Skip to main content

Posts

ਮੈਨੂੰ ਵੀ ਕੁੜੀਆਂ ਦੇ ਸੁਪਨੇ ਆਉਂਦੇ ਨੇ)

ਮੈਨੂੰ ਵੀ ਕੁੜੀਆਂ ਦੇ ਸੁਪਨੇ ਆਉਂਦੇ ਨੇ) ਮੇਰੇ ਵੀ ਅਰਮਾਨ ਤਿਲਕਦੇ ਜਾਂਦੇ ਨੇ ਮੈਨੂੰ ਵੀ ਕੁੜੀਆਂ ਦੇ ਸੁਪਨੇ ਆਉਂਦੇ ਨੇ.............. ਰਾਤ ਜੋ ਮੇਰੇ ਸੁਪਨੇ ਦੇ ਵਿੱਚ ਆਈ ਸੀ ਲੀੜਿਆਂ ਵਿੱਚੋਂ ਦਿੰਦੇ ਅੰਗ ਦਿਖਾਈ ਸੀ ਨੀਤ ਮੇਰੀ ਬਦਨੀਤ ਹੋਣ ਤੇ ਆਈ ਸੀ ਮਰ ਜਾਣੀ ਮਜ਼ਬੂਰ ਜਿਹਾ ਮੁਸਕਾਈ ਸੀ ਨਾ ਬਿਪਾਸ਼ਾ, ਮੱਲਿਕਾ ਜਿਹੀ ਕੋਈ ਮਾਡਲ ਸੀ ਮੰਗਤੀ ਸੀ ਉਹ ਕਿਸੇ ਹਮ੍ਹਾਤੜ ਜਾਈ ਸੀ ਕੁੱਛੜ ਉਹਦੇ ਜੁਆਕ ਸਤਾਇਆ ਭੁੱਖ ਦਾ ਸੀ ਕੀ ਇਹ ਮੁਲਕ ਮਹਾਨ ਹੈ ਮੁੜ-2 ਪੁੱਛਦਾ ਸੀ ਇਹ ਤੜਫਦੇ ਲੋਕ ਬੜਾ ਤੜਫਾਉਂਦੇ ਨੇ ਮੈਨੂੰ ਵੀ ਕੁੜੀਆਂ ਦੇ ਸੁਪਨੇ ਆਉਂਦੇ ਨੇ...... ਲੈ ਜਾਹ ਪੰਡ ਚਰ੍ਹੀ ਦੀ ਖੇਤੋਂ ਵੱਢਕੇ ਨੀਂ ਆਵਾਂਗਾ ਮੋਟਰ ਸੈਕਲ ਤੇ ਛੱਡ ਕੇ ਨੀਂ ਕਿਉਂ ਘਬਰਾਉਂਦੀ ਡਰ ਨਾ ਤੂੰ ਭਰਜਾਈਏ ਨੀਂ ਆ ਜਾਇਆ ਕਰ ਹਰ ਦੂਜਾ ਦਿਨ ਛੱਡ ਕੇ ਨੀਂ ਮੋਟਰ ਤੇ ਪਲੰਘ ਨਵਾਰੀ ਚੂਲ਼ਾਂ ਛੱਡ ਗਿਆ ਏ ਪਰ ਸੀਬੋ ਦੀਆਂ ਮੱਝਾਂ ਦਾ ਦੁੱਧ ਵਧ ਗਿਆ ਏ ਐਵੇਂ ਤੇ ਨਹੀਂ ਜੈਲਦਾਰ ਅਖਵਾਉਂਦੇ ਨੇ ਮੈਨੂੰ ਵੀ ਕੁੜੀਆਂ ਦੇ ਸੁਪਨੇ ਆਉਂਦੇ ਨੇ........ ਦੂਰੋਂ ਵੇਖ ਕੁੜੀਆਂ ਦਾ ਟੋਲਾ ਆਇਆ ਸੀ ਜੀਨ ਘੁੱਟਵੀਂ ਟਾਪ ਵੀ ਘੁੱਟਵਾਂ ਪਾਇਆ ਸੀ ਪਾਉਡਰ ਸੈਂਟ ਕਿਆ ਬਾਤਾਂ, ਜੈੱਲ ਵੀ ਲਾਇਆ ਸੀ ਪਰ ਮੈਂ ਅਪਣੀ ਐਨਕ ਘਰ ਭੁੱਲ ਆਇਆ ਸੀ ਗੋਲ-ਮੋਲ ਪੱਟ, ਹਿੱਕ ਉੱਭਰਵੀਂ ਚੋਹਾਂ ਦੀ ਇੱਕ ਜਣੀ ਮੈਨੂੰ ਧਾਹ ਜੱਫਾ ਜਿਹਾ ਪਾਇਆ ਸੀ ਡੈਡੀ ...

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਵਸ ਤੇ ਅਖੰਡ ਪਾਠ ਦੇ ਭੋਗ ਪਾਏ ਗਏ

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਵਸ ਦੀਆਂ ਖੁਸ਼ੀਆ ਨੂੰ ਮੁੱਖ ਰਖਦੇ ਪਿੰਡ ਆਸਾ ਬੁੱਟਰ ਦੇ ਗੁਰੂਦਵਾਰਾ ਸ਼੍ਰੀ ਨਾਨਕਸਰ ਸਾਹਿਬ ਵਿਖੇ ਦੋ ਦਿਨਾ ਤੋਂ ਚੱਲ ਰਹੇ ਅਖੰਡ ਪਾਠ ਜੀ ਦਾ ਭੋਗ ਪਾਇਆ ਗਿਆ , ਪਿਸ਼੍ਲੇ ਤਿੰਨ ਦਿਨ ਤੋਂ ਹੀ ਗੁਰੂਦਵਾਰਾ ਸਾਹਿਬ ਵਿਖੇ ਅਮਨਦੀਪ ਬਰਾੜ ਪੁੱਤਰ ਸਵ .  ਜੈ ਸਿੰਘ ਵੱਲੋਂ ਅਤੁੱਟ ਲੰਗਰ ਚਲਾਏ  ਗਏ  । ਅੱਜ ਰਾਤ ਤੋਂ ਹੀ ਬਾਰਸ਼ ਵੀ ਬਹੁਤ ਜਿਆਦਾ ਪੈ ਰਹੀ ਹੋਣ ਕਾਰਨ ਇਸ ਵਾਰ ਸੰਗਤਾ ਦੀ ਗਿਣਤੀ ਗੁਰੂਦਵਾਰਾ ਸਾਹਿਬ ਵਿਖੇ ਕੁਝ ਘੱਟ ਸੀ । ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਸਾਰੇ ਹੀ ਮੈਂਬਰ ਤੇ ਅਹੁਦੇਦਾਰ ਮਜੂਦ ਸਨ । ਪਾਠੀ ਸਿੰਘ ਦੇ ਵਾਸਤੇ ਗੁਰੂਦਵਾਰਾ ਸਾਹਿਬ ਦੇ ਅੰਦਰ ਨਵੀਂ ਇਮਾਰਤ ਦੀ ਉਸਾਰੀ ਵੀ ਸ਼ੁਰੂ ਹੋ ਚੁੱਕੀ ਹੈ । ਦਾਨੀ ਸਜ੍ਜਨ ਇਹਨਾਂ ਇਮਾਰਤਾਂ ਵਾਸਤੇ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨਾਲ ਸੰਪਰਕ ਕਰ ਸਕਦੇ ਹਨ । 

ਸੜਕ ਠੇਕੇਦਾਰਾਂ ਦੀ ਮਨਮਾਨੀ ਤੋਂ ਲੋਕ ਦੁਖੀ

ਲਖਵੀਰ ਸਿੰਘ ਬੁੱਟਰ / 21 ਦਸੰਬਰ / ਪਿੰਡ ਆਸਾ ਬੁੱਟਰ ਦੇ ਨਰਸਰੀ ਵਾਲੇ ਪੁਲ ਜਿਸ ਤੋਂ ਸੂਰੇਵਾਲਾ ਅਤੇ ਗੁੜੀ ਸੰਗਰ ਨੂੰ ਸੜਕ ਨਿਕਲਦੀ ਹੈ ਇਸ ਪੁਲ ਤੇ ਨਵਾ ਪੁਲ ਬਣਨ ਕਾਰਨ ਠੇਕੇਦਾਰ ਵੱਲੋਂ ਨਵੀਂ ਸੜਕ ਦਾ ਟੋਟਾ ਬਣਾਇਆ ਗਿਆ ਸੀ ਪਰ ਇਹਨਾ ਸੜਕ ਦੇ ਠੇਕੇਦਾਰਾਂ ਦੀ ਮਨਮਾਨੀ ਕਾਰਨ ਇਹਨਾ ਦੀ ਕੋਈ ਪੁਸ਼ ਪੜਤਾਲ ਨਾਂ ਹੋਣ ਕਾਰਨ ਇਹ ਸੜਕ ਦਾ ਟੋਟਾ ਬਣਨ    ਤੋਂ  ਇਕ ਹਫਤੇ ਅੰਦਰ ਹੀ ਟੁੱਟ ਗਿਆ ਹੈ । ਪੁਲ ਤੇ ਸਿਰਫ ਬੱਜਰੀ ਹੀ ਦਿਖਾਈ ਦੇ ਰਹੀ ਹੈ । ਜਿਸ ਦੀ  ਵਜਾ ਨਾਲ ਪਿਸ਼੍ਲੇ ਦੋ ਦਿਨਾ ਵਿੱਚ ਦੋ ਦੁਰਘਟਨਾਵਾ ਹੋ ਚੁੱਕੀਆਂ ਹਨ । ਪਿੰਡ ਵਾਸੀਆਂ ਅਤੇ ਭਾਰਤੀ ਕਿਸਾਨ ਯੂਨੀਅਨ ਤੇ  ਸਹਾਰਾ ਜਨ ਸੇਵਾ ਸੁਸਾਇਟੀ ਦੇ ਮੈਂਬਰਾਂ ਨੇ ਅੱਜ ਪੁਲ ਉੱਪਰ ਸਾਰੀ ਬੱਜਰੀ ਇਕਠੀ ਕਰ ਕੇ ਪਾਸੇ ਸੁੱਟ ਦਿੱਤੀ ਤੇ ਸਰਕਾਰ ਤੋਂ ਮੰਗ ਕੀਤੀ ਕਿ  ਠੇਕੇਦਾਰਾ ਵੱਲੋਂ ਕੀਤੀ ਜਾ ਰਹੀ ਮਨਮਾਨੀ ਦੀ ਜਾਂਚ ਕਰਵਾਈ ਜਾਵੇ ਅਤੇ ਘਟੀਆ ਮਟੀਰਿਯਲ ਪਾ ਕੇ ਸੜਕਾਂ ਦਾ ਕੰਮ ਕਰਨ ਵਾਲੇ ਠੇਕੇਦਾਰਾਂ ਤੇ ਕੜੀ ਕਾਰਵਾਈ ਕੀਤੀ ਜਾਵੇ । ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ  ਇਕਾਈ ਦੇ ਪ੍ਰਧਾਨ  ਗੁਰਲਾਲ ਬਰਾੜ , ਸੁਖਚੈਨ ਸਿੰਘ ,ਜੀਤ ਸਿੰਘ , ਜਗਸੀਰ ਸਿੰਘ , ਜਗਦੇਵ ਸਿੰਘ , ਸਹਾਰਾ ਜਾਨ ਸੇਵਾ ਸੁਸਾਇਟੀ ਦੇ ਪਰਧਾਨ ਲਖਵੀਰ ਸਿੰਘ ਤੇ ਹੋਰ ਪਿੰਡ ਵਾਸੀ ਮਜੂਦ ਸਨ । 

ਕੋਆਪਰੇਟਿਵ ਸੁਸਾਇਟੀ ਦੇ ਕਰਮਚਾਰੀ ਗੁਰਦੀਪ ਸਿੰਘ ਤੇ ਦਿਨ ਦਿਹਾੜੇ ਹਮਲਾ

 ਆਸਾ ਬੁੱਟਰ /ਲਖਵੀਰ ਸਿੰਘ /ਬੀਤੀ 5 ਨਵੰਬਰ ਦੀ ਸਵੇਰ ਨੂੰ ਕਰੀਬ 8:45 ਵਜੇ ਕੁਝ ਅਨ੍ਪ੍ਸ਼ਾਤੇ ਹਮਲਾਵਰਾਂ ਵੱਲੋਂ ਕੋਆਪ੍ਰੇਟਿਵ  ਸੁਸਾਇਟੀ ਆਸਾ ਬੁੱਟਰ ਵਿਚ ਬਤੌਰ ਖਾਦ ਵਿਕਰੀ ਕਰਮਚਾਰੀ ਗੁਰਦੀਪ ਸਿੰਘ ਤੇ ਜਾਨਲੇਵਾ ਹਮਲਾ ਕੀਤਾ ਗਿਆ । ਇਸ ਹਮਲੇ ਵਿੱਚ ਗੁਰਦੀਪ ਸਿੰਘ ਜੋ ਕੇ ਪਿੰਡ ਮੜ੍ਹਾਕ ਤੋਂ ਆਸਾ ਬੁੱਟਰ ਆ ਰਹੇ ਸੀ ਬੁਰੀ ਤਰਾਂ ਜਖਮੀ ਹੋ ਗਏ । ਇਹ ਹਮਲਾ ਵਨ ਵਿਭਾਗ ਦੀ ਨਰਸਰੀ ਕੋਲ ਸੂਰੇਵਾਲਾ ਦੇ ਰਾਹ ਤੇ ਕੀਤਾ ਗਿਆ । ਪਹਿਲਾਂ ਤੋਂ ਮਿੱਥੇ ਅਨੁਸਾਰ ਤਿੰਨ  ਹਮਲਾਵਰਾਂ ਨੇ ਪਹਿਲਾਂ ਹੱਥ ਦੇ ਕੇ ਗੁਰਦੀਪ ਸਿੰਘ ਨੂੰ ਤੇਲ ਦੇ ਬਹਾਨੇ ਰੋਕ ਲਿਆ । ਜਦੋਂ ਹੀ ਗੁਰਦੀਪ ਸਿੰਘ ਨੇ ਮੋਟਰਸਾਇਕਲ ਖੜਾ ਕੀਤਾ ਹਮਲਾਵਰਾਂ ਨੇ ਕਹੀ ਦੇ ਦਸਤਿਆਂ ਨਾਲ ਗੁਰਦੀਪ ਸਿੰਘ ਹਮਲਾ ਕਰ ਦਿੱਤਾ ਤੇ ਕਾਫੀ ਦੇਰ ਕੁੱਟਮਾਰ ਕਰਦੇ ਰਹੇ ਕੁਝ ਲੋਕਾਂ ਨੂੰ ਆਉਂਦੇ ਵੇਖ ਹਮਲਾਵਰ ਫਰਾਰ ਹੋ ਗਏ । ਪਰ ਇਸ ਹਮਲੇ ਵਿੱਚ ਗੁਰਦੀਪ ਸਿੰਘ ਦੀ ਇੱਕ ਲੱਤ ਟੁੱਟ ਗਈ ਅਤੇ ਹੋਰ ਵੀ ਬਹੁਤ ਚੋਟਾਂ ਲੱਗੀਆਂ । ਗੰਭੀਰ ਰੂਪ ਵਿਚ ਜਖਮੀ ਗੁਰਦੀਪ ਸਿੰਘ ਨੂੰ 108 ਐਂਬੂਲੈੰਸ ਵਿੱਚ ਮੁਕਤਸਰ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ । ਉਥੋਂ ਉਹਨਾ ਨੂੰ ਅੰਮ੍ਰਿਤਸਰ ਦੇ ਅਮਨ ਹਸਪਤਾਲ ਵਿਚ ਭੇਜਿਆ ਗਿਆ । ਹਮਲਾਵਰਾਂ ਦਾ ਅਜੇ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ । ਇਸ ਘਟਨਾ ਦੀ ਇਲਾਕੇ ਵਿਚ ਹੈਰਾਨੀ ਅਤੇ ਚਰਚਾ ਹੈ । ਇਸ ਘਟਨਾ ਨਾਲ ਇਲਾਕੇ ਵਿਚ  ਦਹਿਸ਼ਤ ਦਾ ਮਾਹੌਲ ਵ...

ਆਸਾ ਬੁੱਟਰ ਮੰਡੀ ਵਿਚ ਕਿਸਾਨਾ ਦੀ ਹਾਲਤ ਖਸਤਾ , ਸਰਕਾਰ ਦੇ ਪ੍ਰਬੰਧ ਨਾਕਾਮ

27-10-12/ਲਖਵੀਰ ਸਿੰਘ ਬੁੱਟਰ/ਪਿਸ਼੍ਲੇ ਕਈ ਦਿਨਾਂ ਤੋਂ ਕਿਸਾਨ ਦਾਨਾ ਮੰਡੀਆਂ ਵਿਚ ਬੈਠੇ ਆਪਣੀ ਪੁੱਤਾਂ ਵਾਂਗ ਪਾਲੀ ਫਸਲ ਨੂੰ ਵੇਚਣ ਵਾਸਤੇ ਰੁਲ ਰਿਹਾ ਹੈ | ਮੌਸਮ ਦੇ ਵਾਰ ਵਾਰ ਖਰਾਬ ਹੋਣ ਨਾਲ ਕਿਸਾਨਾਂ ਦੀਆਂ ਮੁਸ਼ਕਿਲਾਂ ਹੋਰ ਵੀ ਵਧ ਰਹੀਆਂ ਹਨ | ਪਰ ਸਰਕਾਰ ਦੇ ਕੰਨਾ ਤੇ ਜੁੰ ਵੀ ਨਹੀ ਸਰ੍ਕ ਰਹੀ | ਇਸੇ ਮੁਸ਼ਕਲ ਦਾ ਸਾਹਮਣਾ ਕਰ ਰਹੇ ਪਿੰਡ ਆਸਾ ਬੁੱਟਰ  ਦੇ ਕਿਸਾਨਾ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਮੈਬਰਾਂ ਨੇ ਸਰਕਾਰ ਦੇ ਪ੍ਰਬੰਧਾ ਦੇ ਖਿਲਾਫ਼ ਨਾਅਰੇਬਾਜੀ ਕੀਤੀ ਅਤੇ ਜਲਦੀ ਹੀ ਕਿਸਨਾਂ ਦੀ ਫਸਲ ਦੀ ਖਰੀਦ ਯਕੀਨੀ ਬਣਾਉਣ ਵਾਸਤੇ ਕਿਹਾ | ਆਸਾ ਬੁੱਟਰ ਦਾਨਾ ਮੰਡੀ ਚ ਸਿਰਫ ਝੋਨੇ ਦੇ ਢੇਰ  ਹੀ ਨਜਰ  ਆ ਰਹੇ ਸਨ ਬਾਰ ਦਾਨਾ ਨਾ ਆਉਣ ਕਾਰਨ ਝੋਨੇ ਦੀ ਖਰੀਦ ਬਿਲਕੁਲ ਠੱਪ  ਗਈ ਹੈ | ਇਸ ਮੋਕੇ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਇਕਾਈ ਆਸਾ ਬੁੱਟਰ ਦੇ ਗੁਰਲਾਲ ਸਿੰਘ ਬਰਾੜ , ਸੁਖਚੈਨ ਸਿੰਘ , ਗੁਰਨਾਮ ਸਿੰਘ ,ਮਘਰ ਸਿੰਘ ਜਸਵੀਰ ਸਿੰਘ , ਸੁਖਪਾਲ ਸਿੰਘ ਭੁੱਲਰ , ਜਗਰੂਪ ਸਿੰਘ ਲਸਾ , ਮਲਕੀਤ ਸਿੰਘ , ਤੇਜਾ ਸਿੰਘ ਕਾਉਣੀ ,ਹਰਨੇਕ ਸਿੰਘ ਕਾਉਣੀ ਸਰਪੰਚ , ਮਹਿੰਦਰ ਸਿੰਘ ਕਾਉਣੀ , ਵਜੀਰ ਸਿੰਘ ਆਦਿ ਹਾਜਰ ਸਨ |

ਜੈ ਜਵਾਨ ਜੈ ਕਿਸਾਨ ਸੰਸਥਾ ਵਲੋਂ ਕਿਸਾਨ ਸੇਵਾ ਕੈੰਪ ਲਗਾਇਆ ਗਿਆ

ਜੈ ਜਵਾਨ ਜੈ ਕਿਸਾਨ ਸੰਸਥਾ ਵਲੋਂ ਕਿਸਾਨ ਸੇਵਾ ਕੈੰਪ ਲਗਾਇਆ ਗਿਆ | ਇਸ ਮੌਕੇ ਪਹੁੰਚੀ ਮਾਹਿਰਾ ਦੀ ਟੀਮ ਨੇ ਕਿਸਾਨਾ ਨੂੰ ਬਹੁਤ ਮਹਤਵਪੂਰਨ ਜਾਣਕਾਰੀ ਦਿੱਤੀ | ਜਿਸਦਾ ਕਿਸਾਨਾ ਨੇ ਲਾਭ ਉਠਾਇਆ | ਇਹ ਕੈੰਪ ਸਹਿਕਾਰੀ ਸੁਸਾਇਟੀ ਆਸਾ ਬੁੱਟਰ ਦੇ ਦਫਤਰ ਵਿਖੇ ਲਗਾਇਆ ਗਿਆ |

ਸਹਾਰਾ ਜਨ ਸੇਵਾ ਸੁਸਾਇਟੀ ਨੇ ਸ਼ਹੀਦ ਭਗਤ ਸਿੰਘ ਪਾਰਕ ਕੀਤਾ ਲੋਕਾਂ ਦੇ ਸਪੁਰਦ

ਪਿਸ਼੍ਲੇ ਇੱਕ ਸਾਲ ਦੀ ਸਖਤ ਮਿਹਨਤ ਨਾਲ ਬਣਿਆ ਸ਼ਹੀਦ ਭਗਤ ਸਿੰਘ ਪਾਰਕ 28 ਸਤੰਬਰ ਨੂੰ ਸਹਾਰਾ ਜਨ ਸੇਵਾ ਸੁਸਾਇਟੀ ਵੱਲੋ ਲੋਕਾਂ ਵਾਸਤੇ ਖੋਲ ਦਿੱਤਾ ਗਿਆ ਹੈ | ਇਸ ਵਿਚ ਸ਼ਹੀਦ ਭਗਤ ਸਿੰਘ ਦੀ 9 ਫੁੱਟ ਉੱਚਾ ਬੁੱਤ ਲਗਾਇਆ ਗਿਆ ਹੈ | ਇਸ ਪਾਰਕ ਦਾ ਉਦਘਾਟਨ ਬੀਬੀ ਪਰਮਜੀਤ ਕੌਰ ਗੁਲਸ਼ਨ ਮੈਂਬਰ ਪਾਰਲੀਮੈਂਟ ਨੇ ਕੀਤਾ | ਇਸ ਮੌਕੇ ਬਹੁਤ ਹੀ ਵਧੀਆ ਪ੍ਰੋਗ੍ਰਾਮ ਭਗਤ ਸਿੰਘ ਦੇ ਜੀਵਨ ਨਾਲ ਸੰਬੰਧਤ ਪੇਸ਼ ਕੀਤਾ ਗਿਆ | ਪੰਜਾਬ ਪੁਲਿਸ ਵੱਲੋਂ ਮੁਕਤਸਰ ਜਿਲੇ ਦੇ ਸੀਨੀਅਰ ਪੁਲਿਸ ਕਪਤਾਨ ਸ. ਇੰਦਰਮੋਹਨ ਸਿੰਘ ਨੇ ਪ੍ਰੋਗ੍ਰਾਮ ਦੀ ਪਰਧਾਨਗੀ ਕੀਤੀ |   ਸ. ਜਗਸੀਰ ਸਿੰਘ ਪੀ.ਆਰ ਓ  ਪੰਜਾਬ ਪੁਲਿਸ    ਦੀ ਦੇਖ ਰੇਖ ਹੇਠ    ਤਿਆਰ ਕੀਤੀ ਗਈ ਭਗਤ ਸਿੰਘ ਦੀ ਕੋਰੀਓਗ੍ਰਾਫੀ ਨੇ ਲੋਕਾਂ ਦੀਆਂ ਅੱਖਾ ਨਮ ਕਰ ਦਿੱਤੀਆਂ . ਇਸ ਕੋਰਿਓ ਗ੍ਰਾਫੀ ਨੂੰ ਤੇਜਿੰਦਰ ਪਾਲ ਸਿੰਘ ਨੇ ਨਿਰਦੇਸ਼ਨ ਦਿੱਤਾ ਸੀ | ਸਕੂਲ ਦੇ ਵਿਦਿਆਰਥੀਆਂ ਨੇ ਵੀ ਕੋਰੀਓਗ੍ਰਾਫੀ ਖੇਡੀ ਅਤੇ ਸਭਿਆਚਾਰਕ ਗੀਤ ਅਤੇ ਗਿਧਾ ਭੰਗੜਾ ਪੇਸ਼ ਕੀਤਾ | ਸ਼ਹੀਦ ਭਗਤ ਦੇ ਜਨਮ ਦਿਹਾੜੇ ਨੂੰ ਸਮਰਪਤ ਇਕ ਖੂਨਦਾਨ ਕੈੰਪ ਵੀ ਆਯੋਜਤ ਕੀਤਾ ਗਿਆ ਜਿਸ ਵਿਚ 31 ਯੂਨਿਟ ਖੂਨਦਾਨ ਕੀਤਾ ਗਿਆ |  ਸ਼ਹੀਦ ਭਗਤ ਸਿੰਘ ਪਾਰਕ ਖਿਚ੍ਚ ਦਾ ਕੇਂਦਰ ਬਣਿਆ ਰਿਹਾ | ਇਸ ਪਾਰਕ ਵਾਸਤੇ ਸਹਿਯੋਗ ਕਰਨ ਵਾਲੇ ਦਾਨੀ ਸੱਜਣਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ | ਪੀ.ਟੀ.ਸੀ. ਨਿਊਜ ਵੱ...