ਆਸਾ ਬੁੱਟਰ /3 ਮਈ/ ਲਸ਼ਮਣ ਸਿੰਘ : ਸਹਾਰਾ ਜਨ ਸੇਵਾ ਸੁਸਾਇਟੀ ਆਸਾ ਬੁੱਟਰ ਅਤੇ ਭਾਰਤੀ ਕਿਸਾਨ ਯੂਨੀਅਨ ਇਕਾਈ ਆਸਾ ਬੁੱਟਰ ਵਲੋਂ ਇੱਕ ਸਾਂਝੇ ਐਕਸ਼ਨ ਦੌਰਾਨ ਪਿੰਡ ਕਾਉਣੀ ਤੋਂ ਆਸਾ ਬੁੱਟਰ ਨੂੰ ਪਾਸ ਹੋਈ 24 ਘੰਟੇ ਬਿਜਲੀ ਸਪਲਾਈ ਦੀ ਲਾਈਨ ਚਾਲੂ ਕਰਨ ਬਾਰੇ S.D.O. ਸਰਾਂਏਨਾਗਾ ਨੂੰ ਇੱਕ ਮੰਗ ਪੱਤਰ ਸੌਪਿਆ ਗਿਆ | ਇਹ 24 ਘੰਟੇ ਬਿਜਲੀ ਸਪਲਾਈ ਦੀ ਲਾਈਨ ਬਾਰੇ 1993 ਵਿਚ ਸ੍ਰ . ਬਚਿੱਤਰ ਸਿੰਘ ਸਰਪੰਚ ਦੇ ਕਾਰਜਕਾਲ ਵੇਲੇ ਬਿਜਲੀ ਬੋਰਡ ਦੀ ਬਣਦੀ ਅਦਾਇਗੀ ਦੀ ਰਕਮ ਜੋ ਕਿ ਉਸ ਵੇਲੇ 10,000/ ਰੁਪੈ ਸੀ ਅਦਾ ਕੀਤੀ ਗਈ ਸੀ | ਅਤੇ ਪੂਰੇ 18 ਸਾਲ ਮਗਰੋਂ ਕਰੀਬ 6-7 ਮਹੀਨੇ ਪਹਿਲਾਂ ਬਿਜਲੀ ਬੋਰਡ ਵਲੋਂ ਇਸ ਲਾਈਨ ਉਪਰ ਕੰਮ ਸ਼ੁਰੂ ਕੀਤਾ ਗਿਆ ਸੀ | ਕੁਝ ਪੋਲ ਵੀ ਖੜੇ ਕੀਤੇ ਗਏ ਸਨ ਪਰ ਕਾਉਣੀ ਪਿੰਡ ਦੇ ਕੁਝ ਅਨਸਰਾਂ ਵਲੋਂ ਉਹਨਾ ਪੋਲਾਂ ਨੂੰ ਤੋੜ ਭੰਨ ਦਿਤਾ ਗਿਆ ਅਤੇ ਇਸ ਦੇ 2 ਮਹੀਨੇ ਗੁਜਰ ਜਾਣ ਬਾਅਦ ਵੀ ਨਾਂ ਤਾਂ ਉਹਨਾ ਅਨਸਰਾਂ ਖਿਲਾਫ਼ ਕੋਈ ਕਾਰਵਾਈ ਹੋਈ | ਅਤੇ ਨਾਂ ਹੀ ਉਸ ਲਾਈਨ ਉਪਰ ਕੰਮ ਸ਼ੁਰੂ ਕੀਤਾ ਗਿਆ | ਪਰ ਜਦੋਂ ਸਹਾਰਾ ਅਤੇ ਕਿਸਾਨ ਯੂਨੀਅਨ ਵਲੋਂ SDO ਨੂੰ ਮਿਲਕੇ ਹਫਤੇ ਵਿਚ ਕੰਮ ਨਾਂ ਸ਼ੁਰੂ ਹੋਣ ਤੇ ਕੜੇ ਸੰਘਰਸ਼ ਦੀ
ਚਤਾਵਨੀ ਦਿੱਤੀ ਗਈ ਤਾਂ ਉਹਨਾ ਨੇ ਇੱਕ ਦੋ ਦਿਨਾ ਵਿਚ ਹੀ ਕਾਰਵਾਈ ਸ਼ੁਰੂ ਕਰਨ ਦਾ ਭਰੋਸਾ ਦਿੱਤਾ |