Skip to main content

Posts

ਮਨਿੰਦਰ ਬੁੱਟਰ ਵੱਲੋਂ 41000 ਰੁਪੈ ਦੀ ਵੱਡੀ ਮਦਦ

ਆਸਾ ਬੁੱਟਰ /31 ਮਈ / ਤਰਨਜੀਤ ਸਿੰਘ /ਅੱਜ ਸਹਾਰਾ ਜਨ ਸੇਵਾ ਸੁਸਾਇਟੀ ਦੇ ਉਪਰਾਲਿਆਂ ਨੂੰ ਹੋਰ ਵੀ ਜਿਆਦਾ ਬਲ ਮਿਲਿਆ ਜਦੋਂ ਸਹਾਰਾ ਜਨ ਸੇਵਾ ਸੁਸਾਇਟੀ ਦੇ ਪ੍ਰਵਾਸੀ ਭਾਰਤੀ ਵਿੰਗ ਦੇ ਮੈਂਬਰ ਮਨਿੰਦਰ ਬੁੱਟਰ ਉਰਫ ਮਿੰਨੀ ਬੁੱਟਰ ਨੇ 66000 ਰੁਪੇ ਦੀ ਮਦਦ ਸਹਾਰਾ ਨੂੰ ਭੇਜੀ | ਮਨਿੰਦਰ ਬੁੱਟਰ  ਜਿਸ ਵਿਚ 41000 ਰੁਪੇ ਉਹਨਾ ਨੇ ਆਪਣੇ ਵਲੋਂ ਤੇ ਬਾਕੀ ਉਹਨਾ ਦੇ ਦੋਸਤਾਂ ਵਲੋਂ ਸਹਾਇਤਾ ਕੀਤੀ ਗਈ | ਜਿਨਾ ਵਿਚ ਨਿਰਮਲ ਧਾਲੀਵਾਲ , ਜਗਮੀਤ ਗਿੱਲ , ਗੁਰਵਿੰਦਰ ਮੜ , ਸਤਵੰਤ ਸਿੰਘ , ਜਗਮੀਤ ਸੇਖੋਂ , ਪਰੈਟੀ ਹੇਅਰ , ਨੇ 25000 ਰੁਪੇ ਦੀ ਮਦਦ ਕੀਤੀ | ਸਹਾਰਾ ਜਨ ਸੇਵਾ ਸੁਸਾਇਟੀ ਉਹਨਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੀ ਹੈ | ਜਿਨਾ ਨੇ ਸਹੀ ਸੋਚ ਤੇ ਸਾਰਥਕ ਉਪਰਾਲਿਆਂ ਦਾ ਸਾਥ ਦਿੱਤਾ | ਇਥੇ ਇਹ ਵੀ ਜਿਕਰਯੋਗ ਹੈ ਕਿ ਮਨਿੰਦਰ ਬੁੱਟਰ ਵਲੋਂ ਪਹਿਲਾਂ ਤੋਂ ਹੀ ਸ਼ਹੀਦ ਭਗਤ ਸਿੰਘ ਦੇ ਬੁੱਤ ਪਿੰਡ ਵਿਚ ਸਥਾਪਤ ਕਰਨ ਦੀ ਸੋਚ ਸੀ | ਪਰ ਇਸ ਜਦੋਂ ਉਹ ਪਿੰਡ ਆਏ ਸੀ ਉਦੋਂ ਉਹਨਾ ਨੇ ਸਹਾਰਾ ਨਾਲ ਮਿਲਕੇ ਬੁੱਤ ਵਾਲਾ ਪ੍ਰੋਜੇਕਟ ਸ਼ੁਰੂ ਕਰਨ ਲਈ ਪ੍ਰੇਰਨਾ ਦਿੱਤੀ | ਜਦੋਂ ਇਹ ਪ੍ਰੋਜੇਕਟ ਅਸਲ ਵਿਚ ਸ਼ੁਰੂ ਕੀਤਾ ਗਿਆ ਤਾਂ ਉਹਨਾ ਨੂੰ ਬਹੁਤ ਖੁਸ਼ੀ ਹੋਈ | ਜਿਸ ਕਰਕੇ ਅੱਜ ਉਹਨਾ ਨੇ ਆਪ ਅਤੇ ਆਪਣੇ ਦੋਸਤਾਂ ਵਲੋਂ 66000 ਰੁਪੇ ਦੀ ਵੱਡੀ ਮਾਇਕ ਸਹਾਇਤਾ ਭੇਜੀ | ਸਹਾਰਾ ਜਨ ਸੇਵਾ ਸੁਸਾਇਟੀ ਮਨਿੰਦਰ ਬੁੱਟਰ ਤੇ ਉਹਨਾ ਦੇ ਦੋਸਤਾਂ ਦਾ ਤੇ ਹਰ ਉਸ ਵਿਅਕਤੀ ਦਾ ਧੰਨਵ...

ਗੁਰਸੇਵਕ ਤੂਰ ਵਲੋਂ ਭੇਜਿਆ 11000 ਰੁਪੇ ਦਾ ਚੈਕ ਮਿਲਿਆ

ਆਸਾ ਬੁੱਟਰ /23 ਮਈ /ਲਖਵੀਰ ਸਿੰਘ : ਸਹਾਰਾ ਜਨ ਸੇਵਾ ਸੁਸਾਇਟੀ ਆਸਾ ਬੁੱਟਰ ਦੀ ਸ਼ਹੀਦ ਭਗਤ ਸਿੰਘ ਦਾ ਬੁੱਤ ਸਥਾਪਤ ਕਰਨ ਅਤੇ ਸਟੇਡੀਅਮ ਦੇ ਨਵੀਨੀਕਰਨ ਦੀ ਮੁਹਿੰਮ ਨੂੰ ਉਸ ਵੇਲੇ ਹੋਰ ਬਲ ਮਿਲਿਆ ਜਦੋਂ ਇਕ ਪ੍ਰਵਾਸੀ ਵੀਰ ਗੁਰਸੇਵਕ ਤੂਰ ਜੀ ਵਲੋਂ ਭੇਜਿਆ ਹੋਇਆ 11000/- ਰੁਪੇ ਦਾ ਚੈਕ ਸਹਾਰਾ ਜਨ ਸੇਵਾ ਸੁਸਾਇਟੀ ਦੇ ਨਾਮ ਤੇ ਆਸਾ ਬੁੱਟਰ ਪਹੁੰਚਿਆ | ਸੁਸਾਇਟੀ ਦੇ ਸਾਰੇ ਹੀ ਮੈਂਬਰਾਂ ਵਲੋਂ ਉਹਨਾ ਦਾ ਬਹੁਤ ਧੰਨਵਾਦ ਕੀਤਾ ਗਿਆ | ਕਿ ਉਹਨਾ ਨੇ ਆਸਾ ਬੁੱਟਰ ਪਿੰਡ ਨਾਲ ਕੋਈ ਵੀ ਲਿੰਕ ਨਾਂ ਹੋਣ ਦੇ ਬਾਵਜੂਦ ਇੱਕ ਸਹੀ ਕੰਮ ਨੂੰ ਵੇਖਦੇ ਹੋਏ ਦਾਨ ਦਿੱਤਾ | ਇਥੇ ਇਹ ਵੀ ਜਿਕਰਯੋਗ ਹੈ ਕਿ ਗੁਰਸੇਵਕ ਤੂਰ ਇਸ ਵੇਲੇ ਸਰੀ (ਕਨੇਡਾ ) ਵਿਖੇ ਰਹਿ ਰਹੇ ਹਨ |   ਪੰਜਾਬ ਦੇ ਮੋਗਾ ਜਿਲੇ ਦਾ  ਪਿੰਡ ਭਿੰਡਰ ਕਲਾਂ ਉਹਨਾ ਦਾ ਜੱਦੀ ਪਿੰਡ ਹੈ | ਸਾਡੇ ਪ੍ਰਵਾਸੀ ਵੀਰ ਜੋ ਸਹਾਰਾ ਜਨ ਸੇਵਾ ਸੁਸਾਇਟੀ ਦੇ ਮੈਂਬਰ ਹਨ ਉਹ  +1 604.783.3164 ਇਸ ਨੰਬਰ ਤੇ ਗੁਰਸੇਵਕ ਤੂਰ ਜੀ ਦਾ ਧੰਨਵਾਦ ਕਰਨ ਲਈ  ਸੰਪਰਕ ਕਰ ਸਕਦੇ ਹਨ |  ਸ਼ਹੀਦ ਭਗਤ ਸਿੰਘ ਦੇ ਬੁੱਤ ਲਗਾਉਣ ਦੇ ਸਾਰੇ ਪ੍ਰੋਜੇਕਟ ਬਾਰੇ ਜਾਣਕਾਰੀ ਲਈ ਇਸ ਲਿੰਕ ਤੇ ਕਲਿਕ ਕਰੋ ਜੀ  | ਗੁਰਸੇਵਕ ਤੂਰ

ਭਾਰੀ ਗੜੇਮਾਰ ਤੇ ਬਾਰਸ਼ ਕਾਰਨ ਨਰਮੇ ਦੀ ਫਸਲ ਦਾ ਭਾਰੀ ਨੁਕਸਾਨ ਹੋਣ ਦਾ ਖਦਸ਼ਾ

ਆਸਾ ਬੁੱਟਰ /21 ਮਈ /ਲਖਵੀਰ ਸਿੰਘ /: ਅੱਜ ਸ਼ਾਮ ਕਰੀਬ 5:30 ਵਜੇ  ਅਚਾਨਕ ਭਾਰੀ ਗੜੇਮਾਰ ਤੇ ਮੀਂਹ ਸ਼ੁਰੂ ਹੋ ਗਿਆ | ਅਤੇ ਇਹ ਕਰੀਬ 25 ਮਿੰਟ ਜਾਰੀ ਰਿਹਾ | ਇਸ ਨਾਲ ਮੌਸਮ ਵਿਚ ਤਬਦੀਲੀ ਆਈ , ਪਿਸ਼੍ਲੇ ਇਕ ਮਹੀਨੇ ਤੋਂ ਚਲ ਰਹੀ ਗਰਮ ਲਹਿਰ ਵਿਚ ਕਮੀ ਆਈ ਤੇ ਗਰਮੀ ਤੋਂ ਵੱਡੀ ਰਾਹਤ ਮਿਲੀ | ਪਰ ਇਸ ਗੜੇਮਾਰ ਨਾਲ ਨਰਮੇ ਦੀ ਫਸਲ ਨੂੰ ਕਾਫੀ ਨੁਕਸਾਨ ਹੋਇਆ ਹੈ | ਕਿਸਾਨਾ ਨੇ 2000 ਰੁਪੇ ਪ੍ਰਤੀ ਏਕੜ ਦੇ ਹਿਸਾਬ ਨਾਲ ਬੀਜ ਪਾ ਕੇ ਬਿਜਾਈ ਕੀਤੀ ਸੀ | ਇਸ ਤੋਂ ਇਲਾਵਾ ਮੂੰਗੀ ਦੀ ਫਸਲ ਅਤੇ ਝੋਨੇ ਦੀ ਪਨੀਰੀ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਹੈ | ਪਰ ਨਰਮਾ ਕਾਸ਼ਤਕਾਰਾਂ ਲਈ ਰਾਹਤ ਦੀ ਗੱਲ ਇਹ ਰਹੀ ਕਿ ਅਗਲੇ ਦਿਨ ਮੌਸਮ ਸਾਫ਼ ਹੋ ਗਿਆ | 

www.saharabuttar.blogspot.com ਦੀ ਇਕ ਨਵੀਂ ਸਰਵਸ

ਸਾਡੇ ਪਾਠਕਾਂ ਲਈ ਖੁਸ਼ਖਬਰੀ ਹੈ ਕਿ ਹੁਣ ਸਾਡੇ ਪਾਠਕ ਆਪਣੀ ਮਨਪਸੰਦ ਸਾਇਟ www.saharabuttar.blogspot.com ਦੀ ਇਕ ਨਵੀਂ ਸਰਵਸ ਟਿੱਪਣੀ ਦੇ ਰਾਹੀਂ ਆਪਣੇ ਮਨ ਦੇ ਵਿਚਾਰ ਵੀ ਸਿਧੇ ਇਸ ਸਾਇਟ ਤੇ ਲਿਖ ਸਕਦੇ ਹਨ | ਆਪਣੇ ਕੀਮਤੀ ਸੁਝਾਅ ਅਤੇ ਹੋਰ ਦਿਲ ਦੀਆਂ ਗੱਲਾਂ ਵੀ ਇਸ ਸਾਇਟ ਦੇ ਨਾਲ ਜੁੜੇ ਪਾਠਕਾਂ ਨਾਲ ਸਾਂਝੀਆ ਕਰ ਸਕਦੇ ਹਨ | ਅਤੇ ਕੀਤੀਆਂ ਗਈਆਂ ਟਿੱਪਨੀਆਂ ਨੂੰ ਤਾਜਾ ਟਿਪਣੀਆਂ ਦੇ ਸਿਰਲੇਖ ਹੇਠ ਬਣੇ ਬ੍ਲਾਕ ਵਿਚ ਪੜ ਸਕਦੇ ਹਨ | ਇਸ ਨੂੰ  ਇਸਤੇਮਾਲ ਕਰਨਾ ਬਹੁਤ ਹੀ ਆਸਾਨ ਹੈ | ਪਿੰਡ ਬਾਨੀ ਦੇ ਹਰ ਪੋਸਟ ਦੇ ਹੇਠਾ ਤੁਹਾਨੂੰ ਇਕ  ਟਿਪਣੀ ਕਰੋ    ਦਾ icon ਦਿਖਾਈ ਦੇਵੇਗਾ ਜਿਸ ਉਪਰ ਕਲਿਕ ਕਰਨ ਤੇ ਹੇਠਾ ਬਣਿਆ ਹੋਇਆ ਫਾਰ੍ਮੇਟ ਦਿਖਾਈ ਦੇਵੇਗਾ | Choose an identity   ਸਹਾਰਾ ਆਸਾ ਬੁੱਟਰ (Google Account) –  Sign Out Email follow-up comments to kheera.singh@gmail.com   OpenID                Anonymous ਇਹ ਦਿਖਾਈ ਦੇਣ ਤੇ ਤੁਸੀਂ ਇਕ identity ਚੁਣਨੀ ਹੈ , ਜਿਸ ਨਾਲ ਤੁਹਾਡੀ email ਤੁਹਾਡੀ ਟਿਪਣੀ ਨਾਲ ਦਿਖਾਈ ਦੇਵੇਗੀ | ਜੇ ਤੁਸੀਂ ਬਿਨਾ email ਦੇ ਟਿਪਣੀ ਕਰਨਾ ਚਾਹੋ ਤਾਂ ਵੀ  Anonymous ਦੀ ਮਦਦ ਨਾਲ ਟਿਪਣੀ ਕਰ ਸਕਦੇ ਹੋ |  Name/URL ਦੀ ਮਦਦ ਨਾਲ ਤੁਸੀਂ ਕੋਈ ਵੀ ਜਰੂਰੀ ਲਿੰਕ ਵੀ ਪੋਸਟ ਕਰ ਸਕ...

ਤਰਨਜੀਤ ਸਿੰਘ ਤੇ ਜਸਕਰਨ ਸਿੰਘ ਨੂੰ ਪ੍ਰੋਜੇਕਟ ਇੰਚਾਰਜ ਨਿਯੁਕਤ ਕੀਤਾ ਗਿਆ

ਤਰਨਜੀਤ ਸਿੰਘ  ਬੁੱਟਰ  ਜਸਕਰਨ ਸਿੰਘ ਬੁੱਟਰ  ਆਸਾ ਬੁੱਟਰ/17 ਮਈ/ਲਖਵੀਰ ਸਿੰਘ : 18 ਮਈ ਦਿਨ ਬੁਧਵਾਰ ਤੋਂ ਸ਼ਹੀਦ ਭਗਤ ਸਿੰਘ ਦੇ ਬੁੱਤ ਲਾਉਣ ਦਾ ਪ੍ਰੋਜੇਕਟ ਸ਼ੁਭ ਆਰੰਭ  ਕੀਤਾ ਜਾ ਰਿਹਾ ਹੈ | ਇਸ ਦਿਨ ਸਾਰੀ ਸਹਾਰਾ ਦੀ ਟੀਮ ਹਜਾਰ ਰਹੇਗੀ | ਕੰਮ ਦੀ ਸ਼ਰੂਆਤ ਸੀਨੀਅਰ ਸੈਕੰਡਰੀ ਸਕੂਲ ਵਿਚ ਇਕ ਨੇਟਬਾਲ   ਦੇ ਗਰਾਉੰਡ ਬਣਾ ਕੇ ਕੀਤੀ ਜਾਵੇਗੀ ਕਿਉਂਕੇ ਜੋ ਪਹਿਲਾਂ ਨੇਟਬਾਲ ਦੀ ਗਰਾਉੰਡ ਸੀ ਉਹ ਬੁੱਤ ਵਾਲੇ ਪ੍ਰੋਜੇਕਟ ਦੇ ਵਿਚ ਆ ਗਈ | ਜਿਸ ਤੇ ਸਕੂਲ ਦੇ ਡੀ.ਪੀ.ਈ ਸ੍ਰ . ਦਲਜੀਤ ਸਿੰਘ ਦਾ ਕਹਿਣਾ ਸੀ ਇਹ ਗਰਾਉੰਡ ਉਹਨਾ ਨੂੰ ਬਹੁਤ ਪਿਆਰੀ ਸੀ | ਜੇ ਕੋਈ ਹੋਰ ਕੰਮ ਵਾਸਤੇ ਇਸ ਗਰਾਉੰਡ ਨੂੰ ਮੰਗਿਆ ਜਾਂਦਾ ਤਾਂ ਉਹ ਕਦੇ ਵੀ ਹਾਂ ਨਹੀ ਕਰਦੇ ਸੀ | ਪਰ ਜੋ ਉਪਰਾਲਾ ਸਹਾਰਾ ਜਨ ਸੇਵਾ ਸੁਸਾਇਟੀ ਵਲੋਂ ਕੀਤਾ ਜਾ ਰਿਹਾ ਹੈ ਓਹ ਵਾਕਿਆ ਹੀ ਇੱਕ ਸ਼ਲਾਘਾ ਯੋਗ ਕਦਮ ਹੈ ਅਤੇ ਉਹ ਇਸ ਕੰਮ ਵਿਚ ਕੋਈ ਵੀ ਅੜਚਨ ਨਹੀ ਪੈਦਾ ਕਰਨੀ ਚਾਹੁੰਦੇ | ਅਤੇ ਉਹ ਇਸ ਗਰਾਉੰਡ ਨੂੰ ਪ੍ਰੋਜੇਕਟ ਵਿਚ ਲੈਣ ਵਾਸਤੇ ਆਗਿਆ ਦਿੰਦੇ ਹਨ | ਇਸ ਗੱਲ ਲਈ ਸਹਾਰਾ ਦੀ ਟੀਮ ਵੱਲੋਂ ਉਹਨਾ ਨੂੰ ਵਿਸ਼ਵਾਸ਼ ਦਿਵਾਇਆ ਗਿਆ ਕਿ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਨੇਟਬਾਲ ਦਾ ਨਵਾਂ ਗਰਾਉੰਡ ਸਕੂਲ ਵਿਚ ਹੀ ਦੂਸਰੀ   ਸਾਇਡ ਵਿਚ ਬਣਾ ਕੇ ਦਿੱਤਾ ਜਾਵੇਗਾ ਤਾਂ ਕੇ ਬੱਚਿਆਂ ਦੀ ਖੇਡ ਉੱਪਰ ਕੋਈ ਵੀ ਅਸਰ ਨਾ ਪਵੇ | ਕੱਲ ਸ਼ਾਮ ਹੋਈ ਮੀਟਿੰਗ ਦੌਰਾਨ ਪ੍ਰੋਜੇਕਟ ਇੰਚਾ...

ਸੱਚੀ ਪਿੰਡਾ ਅਤੇ ਸ਼ਹਿਰਾਂ ਚ ਫ਼ਰਕ ਬੜਾ ਹੁੰਦਾ

              ਤਰਨਜੀਤ ਬੁੱਟਰ ਸੱਚੀ ਪਿੰਡਾ ਅਤੇ ਸ਼ਹਿਰਾਂ ਚ ਫ਼ਰਕ ਬੜਾ ਹੁੰਦਾ , ਚੈਨ ਵਾਲੀ ਜਿੰਦਗੀ ਜਿਓਂਦੇ ਲੋਕੀ ਪਿੰਡਾ ਦੇ ਪਰ ਸ਼ਹਿਰਾ ਵਿਚ ਹਾਣੀਓਂ ਨਰਕ ਬੜਾ ਹੁੰਦਾ ਚੀਜ ਕੋਈ ਤਾਜ਼ੀ ਸ਼ਹਿਰ ਵਿਚੋ ਲਬੇ ਨਾ ਲਗ ਜੇ ਬੀਮਾਰੀ ਫਿਰ ਪਿਛਾ ਕਦੇ ਛੱਡੇ ਨਾ , ਰੱਬ ਨਾ ਈ ਲਾਵਾਵੇ ਗੇੜਾ ਸਾਡਾ ਸ਼ਹਿਰ ਨੂ ਉਥੇ ਜਾ ਕੇ ਹਾਣੀਓਂ ਖਰਚ ਬੜਾ ਹੁੰਦਾ                                     ਸੱਚੀ ਪਿੰਡਾ ਅਤੇ ਸ਼ਹਿਰਾਂ.......... ਕੱਟ ਕੇ ਦਰਖ਼ਤ ਜੋ ਘਰ ਤੂ ਬਣਾਏ ਜਾਪੇ ਆਪਣੇ ਈ ਬਚਿਆ ਲੀ ਖੂਹ ਪਟਵਾਏ., ਇਕ ਦਿਨ ਔਖਾ ਹੋਜੂ ਸਾਹ ਲੇੰਣਾ ਸਜਣਾ ਜਦੋ ਨਾਵੀਆ ਬੀਮਾਰਿਆ ਨੇ ਆਣ ਤੇਨੂ ਲਗਨਾ , ਹਰ sunday ਪਿੰਡ ਵਿਚ ਲਾਈ ਦੇ ਨੇ ਰੁਖ ਤਾਹੀਊ ਪਿੰਡਾ ਵਾਲੀ ਹਵਾ ਦਾ ਫ਼ਰਕ ਬੜਾ ਹੁੰਦਾ                                   ...

ਰਮਨਦੀਪ ਯਾਦਗਾਰੀ ਸਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ

ਆਸਾ ਬੁੱਟਰ / ਲਖਵੀਰ ਸਿੰਘ /13 ਮਈ /:   ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਸਾ ਬੁੱਟਰ ਵਿਖੇ ਰਮਨਦੀਪ ਯਾਦਗਾਰੀ ਸਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ | ਇਹ ਸਮਾਰੋਹ ਸ੍ਰ . ਗੁਰਦਾਸ ਸਿੰਘ ਵਲੋਂ ਸਪਾਂਸਰ ਕੀਤਾ ਗਿਆ | ਇਥੇ ਇਹ ਜਿਕਰਯੋਗ ਹੈ ਕਿ ਗੁਰਦਾਸ ਸਿੰਘ ਦੇ   ਇਕਲੋਤੇ   ਸਪੁੱਤਰ   ਰਮਨਦੀਪ ਸਿੰਘ ਦੀ ਇੱਕ ਦੁਰਘਟਨਾ ਕਾਰਨ ( ਬਿਜਲੀ ਦੇ ਕਰੰਟ ਨਾਲ ) ਮੰਦਭਾਗੀ ਮੌਤ ਹੋ ਗਈ ਸੀ | ਜੋ ਅਜੇ ਸਿਰਫ 18  ਸਾਲ ਦੀ ਉਮਰ ਦੇ ਸਨ ਅਤੇ ਬਾਰਵੀਂ ਕਲਾਸ ਦੇ ਵਿਦਿਆਰਥੀ ਸਨ |ਸ਼੍ਰੀ ਯਸ਼ਵੰਤ ਕੁਮਾਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਰਮਨਦੀਪ ਇੱਕ ਬਹੁਤ ਹੀ ਚੰਗੇ ਸੁਭਾਅ ਵਾਲੇ ਵਿਦਿਆਰਥੀ ਤੇ ਹੋਨਹਾਰ ਖਿਡਾਰੀ ਵੀ ਸਨ | ਜਿੰਨਾ ਦੇ ਚਲੇ ਜਾਣ ਨਾਲ ਗੁਰਦਾਸ ਸਿੰਘ ਜੀ ਦੇ ਪਰਿਵਾਰ ਨੂੰ ਹੀ  ਨਹੀ ਸਗੋਂ ਪੂਰੇ ਪਿੰਡ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ  | ਉਹਨਾ ਦੀ ਯਾਦ ਨੂੰ ਤਾਜਾ ਕਰਦਿਆਂ ਸ੍ਰ ਗੁਰਦਾਸ ਸਿੰਘ ਬੁੱਟਰ ਵੱਲੋਂ ਇਹ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਇਸ ਮੌਕੇ ਜਿਲਾ ਸਿਖਿਆ ਅਫਸਰ ਸ਼੍ਰੀ ਧਰਮਪਾਲ ਜੀ ਮੁਖ ਮਹਿਮਾਨ ਵਜੋਂ ਸ਼ਾਮਲ ਹੋਏ | ਸਾਰੀਆਂ ਕਲਾਸਾਂ ਵਿਚੋਂ ਪੜਾਈ ਤੇ ਖੇਡਾਂ ਦੇ ਖੇਤਰ ਚੋਂ  ਪਹਿਲੇ, ਦੂਜੇ , ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ | ਇਸ ਮੌਕੇ ਪਿੰਡ ਦੇ ਪਤਵੰਤੇ ਸੱਜਣ ਜਿੰਨਾ ...