Skip to main content

Posts

ਆਸਾ ਬੁੱਟਰ ਵਾਸੀ ਪਿੰਡ ਦੇ ਵਾਤਾਵਰਨ ਨਾਲ ਖਿਲਵਾੜ ਹੋਰ ਨਹੀਂ ਬਰਦਾਸ਼ਤ ਕਰਨਗੇ

ਲਖਵੀਰ ਸਿੰਘ /30 ਮਈ / ਪਿੰਡ ਆਸਾ ਬੁੱਟਰ ਨਹਿਰ ਦੇ ਕਿਨਾਰੇ ਤੇ ਵੱਸਿਆ ਇੱਕ ਚੰਗੀ ਆਬਾਦੀ ਵਾਲਾ ਪਿੰਡ ਹੈ ਅਤੇ ਇਸਨੂੰ ਨਹਿਰ ਵਾਲੇ ਬੁੱਟਰ ਵੀ ਕਹਿ ਕੇ ਸੰਬੋਧਤ ਕੀਤਾ ਜਾਂਦਾ ਹੈ | ਨਹਿਰ ਦੇ ਦੋਵੇਂ ਪਾਸੇ ਪਿੰਡ ਦੀ ਵਸੋਂ ਹੈ ਅਤੇ ਨਹਿਰ ਨੂੰ ਕਿਸੇ ਵਕਤ ਪਿੰਡ ਵਾਸਤੇ ਵਰਦਾਨ ਸਮਝਿਆ ਜਾਂਦਾ ਸੀ | ਇਸ ਪਿੰਡ ਵਾਸੀ ਜਾਂ ਓਹ ਲੋਕ ਇਸ ਪਿੰਡ ਦੇ ਨਹਿਰ ਦੇ ਪੁਲ ਦੇ ਨਜਾਰੇ ਕਦੇ ਨਹੀਂ ਭੁਲਦੇ ਜਿੰਨਾ ਨੇ ਕਦੇ ਗਰਮੀ ਵਿੱਚ ਨਹਿਰ ਦੇ ਪੁਲ ਤੇ ਦੁਪਿਹਰ ਕੱਟੀ ਹੋਵੇ | ਭਾਵੇਂ ਕਿੰਨੀ ਵੀ ਗਰਮੀ ਹੋਵੇ ਨਹਿਰ ਦੇ ਪੁਲ ਤੇ ਨਹਿਰ ਤੇ ਪਿੰਡ ਵਾਸੀ ਆਰਾਮ ਕਰਦੇ ਜਾਂ ਤੁਰੇ ਫਿਰਦੇ ਨਜਰ ਆ ਹੀ ਜਾਂਦੇ ਹਨ | ਇੱਕ ਪਾਸੇ ਨਹਿਰ ਅਤੇ ਦੂਜੇ ਪਾਸੇ ਨਹਿਰੀ ਪਾਣੀ ਦਾ ਸੁਆ ਹੈ ਅਤੇ ਵਿਚਕਾਰ ਰੁਖ ਹੀ ਰੁਖ ,,, ਠੰਡੀ ਹਵਾ ਦੇ ਫਰਾਟੇ ਨੀਂਦ ਲਿਆ ਦਿੰਦੇ ਹਨ | ਪਰ ਇਹੀ ਨਹਿਰ ਹੁਣ ਪਿੰਡ ਵਾਸੀਆਂ ਵਾਸਤੇ ਸ਼ਰਾਪ ਬਣਦੀ ਜਾ ਰਹੀ ਹੈ | ਇਸ ਪਿੰਡ ਦੀ ਫਿਰਨੀ ਬਹੁਤ ਵਧੀਆ ਤਰੀਕੇ ਨਾਲ ਪੱਕੀ ਬਣੀ ਹੋਈ ਸੀ ਅਤੇ ਪਿੰਡ ਦੇ ਚਾਰ ਚੁਫੇਰੇ ਸਹਾਰਾ ਜਨ ਸੇਵਾ ਸੁਸਾਇਟੀ ਦੇ ਨੌਜਵਾਨਾ ਵੱਲੋਂ ਵਧੀਆ ਕਿਸਮ ਦੇ ਰੁੱਖ ਲਗਾਏ ਗਏ ਸਨ | ਪਿੰਡ ਭੁੱਟੀ ਵਾਲਾ ਤੋਂ ਗੰਦੇ ਪਾਣੀ ਦੀ ਪਾਇਪ ਲਾਈਨ ਪੈ ਜਾਣ ਤੋਂ ਬਾਅਦ ਇਸ ਪਿੰਡ ਦੀ ਅਧੀ ਫਿਰਨੀ ਬੁਰੀ ਤਰਾਂ ਪੁੱਟੀ ਜਾ ਚੁੱਕੀ ਹੈ ਅਤੇ ਵਹੀਕਲ ਚਲਾਉਣ ਦੇ ਕਾਬਲ ਨਹੀਂ ਰਹੀ ਨਾਂ ਹੀ ਸਰਕਾਰ ਨੇ ਅਜੇ ਤੱਕ ਇਸ ਫਿਰਨੀ ਨੂੰ ਬਣਾਉਣ ਵਾਸਤੇ ਕੁਝ ਕੀਤਾ ਹੈ | ਉਕਤ ...

ਗਰੀਬ ਪਰਿਵਾਰ ਲਈ ਮਦਦ ਦੀ ਗੁਹਾਰ

 ਲਖਵੀਰ ਸਿੰਘ ਬੁੱਟਰ / 26  ਫਰਵਰੀ /ਆਸਾ ਬੁੱਟਰ ਦੇ ਇੱਕ ਮਜਦੂਰ ਘਾਲਾ ਸਿੰਘ ਦਾ ਲੜਕਾ  ਇੱਕ ਹਾਦਸੇ ਵਿਚ ਕੋਮਾ ਵਿੱਚ ਚਲਾ ਗਿਆ ਸੀ | 3 ਮਹੀਨਿਆਂ ਤੋਂ ਜਿਆਦਾ ਸਮੇਂ ਦਾ ਉਸਦਾ ਮਹਿੰਗਾ ਇਲਾਜ ਕਰਵਾ ਚੁੱਕਾ ਪਰਿਵਾਰ ਬਹੁਤ ਮਾੜੇ ਦਿਨਾਂ ਵਿੱਚੋਂ ਲੰਘ ਰਿਹਾ ਹੈ | ਹੁਣ ਤੱਕ ਇਸ ਲੜਕੇ ਦੇ ਇਲਾਜ ਤੇ ਗਰੀਬ ਪਰਿਵਾਰ 3  ਲੱਖ ਤੋਂ ਜਿਆਦਾ ਦਾ ਖਰਚ ਕਰ ਚੁੱਕਾ ਹੈ ਇੱਕ ਵਾਰ ਤਾਂ ਹਸਪਤਾਲਾਂ ਦੇ ਖਰਚਿਆਂ ਤੋਂ ਤੰਗ ਆ ਕੇ ਉਹ ਆਪਣੇ ਬੇਟੇ ਨੂੰ ਘਰ ਲੈ ਆਏ ਸੀ ,,ਪਰ ਕੁਝ ਸਮਾਜ ਸੇਵੀ ਜਥੇਬੰਦੀਆਂ ਤੇ ਲੋਕਾਂ ਦੀ ਮਦਦ ਨਾਲ ਉਹਨਾਂ ਨੇ ਫੇਰ ਆਪਣੇ ਬੇਟੇ ਨੂੰ ਮੁਕਤਸਰ ਵਿਖੇ ਇੱਕ ਪ੍ਰਾਈਵੇਟ ਹਸਪਤਾਲ ਚ ਦਾਖਲ ਕਰਵਾਇਆ ਹੈ | ਜਿੱਥੇ ਉਸ ਦੀ ਸਿਹਤ ਤੇਜੀ ਨਾਲ ਸੁਧਰ ਰਹੀ ਹੈ ,,ਗਰੀਬ ਪਰਿਵਾਰ ਨੂੰ ਇੱਕ ਆਸ ਨਜਰ ਆਈ ਹੈ | ਘਰ ਵਿਚ ਮਾਂ ਬਾਪ ਤੋਂ ਇਲਾਵਾ ਇਸ ਲੜਕੇ ਦੀ ਵੱਡੀ ਭੈਣ ਹੈ | ਪਰਿਵਾਰ ਬੇਹੱਦ ਮਾਲੀ ਤੰਗੀ ਵਿੱਚੋਂ ਗੁਜਰ ਰਿਹਾ ਹੈ ਤੇ ਬੱਚੇ ਦਾ ਇਲਾਜ ਕਰਵਾ ਰਿਹਾ ਹੈ | ਇਸ ਹਸਪਤਾਲ ਦਾ ਬਿੱਲ   ਵੀ ਦਿਨੋ ਦਿਨ ਵਧਦਾ ਜਾ ਰਿਹਾ ਹੈ ,,ਪਰ ਹਸਪਤਾਲ ਵਿਚ ਚੰਗਾ ਇਲਾਜ ਹੁੰਦਾ ਵੇਖ ਤੇ ਬੱਚੇ ਦੀ ਸਿਹਤ ਚ ਸੁਧਾਰ ਹੁੰਦਾ ਵੇਖ ਪਰਿਵਾਰ ਵਾਲੇ ਆਪਣੇ ਘਰ ਦੀ ਜਗਾ ਜੋ ਕਿ ੫ ਮਰਲੇ ਹੈ ਉਸ ਵਾਸਤੇ ਗ੍ਰਾਹਕ ਦੀ ਭਾਲ ਚ ਹਨ | ਘਰ ਵੇਚਣਾ ਉਹਨਾਂ ਦੀ ਮਜਬੂਰੀ ਬਣ ਗਿਆ ਹੈ | ਅਸੀਂ ਸਹਾਰਾ ਜਨ ਸੇਵਾ ਸੁਸਾਇਟੀ ਤੇ ਪੀੜਤ ਪਰਿਵਾਰ ਵੱਲੋਂ ਲੋਕਾਂ ਨ...

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਗਰੀਬ ਪਰਿਵਾਰ ਦੀ ਮਦਦ

ਲਖਵੀਰ ਸਿੰਘ ਬੁੱਟਰ /6  ਫਰਵਰੀ 2014 / ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਦੋਦਾ (ਪਿੰਡ ਆਸਾ ਬੁੱਟਰ ) ਦੇ ਕਾਰਕੁੰਨਾਂ ਵੱਲੋ ਲੋੜਵੰਦ ਲੋਕਾਂ ਦੀ ਮਦਦ ਕਰਨ ਵਾਸਤੇ ਮੋਦੀਖਾਨਾ ਨਾਮ ਤੇ ਇੱਕ ਸਕੀਮ ਸ਼ੁਰੂ ਕੀਤੀ ਗਈ ਹੈ | ਇਸ ਸਕੀਮ ਤਹਿਤ  ਇਸ ਸੰਸਥਾ ਦੇ ਮੈਂਬਰ ਆਪਣੀ ਕਿਰਤ ਕਮਾਈ ਦਾ ਦਸਵੰਦ ਆਪਣੀ ਕਮਾਈ ਚੋਂ ਕੱਢ ਕੇ ਲੋੜਵੰਦ ਬੇਸਹਾਰਾ ਲੋਕਾਂ ਦੀ ਭਲਾਈ ਵਾਸਤੇ ਖਰਚ ਕਰਨਗੇ | ਇਸ ਸਕੀਮ ਤਹਿਤ ਹੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਆਸਾ ਬੁੱਟਰ ਦੇ ਅਹੁਦੇਦਾਰਾਂ ਤੇ ਮੈਂਬਰਾਂ ਆਸਾ ਬੁੱਟਰ ਦੇ ਗਰੀਬ ਮਜਦੂਰ ਪਰਿਵਾਰ ਦੇ ਲੜਕੇ ਦੀ ਸਹਾਇਤਾ ਵਾਸਤੇ 15000  ਰੁਪੈ ਦੀ ਮਦਦ ਕੀਤੀ | ਆਸਾ ਬੁੱਟਰ ਦੇ ਇੱਕ ਮਜਦੂਰ ਘਾਲਾ ਸਿੰਘ ਦਾ  ਲੜਕੇ ਦਾ ਇੱਕ ਹਾਦਸੇ ਵਿਚ ਕੋਮਾ ਵਿੱਚ ਚਲਾ ਗਿਆ ਸੀ . 2  ਮਹੀਨਿਆਂ ਤੋਂ ਜਿਆਦਾ ਸਮੇਂ ਦਾ ਉਸਦਾ ਮਹਿੰਗਾ ਇਲਾਜ ਕਰਵਾ ਚੁੱਕਾ ਪਰਿਵਾਰ ਬਹੁਤ ਮਾੜੇ ਦਿਨਾਂ ਵਿੱਚੋਂ ਲੰਘ ਰਿਹਾ ਹੈ |  ਲੋੜਵੰਦ ਪਰਿਵਾਰ ਦੇ ਬੱਚੇ ਦੇ ੲਿਲਾਜ ਲਈ 15000/ ਮਾਲੀ ਸਹਾੲਿਤਾ ਕਰਣ ਸਮੇ ਪਰਜੈਕਟ ਕੋਆਡੀਨੇਟ  ਹਰਜਿੰਦਰ ਸਿੰਘ ਅਤੇ ਸੰਦੀਪ ਸਿੰਘ ਆਸਾ ਬੁੱਟਰ. ਪਰਿਵਾਰ ਨਾਲ ਨਜਰ ਆਉਂਦੇ ਹੋਏ  | ਇਸ ਸਮੇਂ ਖੇਤਰ ਦੇ ਆਗੂ ਸ੍ਰ ਜਗਰੂਪ ਸਿੰਘ ਖਾਲਸਾ ਨੇ ਆਪਣੀ ਟੀਮ ਦੇ ਐਨ ਆਰ ਆਈ ਮੈਂਬਰ ਸ੍ਰ ਹਰਮਨਦੀਪ ਸਿੰਘ ਦਾ ਵੀ ਇਸ ਸਕੀਮ ਨੂੰ ਉਲੀਕਣ ਵਾਸਤੇ ਧੰਨਵਾਦ ਕੀਤਾ |  ਸਹਾਰਾ ਜਨ ਸੇਵਾ ਸੁ...

ਸਹਾਰਾ ਜਨ ਸੇਵਾ ਸੁਸਾਇਟੀ ਨੇ ਪਸ਼ੂਧਨ ਸੈਮੀਨਾਰ ਕਰਵਾਇਆ

ਸਹਾਰਾ ਜਨ ਸੇਵਾ ਸੁਸਾਇਟੀ ਵੱਲੋਂ ਪਿੰਡ ਆਸਾ ਬੁੱਟਰ ਵਿਖੇ ਇੱਕ ਪਸ਼ੂਧਨ ਸੈਮੀਨਾਰ ਕਰਵਾਇਆ ਗਿਆ | ਇਸ ਸੈਮੀਨਾਰ ਵਿੱਚ ਪਸ਼ੂ ਮਾਹਿਰ ਡਾਕਟਰ ਹਰਮੰਦਰ ਸਿੰਘ ਸੰਧੂ ਰਿਟਾਇਰਡ ਡਿਪਟੀ ਡਾਇਰੇਕਟਰ ਨੇ ਪਿੰਡ ਦੇ ਪਸ਼ੂ ਪਾਲਕਾਂ ਨੂੰ ਪਸ਼ੂਆਂ ਦੀਆਂ ਨਸਲਾਂ ,ਬਿਮਾਰੀਆਂ ਅਤੇ ਦੇਖ ਭਾਲ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ | ਉਹਨਾਂ ਦੱਸਿਆ ਕਿ ਕਿਸ ਤਰਾਂ  ਪਸ਼ੂ ਪਾਲਕ ਆਪਣੇ ਪਸ਼ੂਆਂ ਨੂੰ ਪਸ਼ੂ ਮੇਲਿਆਂ ਵਿਚ ਲਿਜਾ ਕੇ ਪੁਜੀਸ਼ਨ ਹਾਸਲ ਕਰ ਸਕਦੇ ਹਨ | ਇਸ ਮੌਕੇ ਡਾ. ਪਰਸ਼ੋਤਮ ਕੁਮਾਰ ਵੀ ਸੈਮੀਨਾਰ ਵਿਚ ਹਾਜਰ ਸਨ ਉਹਨਾਂ ਨੇ ਪਿੰਡ ਦੇ ਪਸ਼ੂ ਪਾਲਕਾਂ ਨੂੰ ਸਰਕਾਰੀ ਹਸਪਤਾਲਾਂ ਨਾਲ ਜੁੜਨ ਦੀ ਅਪੀਲ ਕੀਤੀ | ਇਸ ਤੋਂ ਇਲਾਵਾ ਲਖਵੀਰ ਸਿੰਘ ਪ੍ਰਧਾਨ , ਸ੍ਰ. ਨਿਹਾਲ ਸਿੰਘ ਬੁੱਟਰ ਅਤੇ ਜਸਵਿੰਦਰ ਸਿੰਘ ਆਸਾ ਬੁੱਟਰ ਨੇ ਸੈਮੀਨਾਰ ਨੂੰ ਸੰਬੋਧਨ ਕੀਤਾ | ਇਲਾਕੇ ਦੇ ਉਘੇ ਪਸ਼ੂ ਪਾਲਕਾਂ ਗੁਰਦੇਵ ਸਿੰਘ ਕਾਉਣੀ ,ਚੰਦ ਸਿੰਘ ਹਰੀਕੇ ,ਨਿਰਮਲ ਸਿੰਘ ਹਰੀਕੇ ਅਤੇ ਮੁਕੰਦ ਸਿੰਘ ਆਸਾ ਬੁੱਟਰ  ਨੂੰ ਸਨਮਾਨ ਚਿਨ੍ਹ ਦੇ ਕੇ ਸਨਮਾਨਤ ਕੀਤਾ ਗਿਆ |  ਪਿੰਡ ਦੇ ਵਿਦਿਆਰਥੀਆਂ ਜਸਪ੍ਰੀਤ ਸਿੰਘ , ਸੁਲਤਾਨ ਸਿੰਘ ਅਤੇ ਭੁਪਿੰਦਰ ਸਿੰਘ ਨੇ ਸਭਿਆਚਾਰਕ ਪ੍ਰੋਗ੍ਰਾਮ ਪੇਸ਼ ਕੀਤਾ | ਇਸ ਮੌਕੇ ਡਾ. ਗੁਰਤੇਜ ਸਿੰਘ ਉੱਪ ਪ੍ਰਧਾਨ , ਦਲਜੀਤ ਸਿੰਘ ਬਰਾੜ , ਅਮਨਦੀਪ ਬਰਾੜ , ਲਖਵਿੰਦਰ ਸਿੰਘ , ਕੁਲਦੀਪ ਸਿੰਘ , ਮਹਿੰਦਰ ਸਿੰਘ ਬੁੱਟਰ ,ਹਰਦਿਆਲ ਸਿੰਘ ਬੁੱਟਰ ,  ਸੁਖਚੈਨ ਸਿੰਘ , ਨਿਰੰਜਨ ਸਿੰਘ...

ਆਸਾ ਬੁੱਟਰ ਸੁਸਾਇਟੀ ਦੀ ਚੋਣ ਤੀਜੀ ਵਾਰ ਵੀ ਨਾਂ ਹੋਣ ਕਾਰਨ ਕਿਸਾਨਾਂ ਚ ਰੋਸ

ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਵਸ ਮਨਾਇਆ

ਪੇਂਟਿੰਗ ਤੇ ਭਾਸ਼ਣ ਮੁਕਾਬਲੇ ਕਰਵਾਏ : ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਸਾ ਬੁੱਟਰ ਵਿਖੇ ਸਹਾਰਾ ਜਨ ਸੇਵਾ ਸੁਸਾਇਟੀ ਆਸਾ ਬੁੱਟਰ ਵੱਲੋਂ  ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਇੱਕ ਸਮਾਰੋਹ ਕਰਵਾਇਆ ਗਿਆ | ਇਸ ਸਮਾਰੋਹ  ਦੌਰਾਨ ਵਿਦਿਆਰਥੀਆਂ ਦੇ ਪੇਂਟਿੰਗ ਤੇ ਭਾਸ਼ਣ ਮੁਕਾਬਲੇ ਕਰਵਾਏ ਗਏ | ਇਹਨਾਂ ਮੁਕਾਬਲਿਆਂ ਵਿੱਚ ਪਹਿਲੇ ,ਦੂਜੇ,  ਅਤੇ ਤੀਜੇ ਸਥਾਨ ਆਉਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਸਮਾਰੋਹ  ਦਾ ਸੰਚਾਲਨ ਸ਼੍ਰੀ ਯਸ਼ਵੰਤ ਕੁਮਾਰ ਜੀ ਨੇ ਕੀਤਾ ਅਤੇ ਪ੍ਰਧਾਨ ਲਖਵੀਰ ਸਿੰਘ ਬੁੱਟਰ , ਪਰਮਿੰਦਰ ਸਿੰਘ ਖੋਖਰ ,ਲਖਵੀਰ  ਸਿੰਘ ਹਰੀਕੇ ਕਲਾਂ ਜਿਲ੍ਹਾ ਪ੍ਰਧਾਨ (ਡੀ.ਟੀ .ਐਫ.) ਨੇ ਵੀ ਸਮਾਰੋਹ ਨੂੰ ਸੰਬੋਧਨ ਕੀਤਾ ਤੇ ਸ਼ਹੀਦ ਕਰਤਾਰ ਦੇ ਜੀਵਨ ਅਤੇ  ਵਿਚਾਰਧਾਰਾ ਤੇ ਚਾਨਣਾ ਪਾਇਆ | ਪ੍ਰੋਗ੍ਰਾਮ ਦੌਰਾਨ ਅਧਿਆਪਕਾ ਪੁਸ਼ਪਿੰਦਰ ਕੌਰ ਅਤੇ ਸੁਖਜਿੰਦਰ ਕੌਰ ਨੇ ਭਾਸ਼ਣ ਮੁਕਾਬਲਿਆਂ  ਨੂੰ ਜੱਜ ਕਰਨ ਵਿਚ ਭੂਮਿਕਾ ਨਿਭਾਈ | ਇਸ ਮੌਕੇ ਸੰਦੀਪ ਸਿੰਘ ਬੁੱਟਰ (ਆਸਟਰੇਲੀਆ ) , ਮਨਜੀਤ ਸਿੰਘ , ਕੁਲਦੀਪ ਸਿੰਘ ,  ਮਨਪ੍ਰੀਤ ਸਿੰਘ , ਕੋਮਲਪ੍ਰੀਤ ਸਿੰਘ , ਲਖਵਿੰਦਰ ਸਿੰਘ ,ਗੁਰਤੇਜ ਸਿੰਘ , ਧਰਮ ਸਿੰਘ , ਆਦਿ ਹਾਜਰ ਸਨ |

ਕੱਬਡੀ 'ਚ ਜਿਲ੍ਹੇ ਦਾ ਨਾਮ ਪੰਜਾਬ ਪੱਧਰ ਤੇ ਚਮਕਾਉਣ ਵਾਲੇ ਖਿਡਾਰੀਆਂ ਦਾ ਸਨਮਾਨ

ਅੱਜ ਆਸਾ ਬੁੱਟਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਇਕ ਸਮਾਗਮ ਦੌਰਾਨ ਪੰਜਾਬ ਰਾਜ ਸਕੂਲ ਖੇਡਾਂ ਵਿੱਚ ਅੰਡਰ 16 ਨੈਸ਼ਨਲ ਕਬੱਡੀ (ਲੜਕੇ ) ਵਿੱਚੋਂ ਮੁਕਤਸਰ ਜਿਲ੍ਹੇ ਨੂੰ ਪਹਿਲਾ ਸਥਾਨ ਦਿਵਾਉਣ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ | ਇਹ ਸਮਾਰੋਹ ਸਕੂਲ ਸਟਾਫ਼ ,ਸਹਾਰਾ ਜਨ ਸੇਵਾ ਸੁਸਾਇਟੀ ਅਤੇ ਗ੍ਰਾਮ ਪੰਚਾਇਤ ਆਸਾ ਬੁੱਟਰ ਵੱਲੋਂ ਸਾਂਝੇ ਤੌਰ ਤੇ ਕਰਵਾਇਆ ਗਿਆ  |ਕਬੱਡੀ ਵਿੰਗ ਆਸਾ ਬੁੱਟਰ ਦੇ ਕੋਚ ਸੁਖਵਿੰਦਰ ਸਿੰਘ ਅਤੇ ਡੀ.ਪੀ ਦਲਜੀਤ ਸਿੰਘ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਖੇਡਾਂ ਲੁਧਿਆਣਾ ਵਿਖੇ ਕਰਵਾਈਆਂ ਗਈਆਂ ਸਨ | ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਫਾਇਨਲ ਮੁਕਾਬਲੇ ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਟੀਮ ਨੂੰ 41  ਦੇ ਮੁਕਾਬਲੇ 30  ਅੰਕਾਂ ਦੇ ਵੱਡੇ ਫਰਕ ਨਾਲ ਹਰਾ ਕੇ ਪੰਜਾਬ ਪੱਧਰ ਤੇ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਨਾਮ ਚਮਕਾਇਆ ਹੈ ਅਤੇ ਇਸ ਟੀਮ ਵਿੱਚ ਜਿਆਦਾਤਰ ਖਿਡਾਰੀ ਆਸਾ ਬੁੱਟਰ ਦੇ ਹੀ ਸਨ  | ਮੰਚ ਸੰਚਾਲਕ ਸ਼੍ਰੀ ਯਸ਼ਵੰਤ ਕੁਮਾਰ ਜੀ ਨੇ ਦੱਸਿਆ ਕਿ ਆਸਾ ਬੁੱਟਰ ਵਾਸਤੇ ਇੱਕ ਹੋਰ ਖੁਸ਼ੀ ਦੀ ਗੱਲ ਇਹ ਹੈ ਕਿ 13  ਨਵੰਬਰ ਤੋਂ ਜਲੰਧਰ ਵਿਖੇ ਸ਼ੁਰੂ ਹੋ ਰਹੀਆਂ ਪੰਜਾਬ ਰਾਜ ਪੇਂਡੂ ਖੇਡਾਂ ਵਿੱਚ ਅੰਡਰ 16 (ਲੜਕੀਆਂ ) ਦੀ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਟੀਮ ਵਿੱਚ ਆਸਾ ਬੁੱਟਰ ਦੀਆਂ 5 ਲੜਕੀਆਂ ਭਾਗ ਲੈਣਗੀਆਂ ਅਤੇ 19  ਨਵੰਬਰ ਤੋਂ ਮਾਨਸਾ ਵਿੱਚ ਹੋ ਰ...