Skip to main content

Posts

ਸਹਾਰਾ ਜਨ ਸੇਵਾ ਸੁਸਾਇਟੀ ਆਸਾ ਬੁੱਟਰ ਨੇ ਲਾਇਬ੍ਰੇਰੀ ਲੋਕ ਅਰਪਨ ਕੀਤੀ

ਸਹਾਰਾ ਜਨ ਸੇਵਾ ਸੁਸਾਇਟੀ ਆਸਾ ਬੁੱਟਰ ਵੱਲੋਂ ਲਾਇਬ੍ਰੇਰੀ ਦਾ ਉਦਘਾਟਣ ਸਮਾਰੋਹ ਵੱਡੀ ਧਰਮਸ਼ਾਲਾ ਆਸਾ ਬੁੱਟਰ ਵਿਖੇ ਕੀਤਾ ਗਿਆ | ਇਸ ਮੌਕੇ ਸ. ਜਗਜੀਤ ਸਿੰਘ ਮਾਨ ਜਿਲਾ ਯੂਥ ਕੋਆਰਡੀਨੇਟਰ ਮੁਖ ਮਹਿਮਾਨ ਵਜੋਂ ਪਹੁੰਚੇ | ਉਹਨਾ ਦੇ ਨਾਲ ਸ. ਪ੍ਰੀਤਪਾਲ ਰੁਪਾਣਾ , ਜਸਵਿੰਦਰ ਸੰਧੂ , ਸ. ਗੁਰਾਂਦਿੱਤਾ ਸਿੰਘ , ਸ. ਸਰਦੂਲ ਸਿੰਘ ਬਰਾੜ ਖੋਖਰ , ਸ. ਸੂਰਤ ਸਿੰਘ ਸਚਦੇਵਾ , ਸ. ਨੰਦ ਸਿੰਘ ਖੋਖਰ , ਸੇਵਕ ਖੋਖਰ , ਸ. ਮਨਜੀਤ ਸਿੰਘ ਭੁੱਲਰ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ | ਇਸ ਮੌਕੇ ਸ. ਨਿਹਾਲ ਸਿੰਘ ਬੁੱਟਰ ਨੇ ਆਏ ਹੋਏ ਮਹਿਮਾਨਾਂ ਨੂੰ  ਜੀ ਆਈਆਂ ਨੂੰ ਕਿਹਾ | ਸਮਾਰੋਹ ਨੂੰ ਸੰਬੋਧਨ ਕਰਦਿਆਂ ਸ. ਜਗਜੀਤ ਸਿੰਘ ਮਾਨ ਨੇ ਸੁਸਾਇਟੀ ਵੱਲੋਂ ਲਾਇਬ੍ਰੇਰੀ ਦੇ ਕੀਤੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਿਸੇ ਚੰਗੇ ਲੇਖਕ ਦੀ ਇੱਕ ਕਿਤਾਬ ਸਕੂਲ ਕਾਲਜ ਦੀ ਸਾਰੀ ਪੜਾਈ ਜਿੰਨਾ ਗਿਆਂ ਦਿੰਦੀ ਹੈ ਤੇ ਜੀਵਨ ਬਦਲ ਦਿੰਦੀ ਹੈ | ਇਸ ਕਰਕੇ ਕਿਤਾਬਾ ਨਾਲ ਨੌਜਵਾਨਾ ਨੂੰ ਜੋੜਨ ਦਾ ਇਹ ਇੱਕ ਚੰਗਾ ਉਪਰਾਲਾ ਹੈ | ਇਸ ਤੋਂ ਬਾਅਦ ਵਿਸ਼ੇਸ਼ ਤੌਰ ਤ ਪਹੁੰਚੇ ਲੋਕ ਗਾਇਕ ਗੁਰਵਿੰਦਰ ਬਰਾੜ , ਹਰਦੇਵ ਮਾਹੀਨੰਗਲ ਅਤੇ ਨਵਦੀਪ ਸੰਧੂ  ਨੇ ਸਮਾਰੋਹ ਦੀ ਰੌਨਕ ਨੂੰ ਚਾਰ ਗੁਣਾ ਵਧਾ ਦਿੱਤਾ ਅਤੇ ਲੋਕ ਪੱਖੀ ਗਾਇਕ ਜਗਸੀਰ ਜੀਦਾ ਦਰਸ਼ਕਾਂ ਦੇ ਮਨਾ ਵਿੱਚ ਡੂੰਗਾ ਪ੍ਰਭਾਵ ਛੱਡਿਆ , ਨਵੇ ਉਭਰਦੇ   ਗਾਇਕ  ਮੀਤ ਨਿਮਾਨ , ਗੱਗੂ ਸੰਧੂ , ਗੁਰਦਿਤ ਕੋਟਕਪੂਰਾ ,ਜਸਕਰਨ ਬੁੱਟਰ , ...

ਕਰਜਾਈ ਕਿਸਾਨ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤਾ

ਕਰਜਾਈ ਕਿਸਾਨ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤਾ  ਪਿੰਡ ਆਸ਼ਾ ਬੁੱਟਰ ਦੇ  ਵਿਆਕਤੀ   ਪਾਲ ਸਿੰਘ ਪੁੱਤਰ ਮੱਖਣ ਸਿੰਘ (52) ਜੋਕਿ ਕਰਜਾਈ ਹੋਣ ਕਰਕੇ ਪਿਛਲੇ ਲੱਗਭੱਗ ਤਿੰਨ-ਚਾਰ ਸਾਲ ਤੋ ਪ੍ਰੇਸ਼ਾਨੀ ਦਾ ਸ਼ਿਕਾਰ ਸੀ, ਨੇ ਬੀਤੀ ਸ਼ਾਮ ਪਿੰਡ ਬੁੱਟਰ ਤੋ ਕਾਉਣੀ ਨੂੰ ਜਾਂਦੇ ਰਸਤੇ ਤੇ ਪੈਂਦੇ ਸੂਏ ਦੀ ਪਟੜੀ ਤੇ ਦਰੱਖਤ ਨਾਲ ਫਾਹਾ ਲੈ ਲਿਆ। ਜਿਸਦਾ ਪਤਾ ਲੱਗਣ ਤੇ ਪਿੰਡ ਦੇ ਮੋਹਤਬਾਰਾਂ ਵੱਲੋਂ ਪੁਲਿਸ ਚੌਕੀਂ ਦੋਦਾ ਨੂੰ ਸੂਚਿਤ ਕੀਤਾ ਗਿਆ। ਹੋਲਦਾਰ ਰਜਿੰਦਰ ਸਿੰਘ ਨੇ ਮੌਕੇ ਤੇ ਪਹੁੰਚ ਕੇ ਲਾਸ ਆਪਣੇ ਕਬਜੇ ਵਿੱਚ ਲੈ ਕੇ 174 ਦੀ ਕਾਰਵਾਈ ਕਰਦਿਆਂ ਅਗਲੇਰੀ ਕਾਰਵਾਈ ਸੁਰੂ ਕਰ ਦਿੱਤੀ। ਪਿੰਡ ਵਾਲਿਆਂ ਨੇ ਦੱਸਿਆ ਕਿ ਇਹ ਕਿਸਾਨ ਕੋਲ ਜਮੀਨ ਥੋੜੀ ਸੀ ਤੇ ਉਹ ਪੰਜ-ਛੇ ਲੱਖ ਰੁਪਏ ਦਾ ਕਰਜਾਈ ਸੀ। ਮ੍ਰਿਤਕ ਆਪਣੇ ਪਿੱਛੇ ਇੱਕ ਲੜਕਾ, ਇਕ ਲੜਕੀ ਤੇ ਪਤਨੀ ਛੱਡ ਗਿਆ। ਇਕ ਹਫਤੇ ਬਾਅਦ ਹੀ ਮੁੰਡੇ ਦਾ ਵਿਆਹ ਰਖਿਆ ਹੋਇਆ ਸੀ | ਹੁਣ ਉਕਤ ਦਿਨ ਤੇ ਪਾਲ ਸਿੰਘ ਦਾ ਭੋਗ ਪਾਇਆ ਜਾਵੇਗਾ  | ਇਸ ਦਰਦਨਾਕ ਮੌਤ ਦੀ ਖਬਰ ਸੁਣਦਿਆ ਹੀ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ।

ਸਹਾਰਾ ਜਨ ਸੇਵਾ ਸੁਸਾਇਟੀ ਆਸਾ ਬੁੱਟਰ ਨੇ ਦਿੱਤੀ ਅਪਹਾਜ ਵਿਅਕਤੀ ਨੂੰ ਛੱਤ

 ਸਮੁੱਚੇ ਪਿੰਡ ਵੱਲੋਂ ਇਸ ਉਪਰਾਲੇ ਦੀ ਸ਼ਲਾਘਾ  ਇਲਾਕੇ ਦੀ ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਸੁਸਾਇਟੀ ਵੱਲੋਂ ਪਿੰਡ ਦੇ ਗਰੀਬ ਤੇ ਅਪੰਗ ਵਿਅਕਤੀ ਚੀਨਾ ਸਿੰਘ ਦੇ ਘਰ ਦੀ ਮੁਰੰਮਤ ਕਰਵਾਈ ਗਈ | ਜਾਣਕਾਰੀ ਦਿੰਦਿਆ ਸੁਸਾਇਟੀ ਦੇ ਸਾਬਕਾ ਪ੍ਰਧਾਨ ਤੇ ਸੰਸਥਾਪਕ ਮੈਂਬਰ  ਲਖਵੀਰ ਸਿੰਘ ਬੁੱਟਰ ਨੇ ਦੱਸਿਆ ਕੇ ਕੁਝ ਸਮਾਂ ਪਹਿਲਾਂ ਬਾਰਸ਼ ਦੇ ਦਿਨਾਂ ਵਿੱਚ ਚੀਨਾ ਸਿੰਘ ਦੇ ਕਮਰੇ ਦੀ ਛੱਤ ਦਾ ਇੱਕ ਹਿੱਸਾ ਡਿੱਗ ਪਿਆ ਸੀ ਜਿਸ ਕਰਕੇ ਅਪਹਾਜ ਚੀਨਾ ਸਿੰਘ ਦੇ ਪਰਿਵਾਰ ਕੋਲ ਰਹਿਣ ਨੂੰ ਛੱਤ ਦਾ ਸਹਾਰਾ ਵੀ ਨਹੀਂ ਸੀ ਰਿਹਾ | ਉਹਨਾਂ ਦੱਸਿਆ ਕੇ ਉਕਤ ਵਿਅਕਤੀ ਦੇ ਪਰਿਵਾਰ ਵਿੱਚ ਉਸਦੀ ਘਰਵਾਲੀ ਤੋਂ ਇਲਾਵਾ ਤਿੰਨ ਨਿੱਕੇ ਬੱਚੇ ਹਨ | ਪਰਿਵਾਰ ਕੋਲ ਸਾਉਣ ਵਾਸਤੇ ਇੱਕੋ ਮੰਜਾ ਸੀ , ਪਰਿਵਾਰ ਦੇ ਜਿਆਦਾਤਰ ਮੈਂਬਰ ਜਮੀਨ ਤੇ ਸੌਂਦੇ ਸਨ | ਸਹਾਰਾ ਜਨ ਸੇਵਾ ਸੁਸਾਇਟੀ ਦੇ ਪ੍ਰਵਾਸੀ ਵਿੰਗ ਦੇ ਮੈਂਬਰਾਂ ਨੇ ਉਕਤ ਪਰਿਵਾਰ ਦੀ ਮਦਦ ਵਾਸਤੇ ਫੰਡ ਸੁਸਾਇਟੀ ਨੂੰ ਦਿੱਤਾ ਸੀ ਅਤੇ ਸਹਾਰਾ ਟੀਮ ਵੱਲੋਂ ਉਸ  ਫੰਡ ਦੀ ਮਦਦ ਨਾਲ ਇਸ ਪਰਿਵਾਰ ਵਾਸਤੇ ਕਮਰੇ ਦੀ ਛੱਤ ਠੀਕ ਕਰਵਾ ਦਿੱਤੀ ਗਈ ਹੈ , ਟਾਇਲਟ ਅਤੇ ਬਾਥਰੂਮ ਵੀ ਬਨਵਾ ਦਿੱਤਾ ਤੇ ਘਰ ਦੀ ਚਾਰ ਦੀਵਾਰੀ ਵੀ ਮੁਰੰਮਤ ਕਰਵਾ ਦਿੱਤੀ ਗਈ ਹੈ | ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਡਾ. ਗੁਰਤੇਜ ਸਿੰਘ ਨੇ ਕਿਹਾ ਕਿ ਇਸ ਪਰਿਵਾਰ ਵਾਸਤੇ ਸੁਸਾਇਟੀ ਵੱਲੋਂ ਦੋ ਮੰਜੇ ਵੀ ਲਿਆ ਕੇ ਦਿੱਤੇ ਜਾਣਗੇ | ਇਸ ਮੌਕੇ ਸਹਾਇਕ ਖ...

ਆਸਾ ਬੁੱਟਰ ਦੀ ਕ੍ਰਿਕਟ ਟੀਮ ਦਾ ਲਗਾਤਾਰ ਬੇਹਤਰੀਨ ਪ੍ਰਦਰਸ਼ਨ

 ਆਸਾ ਬੁੱਟਰ ਦੀ ਕ੍ਰਿਕਟ ਟੀਮ ਦਾ ਲਗਾਤਾਰ ਬੇਹਤਰੀਨ ਪ੍ਰਦਰਸ਼ਨ  , ਇਲਾਕੇ ਵਿੱਚ ਜਿੱਤ ਚੁੱਕੀ ਹੈ ਦਰਜਨਾਂ ਮੁਕਾਬਲੇ ਆਸਾ ਬੁੱਟਰ ਨੇ ਜਿੱਤਿਆ ਕ੍ਰਿਕਟ ਟੂਰਨਾਂਮੈਂਟ  13000  ਰੁਪੈ ਦਾ ਨਗਦ ਇਨਾਮ ਵੀ ਪਰਾਪਤ ਕੀਤਾ   ਪਿੰਡ ਕਰੀਰ ਵਾਲੀ ਵਿਖੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਕ੍ਰਿਕਟ ਕਮੇਟੀ ਵੱਲੋਂ ਸੱਤਵਾਂ ਕ੍ਰਿਕਟ ਟੂਰਨਾਂ ਮੈਂਟ ਕਰਵਾਇਆ ਗਿਆ | ਇਸ ਟੂਰਨਾਂ ਮੈਂਟ ਵਿੱਚ ਆਸਾ ਬੁੱਟਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਜੇਤੂ ਟ੍ਰਾਫ਼ੀ ਦੇ ਨਾਲ 13000  ਰੁਪੈ ਦਾ ਨਗਦ ਇਨਾਮ ਵੀ ਪਰਾਪਤ ਕੀਤਾ | ਫਾਇਨਲ ਮੁਕਾਬਲੇ ਵਿੱਚ ਆਸਾ ਬੁੱਟਰ ਦੀ ਟੀਮ ਨੇ ਪਿੰਡ ਗੁੜੀ ਸੰਘਰ ਦੀ ਟੀਮ ਨੂੰ 24  ਰਨਾਂ ਨਾਲ ਜਿੱਤ ਲਿਆ | ਦੂਜਾ ਸਥਾਨ  ਪ੍ਰਾਪਤ ਕਰਨ ਵਾਲੀ ਟੀਮ ਗੁੜੀ ਸੰਘਰ ਨੂੰ 8000  ਰੁਪੈ ਦਾ ਨਗਦ ਇਨਾਮ ਦਿੱਤਾ ਗਿਆ ਇਸ ਟੂਰਨਾਂ ਮੈਂਟ ਵਿੱਚ 24  ਪਿੰਡਾਂ ਦੀਆਂ ਟੀਮਾਂ ਨੇ ਹਿੱਸਾ ਲਿਆ | ਪਿੰਡ ਆਸਾ ਬੁੱਟਰ ਦੇ ਖਿਡਾਰੀ ਸੁੱਖੀ ਨੂੰ ਮੈਂ ਆਫ਼ ਦੀ ਸੀਰੀਜ ਦੀ ਟ੍ਰਾਫ਼ੀ ਨਾਲ ਨਿਵਾਜਿਆ ਗਿਆ | ਉੱਤਮ ਗੇੰਦਬਾਜ ਪਿੰਡ ਕ੍ਰਿਰ੍ਵਾਲੀ ਤੋਂ ਰਾਜਦੀਪ ਸਿੰਘ  , ਉੱਤਮ  ਫੀਲਡਰ ਕ੍ਰਿਰ੍ਵਾਲੀ ਤੋਂ ਗੁਰਜੀਤ ਸਿੰਘ ਅਤੇ ਉੱਤਮ ਵਿਕਟ ਕੀਪਰ ਕ੍ਰਿਰ੍ਵਾਲੀ ਤੋਂ ਕੁਲਬੀਰ ਨੂੰ ਐਲਾਨਿਆਂ ਗਿਆ | ਇਸ ਮੌਕੇ ਆਸਾ ਬੁੱਟਰ ਟੀਮ ਲਖਵਿੰਦਰ ਸਿੰਘ ਗੋਰਾ , ਗੁਰਸੇਵਕ ਸਿੰਘ , ਬਲਜਿੰਦਰ ਸਿੰਘ , ਗਗਨ ਅ...

ਮਾਦਾ ਭਰੂਣ ਹੱਤਿਆ ਤੇ ਨਾਟਕ 'ਕਲਖ ਹਨੇਰੇ ' ਦਾ ਲੜੀਵਾਰ ਆਯੋਜਨ .

ਲਖਵੀਰ ਸਿੰਘ ਬੁੱਟਰ / ਮਾਦਾ ਭਰੂਣ ਹੱਤਿਆ ਤੇ ਨਾਟਕ 'ਕਲਖ ਹਨੇਰੇ ' ( ਪੇਸ਼ਕਸ਼ ਨੂਰ ਆਰਟ ਗਰੁੱਪ ਬਠਿੰਡਾ ) ਦਾ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਚਾਰ ਪਿੰਡਾਂ ਹਰਾਜ , ਖੋਖਰ ,ਆਸਾ ਬੁੱਟਰ , ਤੇ ਗੁੜੀ ਸੰਘਰ ਵਿੱਚ ਲੜੀਵਾਰ ਆਯੋਜਨ , ਹੁਣ ਤੱਕ ਸਹਾਰਾ ਜਨ ਸੇਵਾ ਸੁਸਾਇਟੀ ਆਸਾ ਬੁੱਟਰ ਅਠ ਪ੍ਰੋਗ੍ਰਾਮ ਕਰਵਾ ਚੁੱਕੀ ਹੈ ਅਤੇ ਇਹ ਪ੍ਰੋਗ੍ਰਾਮ NYK ਸ਼੍ਰੀ ਮੁਕਤਸਰ ਸਾਹਿਬ ਦੇ ਕੋਆਰਡੀ ਨੇਟਰ ਸ੍ਰ ਜਗਜੀਤ ਸਿੰਘ ਮਾਨ (  Jagjit Mann  ) ਵੱਲੋਂ ਉਲੀਕੇ ਗਏ ਸਨ  , ਅਤੇ ਸ੍ਰ।  ਜਗਜੀਤ ਮਾਨ ਇਸ ਮੌਕੇ ਪਿੰਡ ਆਸਾ ਬੁੱਟਰ ਵਿਖੇ ਕਰਵਾਏ ਗਏ ਨਾਟਕ ਮੌਕੇ ਮੁੱਖ ਮਹਿਮਾਨ ਵਜੋਂ ਹਾਜਰ ਹੋਏ ਤੇ ਉਹਨਾਂ ਨੇ ਭਾਸ਼ਣ ਵਿੱਚ ਜਬਰਦਸਤ ਹਲੂਣਾ ਸਕੂਲ ਦੇ ਵਿਦਿਆਰਥੀਆਂ ਤੇ ਸਰੋਤਿਆ ਨੂੰ ਦਿੱਤਾ, ਉਹਨਾਂ ਤੋਂ ਇਲਾਵਾ ਪ੍ਰਿੰਸਿਪਲ ਨਰੋਤਮ ਦਾਸ ਸ਼ਰਮਾਂ ਅਤੇ ਸ੍ਰ ਜਗਰੂਪ ਸਿੰਘ ਖਾਲਸਾ ਨੇ ਵੀ ਸਮਾਰੋਹ ਨੂੰ ਸੰਬੋਧਤ ਕੀਤਾ ਅਤੇ ਮਾਦਾ ਭਰੂਣ ਹੱਤਿਆ ਦੇ ਮਾਰੂ ਪਰਭਾਵਾਂ ਤੋਂ ਸੁਚੇਤ ਕੀਤਾ |  ਸਹਾਰਾ ਆਸਾ ਬੁੱਟਰ ਪ੍ਰਧਾਨ ਲਖਵੀਰ ਸਿੰਘ ਨੇ ਮੰਚ ਦਾ ਸੰਚਾਲਨ ਕੀਤਾ ਅਤੇ ਮੀਤ ਪਰਧਾਨ ਗੁਰਤੇਜ ਸਿੰਘ ਅਤੇ ਕੁਲਦੀਪ ਸਿੰਘ , ਗੁਰਧਿਆਨ ਸਿੰਘ , ਜਸਵਿੰਦਰ ਸਿੰਘ ਅਤੇ ਲਖਵਿੰਦਰ ਸਿੰਘ ਗੋਰਾ , ਦਲਜੀਤ ਬਰਾੜ ਅਤੇ   ਬਾਬਾ ਜੀਵਨ ਸਿੰਘ ਕਲੱਬ ਦੇ ਮੈਂਬਰਾਂ ਨੇ ਬਹੁਤ ਵੱਡ...

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਬੇਘਰੇ ਪਰਿਵਾਰਾਂ ਦੀ ਮਦਦ

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਜੋਨ ਫਰੀਦਕੋਟ , ਮੁਕਤਸਰ ,ਬਠਿੰਡਾ ਦੇ ਖੇਤਰ ਦੋਦਾ ਵੱਲੋਂ ਪੰਦਰਾਂ ਰਿਫਿਊਜੀ ਪਰਿਵਾਰਾਂ ਦੀ ਮਦਦ ਕੀਤੀ ਗਈ | ਉਕਤ ਪਰਿਵਾਰ ਜੰਮੂ ਵਿੱਚ ਆਏ ਹੜਾਂ ਕਾਰਨ ਬੇਘਰ ਹੋ ਗਏ ਸਨ ਅਤੇ ਇਸ ਵੇਲੇ ਫਰੀਦਬਾਦ ( ਹਰਿਆਣਾ ) ਵਿਖੇ ਰਹਿ ਰਹੇ ਸਨ | ਉਕਤ ਪਰਿਵਾਰਾਂ ਦੇ 50  ਦੇ ਕਰੀਬ ਮੈਂਬਰ ਇਸ ਕੜਾਕੇ ਦੀ ਸਰਦੀ ਵਿੱਚ ਬਿਨਾ ਛੱਤ ਦੇ ਜਿੰਦਗੀ ਗੁਜਾਰ ਰਹੇ ਸਨ | ਇਹਨਾ ਕੋਲ ਕੋਲ ਆਮਦਨ ਵਾਸਤੇ ਵੀ ਕੋਈ ਸਾਧਨ ਨਹੀਂ ਸੀ | ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਟੀਮ ਵੱਲੋਂ ਮੋਦੀਖਾਨਾ  ਪ੍ਰੋਜੈਕਟ ਦੇ ਤਹਿਤ  ਇਹਨਾਂ ਪਰਿਵਾਰਾਂ ਦੀ ਮਦਦ ਵਾਸਤੇ ਉਪਰਾਲਾ  ਕੀਤਾ  ਗਿਆ  ,  ਜਿਸ  ਵਿੱਚ ਟੀਮ ਵੱਲੋਂ ਇਹਨਾਂ ਪਰਿਵਾਰਾਂ ਦੇ ਗੁਜਰ ਬਸਰ ਵਾਸਤੇ ਪੰਜ ਰਿਕ੍ਸ਼ੇ ਦਿੱਤੇ ਗਏ ਅਤੇ ਇਲਾਕੇ ਦੀਆਂ ਮਿੱਲਾਂ , ਫੈਕਟਰੀਆਂ ਦੇ ਨੁਮਾਇੰਦਿਆਂ ਨਾਲ ਮਿਲਕੇ ਉਕਤ ਪਰਿਵਾਰਾਂ ਨੂੰ ਕੰਮ ਦਿਵਾਉਣ ਦਾ ਯਤਨ ਕੀਤਾ ਗਿਆ | ਇਸ ਤੋਂ ਇਲਾਵਾ ਠੰਡ ਦੀ ਮਾਰ ਤੋਂ ਬਚਨ ਵਾਸਤੇ ਗਰਮ ਬਿਸਤਰੇ , ਗਰਮ ਕੱਪੜੇ  ਅਤੇ ਛੱਤ ਵਾਸਤੇ ਵੱਡੇ ਵਾਟਰ ਪ੍ਰੂਫ਼ ਟੈਂਟ ਦਿੱਤੇ ਗਏ ਨਾਲ ਹੀ ਕੁਝ ਦਿਨਾਂ ਦੇ ਗੁਜਾਰੇ ਵਾਸਤੇ ਰਾਸ਼ਨ ਸਮੱਗਰੀ ਵੀ ਦਿੱਤੀ ਗਈ | ਇਸ ਵਿੱਚ ਮੋਦੀਖਾਨਾ ਪ੍ਰੋਜੈਕਟ ਦੇ ਕੋ-ਆਰਡੀਨੇਟਰ   ਹਰਮਨਦੀਪ ਸਿੰਘ ਖਾਲਸਾ ਅਤੇ ਖੇਤਰ ਸਕੱਤਰ ਜਗਰੂਪ ਸਿੰਘ ਖਾਲਸਾ ਆਸਾ ਬੁੱਟਰ , ਪ੍ਰਧਾਨ ਪ੍ਰੀਤਮ ਸਿੰਘ ਖਾਲਸਾ ਅਤੇ ਸਹਾਇ...

ਸਾਂਝਾਂ ਮੁੱਕੀਆਂ,ਰਿਸ਼ਤੇ ਟੁੱਟੇ ਤੇ ਪਲ-ਪਲ ਪਾੜੇ ਵਧ ਰਹੇ ਆ : ਗੁਰਲਾਲ ਸਿੰਘ ਕਾਉਣੀ

ਸਾਂਝਾਂ ਮੁੱਕੀਆਂ,ਰਿਸ਼ਤੇ ਟੁੱਟੇ ਤੇ ਪਲ-ਪਲ ਪਾੜੇ ਵਧ ਰਹੇ ਆ।ਸਮਾਂ ਬੜਾ ਬਲਵਾਨ ਏ ਤੇ ਲੋਕ ਸਮੇਂ ਦੀਆਂ ਸੂਈਆਂ ਤੇ ਬੈਠੇ ਘੁੰਮੀ ਜਾਂਦੇ ਆ।ਕੱਲ੍ਹ ਕਾਉਣੀ ਚ ਲਗਾਤਾਰ ਪੰਜਵੀਂ ਮੌਤ ਹੋਈ ਤੇ ਲਗਾਤਾਰ ਹੀ ਅੱਜ ਤੀਜਾ ਦਿਨ ਏ ਕਿ ਡੀ.ਜੇ.ਤੇ ਚੱਕਵੇਂ ਗੀਤ ਵੱਜ ਰਹੇ ਆ।ਕਿੰਨਾਂ ਮਾਹੌਲ ਬਦਲ ਗਿਆ,ਸੁਣਿਆ ਸੀ ਕਿ ਪਹਿਲਾਂ ਪਿੰਡ ਚ ਮਰੇ ਦਾ ਮਹੀਨਿਆਂ ਤੱਕ ਸੋਗ ਚਲਦਾ ਸੀ,ਤੇ ਅੱਜ ਸਿਰਫ ਕੁੱਝ ਕੁ ਘੰਟੇ।ਲੋਕ ਇੰਨੇਂ ਅਗਾਂਹਵਧੂ ਹੋ ਗਏ ਯਕੀਨ ਨਹੀਂ ਹੁੰਦਾ।ਪਰ ਰਾਜਨੀਤਿਕਾਂ ਦੀ ਚਾਪਲੂਸੀ ਕਰਨ ਵੇਲੇ ਲੱਗਦਾ ਕਿ ਨਹੀਂ ਲੋਕ ਸਮੇਂ ਦੀ ਚਾਲ ਨਾਲ ਨਹੀਂ ਬਦਲੇ,ਮਾਨਸਿਕਤਾ ਹੀ ਛੋਟੀ ਹੋਈ ਪਈ ਏ।ਵਰਨਾ ਕਿਸੇ ਸ਼ਰੀਕ ਦੇ ਬਲਦੇ ਸਿਵੇ ਲਾਗੇ ਢੋਲ ਕੋਈ ਬੇ-ਗੈਰਤ ਹੀ ਵਜਾ ਸਕਦਾ।ਮੰਨਦੇ ਆਂ ਕਿ ਸਮੇਂ ਅੱਗੇ ਕਿਸੇ ਦੀ ਨਹੀਂ ਚਲਦੀ,ਪਰ ਇਨਸਾਨੀ ਕਦਰਾਂ-ਕੀਮਤਾਂ ਤੇ ਆਪਸੀ ਵਿਸ਼ਵਾਸ ਨੂੰ ਕਾਇਮ ਜਰੂਰ ਰੱਖਿਆ ਜਾ ਸਕਦਾ।ਇਹੀ ਛੋਟੀਆਂ-ਛੋਟੀਆਂ ਗੱਲਾਂ ਉਹਨਾਂ ਮਸਲਿਆਂ ਦਾ ਹੱਲ ਨੇ ਜਿੰਨ੍ਹਾਂ ਨੂੰ ਸੁਲਝਾਉਣ ਲਈ ਅਸੀਂ ਅਣਖਾਂ ਗਹਿਣੇ ਰੱਖ ਕੇ ਲੀਡਰਾਂ ਦੇ ਤਲੇ ਚੱਟਦੇ ਆਂ। ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ, ਸੱਜਣਾਂ ਵੀ ਤੁਰ ਜਾਣਾ। ਮਿੱਟੀਏ,ਵਾ ਲੱਗਿਆਂ ਉੱਡ ਜਾਣਾ।ਸਾਂਝਾਂ ਮੁੱਕੀਆਂ,ਰਿਸ਼ਤੇ ਟੁੱਟੇ ਤੇ ਪਲ-ਪਲ ਪਾੜੇ ਵਧ ਰਹੇ ਆ।ਸਮਾਂ ਬੜਾ ਬਲਵਾਨ ਏ ਤੇ ਲੋਕ ਸਮੇਂ ਦੀਆਂ ਸੂਈਆਂ ਤੇ ਬੈਠੇ ਘੁੰਮੀ ਜਾਂਦੇ ਆ।ਕੱਲ੍ਹ ਕਾਉਣੀ ਚ ਲਗਾਤਾਰ ਪੰਜਵੀਂ ਮੌਤ ਹੋਈ ਤੇ ਲਗਾਤਾਰ ਹੀ ਅੱਜ ਤੀਜਾ ਦਿਨ ਏ...