾਰ ਦੀ ਰਾਜ-ਸਭਾ ਅਮੀਰਾ ਦੀ ਹੋੜ ਹੈ ਅਤੇ ਲੋਕਾ ਨੂ ਫਾਹੁਣ ਦਾ ਏਕ ਪਿੰਜਰਾ ਹੈ, ਏਸ ਲਈ ਏਸ ਨੂ ਖਤਮ ਕਰ ਕੇ ਇਹ ਹੀ ਸਭਾ, ਜਿਸ ਵਿਚ ਜਨਤਾ ਦੇ ਨੁਮਾਇੰਦੇ ਹੋਣ, ਰਖਨੀ ਚਾਹੀਦੀ ਹੈ |
ਸੂਬਾਈ ਸਵਰਾਜ ਜਾ ਸੂਬਾਈ ਜੁਲਮ ?
ਜਿਸ ਤਾਰਾ ਦੇ ਲੋਕਾ ਨੂ ਸਾਰਿਆ ਤਾਕਤਾ ਦਿਤੀਆ ਜਾ ਰਹਿਆ ਹਨ, ਉਸ ਨਾਲ ਤਾ ਇਹ ਸੂਬਾਈ ਸਵਰਾਜ ਨਾ ਹੋ ਕੇ ਜੁਲਮ ਹੋ ਜਾਵੇਗਾ |
ਇਹਨਾ ਸਾਰਿਆ ਹਾਲਤ ਦੇ ਵਿਚਾਰ ਕਰ ਕੇ ਅਸੀਂ ਏਸ ਨਤੀਜੇ ਤੇ ਪਹੁੰਚਦੇ ਹਾ ਕੀ ਸਭ ਤੋ ਪਹਿਲਾ ਸਾਨੂ ਸਾੜਿਆ ਹਾਲਤ ਦਾ ਚਿੱਤਰ ਸਪਸ਼ਟ ਤੌਰ ਤੇ ਵੇਖਣਾ ਚਾਹਿਦਾ ਹੈ | ਭਾਵੇ ਅਸੀਂ ਮਨਦੇ ਹਾ ਕੀ ਸਮਝੋਤੇ ਦਾ ਅਰਥ ਕਦੇ ਆਤਮ ਸਮਰਪਣ ਜਾ ਬਦੇਸ਼ੀ ਰਾਜ ਸਵੀਕਾਰ ਕਰਨਾ ਨਹੀ, ਪਰ ਏਕ ਕਦਮ ਅਗੇ ਤੋ ਫਿਰ ਕੁਝ ਆਰਾਮ ਹੈ | ਪਰ ਨਾਲ ਹੀ ਸਾਨੂ ਇਹ ਵੀ ਸਮਝ ਲੈਣਾ ਚਾਹਿਦਾ ਹੈ ਕੀ ਸਮਝੋਤਾ ਏਸ ਤੋ ਵਧ ਹੋਰ ਹੈ ਵੀ ਕੁਝ ਨਹੀ | ਇਹ ਆਖਰੀ ਮਾਤਾਵ ਤੇ ਆਖਰੀ ਆਰਾਮ ਦੀ ਥਾ ਨਹੀ ਹੈ |

ਚਲਦਾ ------
ਮਾਧਿਅਮ :ਪਰਮਜੀਤ ਸਿੰਘ ਬੁੱਟਰ

Popular posts from this blog

ਕਿਹੋ ਜਾ ਹੋਵੇ ਸਾਡੇ ਪਿੰਡ ਦਾ ਸਰਪੰਚ

ਅੱਜ ਕੱਲ ਪੰਜਾਬ ਵਿਚ ਪਿੰਡਾ ਦੀ ਸਿਆਸਤ ਗਰਮਾਈ ਹੋਈ ਹੈ | ਕਿਓਂ ਕਿ ਪਿੰਡਾ ਦੇ ਮੁਖੀ ਜਾਣੀ ਸਰਪੰਚ ਚੁਣੇ ਜਾਣੇ ਹਨ , ਇਸ ਲਈ ਗੱਲ ਇਤਿਹਾਸ ਤੋਂ ਕਰਦੇ ਹਾਂ, ਜਿਥੇ ਪੰਚਾਂ ਵਿਚ ਪਰਮੇਸਰ ਹੁੰਦਾ ਸੀ ,ਬੇਸ਼ਕ ਅੱਜ ਕੱਲ੍ਹ ਦਸ ਬਾਰਾਂ ਪੰਚਾਇਤ ਮੈਂਬਰ ਹੌਣਾ ਆਮ ਜਿਹੀ ਗੱਲ ਹੈ। ਪੁਰਾਣੇ ਲੋਕ ਅੱਜ ਵੀ ਪੰਜ ਜਾਣਿਆਂ ਨੂੰ ਪੰਚਾਇਤ ਮੰਨਦੇ ਹਨ, ਸੰਗਤ ਜਾਂ ਪੰਚਾਇਤ ਦਾ ਫੈਸਲਾ ਹੁਕਮ ਕਰਕੇ ਮੰਨਿਆ ਜਾਂਦਾ ਹੈ।ਪੰਜਾਂ ‘ਚ ਪਰਮੇਸ਼ਰ ਮੰਨ ਕੇ ਹਰ ਦਿੱਤੇ ਫੈਸਲੇ ਨੂੰ ਦਰੁਸਤ ਮੰਨ ਕੇ ਸਤਿਕਾਰ ਦਿੱਤਾ ਜਾਂਦਾ ਸੀ ‘ਤੇ ਜਾਂਦਾ ਹੈ। ਪਰ ਪਿਛਲੇ 10-15 ਸਾਲ ਤੋਂ ਵਧ ਰਹੇ ਸਿਆਸੀਕਰਣ ਨੇ ਪੰਚਾਇਤਾਂ ਦੀ ਛਵੀ ਵਿਗਾੜ ਕੇ ਰੱਖ ਦਿੱਤੀ ਹੈ। ਪੰਚਾਇਤ ਚੋਂ ਪਰਮੇਸ਼ਰ ਮਨਫ਼ੀ ਹੋ ਕੇ ਆਪਣੀ ਪਾਰਟੀ ਦਾ ਝੂਠਾ ਬੰਦਾ ਵੀ ਸੱਚਾ ਅਤੇ ਵਿਰੋਧੀ ਦੇ ਸੱਚ ਨੂੰ ਵੀ ਝੂਠ ਸਾਬਤ ਕਰਿਆ ਜਾਂਦਾ ਹੈ। ਪਿੰਡ ਦੇ ਪੰਚ ਵੱਜੋਂ ਸਿਆਸੀ ਸਫਰ ਸ਼ੁਰੁੁੂ ਕਰਕੇ ਮੁੱਖ ਮੰਤਰੀ ਦੇ ਅਹੁਦੇ ਤੱਕ ਪੁਜਿਆ ਜਾਂਦਾ ਰਿਹਾ ਹੈ। ਸਿਆਸਤ ਪਹਿਲਾਂ ਵੀ ਸੀ ਧੜੇਬੰਦੀ ਵੀ ਪਰ ਅੱਜ ਜਿੰਨੀ ਨਹੀਂ ਸੀ ਉਹ ਸਾਂਝੇ ਕੰਮ ਵੇਲੇ ਇਕੱਠੇ ਹੋ ਜਾਂਦੇ। ਪੁਰਾਣੇ ਸਮਿਆਂ ਵਿੱਚ ਹੜ੍ਹਾਂ, ਕੁਦਰਤੀ ਆਫਤਾਂ, ਹਮਲਿਆਂ ਵੇਲੇ ਸਾਰਾ ਪਿੰਡ ਚੱਟਾਨ ਬਣ ਕੇ ਖਲੋ ਜਾਂਦਾ। ਅਫਸੋਸ ਹੈ ਕਿ ਅੱਤਵਾਦ ਵੇਲੇ ਸ਼ਰੀਕੇ-ਬਾਜ਼ੀ ‘ਤੇ ਦੁਸ਼ਮਣੀਆਂ, ਸਿਆਸੀ ਵੈਰ ਪਿੰਡਦਿਆਂ ਪਿੰਡ ‘ਚ ਕਢਵਾਇਆ ਪਰ ਅਜਿਹੇ ਲੋਕ ਵੀ ਹੋਣਗੇ ਜਿਨ੍ਹਾਂ ਸਿਆਸੀ ਵਿਰੋਧੀਆਂ ਦੀਆਂ ਜਾਨ...

ਸਾਂਝਾਂ ਮੁੱਕੀਆਂ,ਰਿਸ਼ਤੇ ਟੁੱਟੇ ਤੇ ਪਲ-ਪਲ ਪਾੜੇ ਵਧ ਰਹੇ ਆ : ਗੁਰਲਾਲ ਸਿੰਘ ਕਾਉਣੀ

ਸਾਂਝਾਂ ਮੁੱਕੀਆਂ,ਰਿਸ਼ਤੇ ਟੁੱਟੇ ਤੇ ਪਲ-ਪਲ ਪਾੜੇ ਵਧ ਰਹੇ ਆ।ਸਮਾਂ ਬੜਾ ਬਲਵਾਨ ਏ ਤੇ ਲੋਕ ਸਮੇਂ ਦੀਆਂ ਸੂਈਆਂ ਤੇ ਬੈਠੇ ਘੁੰਮੀ ਜਾਂਦੇ ਆ।ਕੱਲ੍ਹ ਕਾਉਣੀ ਚ ਲਗਾਤਾਰ ਪੰਜਵੀਂ ਮੌਤ ਹੋਈ ਤੇ ਲਗਾਤਾਰ ਹੀ ਅੱਜ ਤੀਜਾ ਦਿਨ ਏ ਕਿ ਡੀ.ਜੇ.ਤੇ ਚੱਕਵੇਂ ਗੀਤ ਵੱਜ ਰਹੇ ਆ।ਕਿੰਨਾਂ ਮਾਹੌਲ ਬਦਲ ਗਿਆ,ਸੁਣਿਆ ਸੀ ਕਿ ਪਹਿਲਾਂ ਪਿੰਡ ਚ ਮਰੇ ਦਾ ਮਹੀਨਿਆਂ ਤੱਕ ਸੋਗ ਚਲਦਾ ਸੀ,ਤੇ ਅੱਜ ਸਿਰਫ ਕੁੱਝ ਕੁ ਘੰਟੇ।ਲੋਕ ਇੰਨੇਂ ਅਗਾਂਹਵਧੂ ਹੋ ਗਏ ਯਕੀਨ ਨਹੀਂ ਹੁੰਦਾ।ਪਰ ਰਾਜਨੀਤਿਕਾਂ ਦੀ ਚਾਪਲੂਸੀ ਕਰਨ ਵੇਲੇ ਲੱਗਦਾ ਕਿ ਨਹੀਂ ਲੋਕ ਸਮੇਂ ਦੀ ਚਾਲ ਨਾਲ ਨਹੀਂ ਬਦਲੇ,ਮਾਨਸਿਕਤਾ ਹੀ ਛੋਟੀ ਹੋਈ ਪਈ ਏ।ਵਰਨਾ ਕਿਸੇ ਸ਼ਰੀਕ ਦੇ ਬਲਦੇ ਸਿਵੇ ਲਾਗੇ ਢੋਲ ਕੋਈ ਬੇ-ਗੈਰਤ ਹੀ ਵਜਾ ਸਕਦਾ।ਮੰਨਦੇ ਆਂ ਕਿ ਸਮੇਂ ਅੱਗੇ ਕਿਸੇ ਦੀ ਨਹੀਂ ਚਲਦੀ,ਪਰ ਇਨਸਾਨੀ ਕਦਰਾਂ-ਕੀਮਤਾਂ ਤੇ ਆਪਸੀ ਵਿਸ਼ਵਾਸ ਨੂੰ ਕਾਇਮ ਜਰੂਰ ਰੱਖਿਆ ਜਾ ਸਕਦਾ।ਇਹੀ ਛੋਟੀਆਂ-ਛੋਟੀਆਂ ਗੱਲਾਂ ਉਹਨਾਂ ਮਸਲਿਆਂ ਦਾ ਹੱਲ ਨੇ ਜਿੰਨ੍ਹਾਂ ਨੂੰ ਸੁਲਝਾਉਣ ਲਈ ਅਸੀਂ ਅਣਖਾਂ ਗਹਿਣੇ ਰੱਖ ਕੇ ਲੀਡਰਾਂ ਦੇ ਤਲੇ ਚੱਟਦੇ ਆਂ। ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ, ਸੱਜਣਾਂ ਵੀ ਤੁਰ ਜਾਣਾ। ਮਿੱਟੀਏ,ਵਾ ਲੱਗਿਆਂ ਉੱਡ ਜਾਣਾ।ਸਾਂਝਾਂ ਮੁੱਕੀਆਂ,ਰਿਸ਼ਤੇ ਟੁੱਟੇ ਤੇ ਪਲ-ਪਲ ਪਾੜੇ ਵਧ ਰਹੇ ਆ।ਸਮਾਂ ਬੜਾ ਬਲਵਾਨ ਏ ਤੇ ਲੋਕ ਸਮੇਂ ਦੀਆਂ ਸੂਈਆਂ ਤੇ ਬੈਠੇ ਘੁੰਮੀ ਜਾਂਦੇ ਆ।ਕੱਲ੍ਹ ਕਾਉਣੀ ਚ ਲਗਾਤਾਰ ਪੰਜਵੀਂ ਮੌਤ ਹੋਈ ਤੇ ਲਗਾਤਾਰ ਹੀ ਅੱਜ ਤੀਜਾ ਦਿਨ ਏ...

ਗਰੀਬ ਪਰਿਵਾਰ ਲਈ ਮਦਦ ਦੀ ਗੁਹਾਰ

 ਲਖਵੀਰ ਸਿੰਘ ਬੁੱਟਰ / 26  ਫਰਵਰੀ /ਆਸਾ ਬੁੱਟਰ ਦੇ ਇੱਕ ਮਜਦੂਰ ਘਾਲਾ ਸਿੰਘ ਦਾ ਲੜਕਾ  ਇੱਕ ਹਾਦਸੇ ਵਿਚ ਕੋਮਾ ਵਿੱਚ ਚਲਾ ਗਿਆ ਸੀ | 3 ਮਹੀਨਿਆਂ ਤੋਂ ਜਿਆਦਾ ਸਮੇਂ ਦਾ ਉਸਦਾ ਮਹਿੰਗਾ ਇਲਾਜ ਕਰਵਾ ਚੁੱਕਾ ਪਰਿਵਾਰ ਬਹੁਤ ਮਾੜੇ ਦਿਨਾਂ ਵਿੱਚੋਂ ਲੰਘ ਰਿਹਾ ਹੈ | ਹੁਣ ਤੱਕ ਇਸ ਲੜਕੇ ਦੇ ਇਲਾਜ ਤੇ ਗਰੀਬ ਪਰਿਵਾਰ 3  ਲੱਖ ਤੋਂ ਜਿਆਦਾ ਦਾ ਖਰਚ ਕਰ ਚੁੱਕਾ ਹੈ ਇੱਕ ਵਾਰ ਤਾਂ ਹਸਪਤਾਲਾਂ ਦੇ ਖਰਚਿਆਂ ਤੋਂ ਤੰਗ ਆ ਕੇ ਉਹ ਆਪਣੇ ਬੇਟੇ ਨੂੰ ਘਰ ਲੈ ਆਏ ਸੀ ,,ਪਰ ਕੁਝ ਸਮਾਜ ਸੇਵੀ ਜਥੇਬੰਦੀਆਂ ਤੇ ਲੋਕਾਂ ਦੀ ਮਦਦ ਨਾਲ ਉਹਨਾਂ ਨੇ ਫੇਰ ਆਪਣੇ ਬੇਟੇ ਨੂੰ ਮੁਕਤਸਰ ਵਿਖੇ ਇੱਕ ਪ੍ਰਾਈਵੇਟ ਹਸਪਤਾਲ ਚ ਦਾਖਲ ਕਰਵਾਇਆ ਹੈ | ਜਿੱਥੇ ਉਸ ਦੀ ਸਿਹਤ ਤੇਜੀ ਨਾਲ ਸੁਧਰ ਰਹੀ ਹੈ ,,ਗਰੀਬ ਪਰਿਵਾਰ ਨੂੰ ਇੱਕ ਆਸ ਨਜਰ ਆਈ ਹੈ | ਘਰ ਵਿਚ ਮਾਂ ਬਾਪ ਤੋਂ ਇਲਾਵਾ ਇਸ ਲੜਕੇ ਦੀ ਵੱਡੀ ਭੈਣ ਹੈ | ਪਰਿਵਾਰ ਬੇਹੱਦ ਮਾਲੀ ਤੰਗੀ ਵਿੱਚੋਂ ਗੁਜਰ ਰਿਹਾ ਹੈ ਤੇ ਬੱਚੇ ਦਾ ਇਲਾਜ ਕਰਵਾ ਰਿਹਾ ਹੈ | ਇਸ ਹਸਪਤਾਲ ਦਾ ਬਿੱਲ   ਵੀ ਦਿਨੋ ਦਿਨ ਵਧਦਾ ਜਾ ਰਿਹਾ ਹੈ ,,ਪਰ ਹਸਪਤਾਲ ਵਿਚ ਚੰਗਾ ਇਲਾਜ ਹੁੰਦਾ ਵੇਖ ਤੇ ਬੱਚੇ ਦੀ ਸਿਹਤ ਚ ਸੁਧਾਰ ਹੁੰਦਾ ਵੇਖ ਪਰਿਵਾਰ ਵਾਲੇ ਆਪਣੇ ਘਰ ਦੀ ਜਗਾ ਜੋ ਕਿ ੫ ਮਰਲੇ ਹੈ ਉਸ ਵਾਸਤੇ ਗ੍ਰਾਹਕ ਦੀ ਭਾਲ ਚ ਹਨ | ਘਰ ਵੇਚਣਾ ਉਹਨਾਂ ਦੀ ਮਜਬੂਰੀ ਬਣ ਗਿਆ ਹੈ | ਅਸੀਂ ਸਹਾਰਾ ਜਨ ਸੇਵਾ ਸੁਸਾਇਟੀ ਤੇ ਪੀੜਤ ਪਰਿਵਾਰ ਵੱਲੋਂ ਲੋਕਾਂ ਨ...