Skip to main content

Posts

ਭਿਆਨਕ ਹਾਦਸੇ ਚ ਜਖਮੀ ਨੂੰ ਸਹਾਰਾ ਟੀਮ ਨੇ ਹਸਪਤਾਲ ਪਹੁੰਚਾਇਆ

ਆਸਾ ਬੁੱਟਰ /20  ਅਕਤੂਬਰ / ਅੱਜ ਦੋਪਿਹਰ 12  ਵਜੇ ਆਸਾ ਬੁੱਟਰ ਤੋਂ ਹਰੀਕੇ ਕਲਾਂ ਸੜਕ ਤੇ ਬਿਜਲੀ ਕਰੰਟ ਲੱਗਣ ਨਾਲ ਹੋਏ  ਇੱਕ ਭਿਆਨਕ ਹਾਦਸੇ ਚ ਇਕ ਅਸਥਾਈ ਬਿਜਲੀ ਕਾਮਾ ਹੈਪੀ ਸਿੰਘ ਪੁੱਤਰ ਗੋਰਾ ਸਿੰਘ ਵਾਸੀ ਉਦੇਕਰਨ ਬੁਰੀ ਤਰਾਂ ਜਖਮੀ ਹੋ ਗਿਆ | ਹਾਦਸਾ ਓਸ ਵੇਲੇ ਹੋਇਆ ਜਦੋਂ ਹੈਪੀ ਸਿੰਘ (ਕਾਮਾ ) 11000KV ਵਾਲੇ ਖੰਬੇ ਉੱਪਰ ਤਾਰਾਂ ਲਗਾ ਰਿਹਾ ਸੀ ਅਚਾਨਕ ਉਸੇ ਲਾਇਨ ਚ ਬਿਜਲੀ ਆ ਜਾਨ ਕਰਕੇ ਓਹ ਤੇਜੀ ਨਾਲ ਸੜਕ ਤੇ ਡਿੱਗਾ ਤੇ ਬੇਹੋਸ਼ ਹੋ ਗਿਆ | ਨੇੜੇ ਫਿਰਦੇ ਲੋਕਾ ਤੇ ਉਸਦੇ ਸਾਥੀਆ ਨੇ ਉਸਨੂੰ ਮਿੱਟੀ ਚ ਦਬਾਇਆ ਤੇ ਆਟੇ , ਘਿਓ ਦੀ ਮਾਲਸ਼ ਕੀਤੀ | ਇੰਨੇ ਨੂੰ ਇਸ ਘਟਨਾ ਦੀ ਜਾਨਕਾਰੀ ਸਹਾਰਾ ਟੀਮ ਨੂੰ ਦਿੱਤੀ ਗਈ , ਜਿਸ ਤੇ  ਤੁਰੰਤ ਹਰਕਤ ਵਿਚ ਆਉਂਦਿਆ ਸਹਾਰਾ ਵਲੋਂ ਲਖਵੀਰ ਸਿੰਘ ਤੇ ਤਰਨਜੀਤ ਸਿੰਘ ਨੇ ਮੌਕੇ ਤੇ ਪਹੁੰਚ ਕੇ ਜਖਮੀ ਨੂੰ ਬਿਨਾ ਕਿਸੇ ਦੇਰੀ ਦੇ ਹਸਪਤਾਲ ਲਿਜਾਣ  ਲਈ ਗੱਡੀ ਵਿਚ ਪਾ ਕੇ ਮੁਕਤਸਰ ਪਹੁੰਚਾਇਆ ਗਿਆ | ਜਖਮੀ ਨੂੰ ਮਾਲਵਾ ਹਸਪਤਾਲ ਵਿਚ ਐਮਰਜੇਂਸੀ ਵਾਰ੍ਡ ਚ ਦਾਖਲ ਕਰਵਾਇਆ ਗਿਆ | ਤਾਜਾ ਖਬਰ ਮਿਲਣ ਤੱਕ ਹੈਪੀ ਸਿੰਘ ਦੀ ਹਾਲਤ ਬਹੁਤ ਠੀਕ ਸੀ | ਓਹ ਪੂਰੀ ਤਰਾਂ ਹੋਸ਼ ਵਿਚ ਆ ਗਿਆ ਹੈ |  

ਆਸਾ ਬੁੱਟਰ ਦੀ ਦਾਨਾ ਮੰਡੀ ਚ ਝੋਨੇ ਦੀ ਆਮਦ ਪੂਰੇ ਜੋਰ ਤੇ

ਆਸਾ ਬੁੱਟਰ /ਲਖਵੀਰ ਸਿੰਘ / ਝੋਨੇ ਦੀ ਕਟਾਈ ਅੱਜ ਕੱਲ ਪੂਰੇ ਜੋਰ ਤੇ ਚੱਲ ਰਹੀ ਹੈ ਤੇ ਪਿੰਡ ਦੀ ਦਾਨਾ ਮੰਡੀ ਚ ਝੋਨੇ ਦੀ ਵਿਕਰੀ ਵੀ ਪੂਰੇ ਜੋਰ ਤੇ ਚੱਲ ਰਹੀ ਹੈ | ਝੋਨੇ ਦੀ ਖਰੀਦ ਹੋਈ ਫ਼ਸਲ ਦੀ ਚੁਕਾਈ ਵੀ ਠੀਕ ਠਾਕ ਹੈ | ਕਿਓਂਕਿ ਚੋਣਾ ਵੀ ਨੇੜੇ ਹਨ | ਇਸ ਕਰਕੇ  ਝੋਨੇ ਦੀ ਖ਼ਰੀਦ ਵਿਚ ਕਿਸੇ ਕਿਸਮ ਦੀ ਕੋਈ ਕਮੀ ਨਹੀ ਹੈ | ਦੂਜੀ ਗੱਲ ਇਹ ਕਿ ਇਸ ਵਾਰ ਮੌਸਮ ਵੀ ਠੀਕ ਚਲ ਰਿਹਾ ਹੈ , ਜਿਸ ਤੋਂ ਝੋਨੇ ਦੀ ਕਟਾਈ ਦਾ ਕੰਮ ਵੀ 70 % ਪੂਰਾ  ਹੋ ਚੁੱਕਾ ਹੈ ਤੇ ਬਾਕੀ ਕਟਾਈ ਦਾ ਕੰਮ ਵੀ ਹਫਤੇ ਤੱਕ ਪੂਰਾ ਹੋਣ ਦੀ ਆਸ ਹੈ | ਮੰਡੀ ਦੀ ਲੇਬਰ ਦੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ  ਕੁਝ ਘਰਾਂ ਦਾ ਝੋਨਾ ਚੋਰੀ ਕਰਨ ਦੀ ਖਬਰ ਵੀ ਮਿਲੀ ਸੀ | ਪਰ ਇੱਕ ਦੋ ਘਟਨਾਵਾ ਨੂੰ ਛੱਡ ਕੇ ਕੰਮ ਸ਼ਾਂਤੀ ਪੂਰਨ ਚੱਲ ਰਿਹਾ ਹੈ | 

ਪਿੰਡ ਦੀ ਰੌਨਕ ਤੇ ਹਰਮਨ ਪਿਆਰੇ ਬਾਬਾ ਬੋਹੜ ਸਿੰਘ ਨਹੀ ਰਹੇ |

ਲਖਵੀਰ ਸਿੰਘ ਬੁੱਟਰ /02  ਅਕਤੂਬਰ /  ਪਿੰਡ ਦੀ ਰੌਨਕ , ਹਰ ਉਮਰ ਦੇ ਬੰਦੇ, ਬੁੜੇ ਤੋਂ ਬੱਚਿਆਂ ਤੱਕ ਦੇ ਹਰਮਨ ਪਿਆਰੇ ਬਾਬਾ ਬੋਹੜ ਸਿੰਘ ( ਪੁੱਤਰ ਵਰਿਆਮ ਸਿੰਘ ) ਅੱਜ ਇਸ ਦੁਨੀਆਂ ਚ ਨਹੀ ਰਹੇ |  ਇਸ ਗੱਲ ਦੀ ਪੁਸ਼ਟੀ ਮੈਨੂੰ ਤਰਨਜੀਤ ਬੁੱਟਰ ਦੀ ਕਾਲ ਤੋਂ ਹੋਈ | ਸੁਨ ਕੇ ਬਹੁਤ ਦੁਖ ਹੋਇਆ |  ਸਭ ਨੂੰ ਹੱਸ ਕੇ ਬੁਲਾਉਣ ਵਾਲੇ ਤੇ ਸਭ ਨੂੰ ਆਪਣੀਆਂ ਗੱਲਾਂ ਨਾਲ ਹਸਾਉਣ ਵਾਲੇ ਬਾਬਾ ਬੋਹੜ ਸਿੰਘ ਅੱਜ ਸਾਨੂੰ ਸਦੀਵੀਂ ਵਿਛੋੜਾ ਦੇ ਗਏ | ਉਹ ਜਦੋਂ ਹਾਸੇ ਵਾਲੀ ਗੱਲ ਕਰਦੇ ਸੀ ਤਾਂ ਉਹਨਾ ਦੇ ਚਿਹਰੇ ਦੇ ਭਾਵ ਗੰਬੀਰ  ਹੁੰਦੇ ਸਨ | ਇਸੇ ਕਰਨ ਓਹਨਾ ਦੀ ਗੱਲ ਜਿਆਦਾ ਹਾਸੇ ਨਾਲ ਭਰਪੂਰ ਤੇ ਦਮਦਾਰ ਪ੍ਰਤੀਤ ਹੁੰਦੀ ਸੀ | ਅਕਸਰ ਲੋਕ ਕੀਤੇ ਵੀ ਗੱਲਾਂ ਕਰਦੇ ਹੁੰਦੇ ਭਾਂਵੇ ਖੇਤ ,ਭਾਂਵੇ ਘਰ ,ਭਾਂਵੇ ਮੋੜਾ ਤੇ ,ਭਾਂਵੇ ਖੇਡ ਮੈਦਾਨ ਚ ,ਭਾਂਵੇ ਖੁੰਡਾ ਤੇ , ਭਾਂਵੇ ਸਥ ਚ ਭਾਵੇਂ ਕਿਸੇ ਵਿਆਹ ਸ਼ਾਦੀ ਦਾ ਮੌਕਾ ਹੁੰਦਾ ਤੇ ਬਾਬੇ ਬੋਹੜ ਦੀ ਗੱਲ ਜਾਂ ਕਿਸੇ ਗੱਲ ਚ ਉਹਨਾ ਦੀ ਕੋਈ ਉਦਾਹਰਨ ਨਾਂ ਹੁੰਦੀ ਤਾਂ ਚਾਰ ਇਕਠੇ ਹੋਏ ਬੰਦਿਆ ਦੀ ਗੱਲ ਪੂਰੀ ਨਹੀ ਸੀ ਹੁੰਦੀ | ਬਾਬੇ ਬੋਹੜ ਦੀਆਂ ਗੱਲਾਂ ਇਸ ਲਈ  ਵੀ ਵਿਅੰਗ ਮਈ ਹੁੰਦਿਆ ਸਨ ਕਿਓਂਕਿ ਓਹ ਕਈ ਵਾਰ ਗੱਲ ਨੂੰ ਪੂਰੀ ਤਰਾਂ ਆਪਣੇ ਕੋਲੋਂ ਮਸਾਲੇਦਾਰ ਬਣਾ ਕੇ ਪੇਸ਼ ਕਰਦੇ ਸਨ | ਉਹਨਾ ਦੀ ਇਸੇ ਆਦਤ ਕਾਰਨ  ਕਈ ਵਾਰ ਉਹਨਾ ਦੀ ਸਹਿ ਸਵਾਹ ਕੀਤੀ ਗੱਲ ਤੋਂ ਵੀ ਲੋਕ ਹੱਸ ਪੈਂਦੇ ਸਨ | ਪ...

ਮਨਪ੍ਰੀਤ ਬਾਦਲ ਵਲੋਂ ਸ਼ਹੀਦ ਭਗਤ ਸਿੰਘ ਯਾਦਗਾਰੀ ਪਾਰਕ ਵਾਸਤੇ 50,000/- ਦੀ ਸਹਾਇਤਾ

  ਆਸਾ ਬੁੱਟਰ /ਲਖਵੀਰ ਸਿੰਘ /26 ਸਤੰਬਰ / SGPC ਚੋਣਾ ਤੋਂ ਬਾਅਦ ਪਹਿਲੀ ਵਾਰ ਮਨਪ੍ਰੀਤ ਬਦਲ ਪਿੰਡ ਆਸਾ ਬੁੱਟਰ  ਵਿਖੇ ਲੋਕਾ ਦਾ ਧੰਨਵਾਦ ਕਰਨ ਲਈ ਆਏ | ਉਹਨਾ ਇਸ ਮੌਕੇ ਸਹਾਰਾ ਜਨ ਸੇਵਾ ਸੁਸਾਇਟੀ ਦੁਆਰਾ ਬਨਾਏ ਜਾ ਰਹੇ ਸ਼ਹੀਦ ਭਗਤ ਸਿੰਘ ਮੈਮੋਰੀਅਲ ਪਾਰਕ (ਜਿਹਨਾ ਵਿਚ ਭਗਤ ਸਿੰਘ ਦਾ 8 ਫੁੱਟ ਉਚਾ ਬੁੱਤ ਵੀ ਸਥਾਪਤ ਕੀਤਾ ਜਾ ਰਿਹਾ ਹੈ ) ਵਾਸਤੇ 50,000/ - ਰੁਪੇ ਦੀ ਸਹਾਇਤਾ ਦਿੱਤੀ , ਉਹਨਾ ਖੁਦ ਪਾਰਕ ਵਾਲੀ ਥਾਂ ਤੇ ਜਾ ਕੇ ਚੱਲ ਰਹੇ ਕੰਮ ਦਾ ਜਾਇਜਾ ਵੀ ਲਿਆ ਤੇ ਸਾਰੇ ਪ੍ਰੋਜੇਕਟ ਦੇ ਕੰਮ ਦੀ ਸ਼ਲਾਘਾ ਕੀਤੀ |ਉਹਨਾ ਇਹ ਵੀ ਕਿਹਾ ਕਿ ਜਿੱਡਾ ਵੱਡਾ ਇਹ ਕੰਮ ਹੈ ਉਸ ਦੇ ਮੁਕਾਬਲੇ ਇਹ ਰਕਮ ਕੁਝ ਵੀ ਨਹੀ ਪਰ ਇਸ ਮਹੀਨੇ ਨੂੰ ਪੰਜਾਬ ਵਿਚ ਤੇਹਰਵਾਂ ਮਹੀਨਾ ਕਹਿੰਦੇ ਹਨ ਇਸ ਕਰਕੇ ਉਹ ਇਸ ਵੇਲੇ ਇੰਨਾ ਹੀ ਆਪਣੇ ਪਰਸਨਲ ਫੰਡ ਚੋ ਦੇ ਰਹੇ  ਹਨ | ਸਹਾਰਾ ਟੀਮ ਵਲੋਂ ਲਖਵੀਰ ਸਿੰਘ ਨੇ ਗਲ ਕਰਦੇ ਹੋਏ ਕਿਹਾ ਕਿ ਉਹਨਾ ਦਾ ਇਹੀ ਫੰਡ ਹੀ ਉਹਨਾ ਲਈ ਪੰਜ ਲਖ ਦੇ ਬਰਾਬਰ ਹੈ | ਮਨਪ੍ਰੀਤ ਬਦਲ ਨੇ ਇਸ ਮੌਕੇ ਕਿਹਾ ਕਿ ਉਹ ਸ਼ਹੀਦ ਭਗਤ ਸਿੰਘ ਦੇ ਪਿੰਡ ਦੀ ਮਿੱਟੀ ਦੀ ਸੋਂਹ ਖਾ ਕੇ ਇਸ ਰਾਹ ਤੇ ਤੁਰੇ ਹਨ ਤੇ ਜਿਥੇ ਵੀ ਭਗਤ ਸਿੰਘ ਦੇ ਨਾਮ ਤੇ ਕੋਈ ਬੁੱਤ ਜਾਂ ਪਾਰਕ ਦੀ ਗੱਲ ਹੁੰਦੀ ਹੈ ਤਾਂ ਉਹਨਾ ਨੂੰ ਇਸ ਦੀ ਬਹੁਤ ਖ੍ਸ਼ੀ ਹੁੰਦੀ ਹੈ , ਉਹਨਾ ਆਸਾ ਬੁੱਟਰ ਦੇ ਸੀਨੀਅਰ ਸੈਕੰਡਰੀ ਸਕੂਲ ਦੇ ਵਾਤਾਵਰਨ ਤੇ ਸਟਾਫ਼ ਦੀ ਵੀ ਤਾਰੀਫ਼ ਕੀਤੀ ਤੇ ਉਹਨਾ ਅਧਿਆਪ...

ਅੰਤਰਰਾਸ਼ਟਰੀ ਕਬੱਡੀ ਕੁਮੈਂਟੇਟਰ ਜਸਵਿੰਦਰ ਆਸਾ ਬੁੱਟਰ ਵਤਨ ਪਰਤੇ

ਆਸਾ ਬੁੱਟਰ /ਲਖਵੀਰ ਸਿੰਘ /10 ਸਤੰਬਰ/ : ਜਸਵਿੰਦਰ ਸਿੰਘ ਆਸਾ ਬੁੱਟਰ ਪ੍ਰਸਿਧ ਕੱਬਡੀ ਕੁਮੈਂਟੇਟਰ ਮਿਤੀ 9 ਸਤੰਬਰ ਨੂੰ ਕਨੇਡਾ ਵਿਚ ਹੋਏ ਕੱਬਡੀ ਖੇਡ ਮੇਲਿਆਂ ਵਿਚ ਆਪਣੀ ਕੁਮੈਂਟਰੀ ਦੇ ਜੋਹਰ ਦਿਖਾ ਕੇ ਆਪਨੇ ਪਿੰਡ ਆਸਾ ਬੁੱਟਰ ਪਹੁੰਚੇ | ਪਿੰਡ ਪਹੁੰਚਣ ਤੇ ਸਹਾਰਾ ਟੀਮ ਵਲੋਂ ਜਸਵਿੰਦਰ ਬੁੱਟਰ ਦਾ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ | ਪਿੰਡ ਸਰਾਂ ਏ ਨਾਗਾ ਤੋਂ ਰਸਮੀ ਸਵਾਗਤ ਕਰ ਕੇ ਉਹਨਾ ਨੂੰ ਪਿੰਡ ਲਿਆਂਦਾ ਗਿਆ ਜਿਥੇ ਉਹਨਾ ਨੂੰ ਪਿੰਡ ਦੇ ਖੇਡ ਸਟੇਡੀਅਮ ਵਿਚ ਸਹਾਰਾ ਟੀਮ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਢੋਲ ਦੀ ਤਾਲ ਦੇ ਨਾਲ ਇੱਕ ਪੈਦਲ ਮਾਰਚ ਸਟੇਡੀਅਮ ਤੋਂ ਗੁਰੂਦਵਾਰਾ ਸਾਹਿਬ ਤੱਕ ਕਡਿਆ ਗਿਆ | ਲਗਭਗ 200 ਮੀਟਰ ਲੰਬਾ ਲੋਕਾਂ ਦਾ ਕਾਫਲਾ ਇਸ ਜਸ਼ਨ ਵਿਚ ਜਸਵਿੰਦਰ ਸਿੰਘ ਦੇ ਸਵਾਗਤ ਲਈ ਨਾਲ ਨਾਲ ਚੱਲ ਰਿਹਾ ਸੀ | ਲੋਕ ਆਪਣੇ ਘਰਾਂ ਦੇ ਬੂਹਿਆਂ ਵਿਚ ਜਸਵਿੰਦਰ ਬੁੱਟਰ ਦੇ ਸਵਾਗਤ ਲਈ ਖੜੇ ਸਨ | ਅਤੇ ਜਿਵੇਂ ਹੀ ਜਸਵਿੰਦਰ ਕਿਸੇ ਦੇ ਵੀ ਬੂਹੇ ਅੱਗੋਂ ਗੁਜਰਦੇ ਉਹ ਹਰ ਪਿੰਡ ਵਾਸੀ ਆਸ਼ੀਰਵਾਦ ਲੈਂਦੇ ਤੇ ਅੱਗੇ ਵਧਦੇ | ਕਈ ਲੋਕ ਫੁਲਾਂ ਦੇ ਹਾਰ ਲਈ ਕੇ ਵੀ ਸਵਾਗਤ ਵਿਚ ਖੜੇ ਸਨ | ਗੁਰੂਦਵਾਰਾ ਸਾਹਿਬ ਮੱਥਾ ਟੇਕਣ ਤੋਂ ਬਾਅਦ ਜਸਵਿੰਦਰ ਬੁੱਟਰ ਨੂੰ ਓਸੇ ਜੋਸ਼ ਨਾਲ ਘਰ ਤੱਕ ਪਹੁਚਾਇਆ ਗਿਆ ਜਿਥੇ ਜਸਵਿੰਦਰ ਸਿੰਘ ਨੇ ਸਾਰੇ ਪਿੰਡ ਵਾਸੀਆਂ ਤੇ ਨੌਜਵਾਨਾ ਨੂੰ ਸੰਬੋਧਨ ਵੀ ਕੀਤਾ | ਜਸਵਿੰਦਰ ਸਿੰਘ ਨੇ ਆਪਣੇ ਸੰਬੋਧਨ ਵਿਚ ਸਾਰੇ ਪਿੰਡ ਵਾਸੀਆਂ ਦ...

ਸਹਾਰਾ ਵਲੋਂ ਨਸ਼ਾ ਵਿਰੋਧੀ ਮੁਹਿੰਮ ਦੀ ਅਸਰਦਾਰ ਸ਼ੁਰੁਆਤ

ਡੀ.ਐਸ.ਪੀ.ਸਾਹਬ ਨੂੰ ਸਨਮਾਨਤ ਕਰਦੇ ਹੋਈ  ਸਹਾਰਾ ਟੀਮ , ਤਸਵੀਰ ਵਿਚ ਨਜਰ ਆਉਂਦੇ ਹੋਏ ਤਰਨਜੀਤ ਸਿੰਘ ,ਬਲਜੀਤ ਸਿੰਘ, ਸ੍ਰ ਸੁਖਦੇਵ ਸਿੰਘ ਪੰਚ ਡਾ .ਭੰਡਾਰੀ ,ਸ੍ਰ.ਜਗਸੀਰ ਸਿੰਘ,ਤੇ ਹੋਰ     ਫੋਟੋ:ਜਸਵਿੰਦਰ ਸਿੰਘ ਬਰਾੜ ਸੂਰੇਵਾਲਾ  ਆਸਾ ਬੁੱਟਰ /ਲਖਵੀਰ ਸਿੰਘ /10 ਸਤੰਬਰ/: ਸਹਾਰਾ ਜਨ ਸੇਵਾ ਸੁਸਾਇਟੀ ਆਸਾ ਬੁੱਟਰ ਵਲੋਂ 3 ਸਤੰਬਰ ਸ਼ਾਮ ਸਮੇਂ ਨਸ਼ਾ ਵਿਰੋਧੀ ਇਕ ਸੇਮੀਨਾਰ ਦਾ ਆਯੋਯਨ ਕੀਤਾ ਗਿਆ | ਇਹ ਪ੍ਰੋਗ੍ਰਾਮ ਸਹਾਰਾ ਦੇ ਸਾਬਕਾ ਪ੍ਰਧਾਨ ਜਸਕਰਨ ਸਿੰਘ ਦੇ ਪਿਤਾ ਸਵ :ਸ੍ਰ ਹਰਮੇਸ਼ ਸਿੰਘ ਬੁੱਟਰ ਦੀ ਯਾਦ ਵਿਚ ਕਰਵਾਇਆ ਗਿਆ |ਇਹ ਪ੍ਰੋਗ੍ਰਾਮ ਪੁਲਿਸ ਵਿਭਾਗ ਨਾਲ ਮਿਲ ਕੇ ਉਲੀਕਿਆ ਗਿਆ ਸੀ | ਪੁਲਿਸ ਵਿਭਾਗ ਵਲੋਂ ਬਹੁਤ ਜਿਆਦਾ ਸਹਿਯੋਗ ਇਸ ਪ੍ਰੋਗ੍ਰਾਮ ਲਈ ਮਿਲਿਆ | ਇਹ ਪ੍ਰੋਗ੍ਰਾਮ ਠੀਕ 7 ਵਜੇ ਸ਼ੁਰੂ ਹੋਇਆ | ਪ੍ਰੋਗ੍ਰਾਮ ਦਾ ਮਨੋਰਥ ਪਿੰਡ ਵਾਸੀਆਂ ਨੂੰ ਨਸ਼ਿਆਂ ਦੇ ਖਿਲਾਫ਼ ਲੜਾਈ ਲੜਨ ਲਈ ਜਾਗਰੂਕ  ਕਰਨਾ ਸੀ | ਨਸ਼ਿਆਂ ਦੇ ਮਾੜੇ ਪ੍ਰਭਾਵ ਅਤੇ ਉਹਨਾ ਦਾ ਮਨੁਖ ਦੇ ਜੀਵਨ ਤੇ  ਅਸਰ ਗੱਲਬਾਤ ਦਾ ਮੁਖ ਵਿਸ਼ਾ ਰਿਹਾ | ਵੱਖ ਵੱਖ ਜਥੇਬੰਦੀਆਂ ਦੇ ਬੁਲਾਰਿਆਂ ਨੇ ਸਭਾ ਨੂੰ ਸੰਬੋਧਨ ਕੀਤਾ | ਜਿਹਨਾ ਵਿਚ ਡੀ.ਐਸ .ਪੀ ਗਿੱਦੜਬਹਾ ਸ੍ਰ . ਭੁਪਿੰਦਰ ਸਿੰਘ ਖਟੜਾ , ਡਾ. ਰੁਪ੍ਜੋਤ ਸਿੰਘ ਭੰਡਾਰੀ MBBS ,MD ਮਨੋਰੋਗ ,ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਆਸਾ ਬੁੱਟਰ ਵੱਲੋਂ ਸ੍ਰ:ਜਗਰੂਪ ਸਿੰਘ ਬੁੱਟਰ , ਸਰਕਾਰੀ...

ਸਿਆਸੀ ਕਾਰਕੁੰਨ ਨੌਜਵਾਨਾ ਨੂੰ ਸ਼ਹੀਦ ਭਗਤ ਸਿੰਘ ਦਾ ਸੰਦੇਸ਼-4

ਇਨਕਲਾਬ ਜਿੰਦਾਬਾਦ ਇਤਨੀ ਵਿਚਾਰ ਕਰ ਲੈਣ ਮਗਰੋ ਮੈ ਆਪਣੀ ਗੱਲ ਬਿਲਕੁਲ ਸਾਫ਼ ਸ਼ਬਦਾ ਵਿਚ ਕਿਹਨਾ ਚਾਹਾਗਾ | ਅਸੀਂ ਲੋਕ ਭਾਵ ਕੇ ਇਨਕਲਾਬ ਜਿੰਦਾਬਾਦ ਦਾ ਨਾਰਾ ਲਾਉਂਦੇ ਹ | ਇਹ ਨਾਰਾ ਸਾਡੇ ਵਾਸਤੇ ਬਹੁਤ ਪਵਿਤਰ ਹੈ ਅਤੇ ਏਸ ਦੀ ਵਰਤੋ ਬਹੁਤ ਹੀ ਸੋਚ ਸਮਝ ਕੀ ਕਰਨੀ ਚਾਹੀਦੀ ਹੈ | ਜਦ ਤੁਸੀਂ ਨਾਰਾ ਲਾਉਂਦੇ ਹੋ, ਤਾ ਮੈ ਸਮਝਦਾ ਹ, ਤੁਸੀਂ ਅਸਲ ਵਿਚ ਜੋ ਨਾਰਾ ਮਾਰਦੇ ਹੋ ਉਸ ਤੇ ਅਮਲ ਵੀ ਕਰਨਾ ਚਾਹਿਦਾ ਹੈ | ਅਸੈਬਲੀ ਬੰਬ ਕੇਸ ਸਮੇ ਇਨਕਲਾਬ ਦੀ ਵਿਆਖ੍ਯਾ ਕੀਤੀ ਸੀ ਕੀ ਕਰਾਤੀ ਤੋ ਸਾਡਾ ਭਾਵ ਸਮਾਜ ਦੇ ਮੌਜੂਦਾ ਢੰਗ ਨੂ ਅਤੇ ਸੰਗਠਨ   ਨੂ ਪੂਰੀ ਤਾਰਾ ਉਖਾੜ ਸੁਟਣਾ ਹੈ | ਏਸ ਉਦੇਸ਼ ਲਈ ਪਹਿਲਾ ਅਸੀਂ ਸਰਕਾਰ ਦੀ ਤਾਕਤ ਨੂ ਆਪਣੇ ਹਥਾ ਵਿਚ ਲੈਣਾ ਚਾਹੁੰਦੇ ਹ | ਏਸ ਵੇਲੇ ਰਾਜ ਪਰਬੰਧ ਦੀ ਮਸ਼ੀਨ ਅਮੀਰਾ ਦੇ ਹੇਠ ਵਿਚ ਹੈ | ਆਮ ਜਨਤਾ ਦੇ ਹਿਤਾ ਦੀ ਰਖਿਆ ਲਈ ਅਤੇ ਆਪਣੇ ਆਦਰਸ਼ਾ ਨੂ ਅਮਲੀ ਰੂਪ ਦੇਣ ਲਈ ਅਰਥਾਤ ਸਮਾਜ ਨੂ ਨਵੇ ਸਿਰੇ ਤੋ ਕਾਰਲ ਮਾਰਕਸ ਦੇ ਸਿਧਾਤਾ ਅਨੁਸਾਰ ਜਥੇਬੰਦ ਕਰਨ ਲਈ ਅਸੀਂ ਸਰਕਾਰ ਦੀ ਮਸ਼ੀਨ ਨੂ ਆਪਣੇ ਹਥਾ ਵਿਚ ਲੈਣਾ ਚਾਹੁੰਦੇ ਹਾ | ਪਰ ਏਸ ਲਈ ਸਾਨੂ ਜਨਤਾ ਵਿਚ ਪੜਾਉਣ ਚਾਹੀਦਾ ਹੈ | ਵਿਧਾਨ ਦੀ ਕਸੁਓਟੀ ਸਾਡੇ ਲਈ ਹੇਠ ਲਿਖਿਆ ਤਿਨ ਗੱਲਾ ਕਿਸੇ ਵੀ ਰਾਜਨੀਤਿਕ ਵਿਧਾਨ ਦੀ ਪਰਖ ਲਈ ਜਰੂਰੀ ਹਨ :- ੧. ਰਾਜ ਪਰਬੰਧ ਦੀ ਜਿਮੇਦਾਰੀ ਕਿਸ ਹੱਦ ਤੱਕ ਭਾਰਤ ਵਸਿਆ ਦੇ ਸਪੁਰਦ ਕੀਤੀ ਜਾਂਦੀ ਹੈ ? ੨. ਰਾਜ ਪਰਬੰਧ ਚਲਾਉਣ ਵਾਸਤੇ ਕਿਸ ਤਾਰਾ ...