Skip to main content

Posts

ਸਾਵਧਾਨੀ ਹਟੀ, ਦੁਰਘਟਨਾ ਘਟੀ

ਲਖਵੀਰ ਸਿੰਘ / ਲਖਵੀਰ ਬਿੱਟੂ ਦੋਦਾ / 21 ਜੁਲਾਈ /  ਅੱਜ ਆਸਾ ਬੁੱਟਰ ਤੋਂ ਭੁੱਲਰ ਸੜਕ ਤੇ ਕਾਉਣੀ -ਖਿੜਕੀਆਂ ਵਾਲਾ ਚੁਰਸਤੇ ਤੇ ਇੱਕ ਮੋਟਰਸਾਇਕਲ ਤੇ ਕਰੂਸਰ ਗੱਡੀ ਵਿੱਚ ਜਬਰਦਸਤ ਹਾਦਸਾ ਹੋਇਆ । ਮੋਟਰਸਾਇਕਲ ਦੇ ਨਾਲ ਨਾਲ ਗੱਡੀ ਦੀ ਟੱਕਰ ਹੁੰਦਿਆ ਹੀ ਗੱਡੀ ਖੇਤਾਂ ਵਾਲੇ ਪਾਸੇ ਪਲਟਾ ਖਾ ਗਈ ਤੇ ਮੋਟਰਸਾਇਕਲ ਸਵਾਰ ਸੜਕ ਤੇ ਡਿੱਗ ਪਾਏ । ਮੋਟਰਸਾਇਕਲ ਸਵਾਰ ਪਿੰਡ ਰਾਮੇਆਨਾਂ ਦੇ ਦੇ ਸਨ ਤੇ ਗੱਡੀ ਮੰਡੀ  ਬਰੀਵਾਲਾ ਤੋਂ ਸੀ । ਮੋਟਰਸਾਇਕਲ ਤੇ ਤਿੰਨ ਬੰਦੇ ਸਵਾਰ ਸਨ ,ਤਿੰਨਾ ਹੀ ਬੰਦਿਆ ਨੂੰ ਕਾਫੀ ਸੱਟਾਂ ਲੱਗੀਆਂ ਹਨ , ਮੋਟਰਸਾਇਕਲ ਦੇ ਚਾਲਕ ਨੂੰ ਗੰਭੀਰ ਸੱਟਾਂ ਆਈਆਂ , ਹਾਦਸਾ ਹੁੰਦੇ ਹੀ ਨੇੜੇ ਦੇ ਲੋਕਾਂ ਨੇ ਦੁਰਘਟਨਾ ਗ੍ਰਸਤ ਹੋਏ ਬੰਦਿਆਂ ਨੂੰ ਚੁੱਕਿਆ ਤੇ 108 ਨੰਬਰ ਤੇ ਐਬੁਲੇੰਸ ਸੇਵਾ ਨੂੰ ਕਾਲ ਕੀਤੀ , ਕੁਝ ਮਿੰਟਾ ਚ ਹੀ ਐਂਬੂ ਲੈੰਸ ਸੈਂਟਰ ਆਸਾ ਬੁੱਟਰ ਤੋਂ ਪਹੁੰਚ ਗਈ । ਤੇ ਜਖਮੀਆਂ ਨੂੰ  ਆਦੇਸ਼ ਹਸਪਤਾਲ ਮੁਕਤਸਰ ਚ ਦਾਖਲ ਕਰਵਾਇਆ ਗਿਆ । ਜਿਥੇ ਜਖਮੀਂ ਇਲਾਜ ਅਧੀਨ ਹਨ । ਦੱਸਿਆ ਜਾਂਦਾ ਹੈ ਕਿ ਮੋਟਰਸਾਇਕਲ ਸਵਾਰ ਜਿਆਦਾ ਸਪੀਡ ਤੇ ਸਨ ਤੇ ਗੱਡੀ ਵਾਲਾ ਜੇ ਸਾਵਧਾਨੀ ਨਾਂ ਵਰਤਦਾ ਤਾਂ ਹਾਦਸਾ ਦਰਦਨਾਕ ਹੋਣਾ ਸੀ । 

ਮਿਡ ਡੇ ਮੀਲ ਦੀ ਸੱਚਾਈ

(ਮਿਡ ਡੇ ਮੀਲ ਦਾ ਖਾਣਾ ਖਾ ਕੇ 20 ਬੱਚਿਆਂ ਦੀ ਮੌਤ ) ਦੇਸ਼ ਦੇ ਸਰਕਾਰੀ ਸਕੂਲਾਂ ਵਿੱਚ ਸ਼ੁਰੂ ਕੀਤੀ ਹੋਈ ਦੁਪਿਹਰ ਦਾ ਖਾਣਾ ਦੇਣ ਦੀ ਸਕੀਮ ਮਿਡ ਡੇ ਮੀਲ ਸਕੂਲ ਦੇ ਬੱਚਿਆਂ ਨੂੰ ਸੰਤੁਲਤ ਭੋਜਨ ਬੇਸ਼ਕ ਨਾਂ ਦੇ ਪਾਵੇ ਪਰ ਮੌਤ ਦਾ ਕਾਰਨ ਜਰੁਰ ਬਣ ਸਕਦੀ ਆ । ਆਏ ਦਿਨ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਮਿਡ ਡੇ ਮੀਲ ਵਿੱਚ ਹੁੰਦੀਆਂ ਬੇ ਨਿਯ੍ਮੀਆਂ ਤੇ ਘਪ੍ਲੇਬਾਜੀਆਂ ਦੀਆਂ ਖਬਰਾਂ ਆਮ ਗੱਲ ਹੈ । ਇਹ ਸਕੀਮ ਦੇਸ਼ ਵਿੱਚੋਂ ਬੱਚਿਆਂ ਵਿੱਚੋ ਕੁਪੋਸ਼ਣ ਦੂਰ ਕਰਨ ਲਈ ਬਣਾਈ ਗਈ ਸੀ ,, ਪਰ ਕੁਪੋਸ਼ਣ ਤਾਂ ਜਿਓਂ ਦਾ ਤਿਓਂ ਹੈ ਪਰ ਜਿਹੜੇ ਅਧਿਆਪਕਾਂ ਨੂੰ ਸਕੂਲ ਚ ਮਿਡ ਡੇ ਮੀਲ ਦਾ ਇੰਚਾਰਜ ਲਗਾਇਆ ਜਾਂਦਾ ਹੈ ਉਸਦਾ ਕੁਪੋਸ਼ਣ ਜਰੁਰ ਦੂਰ ਹੋ ਜਾਂਦਾ ।             ਮੇਰੀ ਉਮਰ ਦੇ 90 ਫ਼ੀਸਦ ਲੋਕ ਸਰਕਾਰੀ ਸਕੂਲਾਂ ਚ ਹੀ ਪੜੇ ਨੇ ਮਤਲਬ 90 ਦੇ ਦਹਾਕੇ ਦੀ ਗੱਲ ਕਰੀਏ ਅਤੇ ਉਸਤੋਂ ਪਹਿਲਾਂ ਵਾਲੇ ਤਾਂ ਲਗਭਗ ਸਾਰੇ ਹੀ ,,, ਉਸ ਵੇਲੇ ਮੈਨੂੰ ਨਹੀਂ ਲਗਦਾ ਕਿ ਸਕੂਲ ਵਿੱਚ ਪੜਨ ਵਾਲੇ ਬੱਚਿਆਂ ਨੂੰ ਕਦੇ ਰੋਟੀ ਦੀ ਸਮੱਸਿਆਂ ਆਉਂਦੀ ਸੀ ,, ਸਕੂਲ ਵਿਚ ਪੜਨ ਵਾਲਾ ਬੱਚਾ 1 ਜਾਂ 2 ਤੋਂ ਜਿਆਦਾ ਰੋਟੀਆਂ ਨਹੀਂ ਸਕੂਲ ਲੈ ਕੇ ਜਾਂਦਾ ਸੀ । ਕੋਈ ਮਾਂ ਪਿਓ ਐਸਾ ਨਹੀਂ ਹੋਵੇਗਾ ਜੋ ਆਪਣੇ ਬੱਚੇ ਨੂੰ 1 ਰੋਟੀ ਨਾਂ ਦੇ ਸਕਦਾ ਹੋਵੇ । ਪਤਾ ਨਹੀਂ ਸਰਕਾਰ ਨੇ ਇਹ ਕੀ ਡਰਾਮਾਂ ਸ਼ੁਰੂ ਕੀਤਾ ਹੋਇਆ ਹੈ , ਮਿਡ ਡੇ ਮੀਲ ਦਾ ਖਾਨਾ ...

ਗੁਰਵਿੰਦਰ ਕੌਰ ਪਤਨੀ ਇਕਬਾਲ ਸਿੰਘ ਬੁੱਟਰ ਬਣੇ ਆਸਾ ਬੁੱਟਰ ਦੇ ਨਵੇਂ ਸਰਪੰਚ

ਲਖਵੀਰ ਸਿੰਘ ਬੁੱਟਰ / 4 ਜੁਲਾਈ / ਕੱਲ 3 ਜੁਲਾਈ ਪੰਚਾਇਤ ਚੋਣਾਂ ਦਾ ਦਿਨ ਸੀ , ਸਵੇਰ ਤੋਂ ਲੈ ਕੇ ਵੋਟਰਾਂ ਵਿੱਚ ਇਸ ਚੋਣ ਪ੍ਰਤੀ ਬਹੁਤ ਉਤਸ਼ਾਹ ਸੀ , ਸੁਰਖਿਆ ਪਰਬੰਧ ਬਹੁਤ ਵਧੀਆ ਸਨ ।  2040 ਕੁੱਲ ਵੋਟਾਂ ਵਿੱਚੋਂ 1953 ਵੋਟਾਂ ਬਹੁਤ ਹੀ ਸ਼ਾਂਤ ਮਈ ਤਰੀਕੇ ਨਾਲ ਪਈਆਂ । ਜਿਵੇਂ ਕਿ ਅਸੀਂ ਪੰਚਾਇਤ ਚੋਣਾਂ ਬਾਰੇ ਕੀਤੀ ਪਹਿਲੀ ਪੋਸਟ ਵਿੱਚ ਦੱਸਿਆ ਸੀ ਕੀ ਚੋਣਾਂ ਦਾ ਨਤੀਜਾ ਬਹੁਤ ਕਰੀਬੀ ਹੋ ਸਕਦਾ ਹੈ ਤੇ ਕੁਝ ਕੁ  ਵੋਟਾਂ ਤੇ ਜਿੱਤ ਹਾਰ ਦਾ ਫੈਸਲਾ ਹੋਵੇਗਾ  ਠੀਕ ਉਸੇ ਤਰਾਂ ਹੀ ਨਤੀਜੇ ਸਾਹਮਣੇ ਆਏ ਹਨ  , ਤਿੰਨ ਬੂਥ ਹਨ , 133 ਜਿਸ ਵਿੱਚ ਵਾਰਡ ਨੰ 1,2,3 ਹਨ , 134 ਵਿੱਚ 4,5,6 ਤੇ 135 ਵਿੱਚ 7,8,9 ਹਨ । ਪਹਿਲੇ ਰੁਝਾਨ ਬੂਥ ਨੰ 133 ਤੋਂ ਆਏ ਜਿਸ ਵਿੱਚ ਗੁਰਵਿੰਦਰ ਕੌਰ 38 ਵੋਟਾਂ ਨਾਲ ਅੱਗੇ ਰਹੇ , 134 ਵਿੱਚ 6 ਵੋਟਾਂ ਦੀ ਲੀਡ ਰਹੀ ,, ਮੁਕਾਬਲਾ ਸਖ਼ਤ ਚੱਲ ਰਿਹਾ ਸੀ ,, ਬੂਥ 135 ਦੀ ਗਿਣਤੀ ਬਾਕੀ ਸੀ , ਹੁਣ ਤੱਕ ਗੁਰਵਿੰਦਰ ਕੌਰ 44 ਵੋਟਾਂ ਦੀ ਲੀਡ ਤੇ ਸਨ । ਬੂਥ 135 ਦੀ ਗਿਣਤੀ ਵਿੱਚ ਰਣਜੀਤ ਕੌਰ ਪਤਨੀ ਜਸਮੇਲ ਸਿੰਘ ਨੇ 32 ਵੋਟਾਂ ਦੀ ਲੀਡ ਹਾਸਲ ਕੀਤੀ ਪਰ 12 ਵੋਟਾਂ ਜਿੱਤ ਤੋਂ ਪਿਛੇ ਰਹਿ ਗਏ । ਗਿਣਤੀ ਦਾ ਕੰਮ ਕਰੀਬ 11 ਵਜੇ ਨੇਪਰੇ ਚੜਿਆ ਪਰ ਬਾਹਰ ਖੜੇ ਉਮੀਦਵਾਰਾਂ ਦੇ ਸਮਰਥਕਾਂ ਵਿਚ ਅਫੜਾ ਤਫੜੀ ਦਾ ਮਾਹੋਲ ਬਣਿਆ ਹੋਇਆ ਸੀ , ਅੰਦਰੋਂ ਗੁਰਵਿੰਦਰ ਕੌਰ ਦੀ ਜਿੱਤ ਦੀ ਖਬਰ ਆ ਚੁੱਕੀ ...

ਕੀ ਹੈ ਆਸਾ ਬੁੱਟਰ ਪੰਚਾਇਤ ਚੋਣਾਂ ਦੀ ਤਾਜਾ ਰਿਪੋਰਟ

ਲਖਵੀਰ ਸਿੰਘ ਬੁੱਟਰ / ਪਿੰਡ ਆਸਾ ਬੁੱਟਰ ਵਿੱਚ ਪੰਚਾਇਤ ਚੋਣਾਂ ਦੀਆਂ ਸਰਗਰ ਮੀਆਂ ਸਿਖਰਾਂ ਤੇ ਹਨ । ਸਰਪੰਚੀ ਦੇ ਅਹੁਦੇ ਵਾਸਤੇ ਲੜ ਰਹੇ ਉਮੀਦਵਾਰਾਂ ਦਾ ਜੋਰ ਤਾਂ ਲੱਗ ਹੀ ਰਿਹਾ ਪਰ ਉਸਦੇ ਨਾਲ ਨਾਲ ਕੁਝ ਵਾਰਡਾਂ ਵਿੱਚ ਪੰਚ ਦੇ ਪਦ ਲਈ ਹੋ ਰਿਹਾ ਮੁਕਾਬਲਾ ਬਹੁਤ ਰੋਚਕ ਤੇ ਸਿਰ ਧੜ ਦੀ ਬਾਜੀ ਦਾ ਹੈ । ਆਓ ਅਜਿਹੇ ਵਾਰਡਾਂ ਤੇ ਨਜਰ ਮਾਰਦੇ ਹਾਂ । ਸਭ ਤੋਂ ਗੱਲ ਕਰਦੇ ਹਾਂ ਵਾਰ੍ਡ ਨੰਬਰ 5 ਦੀ ਇਸ ਵਾਰ੍ਡ ਵਿੱਚ ਤਿੰਨ ਪਿਛਲੀ ਪੰਚਾਇਤ ਦੇ ਮੈਂਬਰ ਹਨ । ਗੁਰਮੇਲ ਸਿੰਘ ਰਾਜਾ , ਜਸਕਰਨ ਸਿੰਘ ਜੱਸੀ ਤੇ ਨਿਰੰਜਨ ਸਿੰਘ ,,ਪਰ ਨਿਰੰਜਨ ਸਿੰਘ ਉਰਫ ਭੂਰਾ ਸਿੰਘ ਇਸ ਵਾਰ ਚੋਣ ਮੈਦਾਨ ਚ ਨਹੀਂ ਹਨ । ਪਰ ਗੁਰਮੇਲ ਸਿੰਘ ਰਾਜਾ ਤੇ ਜਸਕਰਨ ਸਿੰਘ ਜੱਸੀ ਦੋਵੇਂ ਚੋਣ ਲੜ ਰਹੇ ਹਨ । ਜਸਕਰਨ ਸਿੰਘ ਇਸ ਵਾਰ ਕਿਸੇ ਨਵੇਂ ਚੇਹਰੇ ਤੇ ਸਹਿਮਤੀ ਬਣਾਉਣ ਦੇ ਹੱਕ ਵਿੱਚ ਸਨ ਪਰ ਗੁਰਮੇਲ ਸਿੰਘ ਆਪ ਚੋਣ ਲੜਨ ਦੇ ਹੱਕ ਚ ਸੀ । ਇੱਕ ਵੇਲਾ ਅਜਿਹਾ ਵੀ ਸੀ ਕਿ ਲੋਕ ਗੁਰਮੇਲ ਸਿੰਘ ਰਾਜਾ ਨੂੰ ਸਰਪੰਚੀ ਦਾ ਦਾਵੇਦਾਰ  ਮੰਨ ਰਹੇ ਸਨ । ਪਰ ਹੁਣ ਦੀ ਸਥਿਤੀ ਤੋਂ ਲਗਦਾ ਹੈ ਕਿ ਪੰਚ ਬਣਨ ਵਾਸਤੇ ਵੀ ਬਹੁਤ ਮਿਹਨਤ ਕਰਨੀ ਪਉ । ਜੇਕਰ ਜਸਕਰਨ ਸਿੰਘ ਚੋਣ ਹਾਰਦਾ ਹੈ ਤਾਂ ਉਸ ਵਾਸਤੇ ਜਿਆਦਾ ਨਮੋਸ਼ੀ ਦੀ ਗੱਲ ਨਹੀਂ ਹੋਵੇਗੀ ਕਿਉਂਕਿ ਉਹ ਸਿਰਫ ਪੰਚ ਪਦ ਦਾ ਉਮੀਦਵਾਰ ਹੈ ਪਰ ਜੇਕਰ ਰਾਜਾ ਸਿੰਘ ਹਾਰਦੇ ਹਨ ਤਾਂ ਉਸ ਵਾਸਤੇ ਨਮੋਸ਼ੀ ਦਾ ਕਰਨ ਇਸ ਕਰਕੇ ਹੋਵੇਗਾ ਕਿਉਂਕਿ ਗੁਰਮੇਲ ਸਿੰਘ ਰਾਜਾ ਨੂੰ ਕੁ...

ਕੌਣ ਹੋਵੇਗਾ ਆਸਾ ਬੁੱਟਰ ਦਾ ਅਗਲਾ ਸਰਪੰਚ ?

ਲਖਵੀਰ  ਸਿੰਘ ਬੁੱਟਰ / ਪੰਚਾਇਤੀ ਚੋਣਾਂ ਦਾ ਐਲਾਨ ਹੁੰਦਿਆਂ ਹੀ ਪਿੰਡਾ ਦਾ ਮਾਹੋਲ ਇਕਦਮ ਗਰਮਾ ਗਿਆ  ਹੈ  । ਇਸੇਂ ਤਰਾਂ ਦਾ ਮਾਹੋਲ ਪਿੰਡ ਆਸਾ ਬੁੱਟਰ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ । ਆਸਾ ਬੁੱਟਰ ਵਿੱਚ ਇਸ ਵਾਰ ਸਰਪੰਚੀ ਦ ਪਦ ਵਾਸਤੇ ਦੋ ਉਮੀਦਵਾਰ ਮੈਦਾਨ ਚ ਉਤਰੇ ਹਨ ਤੇ ਦੋਵੇਂ ਹੀ ਸਰਪੰਚੀ ਦੇ ਪਦ ਵਾਸਤੇ  ਪਹਿਲੀ ਵਾਰ ਚੋਣ ਲੜ ਰਹੇ ਹਨ । ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਆਸਾ ਬੁੱਟਰ ਦੇ ਸਾਬਕਾ ਸਰਪੰਚ ਅਤੇ ਸਾਬਕਾ  ਬ੍ਲਾਕ ਸੰਮਤੀ ਮੈਂਬਰ ਸ.  ਬਚਿੱਤਰ ਸਿੰਘ ਦੇ ਸਪੁੱਤਰ ਸ. ਇਕਬਾਲ ਸਿੰਘ ਬੁੱਟਰ ਚੋਣ ਮੈਦਾਨ ਚ ਉਤਰੇ ਹਨ ਤੇ ਦੂਸਰੇ ਪਾਸੇ ਕਾਂਗਰਸ ਪਾਰਟੀ ਦੇ ਇਕਾਈ ਪਰਧਾਨ ਸ. ਜਸਮੇਲ ਸਿੰਘ ਬੁੱਟਰ ਉਰਫ (ਅਕਾਲੀ )  ਚੋਣ ਮੈਦਾਨ ਚ ਹਨ । ਇਥੇ ਜਿਕਰਯੋਗ ਹੈ ਕੇ ਸ. ਇਕਬਲ ਸਿੰਘ ਬੁੱਟਰ ਕਾਫੀ ਲੰਬੇ ਸਮੇਂ ਤੋਂ ਰਾਜਨੀਤੀ ਤੋਂ ਦੂਰ ਰਹੇ ਨੇ ਭਾਵ ਜਿਆਦਾ ਸਰਗਰਮ ਆਗੂ ਦੇ ਤੌਰ ਤੇ ਪਿੰਡ ਵਿੱਚ ਨਹੀਂ ਵਿਚਰੇ ਹਨ । ਪਰ ਉਹ ਸਮਾਜ ਸੇਵਾ ਦੇ ਇੱਕ ਬਹੁਤ ਵਧੀਆ ਕੰਮ ਖੂਨਦਾਨ ਨੂੰ ਲੈ ਕੇ ਤਾਰੀਫ਼ ਦੇ ਪਾਤਰ ਹਨ ਹੁਣ ਤੱਕ ਵੀਹ ਤੋਂ ਜਿਆਦਾ ਵਾਰ ਖੂਨਦਾਨ ਕਰ ਚੁੱਕੇ ਹਨ । ਦੂਸਰੇ ਪਾਸੇ ਸ. ਜਸਮੇਲ ਸਿੰਘ ਬੁੱਟਰ ਰਾਜਨੀਤੀ ਵਿਚ ਬਹੁਤ ਜਿਆਦਾ ਸਰਗਰਮ ਆਗੂ ਹਨ ਤੇ ਹਰ ਚੋਣਾਂ ਵਿਚ ਉਹਨਾਂ ਦਾ ਪ੍ਰਭਾਵ ਰਹਿੰਦਾ ਹੈ ਅਤੇ ਉਹ ਵੀ  ਸਾਫ਼ ਸੁਥਰੇ ਅਕਸ ਵਾਲੇ ਇਮਾਨਦਾਰ ਇਨਸਾਨ ਹਨ । ਹੁਣ ਵੇਖਣਾ ...

26 ਦਿਨਾਂ ਤੋਂ ਮਰਨ ਵਰਤ ਤੇ ਬੈਠੀ ਬੇਅੰਤ ਕੌਰ ਦੀ ਹਾਲਤ ਅਤਿਅੰਤ ਨਾਜੁਕ , ਮੈਡੀਕਲ ਫਰੀਦਕੋਟ ਰੈਫਰ ਕੀਤਾ |

ਮਿਹਦੇ ਵਿੱਚ ਹੋਏ ਜਖ੍ਮ  ਲਖਵੀਰ ਸਿੰਘ ਬੁੱਟਰ 27 ਮਈ /ਅੱਜ ਬੇਅੰਤ ਕੌਰ ਸ੍ਪੇਸ਼ਲ ਟ੍ਰੇਨਰ ਅਧਿਆਪਕ ਦਾ ਮਰਨ ਵਰਤ 26 ਵੇਂ ਦਿਨ ਵਿਚ ਸ਼ਾਮਲ ਹੋ ਗਿਆ ਹੈ ਵਰਣਨ ਯੋਗ ਹੈ ਕਿ ਬੇਅੰਤ ਕੌਰ ਪਿਛਲੇ ਤਿੰਨ ਹਫਤਿਆਂ ਤੋਂ ਫਰੀਦਕੋਟ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਅਧੀਨ ਸੀ | ਪਰ ਹਾਲਤ ਜਿਆਦਾ ਵਿਗੜਨ ਤੇ ਅੱਜ ਮਿਤੀ 27 - 05 - 13 ਨੂੰ ਸਵੇਰੇ ਹੀ ਮੈਡੀਕਲ ਫਰੀਦਕੋਟ ਚ ਰੈਫਰ ਕਰਨਾਂ ਪਿਆ | ਬੇਅੰਤ ਕੌਰ ਦੇ ਕਿਡਨੀ ਵਿੱਚ ਜਿਆਦਾ ਸੋਜ ਆਉਣ ਦੇ ਕਾਰਨ , ਟਾਈ ਫੈਇਡ ਤੇ ਕਾਲੇ ਪੀਲੀਏ ਦੀ ਬਿਮਾਰੀ ਹੋ ਗਈ ਸੀ |ਅਤੇ ਹੁਣ ਮਿਹਦੇ ਵਿੱਚ ਜਿਆਦਾ ਜਖ੍ਮ ਹੋ ਚੁੱਕੇ ਹਨ | ਨੰਨੀ  ਛਾਂ ਦੀ ਦੁਹਾਈ ਪਾਉਣ ਵਾਲੀ ਹਰਸਿਮਰਤ ਦੀ ਸਰਕਾਰ ਵੱਲੋਂ ਇਸ ਮਸਲੇ ਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ | ਬੇਅੰਤ ਕੌਰ ਨੇ ਅੱਜ ਕਿਹਾ ਕਿ ਜੇ ਸਰਕਾਰ ਉਹਨਾਂ ਦੀਆਂ ਮੰਗਾ ਨਹੀਂ ਮੰਨੇਗੀ ਤਾਂ ਕੱਲ ਤੋਂ ਉਹ ਪਾਣੀ ਦੇ ਨਾਲ ਉਸਨੂੰ ਦਿੱਤੀਆਂ ਜਾਂਦੀਆ ਦਵਾਈਆਂ ਵੀ ਨਹੀਂ ਖਾਵੇਗੀ | ਜੇ ਉਸਨੂੰ ਇਸ ਦੌਰਾਨ ਕੁਝ ਵੀ ਹੁੰਦਾ ਹੀ ਤਾਂ ਸਰਕਾਰ ਹੀ ਇਸਦੀ ਜਿੰਮੇਵਾਰ ਹੋਵੇਗੀ | ਅਧਿਆਪਕ ਆਗੂ ਸੁਖਦੀਪ ਸਿੰਘ ,ਨਰਿੰਦਰ ਕੌਰ , ਸਤਵਿੰਦਰ ਕੌਰ , ਬਲਜਿੰਦਰ ਕੌਰ ਤੇ ਸਰਭ੍ਜੀਤ ਕੌਰ ਨੇ ਸਰਕਾਰ ਨੂੰ ਕਰੜੇ  ਹੱਥੀ ਲੈਂਦਿਆ , ਸਰਕਾਰ ਦਾ ਵਿਰੋਧ ਕਰਦਿਆਂ ਕਿਹਾ ਕਿ ਟ੍ਰੇਨਰਾਂ ਦੀ ਹਾਲਤ ਬਦ ਤੋਂ ਬਦਤਰ ਹੋ ਚੁੱਕੀ ਹੈ ,ਪਰ ਸਰਕਾਰ ਦੇ ਕੰਨ ਤੇ ਜੁੰ ਤੱਕ ਨਹੀਂ ਸਰਕੀ | ਉਹਨ...

ਬੇਅੰਤ ਕੌਰ ਮਰਨ ਵਰਤ ਤੋੜਨ ਤੋਂ ਇਨਕਾਰੀ ,, ਪ੍ਰਸ਼ਾਸਨ ਦੀ ਮੱਤ ਮਾਰੀ

 ਬੇਅੰਤ ਕੌਰ ਮਰਨ ਵਰਤ ਤੋੜਨ ਤੋਂ ਇਨਕਾਰੀ ,, ਪ੍ਰਸ਼ਾਸਨ ਦੀ ਮੱਤ ਮਾਰੀ