Skip to main content

Posts

ਮੇਰੇ ਪਿੰਡ ਵਾਸੀਆਂ ਤੇ ਪ੍ਰਵਾਸੀਆਂ ਦੇ ਨਾਮ ਖੁੱਲੀ ਚਿੱਠੀ

ਸਤਿਕਾਰਯੋਗ ਪਿੰਡ ਵਾਸੀਓ ਤੇ ਪ੍ਰ੍ਵਾਸੀਓ  ,                                                     ਅਸੀਂ ਬੜਾ ਮਾਣ ਕਰਦੇ ਹਾਂ ਕਿ ਅਸੀਂ ਉਹਨਾ ਸੂਰਵੀਰ , ਯੋਧਿਆਂ , ਤੇ ਗੈਰਤਮੰਦਾਂ ਦੀ ਕੌਮ ਵਿਚ ਪੈਦਾ ਹੋਏ ਹਾਂ ਜਿਹਨਾ ਨੇ ਆਪਣੀ ਚੜਦੀ ਜਵਾਨੀ ਨੂੰ ਇਸ ਦੇਸ਼ ਦੇ ਲੇਖੇ ਲਾ ਦਿੱਤਾ | ਸਰਾਭਾ , ਭਗਤ ਸਿੰਘ , ਰਾਜਗੁਰੂ , ਸੁਖਦੇਵ , ਊਦ੍ਮ ਸਿੰਘ ਵਰਗੇ ਸ਼ਹੀਦਾਂ ਨੇ ਮੌਤ ਨੂੰ ਲੜੀ ਸਮਝ ਕੇ ਵਿਆਹ ਲਿਆ | ਉਹਨਾ ਦੀ ਕੁਰਬਾਨੀ ਦਾ ਕੋਈ ਮੁੱਲ ਤਾਂ ਨਹੀ ਮੋੜਿਆ ਜਾ ਸਕਦਾ  | ਹਰ ਸ਼ਰਧਾਂਜਲੀ ਉਹਨਾ ਦੀ ਸ਼ਖਸ਼ੀਅਤ ਅੱਗੇ ਬੌਨੀ ਜਾਪਦੀ ਹੈ | ਪਰ ਸ਼ਹੀਦਾਂ ਨੂੰ ਨਿੱਕੀ ਜਿਹੀ ਸ਼ਰਧਾਂਜਲੀ 'ਸਹਾਰਾ ਜਨ ਸੇਵਾ ਸੁਸਾਇਟੀ ' ਆਸਾ ਬੁੱਟਰ ਵਲੋਂ ਦੇਣ ਦੀ ਇੱਕ ਕੋਸ਼ਿਸ਼ ਹੈ | ਅਸੀਂ ਚਾਹੁੰਦੇ ਹਾਂ ਕਿ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਤੱਕ ਭਗਤ ਸਿੰਘ  ,ਰਾਜਗੁਰੂ ਤੇ ਸੁਖਦੇਵ ਦੇ   ਬੁੱਤ ਸਥਾਪਤ ਕੀਤੇ ਜਾਣ | ਇਸ ਸੰਬਧੀ ਸਾਰੀ ਰੂਪ ਰੇਖਾ ਤਿਆਰ ਹੋ ਚੁੱਕੀ ਹੈ | ਇਹਨਾ ਬੁੱਤਾਂ ਨੂੰ ਪਿੰਡ ਦੇ ਖੇਡ ਸਟੇਡੀਅਮ ਵਿਚ ਇੱਕ ਪਾਰਕ ਬਣਾ ਕੇ ਸਥਾਪਤ ਕੀਤਾ ਜਾ ਰਿਹਾ | ਇਸ ਦੇ ਨਾਲ ਹੀ ਖੇਡ ਸਟੇਡੀਅਮ ਦਾ ਨਾਮ ਵੀ ਸ਼ਹੀਦ ਭਗਤ ਸਿੰਘ ਸਟੇਡੀਅਮ ਰਖਿਆ ਜਾਵੇਗਾ | ਇਸ ਪ੍ਰੋਜੇਕਟ...

ਸਹਾਰਾ ਪੱਤ੍ਰਿਕਾ ਮੈਗਜੀਨ ਹੋਵੇਗਾ ਮਈ ਚ ਸ਼ੁਰੂ

ਵੱਡੇ ਸਾਈਜ ਲਈ ਫੋਟੋ ਤੇ ਕਲਿਕ ਕਰੋ ਆਸਾ ਬੁੱਟਰ /28 ਅਪ੍ਰੈਲ / ਲਖਵੀਰ ਸਿੰਘ :  ਸਹਾਰਾ ਜਨ ਸੇਵਾ ਸੁਸਾਇਟੀ ਆਸਾ ਬੁੱਟਰ ਵਲੋਂ ਇੱਕ ਹੋਰ ਸਾਰਥਕ ਕਦਮ ਚੁੱਕਦਿਆਂ ਸਹਾਰਾ ਪੱਤ੍ਰਿਕਾ ਨਾਮ ਦਾ ਇੱਕ ਮੈਗਜੀਨ ਪ੍ਰਕਾਸ਼ਨ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ | ਇਸ ਮੈਗਜੀਨ ਨਾਲ ਪਿੰਡ ਵਿਚ ਇੱਕ ਨਵੇਂ ਯੁੱਗ ਦੀ ਸ਼ੁਰੁਆਤ ਹੋਵੇਗੀ | ਇਸ ਨਾਲ ਅਜਿਹੇ ਨੌਜਵਾਨਾ ਨੂੰ ਆਪਣੀ ਕਲਮ ਦੇ ਜੋਹਰ ਦਿਖਾਉਣ ਦਾ ਮੌਕਾ ਮਿਲੇਗਾ | ਇਸ ਨਾਲ ਚੰਗੇ ਲਿਖਾਰੀ ਲਭਣ ਵਿਚ ਆਸਾਨੀ ਹੋ ਜਾਵੇਗੀ | ਉਹਨਾ ਨੌਜਵਾਨਾ ਨੂੰ ਇੱਕ ਪਲੇਟਫਾਰਮ ਮਿਲੇਗਾ ਜਿਹੜੇ ਆਪਣੀ ਕਲਾ ਹੋਣ ਦੇ ਬਾਵਜੂਦ ਕਿਸੇ ਪਲੇਟਫਾਰਮ ਦੀ ਘਟ ਹੋਣ ਕਰਨ ਅੱਗੇ ਨੀ ਵਧ ਸਕਦੇ | ਇਸ ਮੈਗਜੀਨ ਦਾ ਦਾਇਰਾ ਵਧਣ ਨਾਲ ਵਖ ਵਖ ਕਲਾਵਾਂ ਉਜਾਗਰ ਕਰਨ ਦਾ ਮੌਕਾ ਵੀ ਲੋਕਾਂ ਲਈ ਪੈਦਾ ਹੋਵੇਗਾ | ਪਹਿਲਾਂ ਸਹਾਰਾ ਦੀਆਂ ਗਤੀਵਿਧੀਆਂ ਦਾ ਸਾਰਾ ਲੇਖਾ ਜੋਖਾ ਸਿਰਫ ਇੰਟਰਨੇਟ ਤੱਕ ਹੀ ਸੀਮਤ ਸੀ ਪਰ ਪਿੰਡ ਵਿਚ ਨੈਟ ਦੀ ਵਰਤੋਂ ਕਰਨ ਵਾਲੇ ਪਾਠਕ ਸੀਮਤ ਸਨ ਜਿਸ ਕਰਕੇ ਆਮ ਲੋਕਾਂ ਤੱਕ ਇਸ ਸੁਸਾਇਟੀ ਦੇ ਕੰਮਾ ਦੀ ਜਾਣਕਾਰੀ ਪੂਰੀ ਤਰਾਂ ਨਹੀਂ ਪਹੁੰਚਦੀ ਸੀ | ਇਸ ਮੈਗਜੀਨ ਨਾਲ ਆਮ ਲੋਕਾਂ ਨਾਲ ਇਕ ਸੁਦ੍ਰਿੜ ਸੰਪਰਕ ਕਾਇਮ ਕੀਤਾ ਜਾਵੇਗਾ |                                            ...

'ਅਮਰਜੀਤ ਸ਼ਰਮਾ' ਦੀ ਨਵੀਂ ਛਪ ਰਹੀ ਪੁਸਤਕ 'ਇਨਕਲਾਬੀ ਬੋਲੀਆਂ" ਵਿਚੋਂ

ਅਮਰਜੀਤ ਸ਼ਰਮਾ 9872703098 ਵੈਰੀ ਜੰਗ ਦਾ .... ਨਾ ਚਾਹਵਾਂ ਮੈਂ ਬੰਬ ਬੰਦੂਖਾਂ , ਨਾ ਚਾਹਵਾਂ ਮਸ਼ਹੂਰੀ| ਦੇਸ਼ ਦੀ ਅਣਖ ਦੀ ਖਾਤਰ ਕਈ ਵਾਰ , ਹੋ ਜਾਂਦੀ ਮਜਬੂਰੀ , ਪੁਸਤਕ ਦੀ ਥਾਂ ਕਦੇ ਇਹ ਚੀਜਾਂ , ਪੈ ਜਾਂਦੀਆਂ ਨੇ ਭਾਰੀ  ਵੈਰੀ ਜੰਗ ਦਾ ਮੈਂ , ਨਾਲ ਅਮਨ ਦੇ ਯਾਰੀ ...  ਧੌਣਾ ਆਕੜੀਆਂ ... ਸਾਨੂੰ ਮਿਆਉਂ ਕਰੀ ਜਾਂਦੀਆਂ , ਆ ਕੇ ਬਾਹਰੋਂ ਬਿਲੀਆਂ , ਭਾਰਤ ਮਾਤਾ ਰੋਂਦੀ ਪਈ , ਉਡਾਉਣ ਫਰੰਗੀ ਖਿਲੀਆਂ , ਧੌਣਾ ਆਕੜੀਆਂ , ਕਰਨੀਆ ਪੈਣੀਆਂ ਢਿਲੀਆਂ  ..... ਕਿਥੇ ਗੜਬੜ ਆ , ਹਰਿੱਕ ਭਾਰਤੀ ਤਰਨ ਜਾਣਦਾ, ਫਿਰ ਵੀ ਡੁੱਬੀ ਜਾਵੇ , ਗੋਰੇ ਨੂੰ ਨਹੀਂ ਤਰਨਾ ਅਉਂਦਾ , ਫਿਰ ਵੀ ਤਾਰੀਆਂ ਲਾਵੇ , ਕਿਥੇ ਗੜਬੜ ਆ , ਭਗਤ ਸਿੰਘ ਸਮਝਾਵੇ ........ ਚੰਦਰੇ ਹਾਕਮ  ਅਜਾਦੀ , ਸ਼ਾਂਤੀ ,ਖੁਸ਼ੀ-ਖੁਮਾਰੀ, ਹਰ ਪਾਸੇ ਹੋ ਜਾਵੇ | ਸਭ ਬਰਾਬਰ ਹੋਵਣ ਲੋਕੀ , ਕੋਈ ਨਾ ਕਿਸੇ ਨੂੰ ਖਾਵੇ , ਭਗਤ ਸਿੰਘ ਸਮਝਾਉਂਦਾ ਸਭ ਨੂੰ , "ਸ਼ਰ੍ਮਿਆ" ਤੁਰਿਆ ਜਾਵੇ , ਚੰਦਰੇ ਹਾਕਮਾਂ ਨੂੰ , ਚੰਗੀ ਗੱਲ ਨਾ ਭਾਵੇ ,  ਜਿੰਦਗੀ ਦੇ ਗੀਤ .. ਕਿਸੇ ਦੀ ਜਾਨ ਬਚਾਉਣ ਲਈ ਉਹ , ਜਾਨ ਦੀ ਬਾਜੀ ਲਉਂਦਾ, ਐਨਾ ਨਰਮ ਦਿਲ ਉਹ ਸਹਿਓ , ਜੁਲਮ ਨਾ ਕਦੇ ਕ੍ਮਾਉਂਦਾ, ਜਾਂਦਾ ਭਗਤ ਸਿੰਘ ਔਹ , ਜਿੰਦਗੀ ਦੇ ਗੀਤ ਗਾਉਂਦਾ , ਪ੍ਰਕਾਸ਼ਤ : ਲੋਕ ਗੀਤ ਪ੍ਰਕਾਸ਼ਨ 

ਆਸਾ ਬੁੱਟਰ ਚ ਕੈਂਸਰ ਨਾਲ ਦੋ ਮੌਤਾਂ

ਆਸਾ ਬੁੱਟਰ /25 ਅਪ੍ਰੈਲ /ਲਖਵੀਰ ਸਿੰਘ :  24 ਅਪ੍ਰੈਲ ਵਾਲੇ ਦਿਨ  ਓਸ ਵੇਲੇ ਆਸਾ ਬੁੱਟਰ ਚ ਅਫਸੋਸ ਦੀ ਲਹਿਰ ਦੌੜ ਗਈ ਜਦੋਂ ਇੱਕੋ ਦਿਨ ਹੀ ਆਸਾ ਬੁੱਟਰ ਦੋ  ਮੌਤਾਂ ਹੋ ਗਈਆਂ | ਪਹਿਲਾਂ ਸ਼ਾਮ 5 ਵਜੇ ਸ੍ਰ ਨੱਥਾ ਸਿੰਘ ਪੁੱਤਰ ਹਾਕਮ ਸਿੰਘ   (ਖੋਖਰ ਵਾਲੀ ਸੜਕ ਤੇ ਪਿੰਡ ਤੋਂ ਬਾਹਰ ਖੇਤਾਂ ਵਿਚ ਘਰ ) ਦੀ ਮੌਤ ਹੋ ਗਈ ਜੋ ਕਿ ਪਿਸ਼੍ਲੇ ਕਰੀਬ ਤਿੰਨ ਸਾਲ ਤੋਂ ਕੈੰਸਰ ਦੀ ਬਿਮਾਰੀ ਨਾਲ ਪੀੜਤ ਸਨ | ਅਤੇ ਬਹੁਤ ਦੂਰ ਦੂਰ ਤੱਕ ਉਹਨਾ ਦਾ ਇਲਾਜ ਵੀ ਪਰਿਵਾਰ ਵਾਲਿਆਂ ਵਲੋਂ ਕਰਵਾਇਆ ਜਾ ਰਿਹਾ ਸੀ |  ਬਾਅਦ ਵਿਚ ਦੇਰ ਰਾਤ ਅਮਰੀਕ ਸਿੰਘ ਪੁੱਤਰ ਥਾਣਾ ਸਿੰਘ  ( ਹਰੀਜਨ) ਦੀ ਧਰਮਪਤਨੀ ਜੈਲ ਕੌਰ ਦੀ ਮੌਤ ਵੀ ਹੋ ਗਈ | ਉਹ ਵੀ ਪਿਸ਼੍ਲੇ 2 ਸਾਲ  ਤੋਂ ਕੈਂਸਰ ਦੀ ਇਸ ਨਾਮੁਰਾਦ ਬਿਮਾਰੀ ਨਾਲ ਪੀੜਤ ਸਨ | ਕਈ ਵਾਰ ਪਿੰਡ ਵਿਚੋਂ ਫੰਡ ਇੱਕਠਾ ਕਰਕੇ ਅਮਰੀਕ ਸਿੰਘ ਨੇ ਆਪਣੀ ਪਤਨੀ ਦਾ ਇਲਾਜ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਬਿਮਾਰੀ ਤੇ ਗਰੀਬੀ ਨੇ ਆਖਰ ਉਹਨਾ ਨੂ ਲਾਚਾਰ ਕਰ ਦਿੱਤਾ | ਸਹਾਰਾ ਜਨ ਸੇਵਾ ਸੁਸਾਇਟੀ ਵਲੋਂ ਵੀ ਉਹਨਾ ਦੀ ਦਵਾਈ ਲਈ ਫੰਡ ਦੀ ਮਦਦ ਦਿੱਤੀ ਗਈ ਸੀ |                                      ਇਥੇ ਇਹ ਵੀ ਜਿਕਰਯੋਗ ਹੈ ਕਿ ਮਾਲਵਾ ਪੱਟੀ ਵਿਚ ਕੈਂਸਰ ਦੀ ਬਿਮ...

ਇੱਕ ਕਿੱਲਾ ਖੜੀ ਕਣਕ ਤੇ 20 ਕਿੱਲੇ ਲਾਨ ਸੜ ਕੇ ਸਵਾਹ

ਫੋਟੋ ਵੱਡੇ ਅਕਾਰ ਵਿਚ ਵੇਖਣ  ਲਈ ਫੋਟੋ ਤੇ ਕਲਿਕ ਕਰੋ  ਫੋਟੋ ਵੱਡੇ ਅਕਾਰ ਵਿਚ ਵੇਖਣ  ਲਈ ਫੋਟੋ ਤੇ ਕਲਿਕ ਕਰੋ  ਫੋਟੋ ਵੱਡੇ ਅਕਾਰ ਵਿਚ ਵੇਖਣ  ਲਈ ਫੋਟੋ ਤੇ ਕਲਿਕ ਕਰੋ  ਆਸਾ ਬੁੱਟਰ 24 ਅਪ੍ਰੈਲ  ਲਖਵੀਰ ਸਿੰਘ : ਅੱਜ   ਦੁਪਿਹਰ ਕਰੀਬ 1 ਵਜੇ ਆਸਾ ਬੁੱਟਰ ,ਹਰੀਕੇ ਕਲਾਂ ਅਤੇ ਪਿੰਡ ਖੋਖਰ ਦੀ ਹੱਦ ਦੇ ਕੋਲ ਭਿਆਨਕ ਅੱਗ ਲੱਗ ਗਈ | ਇਹ ਅੱਗ ਜਗਰੂਪ ਸਿੰਘ (ਘੱਪੂ  ) ਦੇ ਖੇਤ ਕੋਲੋਂ ਸ਼ੁਰੂ ਹੋਈ | ਗੁਰੂਦਵਾਰਾ ਸਾਹਿਬ ਤੋਂ ਹੋਕਾ ਆਉਂਦੇ ਸਾਰ ਹੀ ਪਿੰਡ ਦੇ ਲੋਕ 7 -8 ਮਿੰਟਾ ਵਿਚ ਘਟਨਾ ਵਾਲੀ ਥਾਂ ਤੇ ਪਹੁੰਚ ਗਏ | 15 -20 ਟ੍ਰੈਕਟਰਾਂ ਵਾਲੇ ਨੌਜਵਾਨਾ ਨੇ ਅੱਗ ਬੁਜਾਉਣ ਵਿਚ ਵੱਡੀ ਭੂਮਿਕਾ ਨਿਭਾਈ | ਤਦ ਤੱਕ ਪਿੰਡ ਖੋਖਰ ਅਤੇ ਹਰੀਕੇ ਕਲਾਂ ਤੋਂ ਵੀ ਭਾਰੀ ਗਿਣਤੀ ਵਿਚ ਲੋਕ ਪੁੱਜ ਗਏ | 35 -40 ਮਿੰਟਾਂ ਦੇ ਕੜੇ ਸੰਗਰ੍ਸ਼ ਤੋਂ ਬਾਅਦ ਅੱਗ ਉਪਰ ਪੂਰੀ ਤਰਾਂ ਕਾਬੂ ਪਾ ਲਿਆ ਗਿਆ | ਅੱਗ ਲੱਗਣ ਦੇ ਸਹੀ ਕਾਰਨਾ  ਦਾ ਪਤਾ ਨਹੀ ਲੱਗ ਸਕਿਆ | ਇੱਕ ਅੰਦਾਜੇ ਮੁਤਾਬਕ ਇਸ ਅੱਗ ਲੱਗਣ ਦੀ ਵਜਾਹ ਟ੍ਰੈਕਟਰ ਦੇ ਵਿਚੋਂ ਨਿਕਲੀ ਕੋਈ ਚਿੰਗਾਰੀ ਹੋ ਸਕਦੀ ਹੈ | ਇਸ ਅੱਗ ਨਾਲ ਇੱਕ ਏਕੜ ਖੜੀ ਕਣਕ ਤੋਂ ਇਲਾਵਾ 20 ਕਿੱਲੇ ਤੂੜੀ ਦਾ ਲਾਨ ਸੜ ਕੇ ਸਵਾਹ ਹੋ ਗਿਆ | ਜਿਸ ਵਿਚ ਥਾਣਾ ਸਿੰਘ ਪਿੰਡ ਹਰੀਕੇ ਕਲਾਂ ਦੀ ਇੱਕ ਏਕੜ ਕਣਕ , ਬਲਦੇਵ ਸਿੰਘ ਪੁੱਤਰ ਅਜੈਬ ਸਿੰਘ ਦੀ ਡੇੜ ਕਿੱਲਾ ਲਾਨ ਅਤੇ ...

ਆਤਮਦਾਹ ਦੀਆਂ ਕੋਸ਼ਿਸ਼ਾਂ ਨਾਲੋਂ ਸੱਚ ਦਾ ਸਾਥ ਦਿਓ ਖੁਸ਼ਹਾਲੀ ਜਰੂਰ ਮਿਲੇਗੀ

ਲ੍ਸ਼੍ਮਨ ਸਿੰਘ ਬੁੱਟਰ  ਸਭ ਤੋਂ ਪਹਲਾਂ ਇਸ ਲੇਖ ਨੂੰ ਪੜਨ ਵਾਲੇ ਸਾਰੇ ਪੰਜਾਬੀਆਂ ਨੂੰ ਇਸ ਨਾਚੀਜ ਦੀ ਸਤਿ   ਸ਼੍ਰੀ ਅਕਾਲ । ਇਸ ਲੇਖ ਨਾਲ ਮੇਰਾ ਕਿਸੇ ਨੂੰ ਸਮਝਾਉਣ ਦਾ ਇਰਾਦਾ ਨਹੀਂ , ਸਿਰਫ ਆਪਣੇ ਮਨ ਦੇ ਵਿਚਾਰ ਹੀ ਸਾਰਿਆਂ ਨਾਲ ਸਾਂਝੇ ਕਰਨ ਦੀ ਕੋਸ਼ਿਸ਼ ਕੀਤੀ ਹੈ ।  ਕਿਓਂਕਿ ਮੈਥੋ ਬਹੁਤ ਹੀ ਸੂਝਵਾਨ ਪੰਜਾਬ ਦੇ ਲੋਕ ਹਨ । ਬੇਨਤੀ ਹੈ ਨੋਜਵਾਨ ਵੀਰਾਂ ਅਤੇ ਭੈਣ ਨੂੰ ਜੋ ਪੜ੍ ਲਿਖ ਕੇ ਬੇਰੁਜਗਾਰ ਫਿਰਦੇ ਹਨ ਅਤੇ ਨਸ਼ਿਆਂ ਵਰਗੀਆਂ ਭੈੜੀਆਂ ਲਾਹਨਤਾ ਦਾ ਸ਼ਿਕਾਰ ਹੋ ਰਹੇ ਹਨ , ਕਿਓਂ ?... ਪੰਜਾਬ ਵਿਚ ਰੋਜਗਾਰ   ਨਹੀ ਜਾਂ ਯੋਗ ਪੜੇ ਲਿਖੇ ਨੌਜਵਾਨ ਹੀ ਨਹੀ ਹਨ । ਪੰਜਾਬ ਕਦੇ ਭਾਰਤ ਦੇ ਮੱਥੇ ਦਾ ਚੰਨ ਸੀ ਅਤੇ ਭਾਰਤ ਵਿਚੋਂ ਨੰਬਰ ਇਕ ਸੂਬਾ ਮੰਨਿਆ ਜਾਂਦਾ ਸੀ । ਅੱਜ ਅਸੀਂ ਅਖੀਰਲੀ ਕਤਾਰ ਵਿਚ ਹਾਂ । ਪਿਸ਼ਲੀਆਂ ਸਰਕਾਰਾਂ ਆਈਆਂ ਪੰਜਾਬ ਅਤੇ ਪੰਜਾਬ  26  ਵੇਂ ਨੰਬਰ ਤੇ ਚਲਾ ਗਿਆ … ਕਿਓਂ ? . ਪੰਜਾਬ ਵਿਚ ਕਿਸ ਚੀਜ ਦੀ ਘਾਟ ਹੈ । ਇਹ ਸਭ ਦੀ ਸਮਝ ਚੋਂ ਬਾਹਰ ਹੈ । 23   ਨਵੰਬਰ ਦਾ ਅਖਬਾਰ ਪੜਿਆ , ਖਬਰ ਸੀ ਏ . ਆਈ . ਈ ਵਲੰਟੀਅਰਾ ਵਲੋਂ ਆਤਮ ਦਾਹ ਦੀ ਕੋਸ਼ਿਸ਼ .....  ਅੱਖਾਂਅੱਗੇ ਫਰੀਦਕੋਟ ਦੀ ਮੇਰ ਇਕ ਭੈਣ ...

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਲੋਂ ਦਾਖਲਾ ਚੇਤਨਾ ਮਾਰਚ

ਪ੍ਰਿੰਸੀਪਲ ਯਸ਼ਵੰਤ ਕੁਮਾਰ   ਪਿੰਡ ਵਿਚੋਂ ਦੀ ਦਾਖਲਾ ਚੇਤਨਾ ਰੈਲੀ ਲੈ ਕੇ ਗੁਜਰਦੇ ਬਚੇ ਅਤੇ ਅਧਿਆਪਕ ਪਿੰਡ ਵਿਚੋਂ ਦੀ ਦਾਖਲਾ ਚੇਤਨਾ ਰੈਲੀ ਲੈ ਕੇ ਗੁਜਰਦੇ ਬਚੇ ਅਤੇ ਅਧਿਆਪਕ  ਆਸਾ ਬੁੱਟਰ : 21 ਅਪ੍ਰੈਲ: ਲਖਵੀਰ ਸਿੰਘ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਸਾ ਬੁੱਟਰ ਦੇ ਪ੍ਰਿੰਸੀਪਲ ਸ਼੍ਰੀ ਯਸ਼ਵੰਤ ਕੁਮਾਰ ਵਲੋਂ ਅੱਜ ਸਵੇਰੇ ਕਰੀਬ 9 ਵਜੇ  ਆਸਾ ਬੁੱਟਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਵਿਦਿਆਰਥੀਆਂ  ਦੇ ਦਾਖਲੇ ਕਰਵਾਉਣ ਸੰਬਧੀ  ਦਾਖਲਾ ਚੇਤਨਾ ਮਾਰਚ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਸਕੂਲ ਦੇ ਪੂਰੇ ਸਟਾਫ਼ ਅਤੇ ਸਕੂਲ ਦੇ ਵਿਦਿਆਰਥੀਆਂ ਨੇ ਭਾਗ ਲਿਆ |ਸਕੂਲ ਦੇ ਸਟਾਫ਼ ਵਿਚ ਪ੍ਰਿੰਸੀਪਲ ਸ਼੍ਰੀ ਯਸ਼ਵੰਤ ਕੁਮਾਰ ਤੋਂ ਇਲਾਵਾ ਸ਼੍ਰੀ ਨਰਿੰਦਰ ਕੁਮਾਰ ਖੁਰਾਨਾ ( ਲੈਕਚਰਾਰ ਪੰਜਾਬੀ ), ਸ੍ਰ.  ਦਲਜੀਤ ਸਿੰਘ ( DPE ) ,ਸ੍ਰ . ਨੰਦ ਸਿੰਘ ਬਰਾੜ ( ਹਿਸਾਬ ਟੀਚਰ ),ਸ੍ਰ . ਨਵਜੀਤ ਸਿੰਘ (ਸਾਇੰਸ  ਟੀਚਰ ) , ਸ੍ਰ. ਗੁਰਰਾਜ ਸਿੰਘ ( ਐਸ .ਐਸ. ਟੀਚਰ ) , ਸ੍ਰ .ਹਰਸਿਮਰਤ ਸਿੰਘ (ਟੀਚਰ ) ,ਸ਼੍ਰੀਮਤੀ . ਬੰਦਨਾ ( ਹਿੰਦੀ ਟੀਚਰ ) , ਸ਼੍ਰੀਮਤੀ ਮਲਕੀਤ ਕੌਰ ( ਪੰਜਾਬੀ ਟੀਚਰ ) ,ਸ਼੍ਰੀਮਤੀ ਪਰਮਿੰਦਰ ਕੌਰ ( ਕੰਮਪਿਉਟਰ ਟੀਚਰ ) , ਕੁਮਾਰੀ ਪੁਸ਼ਪਿੰਦਰ ਕੌਰ ( ਸਿਖਿਆ ਕਰਮੀ ) ਨੇ ਇਸ ਰੈਲੀ ਵਿਚ ਭਾਗ ਲਿਆ | ਪਿੰਡ ਦੀ ਧਰਮਸ਼ਾਲਾ ਵਿਚ ਰੈਲੀ ਨੂੰ ਸ਼੍ਰੀ ਯਸ਼ਵੰਤ ਕੁਮਾਰ ਅਤੇ ਸ੍ਰ . ਦਲਜੀਤ ਸਿੰਘ ...