ਹੈਪੀ ਹੋਲੀ ਜੀ , ਤੁਸੀਂ ਮੈਨੂੰ ਕਹਿੰਦੇ ਹੋ .....
,
ਤੁਸੀਂ ਮਨਾਓ ਜੀ , ਪਰ ਮੈਂ ਨਹੀ ਮਨਾਵਾਂਗਾ ,
ਤੁਹਾਨੂੰ ਨਹੀ ਰੋਕਦਾ ਜੀ ਪਰ ਆਪਣੀ ਗੱਲ ਸੁਨਾਵਾਂਗਾ ,
ਰੰਗਾ ਦਾ ਤਿਉਹਾਰ ਹੈ ਗੱਲ ਰੰਗਾਂ ਦੀ ਹੀ ਕਰਦਾ ਹਾਂ ,
ਕੁਝ ਰੰਗ ਜੋ ਰਹਿ ਗੇ ਸੀ ਅੱਜ ਓਹੀ ਭਰਦਾ ਹਾਂ ,
ਰੰਗਾਂ ਦੀ ਸਹੀ ਵਰਤੋਂ ਹੁੰਦੀ ਤਾਂ ਰੰਗੋਲੀ ਹੈਪੀ ਹੋਣੀ ਸੀ ,
ਰੰਗਾਂ ਦੀ ਦੁਰਵਰਤੋਂ ਨਾਂ ਹੁੰਦੀ ਤਾਂ ਹੋਲੀ ਹੈਪੀ ਹੋਣੀ ਸੀ ,
ਜੇ ਰੰਗਾਂ ਤੇ ਨਸਲਾਂ ਦਾ ਵਿਤਕਰਾ ਨਾਂ ਹੁੰਦਾ ,
ਜੇ ਧਰਮਾਂ ਜਾਤਾਂ ਦਾ ਰੌਲਾ ਨਾਂ ਹੁੰਦਾ ,
ਜੇ ਊਚ ਨੀਚ ਦਾ ਭੇਦਭਾਵ ਵੀ ਰੁਕ ਜਾਂਦਾ ,
ਜੇ ਵੱਡੇ ਛੋਟੇ ਦਾ ਪਾੜਾ ਮੁੱਕ ਜਾਂਦਾ ,
ਜੇ ਰੰਗਾਂ ਨਸਲਾ ਦੀ ਸਿਆਸਤ ਨਾਂ ਹੁੰਦੀ ,
ਜੇ ਰੰਗਾਂ ਨਸਲਾਂ ਨਾਂ ਤੇ ਦੰਗੇ ਨਾਂ ਹੁੰਦੇ ,,
ਜੇ ਸਾਡੀਆਂ ਪੱਗਾਂ ਦੇ ਰੰਗ ਵੀ ਵੰਡੇ ਨਾਂ ਹੁੰਦੇ
ਰੰਗਾਂ ਦੀ ਸਹੀ ਵਰਤੋਂ ਹੁੰਦੀ ਤਾਂ ਰੰਗੋਲੀ ਹੈਪੀ ਹੋਣੀ ਸੀ ,
ਰੰਗਾਂ ਦੀ ਦੁਰਵਰਤੋਂ ਨਾਂ ਹੁੰਦੀ ਤਾਂ ਹੋਲੀ ਹੈਪੀ ਹੋਣੀ ਸੀ ,
:-----> ਲਖਵੀਰ ਸਿੰਘ ਬੁੱਟਰ