Skip to main content

Posts

ਆਸਾ ਬੁੱਟਰ ਦੀ ਕ੍ਰਿਕਟ ਟੀਮ ਦਾ ਲਗਾਤਾਰ ਬੇਹਤਰੀਨ ਪ੍ਰਦਰਸ਼ਨ

 ਆਸਾ ਬੁੱਟਰ ਦੀ ਕ੍ਰਿਕਟ ਟੀਮ ਦਾ ਲਗਾਤਾਰ ਬੇਹਤਰੀਨ ਪ੍ਰਦਰਸ਼ਨ  , ਇਲਾਕੇ ਵਿੱਚ ਜਿੱਤ ਚੁੱਕੀ ਹੈ ਦਰਜਨਾਂ ਮੁਕਾਬਲੇ ਆਸਾ ਬੁੱਟਰ ਨੇ ਜਿੱਤਿਆ ਕ੍ਰਿਕਟ ਟੂਰਨਾਂਮੈਂਟ  13000  ਰੁਪੈ ਦਾ ਨਗਦ ਇਨਾਮ ਵੀ ਪਰਾਪਤ ਕੀਤਾ   ਪਿੰਡ ਕਰੀਰ ਵਾਲੀ ਵਿਖੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਕ੍ਰਿਕਟ ਕਮੇਟੀ ਵੱਲੋਂ ਸੱਤਵਾਂ ਕ੍ਰਿਕਟ ਟੂਰਨਾਂ ਮੈਂਟ ਕਰਵਾਇਆ ਗਿਆ | ਇਸ ਟੂਰਨਾਂ ਮੈਂਟ ਵਿੱਚ ਆਸਾ ਬੁੱਟਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਜੇਤੂ ਟ੍ਰਾਫ਼ੀ ਦੇ ਨਾਲ 13000  ਰੁਪੈ ਦਾ ਨਗਦ ਇਨਾਮ ਵੀ ਪਰਾਪਤ ਕੀਤਾ | ਫਾਇਨਲ ਮੁਕਾਬਲੇ ਵਿੱਚ ਆਸਾ ਬੁੱਟਰ ਦੀ ਟੀਮ ਨੇ ਪਿੰਡ ਗੁੜੀ ਸੰਘਰ ਦੀ ਟੀਮ ਨੂੰ 24  ਰਨਾਂ ਨਾਲ ਜਿੱਤ ਲਿਆ | ਦੂਜਾ ਸਥਾਨ  ਪ੍ਰਾਪਤ ਕਰਨ ਵਾਲੀ ਟੀਮ ਗੁੜੀ ਸੰਘਰ ਨੂੰ 8000  ਰੁਪੈ ਦਾ ਨਗਦ ਇਨਾਮ ਦਿੱਤਾ ਗਿਆ ਇਸ ਟੂਰਨਾਂ ਮੈਂਟ ਵਿੱਚ 24  ਪਿੰਡਾਂ ਦੀਆਂ ਟੀਮਾਂ ਨੇ ਹਿੱਸਾ ਲਿਆ | ਪਿੰਡ ਆਸਾ ਬੁੱਟਰ ਦੇ ਖਿਡਾਰੀ ਸੁੱਖੀ ਨੂੰ ਮੈਂ ਆਫ਼ ਦੀ ਸੀਰੀਜ ਦੀ ਟ੍ਰਾਫ਼ੀ ਨਾਲ ਨਿਵਾਜਿਆ ਗਿਆ | ਉੱਤਮ ਗੇੰਦਬਾਜ ਪਿੰਡ ਕ੍ਰਿਰ੍ਵਾਲੀ ਤੋਂ ਰਾਜਦੀਪ ਸਿੰਘ  , ਉੱਤਮ  ਫੀਲਡਰ ਕ੍ਰਿਰ੍ਵਾਲੀ ਤੋਂ ਗੁਰਜੀਤ ਸਿੰਘ ਅਤੇ ਉੱਤਮ ਵਿਕਟ ਕੀਪਰ ਕ੍ਰਿਰ੍ਵਾਲੀ ਤੋਂ ਕੁਲਬੀਰ ਨੂੰ ਐਲਾਨਿਆਂ ਗਿਆ | ਇਸ ਮੌਕੇ ਆਸਾ ਬੁੱਟਰ ਟੀਮ ਲਖਵਿੰਦਰ ਸਿੰਘ ਗੋਰਾ , ਗੁਰਸੇਵਕ ਸਿੰਘ , ਬਲਜਿੰਦਰ ਸਿੰਘ , ਗਗਨ ਅਤੇ ਹਨੀ ਬੁੱਟਰ ਆਦਿ ਖਿਡਾਰੀ ਮੌਜੂਦ ਸਨ | 

ਮਾਦਾ ਭਰੂਣ ਹੱਤਿਆ ਤੇ ਨਾਟਕ 'ਕਲਖ ਹਨੇਰੇ ' ਦਾ ਲੜੀਵਾਰ ਆਯੋਜਨ .

ਲਖਵੀਰ ਸਿੰਘ ਬੁੱਟਰ / ਮਾਦਾ ਭਰੂਣ ਹੱਤਿਆ ਤੇ ਨਾਟਕ 'ਕਲਖ ਹਨੇਰੇ ' ( ਪੇਸ਼ਕਸ਼ ਨੂਰ ਆਰਟ ਗਰੁੱਪ ਬਠਿੰਡਾ ) ਦਾ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਚਾਰ ਪਿੰਡਾਂ ਹਰਾਜ , ਖੋਖਰ ,ਆਸਾ ਬੁੱਟਰ , ਤੇ ਗੁੜੀ ਸੰਘਰ ਵਿੱਚ ਲੜੀਵਾਰ ਆਯੋਜਨ , ਹੁਣ ਤੱਕ ਸਹਾਰਾ ਜਨ ਸੇਵਾ ਸੁਸਾਇਟੀ ਆਸਾ ਬੁੱਟਰ ਅਠ ਪ੍ਰੋਗ੍ਰਾਮ ਕਰਵਾ ਚੁੱਕੀ ਹੈ ਅਤੇ ਇਹ ਪ੍ਰੋਗ੍ਰਾਮ NYK ਸ਼੍ਰੀ ਮੁਕਤਸਰ ਸਾਹਿਬ ਦੇ ਕੋਆਰਡੀ ਨੇਟਰ ਸ੍ਰ ਜਗਜੀਤ ਸਿੰਘ ਮਾਨ (  Jagjit Mann  ) ਵੱਲੋਂ ਉਲੀਕੇ ਗਏ ਸਨ  , ਅਤੇ ਸ੍ਰ।  ਜਗਜੀਤ ਮਾਨ ਇਸ ਮੌਕੇ ਪਿੰਡ ਆਸਾ ਬੁੱਟਰ ਵਿਖੇ ਕਰਵਾਏ ਗਏ ਨਾਟਕ ਮੌਕੇ ਮੁੱਖ ਮਹਿਮਾਨ ਵਜੋਂ ਹਾਜਰ ਹੋਏ ਤੇ ਉਹਨਾਂ ਨੇ ਭਾਸ਼ਣ ਵਿੱਚ ਜਬਰਦਸਤ ਹਲੂਣਾ ਸਕੂਲ ਦੇ ਵਿਦਿਆਰਥੀਆਂ ਤੇ ਸਰੋਤਿਆ ਨੂੰ ਦਿੱਤਾ, ਉਹਨਾਂ ਤੋਂ ਇਲਾਵਾ ਪ੍ਰਿੰਸਿਪਲ ਨਰੋਤਮ ਦਾਸ ਸ਼ਰਮਾਂ ਅਤੇ ਸ੍ਰ ਜਗਰੂਪ ਸਿੰਘ ਖਾਲਸਾ ਨੇ ਵੀ ਸਮਾਰੋਹ ਨੂੰ ਸੰਬੋਧਤ ਕੀਤਾ ਅਤੇ ਮਾਦਾ ਭਰੂਣ ਹੱਤਿਆ ਦੇ ਮਾਰੂ ਪਰਭਾਵਾਂ ਤੋਂ ਸੁਚੇਤ ਕੀਤਾ |  ਸਹਾਰਾ ਆਸਾ ਬੁੱਟਰ ਪ੍ਰਧਾਨ ਲਖਵੀਰ ਸਿੰਘ ਨੇ ਮੰਚ ਦਾ ਸੰਚਾਲਨ ਕੀਤਾ ਅਤੇ ਮੀਤ ਪਰਧਾਨ ਗੁਰਤੇਜ ਸਿੰਘ ਅਤੇ ਕੁਲਦੀਪ ਸਿੰਘ , ਗੁਰਧਿਆਨ ਸਿੰਘ , ਜਸਵਿੰਦਰ ਸਿੰਘ ਅਤੇ ਲਖਵਿੰਦਰ ਸਿੰਘ ਗੋਰਾ , ਦਲਜੀਤ ਬਰਾੜ ਅਤੇ   ਬਾਬਾ ਜੀਵਨ ਸਿੰਘ ਕਲੱਬ ਦੇ ਮੈਂਬਰਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ |

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਬੇਘਰੇ ਪਰਿਵਾਰਾਂ ਦੀ ਮਦਦ

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਜੋਨ ਫਰੀਦਕੋਟ , ਮੁਕਤਸਰ ,ਬਠਿੰਡਾ ਦੇ ਖੇਤਰ ਦੋਦਾ ਵੱਲੋਂ ਪੰਦਰਾਂ ਰਿਫਿਊਜੀ ਪਰਿਵਾਰਾਂ ਦੀ ਮਦਦ ਕੀਤੀ ਗਈ | ਉਕਤ ਪਰਿਵਾਰ ਜੰਮੂ ਵਿੱਚ ਆਏ ਹੜਾਂ ਕਾਰਨ ਬੇਘਰ ਹੋ ਗਏ ਸਨ ਅਤੇ ਇਸ ਵੇਲੇ ਫਰੀਦਬਾਦ ( ਹਰਿਆਣਾ ) ਵਿਖੇ ਰਹਿ ਰਹੇ ਸਨ | ਉਕਤ ਪਰਿਵਾਰਾਂ ਦੇ 50  ਦੇ ਕਰੀਬ ਮੈਂਬਰ ਇਸ ਕੜਾਕੇ ਦੀ ਸਰਦੀ ਵਿੱਚ ਬਿਨਾ ਛੱਤ ਦੇ ਜਿੰਦਗੀ ਗੁਜਾਰ ਰਹੇ ਸਨ | ਇਹਨਾ ਕੋਲ ਕੋਲ ਆਮਦਨ ਵਾਸਤੇ ਵੀ ਕੋਈ ਸਾਧਨ ਨਹੀਂ ਸੀ | ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਟੀਮ ਵੱਲੋਂ ਮੋਦੀਖਾਨਾ  ਪ੍ਰੋਜੈਕਟ ਦੇ ਤਹਿਤ  ਇਹਨਾਂ ਪਰਿਵਾਰਾਂ ਦੀ ਮਦਦ ਵਾਸਤੇ ਉਪਰਾਲਾ  ਕੀਤਾ  ਗਿਆ  ,  ਜਿਸ  ਵਿੱਚ ਟੀਮ ਵੱਲੋਂ ਇਹਨਾਂ ਪਰਿਵਾਰਾਂ ਦੇ ਗੁਜਰ ਬਸਰ ਵਾਸਤੇ ਪੰਜ ਰਿਕ੍ਸ਼ੇ ਦਿੱਤੇ ਗਏ ਅਤੇ ਇਲਾਕੇ ਦੀਆਂ ਮਿੱਲਾਂ , ਫੈਕਟਰੀਆਂ ਦੇ ਨੁਮਾਇੰਦਿਆਂ ਨਾਲ ਮਿਲਕੇ ਉਕਤ ਪਰਿਵਾਰਾਂ ਨੂੰ ਕੰਮ ਦਿਵਾਉਣ ਦਾ ਯਤਨ ਕੀਤਾ ਗਿਆ | ਇਸ ਤੋਂ ਇਲਾਵਾ ਠੰਡ ਦੀ ਮਾਰ ਤੋਂ ਬਚਨ ਵਾਸਤੇ ਗਰਮ ਬਿਸਤਰੇ , ਗਰਮ ਕੱਪੜੇ  ਅਤੇ ਛੱਤ ਵਾਸਤੇ ਵੱਡੇ ਵਾਟਰ ਪ੍ਰੂਫ਼ ਟੈਂਟ ਦਿੱਤੇ ਗਏ ਨਾਲ ਹੀ ਕੁਝ ਦਿਨਾਂ ਦੇ ਗੁਜਾਰੇ ਵਾਸਤੇ ਰਾਸ਼ਨ ਸਮੱਗਰੀ ਵੀ ਦਿੱਤੀ ਗਈ | ਇਸ ਵਿੱਚ ਮੋਦੀਖਾਨਾ ਪ੍ਰੋਜੈਕਟ ਦੇ ਕੋ-ਆਰਡੀਨੇਟਰ   ਹਰਮਨਦੀਪ ਸਿੰਘ ਖਾਲਸਾ ਅਤੇ ਖੇਤਰ ਸਕੱਤਰ ਜਗਰੂਪ ਸਿੰਘ ਖਾਲਸਾ ਆਸਾ ਬੁੱਟਰ , ਪ੍ਰਧਾਨ ਪ੍ਰੀਤਮ ਸਿੰਘ ਖਾਲਸਾ ਅਤੇ ਸਹਾਇਕ ਸਕੱਤਰ ਸੰਦੀਪ ਸਿੰਘ ਖਾਲਸਾ , ਭੁਪਿੰਦਰ ਸਿੰਘ ਸੂਰੇਵਾਲਾ

ਸਾਂਝਾਂ ਮੁੱਕੀਆਂ,ਰਿਸ਼ਤੇ ਟੁੱਟੇ ਤੇ ਪਲ-ਪਲ ਪਾੜੇ ਵਧ ਰਹੇ ਆ : ਗੁਰਲਾਲ ਸਿੰਘ ਕਾਉਣੀ

ਸਾਂਝਾਂ ਮੁੱਕੀਆਂ,ਰਿਸ਼ਤੇ ਟੁੱਟੇ ਤੇ ਪਲ-ਪਲ ਪਾੜੇ ਵਧ ਰਹੇ ਆ।ਸਮਾਂ ਬੜਾ ਬਲਵਾਨ ਏ ਤੇ ਲੋਕ ਸਮੇਂ ਦੀਆਂ ਸੂਈਆਂ ਤੇ ਬੈਠੇ ਘੁੰਮੀ ਜਾਂਦੇ ਆ।ਕੱਲ੍ਹ ਕਾਉਣੀ ਚ ਲਗਾਤਾਰ ਪੰਜਵੀਂ ਮੌਤ ਹੋਈ ਤੇ ਲਗਾਤਾਰ ਹੀ ਅੱਜ ਤੀਜਾ ਦਿਨ ਏ ਕਿ ਡੀ.ਜੇ.ਤੇ ਚੱਕਵੇਂ ਗੀਤ ਵੱਜ ਰਹੇ ਆ।ਕਿੰਨਾਂ ਮਾਹੌਲ ਬਦਲ ਗਿਆ,ਸੁਣਿਆ ਸੀ ਕਿ ਪਹਿਲਾਂ ਪਿੰਡ ਚ ਮਰੇ ਦਾ ਮਹੀਨਿਆਂ ਤੱਕ ਸੋਗ ਚਲਦਾ ਸੀ,ਤੇ ਅੱਜ ਸਿਰਫ ਕੁੱਝ ਕੁ ਘੰਟੇ।ਲੋਕ ਇੰਨੇਂ ਅਗਾਂਹਵਧੂ ਹੋ ਗਏ ਯਕੀਨ ਨਹੀਂ ਹੁੰਦਾ।ਪਰ ਰਾਜਨੀਤਿਕਾਂ ਦੀ ਚਾਪਲੂਸੀ ਕਰਨ ਵੇਲੇ ਲੱਗਦਾ ਕਿ ਨਹੀਂ ਲੋਕ ਸਮੇਂ ਦੀ ਚਾਲ ਨਾਲ ਨਹੀਂ ਬਦਲੇ,ਮਾਨਸਿਕਤਾ ਹੀ ਛੋਟੀ ਹੋਈ ਪਈ ਏ।ਵਰਨਾ ਕਿਸੇ ਸ਼ਰੀਕ ਦੇ ਬਲਦੇ ਸਿਵੇ ਲਾਗੇ ਢੋਲ ਕੋਈ ਬੇ-ਗੈਰਤ ਹੀ ਵਜਾ ਸਕਦਾ।ਮੰਨਦੇ ਆਂ ਕਿ ਸਮੇਂ ਅੱਗੇ ਕਿਸੇ ਦੀ ਨਹੀਂ ਚਲਦੀ,ਪਰ ਇਨਸਾਨੀ ਕਦਰਾਂ-ਕੀਮਤਾਂ ਤੇ ਆਪਸੀ ਵਿਸ਼ਵਾਸ ਨੂੰ ਕਾਇਮ ਜਰੂਰ ਰੱਖਿਆ ਜਾ ਸਕਦਾ।ਇਹੀ ਛੋਟੀਆਂ-ਛੋਟੀਆਂ ਗੱਲਾਂ ਉਹਨਾਂ ਮਸਲਿਆਂ ਦਾ ਹੱਲ ਨੇ ਜਿੰਨ੍ਹਾਂ ਨੂੰ ਸੁਲਝਾਉਣ ਲਈ ਅਸੀਂ ਅਣਖਾਂ ਗਹਿਣੇ ਰੱਖ ਕੇ ਲੀਡਰਾਂ ਦੇ ਤਲੇ ਚੱਟਦੇ ਆਂ। ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ, ਸੱਜਣਾਂ ਵੀ ਤੁਰ ਜਾਣਾ। ਮਿੱਟੀਏ,ਵਾ ਲੱਗਿਆਂ ਉੱਡ ਜਾਣਾ।ਸਾਂਝਾਂ ਮੁੱਕੀਆਂ,ਰਿਸ਼ਤੇ ਟੁੱਟੇ ਤੇ ਪਲ-ਪਲ ਪਾੜੇ ਵਧ ਰਹੇ ਆ।ਸਮਾਂ ਬੜਾ ਬਲਵਾਨ ਏ ਤੇ ਲੋਕ ਸਮੇਂ ਦੀਆਂ ਸੂਈਆਂ ਤੇ ਬੈਠੇ ਘੁੰਮੀ ਜਾਂਦੇ ਆ।ਕੱਲ੍ਹ ਕਾਉਣੀ ਚ ਲਗਾਤਾਰ ਪੰਜਵੀਂ ਮੌਤ ਹੋਈ ਤੇ ਲਗਾਤਾਰ ਹੀ ਅੱਜ ਤੀਜਾ ਦਿਨ ਏ

ਗੁਰਮਤਿ ਸਮਾਗਮ ਯਾਦਗਾਰ ਹੋ ਨਿਬੜੇ | ਸੰਗਤ ਵਿਚ ਦੇਖਿਆ ਗਿਆ ਭਾਰੀ ਉਤਸ਼ਾਹ |

ਲਖਵੀਰ ਸਿੰਘ ਬੁੱਟਰ / 3 ਦਸੰਬਰ / ਪਿੰਡ ਆਸਾ ਬੁੱਟਰ ਵਿਖੇ ਮਿਤੀ 1 ਦਸੰਬਰ ਤੋਂ ਲੈ ਕੇ 3 ਦਸੰਬਰ ਤੱਕ ਖੇਡ ਸਟੇਡੀਅਮ ਵਿੱਚ ਛੋਟੇ ਤੇ ਵੱਡੇ ਸਾਹਿਬਜਾਦਿਆਂ ਦੇ  ਸ਼ਹੀਦੀ ਦਿਵਸ ਨੂੰ ਸਮਰਪਤ ਗੁਰਮਤਿ ਸਮਾਗਮਾਂ ਦਾ ਆਯੋਜਨ ਕੀਤਾ ਗਿਆ | ਇਹਨਾਂ ਸਮਾਗਮਾਂ ਵਿੱਚ ਭਾਈ ਪੰਥ ਪ੍ਰੀਤ ਸਿੰਘ ਖਾਲਸਾ ਭਾਈ ਬਖਤੌਰ ਵਾਲਿਆਂ ਵੱਲੋਂ ਤਿੰਨ ਦਿਨ ਸੰਗਤਾਂ ਨੂੰ ਪ੍ਰਵਚਨ ਕਰਕੇ ਨਿਹਾਲ ਕੀਤਾ ਗਿਆ | ਰੋਜਾਨਾਂ 6 ਤੋਂ 7 ਹਜਾਰ ਲੋਕ ਇਹਨਾਂ ਸਮਾਗਮਾਂ ਵਿੱਚ ਜੁੜੇ ਜਦਕਿ ਸਿਰਫ 6 ਹਜਾਰ ਤੱਕ ਲੋਕਾਂ ਦੇ ਬੈਠਣ ਵਾਸਤੇ ਪੰਡਾਲ ਲਗਾਇਆ ਗਿਆ ਸੀ | ਸਮਾਗਮਾਂ ਦੀ ਤਿਆਰੀ 15 ਦਿਨ ਪਹਿਲਾਂ ਆਰੰਭ ਕੀਤੀ ਗਈ | ਇਹਨਾਂ ਸਮਾਗਮਾਂ ਨੂੰ ਕਰਵਾਉਣ ਵਿਚ ਪਿੰਡ ਆਸਾ ਬੁੱਟਰ ਦੀ ਸਾਬਕਾ ਗੁਰਦਵਾਰਾ ਪ੍ਰਬੰਧਕ ਕਮੇਟੀ ਮੈਂਬਰਾਂ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਮੈਂਬਰਾਂ  ਦਾ ਯੋਗਦਾਨ ਰਿਹਾ | ਇਥੇ ਜਿਕਰਯੋਗ ਹੈ ਕੇ ਪਿੰਡ  ਦੀ ਪੁਰਾਨੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਹੀ ਕਰੀਬ ਇੱਕ ਸਾਲ ਪਹਿਲਾਂ ਭਾਈ ਪੰਥ ਪ੍ਰੀਤ ਖਾਲਸਾ ਦੇ ਸਮਾਗਮ ਬੁੱਕ ਕਰਵਾਏ ਸਨ | ਪਰ ਹੁਣ ਨਵੀਂ ਕਮੇਟੀ ਬਣਾਈ ਜਾ ਚੁੱਕੀ ਹੈ | ਇਥੇ ਹੀ ਇਹ ਵੀ ਦੱਸਣ ਯੋਗ ਹੈ ਕੇ ਸਵਰਗਵਾਸੀ ਭਾਈ ਮਲਕੀਤ ਸਿੰਘ ਜੀ ਨੇ ਵੀ ਇਹ ਸਮਾਗਮ ਬੁੱਕ ਕਰਵਾਉਣ ਵਾਸਤੇ ਬਹੁਤ ਯੋਗਦਾਨ ਦਿੱਤਾ ਸੀ ਅਤੇ ਸਮਾਗਮਾਂ ਦੇ ਆਖਰੀ ਦਿਨ ਸਮੂਹ ਮੈਂਬਰਾਂ ਤੇ ਪਰਬੰਧਕਾ ਵੱਲੋ ਉਹਨਾ ਨੂੰ ਯਾਦ ਕਰਦਿਆਂ ਨਿਘੀ ਸ਼ਰਧਾਂਜਲੀ ਵੀ ਦਿੱਤੀ ਗਈ |

ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਗੁਰਪੁਰਬ

ਲਖਵੀਰ ਸਿੰਘ /06-11-2014/ ਹਰ ਵਾਰ ਦੀ ਤਰਾਂ ਇਸ ਵਾਰ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਪਿਸ਼੍ਲੇ ਦੋ ਦਿਨਾਂ ਤੋਂ  ਪ੍ਰਕਾਸ਼  ਹੋਏ ਸ਼੍ਰੀ ਅਖੰਡ ਪਾਠ ਦੇ  ਭੋਗ ਸਵੇਰੇ 10 ਵਜੇ ਗੁਰੁ ਦਵਾਰਾ ਸ਼੍ਰੀ ਨਾਨਕਸਰ ਸਾਹਿਬ ਵਿਖੇ ਪਾਏ ਗਏ | ਸਾਰੇ ਪਿੰਡ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਭੋਗ ਤੇ ਹਾਜਰੀ ਲਗਵਾਈ ਅਤੇ ਇਸ ਉਪਰੰਤ ਸਮੂਹ ਸੰਗਤ ਨੂੰ ਗੁਰੂ ਕਾ ਲੰਗਰ ਵਰਤਾਇਆ ਗਿਆ | ਦੁਪਿਹਰ 2 ਵਜੇ ਤੋਂ ਨਗਰ ਕੀਰਤਨ ਅਤੇ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਸ਼ੋਭਾ ਯਾਤਰਾ ਵਾਸਤੇ ਸੋਹਨੀ ਪਾਲਕੀ ਸਜਾਈ  ਗਈ ਅਤੇ ਵੱਖ ਵੱਖ ਪਡਾਵਾਂ ਤੇ ਪਿੰਡ ਵਾਸੀਆਂ ਵੱਲੋਂ ਚਾਹ , ਕੇਲੇ , ਲੱਡੂ , ਬਰਿਡ ਪਕੋੜੇ , ਪੇਸਟ੍ਰੀਆਂ ਆਦਿ ਦੇ ਲੰਗਰ ਸੰਗਤ ਵਾਸਤੇ ਪੂਰੇ ਉਤਸ਼ਾਹ ਨਾਲ ਲਗਾਏ ਗਏ  | ਢਾਢੀ ਜਥੇ ਵੱਲੋਂ ਗੁਰੂ ਨਾਨਕ ਦੇਵ ਜੀ ਜੀਵਨ ਨਾਲ ਸਬੰਧਿਤ ਵਾਰਾਂ ਪੇਸ਼ ਕੀਤਿਆ ਗਈਆਂ | ਲੋਕਾਂ ਨੇ ਆਪੋ ਆਪਨੇ ਘਰਾਂ ਅੱਗੋਂ ਨਗਰ ਕੀਰਤਨ ਆਉਣ ਦੀ ਖੁਸ਼ੀ ਵਿੱਚ ਸਾਫ਼ ਸਫਾਈ ਕੀਤੀ | ਸ਼ਾਮ 6 : 30 ਵਜੇ ਨਗਰ ਕੀਰਤਨ  ਵੱਖ ਵੱਖ ਪਡਾਵਾਂ ਵਿੱਚ ਦੀ ਗੁਜਰਦਾ ਹੋਇਆ ਗੁਰੂ ਦਵਾਰਾ  ਸਾਹਿਬ ਵਾਪਸ ਪੁੱਜਾ | ਇਸ ਵਾਰ ਨਗਰ ਕੀਰਤਨ  ਵਿੱਚ ਔਰਤਾਂ ਦੀ ਗਿਣਤੀ ਬਹੁਤ ਜਿਆਦਾ ਰਹੀ | ਲੋਕਾਂ ਨੇ ਕਣਕ ਅਤੇ ਗੁਰੂ ਕੀਆਂ ਇਮਾਰਤਾਂ ਵਾਸਤੇ ਮਾਇਕ ਸੇਵਾ ਪ੍ਰਬੰਧਕ ਕਮੇਟੀ ਨੂੰ ਹਰ ਵਾਰ ਦੀ ਤਰਾਂ ਪੂਰੇ ਉਤਸ਼ਾਹ ਨਾਲ ਦਿੱਤੀ |

ਕਿਸਾਨ ਯੂਨੀਅਨ ਨੇ ਕੀਤੀ ਦਾਨਾ ਮੰਡੀ ਵਿੱਚ ਪ੍ਰਬੰਧ ਸੁਧਾਰਨ ਦੀ ਮੰਗ

ਅੱਜ ਪਿੰਡ ਆਸਾ ਬੁੱਟਰ ਦੀ ਕਿਸਾਨ ਯੂਨੀਅਨ ਲਖੋਵਾਲ ਇਕਾਈ ਦੀ ਦਾਨਾ ਮੰਡੀ ਆਸਾ ਬੁੱਟਰ ਵਿਖੇ ਭਰਵੀਂ ਸਭਾ  ਬਲਾਕ ਪ੍ਰਧਾਨ ਜੋਗਿੰਦਰ ਸਿੰਘ ਦੀ ਅਗਵਾਈ ਵਿਚ ਹੋਈ | ਇਸ ਮੀਟਿੰਗ  ਵਿੱਚ ਕਿਸਾਨ ਆਗੂਆਂ ਨੇ ਦੱਸਿਆ ਕਿ ਇਹ ਦਾਨਾ ਮੰਡੀ 1977  ਵਿਚ ਬਣੀ ਸੀ ਜਦੋਂ ਆਸਾ ਬੁੱਟਰ ਉੱਤਰੀ ਭਾਰਤ ਦਾ ਪਹਿਲਾ ਫੋਕਲ ਪੁਆਨਿੰਟ ਬਣਾਇਆ ਗਿਆ ਸੀ | ਓਸ ਵੇਲੇ ਦੇਸ਼ ਦੇ ਪਰਧਾਨ ਮੰਤਰੀ ਮੁਰਾਰਜੀ ਦੇਸਾਈ ਨੇ ਇਸ ਯੋਜਨਾ ਦੀ ਸ਼ੁਰੁਆਤ ਆਸਾ ਬੁੱਟਰ ਤੋਂ ਕੀਤੀ ਸੀ ਅਤੇ  ਪੰਜਾਬ ਦੇ ਮੁਖ ਮੰਤਰੀ ਸ .ਪ੍ਰਕਾਸ਼ ਸਿੰਘ ਬਾਦਲ  ਦੀਆਂ ਕੋਸ਼ਿਸ਼ਾਂ ਸਦਕਾ ਇਹ ਸ਼ੁਰੁਆਤ ਕਰਨ ਵਾਸਤੇ ਸ਼੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਪਿੰਡ  ਆਸਾ ਬੁੱਟਰ ਦੀ ਚੋਣ ਕੀਤੀ ਗਈ ਸੀ ਪਰ ਅੱਜ ਇਸ ਦਾਨਾ ਮੰਡੀ ਦੀ ਹਾਲਤ ਵੱਲ ਸਬੰਧਤ ਵਿਭਾਗ ਦਾ ਕੋਈ ਧਿਆਨ ਨਹੀਂ ਹੈ | ਮੰਡੀ ਵਿੱਚ ਝੋਨੇ ਦੀ ਆਮਦ ਸ਼ੁਰੂ ਹੋਣ ਵਾਲੀ  ਹੈ  ਪਰ ਮੰਡੀ ਵਿੱਚ ਰੋਸ਼ਨੀ ਵਾਸਤੇ ਲਾਈਟਾਂ ਦੀ ਵਿਵਸਥਾ ਬਿਲਕੁਲ ਖਸਤਾ ਹੈ ਅਤੇ ਕਿਸਾਨਾ ਵਾਸਤੇ ਪਖਾਨਿਆਂ ਤੇ ਬਾਥਰੂਮਾਂ ਦੀ ਕੋਈ ਸਹੁਲਤ ਨਹੀਂ ਹੈ  ਉਹਨਾ ਸਰਕਾਰ ਤੇ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਕਿਸਾਨਾ ਦੀ ਇਸ ਸਮੱਸਿਆ ਵੱਲ ਤੁਰੰਤ ਧਿਆਨ ਦਿੱਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਆਪਣੀ ਫਸਲ ਦੇ ਮੰਡੀ ਕਰਨ ਦੇ ਦੌਰਾਨ ਕੋਈ ਸਮੱਸਿਆ ਪੇਸ਼ ਨਾਂ ਆਵੇ  | ਇਸ ਮੌਕੇ ਇਕਾਈ ਪ੍ਰਧਾਨ ਰਾਮ ਲਾਲ ਸ਼ਰਮਾ , ਇਕਬਾਲ ਸਿੰਘ , ਆਤਮਾ ਸਿੰਘ ,ਸੁਖਚੈਨ ਸਿੰਘ , ਨਸੀਬ ਸਿੰਘ , ਬਲਜਿੰਦਰ ਸਿੰਘ , ਰੇਸ਼ਮ ਸਿੰਘ , ਕੁਲਵੰਤ ਸਿ