Skip to main content

Posts

ਦੁਰਘਟਨਾ ਵਿਚ ਜਖਮੀ ਵਿਅਕਤੀ ਨੂੰ ਸਹਾਰਾ ਟੀਮ ਨੇ ਪਹੁੰਚਾਇਆ ਹਸਪਤਾਲ

ਆਸਾ ਬੁੱਟਰ /25 ਜੂਨ/ਲਖਵੀਰ ਸਿੰਘ / 25 ਜੂਨ ਦੀ ਰਾਤ ਕਰੀਬ 9 ਵਜੇ ਆਸਾ ਬੁੱਟਰ ਤੋਂ ਸੂਰੇਵਾਲਾ ਸੜਕ ਤੇ ਆਸਾ ਬੁੱਟਰ ਤੋਂ ਦੋ ਕਿਲੋਮੀਟਰ ਦੁਰ  ਇਕ ਐਕਸੀਡੈਂਟ ਦੌਰਾਨ ਆਸਾ ਬੁੱਟਰ ਵਾਸੀ ਬਿੰਦਰ ਸਿੰਘ ਪੁੱਤਰ ਹਰਬੰਸ ਸਿੰਘ ( ਜੁਲਾਹਾ ਸਿੱਖ  ) ਇੱਕ ਸੜਕ ਦੁਰਘਟਨਾ ਵਿਚ ਗੰਬੀਰ ਰੂਪ ਵਿਚ ਜਖਮੀ ਹੋ ਗਿਆ | ਜਿਸ ਬਾਰੇ ਸਹਾਰਾ ਟੀਮ ਨੂੰ 9:15 ਵਜੇ ਸੂਚਨਾ ਮਿਲੀ | ਸੂਚਨਾ ਮਿਲਦੇ ਹੀ ਸਹਾਰਾ ਦੀ ਟੀਮ ਹਰਕਤ ਵਿਚ ਆ ਗਈ | ਮੌਕੇ ਤੇ ਪਹੁੰਚ ਕੇ ਵੇਖਿਆ ਕਿ ਬਿੰਦਰ ਸਿੰਘ ਜੋ ਕਿ ਪਿੰਡ ਆਸਾ ਬੁੱਟਰ ਤੋਂ ਸੂਰੇਵਾਲਾ ਵਿਖੇ ਆਪਣੇ ਭਾਣਜੇ ਨੂੰ ( ਉਮਰ 15 ਸਾਲ )  ਉਸਦੇ ਪਿੰਡ ਛ੍ਦੱਡਨ ਜਾ ਰਿਹਾ ਸੀ ਨੂੰ ਕੋਈ ਮੋਟਰ ਸਾਇਕਲ ਸਵਾਰ ਪਿਛੋਂ ਟੱਕਰ ਮਾਰ ਕੇ ਬੁਰੀ ਤਰਾਂ ਜਖਮੀ ਕਰ ਗਿਆ | ਜਿਸ ਨਾਲ ਉਹਨਾ ਦੇ ਦੋਵੇਂ  ਸਾਇਕਲ ਬੁਰੀ ਤਰਾਂ ਟੁੱਟ ਗਏ  ਅਤੇ ਬਿੰਦਰ ਸਿੰਘ ਜਿਆਦਾ ਸੱਟਾਂ ਕਾਰਨ  ਬੇਹੋਸ਼ ਹੋ ਗਿਆ | ਉਸਦੇ ਨਾਲ ਜਾ ਰਹੇ ਉਸਦੇ ਭਾਣਜੇ ਨੇ ਜੋ ਕਿ ਘੱਟ ਸੱਟ ਲੱਗਣ ਕਰਕੇ  ਹੋਸ਼ ਵਿਚ ਸੀ ਕੋਈ ਸਾਧਨ ਸੜਕ ਤੇ ਨਾ ਆਉਂਦਾ ਜਾਂਦਾ ਵੇਖ ਕੇ ਪਿੰਡ ਵੱਲ ਆਉਣਾ ਠੀਕ ਸਮਝਿਆ | ਪਿੰਡ ਪਹੁੰਚਦੇ ਹੀ ਉਹ ਤਰਨਜੀਤ ਸਿੰਘ ( ਸਹਾਰਾ ) ਦੇ ਸੰਪਰਕ ਵਿਚ ਆ ਗਿਆ | ਸਹਾਰਾ ਦੀ ਟੀਮ ਦੇ ਪਹੁੰਚਣ ਤੱਕ ਲੋਕ ਤਾਂ ਸੜਕ ਤੋਂ ਗੁਜਰਦੇ ਰਹੇ ਪਰ ਜਖਮੀ ਬਿੰਦਰ ਸਿੰਘ ਚੁੱਕਣ ਲਈ ਕੋਈ ਨਹੀਂ ਪਹੁੰਚਿਆ | ਸਹਾਰਾ ਟੀਮ ਨੇ ਬਿੰਦਰ ਸਿੰਘ ਮੁਢਲੀ ਸਹਾਇਤਾ ...

ਸਹਾਰਾ ਵਲੋਂ ਖਿਡਾਰੀਆਂ ਨੂੰ ਸਪੋਰਟਸ ਕਿੱਟਾਂ ਵੰਡੀਆਂ

ਗਰੁਪ ਫੋਟੋ ਕਰਵਾਉਂਦੇ ਹੋਏ ਸਪੋਰਟਸ ਵਿੰਗ ਦੇ ਖਿਡਾਰੀ ,ਸ੍ਰ ਦਲਜੀਤ ਸਿੰਘ ਡੀ.ਪੀ .ਈ. ਸੁਖਵਿੰਦਰ ਸਿੰਘ ਕੋਚ ਦਲਜੀਤ ਬਰਾੜ , ਗੁਰਤੇਜ ਸਿੰਘ , ਜਸਵਿੰਦਰ ਸਿੰਘ ਬੁੱਟਰ , ਤਰਨਜੀਤ ਸਿੰਘ ਗੁਰਮੀਤ ਸਿੰਘ , ਨਜਰ ਆਉਂਦੇ ਹੋਏ                                                                  : ਫੋਟੋ ਲਖਵੀਰ ਸਿੰਘ ਬੁੱਟਰ  ਆਸਾ ਬੁੱਟਰ /25 ਜੂਨ /ਲਖਵੀਰ ਸਿੰਘ : ਸਹਾਰਾ ਜਨ ਸੇਵਾ ਸੁਸਾਇਟੀ ਆਸਾ ਬੁੱਟਰ ਵਲੋਂ ਅੱਜ ਸਵੇਰੇ ਖੇਡ ਸਟੇਡੀਅਮ ਵਿਚ ਕਬੱਡੀ  ਸਪੋਰਟਸ ਵਿੰਗ ਦੇ ਸਮੂਹ ਖਿਡਾਰੀਆਂ ਨੂੰ ਸਪੋਰਟਸ ਕਿੱਟਾਂ ਦਿੱਤੀਆਂ ਗਈਆਂ | ਇਹ ਸਪੋਰਟਸ ਵਿੰਗ ਕੋਚ ਸੁਖਵਿੰਦਰ ਸਿੰਘ ਦੀ ਦੇਖ ਰੇਖ ਹੇਠ ਪੂਰੀ ਕਾਮਯਾਬੀ ਨਾਲ ਚੱਲ ਰਿਹਾ ਹੈ | ਸਵੇਰੇ ਸ਼ਾਮ 40 - 45 ਬੱਚੇ ਇਸ ਸਪੋਰਟਸ ਕੈੰਪ ਵਿਚ ਰੋਜਾਨਾ ਹਿੱਸਾ ਲੈਂਦੇ ਹਨ | ਜਿਥੇ ਇਸ ਕੈੰਪ ਨਾਲ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਵਿਚ ਮਦਦ ਮਿਲ ਰਹੀ ਹੈ ਉਥੇ ਹੀ ਇਹਨਾ ਬੱਚਿਆਂ ਨੂੰ ਭੈੜੀਆਂ ਆਦਤਾਂ ਵਿਚ ਪੈਣ ਤੋਂ ਰੋਕਣ ਵਿਚ ਵੀ ਮਦਦ ਮਿਲ ਰਹੀ ਹੈ | ਬੱਚਿਆਂ ਨੂੰ ਹੋਰ ਜਿਆਦਾ ਪ੍ਰੇਰਤ ਕਰਨ ਦੇ ਮਕਸਦ ਨਾਲ ਹੀ ਸਹਾਰਾ ਦੀ ਟੀਮ ਵਲੋਂ ਇਹਨਾ ਬੱਚਿਆਂ ਨੂੰ ਕਿੱਟਾਂ ਦੇਣ ਦ...

ਆਸਾ ਬੁੱਟਰ ਚ ਕੀਤੇ ਬਾਦਲ ਸਾਹਬ ਨੇ ਸੰਗਤਾਂ ਦੇ ਦਰਸ਼ਨ

ਆਸਾ ਬੁੱਟਰ /20 ਜੂਨ /ਗੁਰਤੇਜ ਸਿੰਘ /ਅੱਜ ਪਿੰਡ ਆਸਾ ਬੁੱਟਰ ਵਿਖੇ ਪੰਜਾਬ ਦੇ ਮੁਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਜੀ ਦੁਆਰਾ ਇੱਕ ਸੰਗਤ ਦਰਸ਼ਨ ਦਾ ਪ੍ਰੋਗ੍ਰਾਮ ਰੱਖਿਆ ਗਿਆ | ਇਸ ਸਮੇਂ ਸ੍ਰ ਬਾਦਲ ਸਾਹਬ ਨੇ ਇਸ ਮੌਕੇ 25 ਲਖ ਰੁਪੇ ਪਿੰਡ ਦੇ ਵਖ ਵਖ ਵਿਕਾਸ ਕਾਰਜਾਂ ਲਈ ਦਿੱਤੇ |ਜਿਸ ਵਿਚ ਦਾਨਾ ਮੰਡੀ ਲਈ ਸ਼ੈਡ , ਸਟੇਡੀਅਮ ਦਾ ਹੋਰ ਵਿਸਥਾਰ , ਸਹਾਰਾ ਜਨ ਸੇਵਾ ਸੁਸਾਇਟੀ ਲਈ ਕਰੀਬ 3 ਲਖ ਰੁਪੇ ਵਿਕਾਸ ਕਾਰਜਾਂ ਲਈ ਖਰਚ ਕਰਨ ਵਾਸਤੇ |   ਅੱਜ ਦਾ ਪ੍ਰੋਗ੍ਰਾਮ 6 ਪਿੰਡਾਂ ਵਿਚ ਉਲੀਕਿਆ ਸੀ |  ਇਹ ਪ੍ਰੋਗ੍ਰਾਮ ਕਹਿਣ ਨੂੰ ਸੰਗਤ ਦਰਸ਼ਨ ਸੀ ਪਰ ਸੰਗਤਾਂ ਨਾ ਤਾਂ ਮੁਖ ਮੰਤਰੀ ਜੀ ਦੇ ਚੰਗੀ ਤਰਾਂ ਦਰਸ਼ਨ ਕਰ ਸਕੀਆਂ ਤੇ ਨਾ ਮੁਖ ਮੰਤਰੀ ਸੰਗਤਾਂ ਦੇ ਕਰ ਸਕੇ | ਕਿਓੰਕੇ ਪ੍ਰੋਗ੍ਰਾਮ ਬਹੁਤ ਹੀ ਘੱਟ ਸਮੇਂ ਦਾ ਸੀ | ਸਿਰਫ 20-25  ਮਿੰਟ ਲਈ ਮੁਖ ਮੰਤਰੀ ਜੀ ਰੁਕੇ | ਤੇ ਅਗਲੇ ਪਿੰਡਾ  ਲਈ  ਰਵਾਨਾ ਹੋ ਗਏ | ਪੰਚਾਇਤ ਦੀਆਂ ਕਈ ਮੰਗਾਂ ਨੂੰ ਬਾਦਲ ਸਾਹਬ ਨੇ ਮਜਾਕੀਆ ਮੂਡ ਚ ਟਾਲ ਦਿੱਤਾ | ਇਥੇ ਇਹ ਵੀ ਜਿਕਰਯੋਗ ਹੈ ਕਿ ਮੁਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਦਾ ਮੁਖ ਮੰਤਰੀ ਬਣਨ ਤੋਂ ਬਾਅਦ ਇਹ ਪਹਿਲਾ ਮੌਕਾ ਸੀ ਜਦੋਂ ਉਹ ਆਸਾ ਬੁੱਟਰ ਵਾਸੀਆਂ ਦੇ ਰੁ ਬ ਰੁ ਹੋਏ ਸਨ | ਉਹਨਾ ਇਸ ਮੌਕੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਉਹ ਕਈ ਕੰਮਾ ਵਿਚ ਵਿਅਸਤ ਰਹੇ ਅਤੇ ਉਹਨਾ ਨੂੰ ਆਸਾ ਬੁੱਟਰ ਆਉਣ ਦਾ ਮੌਕਾ ਹੀ ਨਹੀਂ ਮਿਲਿਆ ...

ਬਾਬਾ ਰਾਮਦੇਵ ਦੀਆਂ 5 ਵੱਡੀਆਂ ਗਲਤੀਆਂ

ਅਮੈਰੀਕਨ ਪੰਜਾਬੀ ਟ੍ਰਿਬਿਉਨ  //14 ਜੂਨ (ਪੀ ਟੀ ਐਨ ਮੀਡੀਆ)-  ਯੋਗ ਗੁਰੂ ਬਾਬਾ ਰਾਮਦੇਵ, ਜੋ ਇਕ ਮਹੀਨੇ ਤੱਕ ਯੋਗ ਸੰਮੇਲਨ ਰਾਹੀਂ ਸਤਿਆਗ੍ਰਹਿ ਦੀਆਂ ਗੱਲਾਂ ਕਰਦੇ ਸਨ, ਦੀ ਸਿਰਫ 9 ਦਿਨਾਂ ਵਿੱਚ ਹਾਲਤ ਖਰਾਬ ਹੋ ਗਈ। ਵੀਹ ਸਾਲਾਂ ਵਿੱਚ ਬਾਬਾ ਰਾਮਦੇਵ ਨੇ ਯੋਗ ਰਾਹੀਂ ਜੋ ਇੱਜ਼ਤ ਕਮਾਈ ਸੀ, ਉਹ 9 ਦਿਨਾਂ ਵਿੱਚ ਖਤਮ ਹੋ ਗਈ। ਅਸਲ ਵਿੱਚ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਦੇ ਮੁੱਦੇ ‘ਤੇ ਗੱਲਾਂ ਕਰ ਰਹੇ ਬਾਬਾ ਰਾਮਦੇਵ ਨੇ ਸ਼ੁਰੂ ਤੋਂ ਹੀ ਇਕ ਤੋਂ ਬਾਅਦ ਇਕ 5 ਗਲਤੀਆਂ ਕੀਤੀਆਂ ਅਤੇ ਇਨ੍ਹਾਂ ਗਲਤੀਆਂ ਕਾਰਨ ਹੀ ਉਹ ਸਵਾਲਾਂ ਦੇ ਘੇਰੇ ਵਿੱਚ ਆ ਗਏ। ਪਹਿਲੀ ਗਲਤੀ: ਸਰਕਾਰ ਨੂੰ ਸੱਤਿਆਗ੍ਰਹਿ ਦੀ ਮਿਆਦ ਬਾਰੇ ਅਗਾਊਂ ਦਿੱਤੀ ਚਿੱਠੀ ਬਾਬਾ ਰਾਮਦੇਵ ਦੀ ਪਹਿਲੀ ਗਲਤੀ ਸੀ। ਇਹ ਸਰਕਾਰ ਨਾਲ ਉਨ੍ਹਾਂ ਦੀ ਡੀਲ ਸੀ। ਬਾਬਾ ਦੀ ਇਜਾਜ਼ਤ ਨਾਲ ਉਨ੍ਹਾਂ ਦੇ ਚੇਲੇ ਆਚਾਰੀਆ ਬਾਲਕ੍ਰਿਸ਼ਨ ਨੇ ਕੇਂਦਰੀ ਮੰਤਰੀ ਕਪਿਲ ਸਿੱਬਲ ਨੂੰ ਸਾਦੇ ਕਾਗਜ਼ ‘ਤੇ ਲਿਖ ਕੇ ਦੇ ਦਿੱਤਾ ਕਿ ਉਹ ਸਤਿਆਗ੍ਰਹਿ ਨਹੀਂ ਕਰੇਗਾ ਤੇ ਸਿਰਫ ਤਪ ਕਰੇਗਾ। ਇਸ ਦਾ ਖੁਲਾਸਾ ਸਰਕਾਰ ਨੇ ਜਨਤਾ ਦੇ ਸਾਹਮਣੇ ਕਰ ਦਿੱਤਾ। ਇਸ ਚਿੱਠੀ ਨੇ ਬਾਬਾ ਰਾਮਦੇਵ ਦੇ ਇਰਾਦੇ ‘ਤੇ ਸਵਾਲ ਖੜੇ ਕਰ ਦਿੱਤੇ। ਕਾਲੇ ਧਨ ਅਤੇ ਬਾਬਾ ਦੀ ਭਰੋਸੇਯੋਗਤਾ ‘ਤੇ ਸਵਾਲ ਉਠਣ ਲੱਗੇ। ਬਾਬਾ ਦੀ ਆਖਰ ਅਜਿਹੀ ਕੀ ਮਜਬੂਰੀ ਸੀ ਕਿ ਉਨ੍ਹਾਂ ਨੂੰ ਸਰਕਾਰ ਨਾਲ ਡੀਲ ਸਾਈਨ ਕਰਨੀ ਪਈ। ਇਸ ਨਾਲ ਬਾਬਾ ਦੀ ਇਮੇਜ ਖਰਾਬ ਹੋਈ। ਦੂਜੀ ਗਲਤੀ: ਰਾਮਲੀਲ...

ਹੋ ਰਹਾ ਭਾਰਤ ਨਿਰਮਾਣ : ਰਾਮਦੇਵ ਬਨਾਮ ਰਾਜਨੀਤੀ

ਲਖਵੀਰ ਸਿੰਘ ਆਸਾ ਬੁੱਟਰ  4 ਜੂਨ ਦੀ ਰਾਤ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਕੇਂਦਰ ਦੀ ਸਰਕਾਰ ਨੇ ਜੋ ਲੀਲਾ ਵਿਖਾਈ ਓਹ ਵੇਖ ਕੇ ਬਹੁਤ ਦੁਖ ਹੋਇਆ | ਜਦੋਂ ਇਸ ਬਾਰੇ ਟੀ ਵੀ ਉਪਰ ਇਕ ਚੈਨਲ ਤੇ ਖਬਰ ਆ ਰਹੀ ਸੀ ਉਸ ਵਿਚ ਕੇਂਦਰ ਸਰਕਾਰ ਦੀ ਭਾਰਤ ਦੇ ਵਿਕਾਸ ਨੂੰ ਲੈ ਕੇ  ਬਣਾਈ ਹੋਈ ਪੇਡ ਐਡ ਚੱਲ ਰਹੀ ਸੀ ਕਿ " ਹੋ ਰਹਾ ਭਾਰਤ ਨਿਰਮਾਣ " ਜੋ ਸਰਕਾਰ ਨੂੰ ਦੰਦ ਚਿੜਾਉਣ ਤੋਂ ਵਧ ਹੋਰ ਕੋਈ ਵੀ ਪ੍ਰਭਾਵ ਨਹੀਂ ਸ਼ੱਡ ਰਹੀ ਸੀ | ਇਕ ਸ਼ਾਂਤੀ ਪੂਰਵਕ  ਤਰੀਕੇ  ਨਾਲ ਹੋ ਰਹੇ  ਪ੍ਰਦਰ੍ਸ਼ਨ  ਨੂੰ  ਇਸ  ਤਰਾਂ ਖਦੇੜਿਆ ਗਿਆ ਜਿਸ ਤਰਾਂ ਕਿਸੇ ਆਤੰਕਵਾਦੀ ਅਪ੍ਰੇਸ਼ਨ ਨੂੰ ਅੰਜਾਮ ਦਿੱਤਾ  ਜਾ  ਰਿਹਾ ਹੋਵੇ | ਔਰਤਾਂ ਤੇ ਬਚਿਆਂ ਉਪਰ ਲਾਠੀ ਚਾਰਜ ਕੀਤਾ ਗਿਆ , ਅਥਰੂ ਗੈਸ ਦੇ ਗੋਲੇ ਸੁੱਟੇ ਗਏ | ਅਤੇ ਸਭ ਤੋਂ ਸ਼ਰਮਨਾਕ ਗੱਲ ਇਸ ਅਪ੍ਰੇਸ਼ਨ ਦੀ ਇਹ ਰਹੀ ਕਿ ਜਵਾਨ ਲੜਕੀਆਂ ਨੂੰ ਟਾਰਗੇਟ ਕੀਤਾ ਗਿਆ   | ਜਿਸ ਦਾ ਖੁਲਾਸਾ 6 ਜੂਨ ਨੂੰ ਰਾਸ਼ਟਰੀ ਮਹਿਲਾ ਆਯੋਗ ਦੀ ਰਿਪੋਰਟ ਚ ਕੀਤਾ ਗਿਆ | ਪੁਲਿਸ ਦੀ ਕਾਰਵਾਈ ਦੌਰਾਨ ਕੁਝ ਹੋਰ ਲੋਕ ਵੀ ਇਸ ਕਾਰਵਾਈ ਵਿਚ ਸ਼ਾਮਲ ਸਨ | ਉਹ ਕੌਣ ਸਨ ਕਿਸ ਦੇ ਇਸ਼ਾਰੇ ਤੇ ਆਏ ਇਸ ਗਲ ਦਾ ਪਤਾ ਇਸ ਸਾਰੇ ਘਟਨਾ ਕ੍ਰਮ ਦੀ ਜਾਂਚ ਤੋਂ ਬਾਅਦ ਹੀ ਲਗੇਗਾ | ਉਸ ਤੇ ਪ੍ਰਧਾਨਮੰਤਰੀ ਦਾ ਬਿਆਨ ਕੇ ਹੋਰ ਕੋਈ ਚਾਰਾ ਨਹੀਂ ਸੀ ਤੇ ਸਾਡੇ ਕੋਲ ਕੋਈ ਜਾਦੂ ਦੀ ਸ਼੍ੜੀ ਨਹੀਂ ਸੀ |  ਸੁਣਕੇ ਹੈ...

ਮਨਿੰਦਰ ਬੁੱਟਰ ਵੱਲੋਂ 41000 ਰੁਪੈ ਦੀ ਵੱਡੀ ਮਦਦ

ਆਸਾ ਬੁੱਟਰ /31 ਮਈ / ਤਰਨਜੀਤ ਸਿੰਘ /ਅੱਜ ਸਹਾਰਾ ਜਨ ਸੇਵਾ ਸੁਸਾਇਟੀ ਦੇ ਉਪਰਾਲਿਆਂ ਨੂੰ ਹੋਰ ਵੀ ਜਿਆਦਾ ਬਲ ਮਿਲਿਆ ਜਦੋਂ ਸਹਾਰਾ ਜਨ ਸੇਵਾ ਸੁਸਾਇਟੀ ਦੇ ਪ੍ਰਵਾਸੀ ਭਾਰਤੀ ਵਿੰਗ ਦੇ ਮੈਂਬਰ ਮਨਿੰਦਰ ਬੁੱਟਰ ਉਰਫ ਮਿੰਨੀ ਬੁੱਟਰ ਨੇ 66000 ਰੁਪੇ ਦੀ ਮਦਦ ਸਹਾਰਾ ਨੂੰ ਭੇਜੀ | ਮਨਿੰਦਰ ਬੁੱਟਰ  ਜਿਸ ਵਿਚ 41000 ਰੁਪੇ ਉਹਨਾ ਨੇ ਆਪਣੇ ਵਲੋਂ ਤੇ ਬਾਕੀ ਉਹਨਾ ਦੇ ਦੋਸਤਾਂ ਵਲੋਂ ਸਹਾਇਤਾ ਕੀਤੀ ਗਈ | ਜਿਨਾ ਵਿਚ ਨਿਰਮਲ ਧਾਲੀਵਾਲ , ਜਗਮੀਤ ਗਿੱਲ , ਗੁਰਵਿੰਦਰ ਮੜ , ਸਤਵੰਤ ਸਿੰਘ , ਜਗਮੀਤ ਸੇਖੋਂ , ਪਰੈਟੀ ਹੇਅਰ , ਨੇ 25000 ਰੁਪੇ ਦੀ ਮਦਦ ਕੀਤੀ | ਸਹਾਰਾ ਜਨ ਸੇਵਾ ਸੁਸਾਇਟੀ ਉਹਨਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੀ ਹੈ | ਜਿਨਾ ਨੇ ਸਹੀ ਸੋਚ ਤੇ ਸਾਰਥਕ ਉਪਰਾਲਿਆਂ ਦਾ ਸਾਥ ਦਿੱਤਾ | ਇਥੇ ਇਹ ਵੀ ਜਿਕਰਯੋਗ ਹੈ ਕਿ ਮਨਿੰਦਰ ਬੁੱਟਰ ਵਲੋਂ ਪਹਿਲਾਂ ਤੋਂ ਹੀ ਸ਼ਹੀਦ ਭਗਤ ਸਿੰਘ ਦੇ ਬੁੱਤ ਪਿੰਡ ਵਿਚ ਸਥਾਪਤ ਕਰਨ ਦੀ ਸੋਚ ਸੀ | ਪਰ ਇਸ ਜਦੋਂ ਉਹ ਪਿੰਡ ਆਏ ਸੀ ਉਦੋਂ ਉਹਨਾ ਨੇ ਸਹਾਰਾ ਨਾਲ ਮਿਲਕੇ ਬੁੱਤ ਵਾਲਾ ਪ੍ਰੋਜੇਕਟ ਸ਼ੁਰੂ ਕਰਨ ਲਈ ਪ੍ਰੇਰਨਾ ਦਿੱਤੀ | ਜਦੋਂ ਇਹ ਪ੍ਰੋਜੇਕਟ ਅਸਲ ਵਿਚ ਸ਼ੁਰੂ ਕੀਤਾ ਗਿਆ ਤਾਂ ਉਹਨਾ ਨੂੰ ਬਹੁਤ ਖੁਸ਼ੀ ਹੋਈ | ਜਿਸ ਕਰਕੇ ਅੱਜ ਉਹਨਾ ਨੇ ਆਪ ਅਤੇ ਆਪਣੇ ਦੋਸਤਾਂ ਵਲੋਂ 66000 ਰੁਪੇ ਦੀ ਵੱਡੀ ਮਾਇਕ ਸਹਾਇਤਾ ਭੇਜੀ | ਸਹਾਰਾ ਜਨ ਸੇਵਾ ਸੁਸਾਇਟੀ ਮਨਿੰਦਰ ਬੁੱਟਰ ਤੇ ਉਹਨਾ ਦੇ ਦੋਸਤਾਂ ਦਾ ਤੇ ਹਰ ਉਸ ਵਿਅਕਤੀ ਦਾ ਧੰਨਵ...

ਗੁਰਸੇਵਕ ਤੂਰ ਵਲੋਂ ਭੇਜਿਆ 11000 ਰੁਪੇ ਦਾ ਚੈਕ ਮਿਲਿਆ

ਆਸਾ ਬੁੱਟਰ /23 ਮਈ /ਲਖਵੀਰ ਸਿੰਘ : ਸਹਾਰਾ ਜਨ ਸੇਵਾ ਸੁਸਾਇਟੀ ਆਸਾ ਬੁੱਟਰ ਦੀ ਸ਼ਹੀਦ ਭਗਤ ਸਿੰਘ ਦਾ ਬੁੱਤ ਸਥਾਪਤ ਕਰਨ ਅਤੇ ਸਟੇਡੀਅਮ ਦੇ ਨਵੀਨੀਕਰਨ ਦੀ ਮੁਹਿੰਮ ਨੂੰ ਉਸ ਵੇਲੇ ਹੋਰ ਬਲ ਮਿਲਿਆ ਜਦੋਂ ਇਕ ਪ੍ਰਵਾਸੀ ਵੀਰ ਗੁਰਸੇਵਕ ਤੂਰ ਜੀ ਵਲੋਂ ਭੇਜਿਆ ਹੋਇਆ 11000/- ਰੁਪੇ ਦਾ ਚੈਕ ਸਹਾਰਾ ਜਨ ਸੇਵਾ ਸੁਸਾਇਟੀ ਦੇ ਨਾਮ ਤੇ ਆਸਾ ਬੁੱਟਰ ਪਹੁੰਚਿਆ | ਸੁਸਾਇਟੀ ਦੇ ਸਾਰੇ ਹੀ ਮੈਂਬਰਾਂ ਵਲੋਂ ਉਹਨਾ ਦਾ ਬਹੁਤ ਧੰਨਵਾਦ ਕੀਤਾ ਗਿਆ | ਕਿ ਉਹਨਾ ਨੇ ਆਸਾ ਬੁੱਟਰ ਪਿੰਡ ਨਾਲ ਕੋਈ ਵੀ ਲਿੰਕ ਨਾਂ ਹੋਣ ਦੇ ਬਾਵਜੂਦ ਇੱਕ ਸਹੀ ਕੰਮ ਨੂੰ ਵੇਖਦੇ ਹੋਏ ਦਾਨ ਦਿੱਤਾ | ਇਥੇ ਇਹ ਵੀ ਜਿਕਰਯੋਗ ਹੈ ਕਿ ਗੁਰਸੇਵਕ ਤੂਰ ਇਸ ਵੇਲੇ ਸਰੀ (ਕਨੇਡਾ ) ਵਿਖੇ ਰਹਿ ਰਹੇ ਹਨ |   ਪੰਜਾਬ ਦੇ ਮੋਗਾ ਜਿਲੇ ਦਾ  ਪਿੰਡ ਭਿੰਡਰ ਕਲਾਂ ਉਹਨਾ ਦਾ ਜੱਦੀ ਪਿੰਡ ਹੈ | ਸਾਡੇ ਪ੍ਰਵਾਸੀ ਵੀਰ ਜੋ ਸਹਾਰਾ ਜਨ ਸੇਵਾ ਸੁਸਾਇਟੀ ਦੇ ਮੈਂਬਰ ਹਨ ਉਹ  +1 604.783.3164 ਇਸ ਨੰਬਰ ਤੇ ਗੁਰਸੇਵਕ ਤੂਰ ਜੀ ਦਾ ਧੰਨਵਾਦ ਕਰਨ ਲਈ  ਸੰਪਰਕ ਕਰ ਸਕਦੇ ਹਨ |  ਸ਼ਹੀਦ ਭਗਤ ਸਿੰਘ ਦੇ ਬੁੱਤ ਲਗਾਉਣ ਦੇ ਸਾਰੇ ਪ੍ਰੋਜੇਕਟ ਬਾਰੇ ਜਾਣਕਾਰੀ ਲਈ ਇਸ ਲਿੰਕ ਤੇ ਕਲਿਕ ਕਰੋ ਜੀ  | ਗੁਰਸੇਵਕ ਤੂਰ