ਆਸਾ ਬੁੱਟਰ /31 ਮਈ / ਤਰਨਜੀਤ ਸਿੰਘ /ਅੱਜ ਸਹਾਰਾ ਜਨ ਸੇਵਾ ਸੁਸਾਇਟੀ ਦੇ ਉਪਰਾਲਿਆਂ ਨੂੰ ਹੋਰ ਵੀ ਜਿਆਦਾ ਬਲ ਮਿਲਿਆ ਜਦੋਂ ਸਹਾਰਾ ਜਨ ਸੇਵਾ ਸੁਸਾਇਟੀ ਦੇ ਪ੍ਰਵਾਸੀ ਭਾਰਤੀ ਵਿੰਗ ਦੇ ਮੈਂਬਰ ਮਨਿੰਦਰ ਬੁੱਟਰ ਉਰਫ ਮਿੰਨੀ ਬੁੱਟਰ ਨੇ 66000 ਰੁਪੇ ਦੀ ਮਦਦ ਸਹਾਰਾ ਨੂੰ ਭੇਜੀ |
![]() |
ਮਨਿੰਦਰ ਬੁੱਟਰ |
ਜਿਸ ਵਿਚ 41000 ਰੁਪੇ ਉਹਨਾ ਨੇ ਆਪਣੇ ਵਲੋਂ ਤੇ ਬਾਕੀ ਉਹਨਾ ਦੇ ਦੋਸਤਾਂ ਵਲੋਂ ਸਹਾਇਤਾ ਕੀਤੀ ਗਈ | ਜਿਨਾ ਵਿਚ ਨਿਰਮਲ ਧਾਲੀਵਾਲ , ਜਗਮੀਤ ਗਿੱਲ , ਗੁਰਵਿੰਦਰ ਮੜ , ਸਤਵੰਤ ਸਿੰਘ , ਜਗਮੀਤ ਸੇਖੋਂ , ਪਰੈਟੀ ਹੇਅਰ , ਨੇ 25000 ਰੁਪੇ ਦੀ ਮਦਦ ਕੀਤੀ | ਸਹਾਰਾ ਜਨ ਸੇਵਾ ਸੁਸਾਇਟੀ ਉਹਨਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੀ ਹੈ | ਜਿਨਾ ਨੇ ਸਹੀ ਸੋਚ ਤੇ ਸਾਰਥਕ ਉਪਰਾਲਿਆਂ ਦਾ ਸਾਥ ਦਿੱਤਾ | ਇਥੇ ਇਹ ਵੀ ਜਿਕਰਯੋਗ ਹੈ ਕਿ ਮਨਿੰਦਰ ਬੁੱਟਰ ਵਲੋਂ ਪਹਿਲਾਂ ਤੋਂ ਹੀ ਸ਼ਹੀਦ ਭਗਤ ਸਿੰਘ ਦੇ ਬੁੱਤ ਪਿੰਡ ਵਿਚ ਸਥਾਪਤ ਕਰਨ ਦੀ ਸੋਚ ਸੀ | ਪਰ ਇਸ ਜਦੋਂ ਉਹ ਪਿੰਡ ਆਏ ਸੀ ਉਦੋਂ ਉਹਨਾ ਨੇ ਸਹਾਰਾ ਨਾਲ ਮਿਲਕੇ ਬੁੱਤ ਵਾਲਾ ਪ੍ਰੋਜੇਕਟ ਸ਼ੁਰੂ ਕਰਨ ਲਈ ਪ੍ਰੇਰਨਾ ਦਿੱਤੀ | ਜਦੋਂ ਇਹ ਪ੍ਰੋਜੇਕਟ ਅਸਲ ਵਿਚ ਸ਼ੁਰੂ ਕੀਤਾ ਗਿਆ ਤਾਂ ਉਹਨਾ ਨੂੰ ਬਹੁਤ ਖੁਸ਼ੀ ਹੋਈ | ਜਿਸ ਕਰਕੇ ਅੱਜ ਉਹਨਾ ਨੇ
ਆਪ ਅਤੇ ਆਪਣੇ ਦੋਸਤਾਂ ਵਲੋਂ 66000 ਰੁਪੇ ਦੀ ਵੱਡੀ ਮਾਇਕ ਸਹਾਇਤਾ ਭੇਜੀ | ਸਹਾਰਾ ਜਨ ਸੇਵਾ ਸੁਸਾਇਟੀ ਮਨਿੰਦਰ ਬੁੱਟਰ ਤੇ ਉਹਨਾ ਦੇ ਦੋਸਤਾਂ ਦਾ ਤੇ ਹਰ ਉਸ ਵਿਅਕਤੀ ਦਾ ਧੰਨਵਾਦ ਕਰਦੀ ਹੈ ਜਿੰਨਾ ਨੇ ਸਾਨੂੰ ਹੁਣ ਤੱਕ ਸਹਾਇਤਾ ਦੇ ਕੇ ਸਾਡੇ ਵਿਸ਼ਵਾਸ਼ ਨੂੰ ਮਜਬੂਤ ਕੀਤਾ | ਅਤੇ ਸਹਾਰਾ ਦੀ ਟੀਮ ਇਹ ਵੀ ਵਿਸ਼ਵਾਸ਼ ਦਿਵਾਉਂਦੀ ਹੈ ਕਿ ਅਸੀਂ ਦਾਨੀ ਸੱਜਣਾ ਦੁਆਰਾ ਦਾਨ ਦਿੱਤੀ ਗਈ ਖੂਨ ਪਸੀਨੇ ਦੀ ਕਮਾਈ ਦੀ ਸਹੀ ਵਰਤੋਂ ਕਰ ਕੇ ਉਹਨਾ ਦੇ ਸੁਪਨੇ ਨੂੰ ਪੂਰਾ ਕਰੇਗੀ | ਅਸੀਂ ਬਾਕੀ ਰਹਿੰਦੇ ਪ੍ਰਵਾਸੀ ਵੀਰਾਂ ਤੋਂ ਵੀ ਉਮੀਦ ਕਰਦੇ ਹਾਂ ਕਿ ਉਹ ਵੀ ਸਾਡੀ ਵਧ ਤੋਂ ਵਧ ਸਹਾਇਤਾ ਕਰਨ ਜਿਸ ਨਾਲ ਪਿੰਡ ਦੀ ਨੁਹਾਰ ਪੂਰੀ ਤਰਾਂ ਬਦਲੀ ਜਾ ਸਕੇ |