Skip to main content

Posts

ਸ਼ਹੀਦਾਂ ਨੂੰ ਸਮਰਪਤ ਵਾਲੀਬਾਲ ਟੂਰਨਾਂਮੈਂਟ ਕਰਵਾਇਆ

ਸ਼ਹੀਦਾਂ ਨੂੰ ਸਮਰਪਤ ਵਾਲੀਬਾਲ ਟੂਰਨਾਂਮੈਂਟ ਕਰਵਾਇਆ 

ਸ਼ਹੀਦਾਂ ਦਾ ਸਨਮਾਨ ਕਰਨਾ ਭੁੱਲੇ ਅੰਨਾ ਹਜ਼ਾਰੇ

ਕਪੂਰਥਲਾ- ਅੰਨਾ ਹਜ਼ਾਰੇ ਆਪਣੀ ਪੰਜਾਬ ਫੇਰੀ 'ਤੇ ਹਨ। ਇਸ ਦੌਰਾਨ ਜਿੱਥੇ ਉਨ੍ਹਾਂ ਨੇ ਅੰਮ੍ਰਿਤਸਰ 'ਚ ਜਲਿਆਂਵਾਲਾ ਬਾਗ 'ਚ ਸ਼ਹੀਦੀ ਸਮਾਰਕ 'ਤੇ ਜਾ ਕੇ ਆਪਣੀ ਜਨਤੰਤਰ ਯਾਤਰਾ ਦੀ ਸ਼ੁਰੂਆਤ ਕੀਤੀ, ਉਥੇ ਐਤਵਾਰ ਨੂੰ ਜਦੋਂ ਉਹ ਕਪੂਰਥਲਾ ਪਹੁੰਚੇ ਤਾਂ ਲੋਕਾਂ ਨੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ। ਕਪੂਰਥਲਾ 'ਚ ਅੰਨਾ ਹਜ਼ਾਰੇ ਦੀ ਰੈਲੀ ਦਾ ਆਯੋਜਨ ਸ਼ਹੀਦ ਭਗਤ ਸਿੰਘ ਕਲੱਬ ਨੇ ਕਪੂਰਥਲਾ ਦੇ ਸ਼ਹੀਦ ਭਗਤ ਸਿੰਘ ਚੌਕ 'ਚ ਕੀਤਾ ਜਿੱਥੇ ਭਗਤ ਸਿੰਘ ਦਾ ਇਕ ਬੁੱਤ ਵੀ ਬਣਾਇਆ ਗਿਆ ਹੈ। ਕਲੱਬ ਮੈਂਬਰਾਂ ਨੂੰ ਉਮੀਦ ਸੀ ਕਿ ਅੰਨਾ ਹਜ਼ਾਰੇ ਸ਼ਹੀਦ ਭਗਤ ਸਿੰਘ ਦੇ ਬੁੱਤ ਨੂੰ ਸਨਮਾਨ ਦੇਣ ਲਈ ਫੁੱਲ ਮਾਲਾ ਭੇਂਟ ਕਰਨਗੇ ਪਰ ਸ਼ਹੀਦਾਂ ਦੇ ਨਾਂ 'ਤੇ ਜਨਤੰਤਰ ਯਾਤਰਾ ਸ਼ੁਰੂ ਕਰਨ ਵਾਲੇ ਅੰਨਾ ਹਜ਼ਾਰੇ ਅਤੇ ਉਨ੍ਹਾਂ ਦੇ ਸਾਥੀ ਜਨਰਲ ਵੀ. ਕੇ. ਸਿੰਘ ਕੁਝ ਕਿਲੋਮੀਟਰ ਆਉਂਦੇ ਹੀ ਸ਼ਹੀਦਾਂ ਨੂੰ ਸਨਮਾਨ ਦੇਣਾ ਭੁੱਲ ਗਏ ਅਤੇ ਉਕਤ ਬੁੱਤ 'ਤੇ ਮਾਲਾ ਭੇਂਟ ਕਰਨ ਲਈ ਆਪਣੀ ਵਿਸ਼ੇਸ਼ ਕਿਸਮ ਦੀ ਜਨਤੰਤਰ ਯਾਤਰਾ ਗੱਡੀ ਤੋਂ ਹੇਠਾਂ ਤੱਕ ਨਹੀਂ ਉਤਰੇ ਪਰ ਆਪਣੇ ਭਾਸ਼ਣ 'ਚ ਜ਼ੋਰ-ਸ਼ੋਰ ਨਾਲ ਸ਼ਹੀਦਾਂ ਦਾ ਅਤੇ ਖਾਸ ਤੌਰ 'ਤੇ ਭਗਤ ਸਿੰਘ ਦਾ ਗੁਣਗਾਣ ਕਰਦੇ ਰਹੇ।  ਦੂਜੇ ਪਾਸੇ ਜਿੱਥੇ ਅੰਨਾ ਹਜ਼ਾਰੇ ਦੀ ਰੈਲੀ ਚੱਲ ਰਹੀ ਸੀ ਉਸੇ ਪਾਸੇ ਲਗਭਗ 10 ਫੁੱਟ ਦੀ ਦੂਰੀ 'ਤੇ ਸ਼ਰਾਬ ਦਾ ਠੇਕਾ ਚੱਲ ਰਿਹਾ ਸੀ ਅਤੇ ਲੋਕ ਬੜੇ ਮਜ਼ੇ ਨਾਲ ਉ...

ਹੈਪੀ ਹੋਲੀ ਜੀ : ਲਖਵੀਰ ਸਿੰਘ ਬੁੱਟਰ

ਹੈਪੀ ਹੋਲੀ ਜੀ , ਤੁਸੀਂ ਮੈਨੂੰ ਕਹਿੰਦੇ ਹੋ ..... , ਤੁਸੀਂ ਮਨਾਓ ਜੀ , ਪਰ ਮੈਂ ਨਹੀ ਮਨਾਵਾਂਗਾ , ਤੁਹਾਨੂੰ ਨਹੀ ਰੋਕਦਾ ਜੀ ਪਰ ਆਪਣੀ ਗੱਲ ਸੁਨਾਵਾਂਗਾ , ਰੰਗਾ ਦਾ ਤਿਉਹਾਰ ਹੈ ਗੱਲ ਰੰਗਾਂ ਦੀ ਹੀ ਕਰਦਾ ਹਾਂ , ਕੁਝ ਰੰਗ ਜੋ ਰਹਿ ਗੇ ਸੀ ਅੱਜ ਓਹੀ ਭਰਦਾ ਹਾਂ , ਰੰਗਾਂ ਦੀ ਸਹੀ ਵਰਤੋਂ ਹੁੰਦੀ ਤਾਂ ਰੰਗੋਲੀ ਹੈਪੀ ਹੋਣੀ ਸੀ , ਰੰਗਾਂ ਦੀ ਦੁਰਵਰਤੋਂ ਨਾਂ ਹੁੰਦੀ ਤਾਂ ਹੋਲੀ ਹੈਪੀ ਹੋਣੀ ਸੀ , ਜੇ ਰੰਗਾਂ ਤੇ ਨਸਲਾਂ ਦਾ ਵਿਤਕਰਾ ਨਾਂ ਹੁੰਦਾ , ਜੇ ਧਰਮਾਂ ਜਾਤਾਂ ਦਾ ਰੌਲਾ ਨਾਂ ਹੁੰਦਾ , ਜੇ ਊਚ ਨੀਚ ਦਾ ਭੇਦਭਾਵ ਵੀ ਰੁਕ ਜਾਂਦਾ , ਜੇ ਵੱਡੇ ਛੋਟੇ ਦਾ ਪਾੜਾ ਮੁੱਕ ਜਾਂਦਾ , ਜੇ ਰੰਗਾਂ ਨਸਲਾ ਦੀ ਸਿਆਸਤ ਨਾਂ ਹੁੰਦੀ , ਜੇ ਰੰਗਾਂ ਨਸਲਾਂ ਨਾਂ ਤੇ ਦੰਗੇ ਨਾਂ ਹੁੰਦੇ ,, ਜੇ ਸਾਡੀਆਂ ਪੱਗਾਂ ਦੇ ਰੰਗ ਵੀ ਵੰਡੇ ਨਾਂ ਹੁੰਦੇ  ਰੰਗਾਂ ਦੀ ਸਹੀ ਵਰਤੋਂ ਹੁੰਦੀ ਤਾਂ ਰੰਗੋਲੀ ਹੈਪੀ ਹੋਣੀ ਸੀ , ਰੰਗਾਂ ਦੀ ਦੁਰਵਰਤੋਂ ਨਾਂ ਹੁੰਦੀ ਤਾਂ ਹੋਲੀ ਹੈਪੀ ਹੋਣੀ ਸੀ , :-----> ਲਖਵੀਰ ਸਿੰਘ ਬੁੱਟਰ 

ਮੈਂ ਭਗਤ ਸਿੰਘ ਬੋਲਦਾਂ : ਸੁਰਜੀਤ ਗੱਗ

23 ਮਾਰਚ 1931 ਨੂੰ ਮੈਨੂੰ ਇਸ ਲਈ ਫਾਂਸੀ ਲਾਇਆ ਗਿਆ ਸੀ ਕਿ ਆਮ ਲੋਕਾਂ ਨੂੰ ਕੀੜੇ-ਮਕੌੜੇ ਸਮਝਣ ਵਾਲੀ ਰਾਜਾਸ਼ਾਹੀ/ਸਥਾਪਤੀ ਵਿਰੁੱਧ ਮੈਂ ਬਗਾਵਤ ਕੀਤੀ ਸੀ। ਬਾਗੀਆਂ ਨੂੰ ਗੋਲ਼ੀ ਨਾਲ ਉਡਾਇਆ ਜਾਂਦਾ ਹੈ, ਪਰ ਮੈਨੂੰ ਫਾਂਸੀ ਹੀ ਦਿੱਤੀ ਗਈ। ਫਾਂਸੀ, ਜੋ ਮੇਰੇ ਨਾਮ ਨਾਲ ਜੁੜ ਕੇ ਅਮਰ ਹੋ ਗਈ। ਮੈਨੂੰ ਫਾਂਸੀ ਲਾਇਆ ਜਾਣਾ ਅੰਗ੍ਰੇਜ਼ ਹਕੂਮਤ ਦੀ ਚਾਲ ਸੀ ਕਿ ਸ਼ਾਇਦ ਕ੍ਰਾਂਤੀਕਾਰੀ ਇਸ ਅਮਲ ਤੋਂ ਬਾਅਦ ਡਰ ਕੇ ਅੰਦਰ ਵੜ ਜਾਣਗੇ। ਪਰ ਇਹੋ ਫਾਂਸੀ ਉਨ੍ਹਾਂ ਦੇ ਗਲ਼ੇ ਦਾ ਫੰਦਾ ਬਣ ਗਈ ਜਦੋਂ ਮੈਨੂੰ ਫਾਂਸੀ ਲਾਏ ਜਾਣ ਦੇ ਅਮਲ ਤੋਂ ਬਾਅਦ ਆਜ਼ਾਦੀ ਦੀ ਜਵਾਲਾ ਹੋਰ ਭੜਕ ਉੱਠੀ। ਅੰਗ੍ਰੇਜ਼ ਹਕੂਮਤ ਨੂੰ ਧੁੜਕੂ ਲੱਗਾ ਸੀ ਕਿ ਜਿਵੇਂ ਇਹ ਕ੍ਰਾਂਤੀਕਾਰੀ, ਗਾਂਧੀਵਾਦੀ ਅੰਦੋਲਨਾਂ ਤੋਂ ਪਾਸਾ ਵੱਟ ਕੇ ਸਿੱਧੇ ਟੱਕਰ ਲੈਣ ਲੱਗ ਪਏ ਹਨ, ਉਸ ਨਾਲ ਉਨ੍ਹਾਂ ਦਾ ਏਥੇ ਬਹੁਤਾ ਚਿਰ ਟਿਕੇ ਰਹਿਣਾ ਮੁਨਾਸਿਬ ਨਹੀਂ। ਅੰਗ੍ਰੇਜ਼ ਹਕੂਮਤ ਦੇ ਕੰਨ ਖੋਲ੍ਹਣ ਲਈ ਮੈਂ ਤੇ ਬੁਟਕੇਸ਼ਵਰ ਦੱਤ ਨੇ ਅਸੰਬਲੀ ਵਿੱਚ ਬੰਬ ਸੁੱਟਿਆ ਸੀ। ਏਸ ਧਮਾਕੇ ਨਾਲ ਉਨ੍ਹਾਂ ਦੇ ਕੰਨ ਹੀ ਨਹੀਂ ਸਨ ਖੁੱਲ੍ਹੇ, ਅੱਖਾਂ ਵੀ ਖੁੱਲ੍ਹ ਗਈਆਂ ਸਨ। ਸਾਡਾ ਮਕਸਦ ਕਿਸੇ ਨੂੰ ਮਾਰਨਾ ਜਾਂ ਜ਼ਖ਼ਮੀ ਕਰਨਾ ਜਾਂ ਦਹਿਸ਼ਤ ਪੈਦਾ ਕਰਨਾ ਨਹੀਂ ਸੀ, ਅਪਣੀ ਗੱਲ ਸਮਾਜ ਮੂਹਰੇ ਰੱਖਣਾ ਸੀ, ਅਪਣੀ ਹੋਂਦ ਦਾ ਅਹਿਸਾਸ ਕਰਵਾਉਣਾ ਸੀ, ਅਪਣੇ ਇਰਾਦਿਆਂ ਨੂੰ ਸਪੱਸ਼ਟ ਕਰਨਾ ਸੀ ਸਾਡਾ ਮਕਸਦ। ਅਸੀਂ ਇਸ ਵਿੱਚ ਕਾਮਯਾਬ ਵੀ ਹੋਏ। ਇਸੇ ਲਈ ਸ...

ਸਵ : ਸ . ਜੈ ਸਿੰਘ ਬਰਾੜ ਦੀ ਯਾਦ ਵਿਚ ਪਹਿਲਾ ਵਾਲੀਬਾਲ ਟੂਰਨਾਂ ਮੈਂਟ 25 ਮਾਰਚ ਨੂੰ

ਸ਼ਹੀਦ ਭਗਤ ਸਿੰਘ ,ਰਾਜਗੁਰੂ ਤੇ ਸੁਖਦੇਵ ਜੀ ਦੇ 83 ਵਾਂ ਸ਼ਹੀਦੀ ਦਿਵਸ ਮਨਾਉਂਦੇ ਹੋਏ ਸਹਾਰਾ ਜਨ ਸੇਵਾ ਸੁਸਾਇਟੀ ਦੇ ਸਹਾਰਾ ਸਪੋਰਟਸ ਵਿੰਗ ਵੱਲੋਂ ਪਹਿਲਾ ਸ਼ਾਨਦਾਰ ਵਾਲੀਬਾਲ ਟੂਰਨਾਂ ਮੈਂਟ 25 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ । ਪਹਿਲਾਂ ਇਹ ਟੂਰਨਾਂ ਮੈਂਟ 23 ਮਾਰਚ ਨੂੰ ਹੀ ਕਰਵਾਇਆ ਜਾਣਾ ਸੀ , ਕੁਝ ਕਾਰਨਾਂ ਕਰਕੇ ਇਹ ਟੂਰਨਾਂ ਮੈਂਟ 25 ਮਾਰਚ ਨੂੰ ਰਖਿਆ ਗਿਆ ਹੈ । ਇਸ ਟੂਰਨਾਂ ਮੈਂਟ ਨੂੰ ਕਰਵਾਉਣ ਵਿਚ ਜਿਥੇ ਸਮੂਹ ਪਿੰਡ ਵਾਸੀਆਂ ਦਾ ਬਹੁਤ ਯੋਗਦਾਨ ਹੈ ਓਥੇ ਹੀ ਸਵ .ਸ.ਜੈ ਸਿੰਘ ਬਰਾੜ ਪਰਿਵਾਰ ਦਾ ਵਿਸ਼ੇਸ਼ ਯੋਗਦਾਨ ਹੈ । ਇਸ ਟੂਰਨਾਂ ਮੈਂਟ ਵਿੱਚ ਆਸਾ ਬੁੱਟਰ ਦੀ ਟੀਮ ਜੋ ਕਾਫੀ ਦੇਰ ਤੋਂ ਅਲੱਗ ਅਲੱਗ ਰੂਪ ਵਿਚ ਖੇਡ ਦੀ ਹੁੰਦੀ ਸੀ ਓਹ ਵੀ ਲੰਬੇ ਸਮੇਂ ਤੋਂ ਬਾਅਦ ਇਸ ਟੂਰਨਾਂ ਮੈਂਟ  ਵਿੱਚ ਇਕਠੇ ਹੀ ਖੇਡੇਗੀ । ਵਾਲੀਬਾਲ ਤੋਂ ਇਲਾਵਾ ਤਾਸ਼ ਸੀਪ ਅਤੇ ਬਜੁਰਗਾਂ ਦੀਆਂ ਦੌੜਾਂ ਵੀ ਕਾਰਵਾਈਆਂ ਜਾਣਗੀਆਂ ਅਤੇ ਹੋਰ ਅਥਲੈਟਿਕ ਗੇਮਾਂ ਕਾਰਵਾਈਆਂ ਜਾ ਰਹੀਆਂ ਹਨ । ਅਤੇ ਪਹਿਲੀ ਵਾਰ ਕਿਸੇ ਪੇਂਡੂ ਵਾਲੀਬਾਲ ਟੂਰਨਾਂ ਮੈਂਟ ਦਾ ਸਿਧਾ ਪ੍ਰਸਾਰਨ ਕੇਬਲ ਨੇਟਵਰਕ ਤੋਂ ਇਲਾਵਾ ਇੰਟਰਨੇਟ ਤੇ www.kabaddi333.com   ਅਤੇ   www.assabuttar.com   ਤੇ ਕੀਤਾ ਜਾ ਰਿਹਾ ਹੈ  ।               ਲੋਕਲ ਕੇਬਲ ਚੈਨਲ ਜੋਹਲ ਕੇਬਲ ਨੇਟਵਰਕ ਤੇ ਸਿਧਾ ਪ੍ਰਸ...

ਸਾਡਾ ਭਗਤ ਸਿੰਘ - SURJEET GAGG

ਸਾਡਾ ਭਗਤ ਸਿੰਘ  ਨਹੀਂ ਅਸੀਂ ਭੀੜ ਨਹੀਂ ਬਣਨਾ ਭਗਤ ਸਿਆਂ 23 ਮਾਰਚ ਨੂੰ ਤੇਰੇ ਨਾਂ ਦਾ  ਨਾਹਰਾ ਵੀ ਨਹੀਂ ਲਾਉਣਾ। ਤੇਰੀ 23 ਮਾਰਚ ਤਾਂ ਅਗਵਾ ਕਰ ਲਈ ਹੈ ਚੌਧਰ ਦੇ ਭੁੱਖਿਆਂ ਨੇ ਲੁੱਟ ਦਿਆਂ ਮਾਸੜਾਂ ਨੇ ਸਾਡੀ 23 ਮਾਰਚ ਤਾਂ  ਸਾਰਾ ਸਾਲ ਸਾਡੇ ਨਾਲ ਹੀ ਚੱਲਦੀ ਹੈ ਤੇ ਸਾਡੇ ਨਾਲ ਹੀ ਚੱਲਣੀ ਹੈ। ਤੇਰੀ ਸੋਚ ਨੂੰ ਪ੍ਰਣਾਇਆਂ ਕੋਲ ਸਮਾਂ ਹੀ ਕਿੱਥੇ ਹੈ ਤੇਰੇ ਸੋਹਿਲੇ ਗਾਉਣ ਦਾ ਤੇਰੇ ਕਸੀਦੇ ਪੜ੍ਹਨ ਦਾ। ਉਹ ਤਾਂ ਨਿਕਲ ਚੁੱਕੇ ਨੇ ਘਰੋਂ ਪੈਰਾਂ ਵਿੱਚ ਸਫ਼ਰ ਬੰਨ੍ਹ ਕੇ ਮੱਥੇ ਵਿੱਚ ਸੂਰਜ ਲੈ ਕੇ ਅੱਖਾਂ ਵਿੱਚ ਸੁਪਨੇ ਸਜਾ ਕੇ ਪਿੱਠ ਤੇ ਇਤਿਹਾਸ ਲੱਦ ਕੇ। ਉਹ ਤਾਂ ਨਿਕਲ ਚੁੱਕੇ ਨੇ ਜਿੰਦਾਬਾਦ/ਮੁਰਦਾਬਾਦ ਤੋਂ ਵੀ ਅਗਾਂਹ ਲੜ ਰਹੇ ਨੇ ਜੂਝ ਰਹੇ ਨੇ ਨਿਹੱਥਿਆਂ ਨੇ ਹਥਿਆਰਾਂ ਨੂੰ ਲਲਕਾਰਾ ਮਾਰਿਆ ਹੈ ਹਿੱਕਾਂ ਠੋਕ ਕੇ ਕਹਿੰਦੇ ਨੇ ਸਾਨੂੰ ਸਮਾਜਵਾਦ ਤੋਂ ਉਰ੍ਹਾਂ ਕੁੱਝ ਵੀ ਮਨਜ਼ੂਰ ਨਹੀਂ ਮੁਫ਼ਤ ਬਿਜਲੀ ਮੁਫ਼ਤ ਪਾਣੀ ਦੀ ਖ਼ੈਰਾਤ ਕੁੱਝ ਵੀ ਨਹੀਂ ਅਸੀਂ ਇਨ੍ਹਾਂ ਦੀ ਕੀਮਤ ਤਾਰਾਂਗੇ। ਸਾਡੀਆਂ ਜਾਨਾਂ  ਭੰਗ ਦੇ ਭਾੜੇ ਨਹੀਂ ਜਾਣੀਆਂ ਅਸੀਂ ਫੱਟ ਭਰ ਜਾਣ ਦਾ ਇੰਤਜ਼ਾਰ ਨਹੀਂ ਕਰ ਸਕਦੇ ਸਾਡੇ ਕਰਨ ਵਾਲੇ ਅਜੇ ਬੜੇ ਕੰਮ ਪਏ ਨੇ ਅਜੇ ਤਾਂ ਅਸੀਂ ਘਰਾਂ ਨੂੰ ਵੀ ਪਰਤਣਾ ਹੈ। ਇਹ ਸਾਡਾ ਭਗਤ ਸਿੰਘ ਨਹੀਂ ਜੋ ਫੁੱਲਾਂ ਦੇ ਹਾਰ ਪੁਆ ਰਿਹਾ ਹੈ ਕਿਤੇ ਟੋਪੀ  ਤੇ ਕਿਤੇ ਪੱਗੜੀ ਵ...

ਮੈਨੂੰ ਵੀ ਕੁੜੀਆਂ ਦੇ ਸੁਪਨੇ ਆਉਂਦੇ ਨੇ)

ਮੈਨੂੰ ਵੀ ਕੁੜੀਆਂ ਦੇ ਸੁਪਨੇ ਆਉਂਦੇ ਨੇ) ਮੇਰੇ ਵੀ ਅਰਮਾਨ ਤਿਲਕਦੇ ਜਾਂਦੇ ਨੇ ਮੈਨੂੰ ਵੀ ਕੁੜੀਆਂ ਦੇ ਸੁਪਨੇ ਆਉਂਦੇ ਨੇ.............. ਰਾਤ ਜੋ ਮੇਰੇ ਸੁਪਨੇ ਦੇ ਵਿੱਚ ਆਈ ਸੀ ਲੀੜਿਆਂ ਵਿੱਚੋਂ ਦਿੰਦੇ ਅੰਗ ਦਿਖਾਈ ਸੀ ਨੀਤ ਮੇਰੀ ਬਦਨੀਤ ਹੋਣ ਤੇ ਆਈ ਸੀ ਮਰ ਜਾਣੀ ਮਜ਼ਬੂਰ ਜਿਹਾ ਮੁਸਕਾਈ ਸੀ ਨਾ ਬਿਪਾਸ਼ਾ, ਮੱਲਿਕਾ ਜਿਹੀ ਕੋਈ ਮਾਡਲ ਸੀ ਮੰਗਤੀ ਸੀ ਉਹ ਕਿਸੇ ਹਮ੍ਹਾਤੜ ਜਾਈ ਸੀ ਕੁੱਛੜ ਉਹਦੇ ਜੁਆਕ ਸਤਾਇਆ ਭੁੱਖ ਦਾ ਸੀ ਕੀ ਇਹ ਮੁਲਕ ਮਹਾਨ ਹੈ ਮੁੜ-2 ਪੁੱਛਦਾ ਸੀ ਇਹ ਤੜਫਦੇ ਲੋਕ ਬੜਾ ਤੜਫਾਉਂਦੇ ਨੇ ਮੈਨੂੰ ਵੀ ਕੁੜੀਆਂ ਦੇ ਸੁਪਨੇ ਆਉਂਦੇ ਨੇ...... ਲੈ ਜਾਹ ਪੰਡ ਚਰ੍ਹੀ ਦੀ ਖੇਤੋਂ ਵੱਢਕੇ ਨੀਂ ਆਵਾਂਗਾ ਮੋਟਰ ਸੈਕਲ ਤੇ ਛੱਡ ਕੇ ਨੀਂ ਕਿਉਂ ਘਬਰਾਉਂਦੀ ਡਰ ਨਾ ਤੂੰ ਭਰਜਾਈਏ ਨੀਂ ਆ ਜਾਇਆ ਕਰ ਹਰ ਦੂਜਾ ਦਿਨ ਛੱਡ ਕੇ ਨੀਂ ਮੋਟਰ ਤੇ ਪਲੰਘ ਨਵਾਰੀ ਚੂਲ਼ਾਂ ਛੱਡ ਗਿਆ ਏ ਪਰ ਸੀਬੋ ਦੀਆਂ ਮੱਝਾਂ ਦਾ ਦੁੱਧ ਵਧ ਗਿਆ ਏ ਐਵੇਂ ਤੇ ਨਹੀਂ ਜੈਲਦਾਰ ਅਖਵਾਉਂਦੇ ਨੇ ਮੈਨੂੰ ਵੀ ਕੁੜੀਆਂ ਦੇ ਸੁਪਨੇ ਆਉਂਦੇ ਨੇ........ ਦੂਰੋਂ ਵੇਖ ਕੁੜੀਆਂ ਦਾ ਟੋਲਾ ਆਇਆ ਸੀ ਜੀਨ ਘੁੱਟਵੀਂ ਟਾਪ ਵੀ ਘੁੱਟਵਾਂ ਪਾਇਆ ਸੀ ਪਾਉਡਰ ਸੈਂਟ ਕਿਆ ਬਾਤਾਂ, ਜੈੱਲ ਵੀ ਲਾਇਆ ਸੀ ਪਰ ਮੈਂ ਅਪਣੀ ਐਨਕ ਘਰ ਭੁੱਲ ਆਇਆ ਸੀ ਗੋਲ-ਮੋਲ ਪੱਟ, ਹਿੱਕ ਉੱਭਰਵੀਂ ਚੋਹਾਂ ਦੀ ਇੱਕ ਜਣੀ ਮੈਨੂੰ ਧਾਹ ਜੱਫਾ ਜਿਹਾ ਪਾਇਆ ਸੀ ਡੈਡੀ ...